ਸਾਡੇ ਫ਼ੋਨਾਂ ਵਿੱਚ ਪਏ ਉਹ ਖਣਿਜ ਜੋ ਜਲਵਾਯੂ ਤਬਦੀਲੀ ਵਿੱਚ ਸਾਡੇ ਮਦਦਗਾਰ ਹੋ ਸਕਦੇ ਹਨ
ਜਲਵਾਯੂ ਪਰਿਵਰਤਨ ਦਾ ਕਾਰਨ ਬਣ ਰਹੇ ਤੇਲ ਦੀ ਲਤ ਤੋਂ ਦੁਨੀਆਂ ਕਿਵੇਂ ਬਚੇਗੀ?
ਜਵਾਬ ਤੁਹਾਡੀ ਜੇਬ ਵਿੱਚ ਹੈ।
ਸਾਡੇ ਫ਼ੋਨਾਂ ਵਿੱਚ ਵਰਤੇ ਜਾਂਦੇ ਅਹਿਮ ਖਣਿਜ ਸਾਡੇ ਘਰਾਂ ਨੂੰ ਗਰਮ ਕਰਨ ਅਤੇ ਆਵਾਜਾਈ ਲਈ ਪੌਣ ਅਤੇ ਸੂਰਜੀ ਊਰਜਾ ਦੀਆਂ ਬੈਟਰੀਆਂ ਵਰਗੀ ਸਾਫ਼ ਊਰਜਾ ਬਣਾਉਣ ਲਈ ਲੋੜੀਂਦੇ ਹਨ।
ਆਪਣੇ ਫ਼ੋਨ ਵਿੱਚ ਵਰਤੇ ਗਏ ਖਣਿਜਾਂ 'ਤੇ ਝਾਤੀ ਮਾਰਨ ਲਈ ਹੇਠਾਂ ਸਕ੍ਰੋਲ ਕਰੋ।
ਇੱਕ ਮੋਬਾਈਲ ਫ਼ੋਨ ਸਕ੍ਰੀਨ, ਮਾਈਕ੍ਰੋ ਚਿਪਸ, ਕੇਬਲ ਅਤੇ ਬੈਟਰੀ ਸਮੇਤ ਇਸਦੇ ਹਿੱਸਿਆਂ ਨੂੰ ਦਰਸਾਉਣ ਲਈ ਖੋਲ੍ਹਿਆ ਗਿਆ ਹੈ।
ਜੇ ਤੁਸੀਂ ਕੋਈ ਮੋਬਾਈਲ ਖੋਲ੍ਹੋਂ, ਤਾਂ ਤੁਹਾਨੂੰ ਇਹ ਨਜ਼ਰ ਆਵੇਗਾ।
ਇਹ ਉਹ ਖਣਿਜ ਹਨ ਜੋ ਇਸ ਨੂੰ ਚਲਾਉਂਦੇ ਹਨ। ਬੈਟਰੀ ਵਿੱਚ ਨਿੱਕਲ, ਲਿਥੀਅਮ ਅਤੇ ਕੋਬਾਲਟ ਹੁੰਦਾ ਹੈ।
ਇਹ ਖਣਿਜ ਸਾਡੇ ਇਲੈਕਟਰਿਕ ਵਾਹਨਾਂ, ਘਰਾਂ ਅਤੇ ਦਫਤਰਾਂ ਨੂੰ ਊਰਜਾ ਦੇਣ ਅਤੇ 2030 ਲਈ ਨੈੱਟ-ਜ਼ੀਰੋ ਉਤਸਰਜਨ ਟੀਚਿਆਂ ਤੱਕ ਪਹੁੰਚਣ ਲਈ ਅਹਿਮ ਹਨ।
ਫ਼ੋਨ ਜੋੜਨ ਵਾਲੀ ਕੇਬਲ, ਸਰਕਟਬੋਰਡ, ਬੈਟਰੀ ਅਤੇ ਕੇਸਿੰਗ ਦਿਖਾਈ ਗਈ ਹੈ।
ਨਿੱਕਲ ਫੋਨ ਦੇ ਹੋਰ ਹਿੱਸਿਆਂ ਵਿੱਚ ਵੀ ਪਾਇਆ ਜਾਂਦਾ ਹੈ। ਇਹ ਡਾਕਟਰੀ ਉਪਕਰਣਾਂ ਸਮੇਤ ਬਹੁਤ ਸਾਰੇ ਹੋਰ ਉਤਪਾਦਾਂ ਵਿੱਚ ਵੀ ਹੁੰਦਾ ਹੈ।
ਫ਼ੋਨ ਦੀ ਬੈਟਰੀ ਦਿਖਾਈ ਗਈ ਹੈ।
ਲਿਥੀਅਮ ਇੱਕ ਖਣਿਜ ਹੈ ਜੋ ਮਾਨਸਿਕ ਸਿਹਤ ਸਮੱਸਿਆਵਾਂ ਦੇ ਇਲਾਜ ਲਈ ਇੱਕ 'ਮੂਡ ਠੀਕ ਰੱਖਣ ਵਾਲੀ' ਦਵਾਈ ਵਜੋਂ ਵੀ ਸੁਝਾਇਆ ਗਿਆ ਹੈ।
ਫ਼ੋਨ ਦੀ ਬੈਟਰੀ ਦਿਖਾਈ ਗਈ ਹੈ।
ਕੋਬਾਲਟ ਮੁੱਖ ਤੌਰ 'ਤੇ ਚਾਰਜ ਕਰਨ ਯੋਗ ਬੈਟਰੀਆਂ ਵਿੱਚ ਵਰਤਿਆ ਜਾਂਦਾ ਹੈ। ਇਹ ਗਹਿਣਿਆਂ ਵਿੱਚ ਵੀ ਪਾਇਆ ਜਾਂਦਾ ਹੈ।
ਸਾਡਾ ਧਿਆਨ ਬੈਟਰੀਆਂ 'ਤੇ ਹੀ ਕਿਉਂ ਹੈ? ਕਿਉਂਕਿ ਇਹ ਤਿੰਨ ਖਣਿਜ ਦੁਨੀਆਂ ਲਈ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਲਈ ਬਹੁਤ ਜ਼ਰੂਰੀ ਹਨ।
ਇਲੈਕਟਰਿਕ ਵਾਹਨਾਂ ਦੀਆਂ ਬੈਟਰੀਆਂ ਖਣਿਜਾਂ ਦੀ ਕੁੱਲ ਮੰਗ ਦਾ ਵੱਡਾ ਹਿੱਸਾ ਹਨ।
ਕੌਮਾਂਤਰੀ ਊਰਜਾ ਏਜੰਸੀ (IEA) ਮੁਤਾਬਕ 2020 ਵਿੱਚ, ਦੁਨੀਆ ਭਰ ਵਿੱਚ ਵਿਕਣ ਵਾਲੇ 25 ਵਿੱਚੋਂ ਇੱਕ ਨਵਾਂ ਵਾਹਨ ਬਿਜਲੀ ਵਾਲਾ ਹੋਵੇਗਾ। ਇਸ ਸਾਲ, ਇਹ ਪੰਜ ਵਿੱਚੋਂ ਇੱਕ ਹੋਣਾ ਤੈਅ ਹੈ।
IEA ਦਾ ਕਹਿਣਾ ਹੈ ਕਿ ਇਲੈਕਟਰਿਕ ਵਾਹਨਾਂ ਨੂੰ ਜੇ ਕਿਸੇ ਹਰੇ ਊਰਜਾ-ਸਰੋਤ ਤੋਂ ਚਾਰਜ ਕੀਤਾ ਜਾਂਦਾ ਹੈ ਤਾਂ ਉਹ ਜੈਵਿਕ ਈਂਧਨ ਵਾਲੇ ਇੰਜਣਾਂ ਨਾਲੋਂ ਚਾਰ ਜਾਂ ਇਸ ਤੋਂ ਵੱਧ ਗੁਣਾ ਸਾਫ਼ ਹੁੰਦੇ ਹਨ।
ਸੋਲਰ ਪੈਨਲ, ਇਲੈਕਟਰਿਕ ਵਾਹਨਾਂ ਅਤੇ ਪੌਣ-ਚੱਕੀਆਂ ਵਰਗੀਆਂ ਹਰੀਆਂ ਤਕਨੀਕਾਂ ਨੂੰ ਇਨ੍ਹਾਂ ਅਹਿਮ ਖਣਿਜਾਂ ਦੀ ਲੋੜ ਹੋਵੇਗੀ।
ਅਗਲੇ 20 ਸਾਲਾਂ ਵਿੱਚ ਇਲੈਕਟਰਿਕ ਵਾਹਨਾਂ ਅਤੇ ਗਰਿੱਡ ਸਟੋਰੇਜ ਵਿੱਚ ਚੋਖਾ ਵਾਧਾ ਹੋਵੇਗਾ, ਇਸ ਲਈ ਸਾਨੂੰ ਇਨ੍ਹਾਂ ਖਣਿਜਾਂ ਦੀ ਬਹੁਤ ਲੋੜ ਹੋਵੇਗੀ।
ਆਓ ਅਹਿਮ ਖਣਿਜਾਂ ਦੀ ਮੰਗ 'ਤੇ ਇੱਕ ਨਜ਼ਰ ਮਾਰੀਏ।
ਜਦੋਂ ਅਸੀਂ ਨੈੱਟ-ਜ਼ੀਰੋ ਦਾ ਟੀਚਾ ਰੱਖਦੇ ਹਾਂ ਤਾਂ ਮੰਗ ਕਿਵੇਂ ਬਦਲੇਗੀ? (ਨੈੱਟ-ਜ਼ੀਰੋ ਦਾ ਭਾਵ ਹੁਣ ਵਾਯੂਮੰਡਲ ਵਿੱਚ ਹਰੇ ਗ੍ਰਹਿ ਪ੍ਰਭਾਵ ਗੈਸਾਂ ਦੀ ਮਾਤਰਾ ਹੋਰ ਵਧਾਉਣਾ ਬੰਦ ਕਰਨ ਤੋਂ ਹੈ।)
ਇਹ ਖਾਨ ਖਣਿਜਾਂ ਦੀ ਸਾਨੂੰ ਲੋੜੀਂਦੀ ਮਾਤਰਾ ਨੂੰ ਦਰਸਾਉਂਦੀ ਹੈ (ਪੈਮਾਨੇ ਵਿੱਚ ਨਹੀਂ ਹੈ)।
ਪਿਛਲੇ ਸਾਲ ਦੌਰਾਨ ਦੁਨੀਆ ਭਰ ਵਿੱਚ ਕਿੰਨਾ ਨਿੱਕਲ ਵਰਤਿਆ ਗਿਆ: 3,200 ਕਿੱਲੋਟਨ (32 ਲੱਖਾਂ ਕਾਰਾਂ ਦੇ ਭਾਰ ਬਰਾਬਰ)।
2030 ਤੱਕ ਨੈੱਟ-ਜ਼ੀਰੋ ਹਾਸਲ ਕਰਨ ਲਈ, ਸਾਨੂੰ ਅੰਦਾਜ਼ਨ 5,700 ਕਿੱਲੋਟਨ ਨਿੱਕਲ ਚਾਹੀਦਾ ਹੈ।
ਨਿੱਕਲ ਦੀ ਮੌਜੂਦਾ ਅਨੁਮਾਨਿਤ ਪੂਰਤੀ ਸਿਰਫ 4,140 ਕਿੱਲੋਟਨ ਹੈ - 2030 ਤੱਕ ਅਨੁਮਾਨਿਤ ਨੈੱਟ-ਜ਼ੀਰੋ ਮੰਗ ਤੋਂ ਬਹੁਤ ਘੱਟ।
ਆਓ ਲਿਥੀਅਮ ਅਤੇ ਕੋਬਾਲਟ 'ਤੇ ਇੱਕ ਨਜ਼ਰ ਮਾਰੀਏ।
ਲਿਥੀਅਮ: 2022 ਵਿੱਚ ਮੰਗ, 146 ਕਿੱਲੋਟਨ; 2030 ਤੱਕ ਨੈੱਟ-ਜ਼ੀਰੋ ਉਤਸਰਜਨ, 702 ਕਿੱਲੋਟਨ; 2030 ਤੱਕ ਪੂਰਤੀ ਦੀ ਉਮੀਦ, 420 ਕਿੱਲੋਟਨ।
ਜੇ ਸਾਲ 2030 ਤੱਕ,ਅਸੀਂ ਗਲੋਬਲ ਵਾਰਮਿੰਗ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨਾ ਹੈ ਤਾਂ ਸਾਨੂੰ ਲਿਥੀਅਮ ਦੀ ਪੂਰਤੀ ਵਧਾਉਣੀ ਪਵੇਗੀ।
ਕੋਬਾਲਟ: 2022 ਵਿੱਚ ਮੰਗ, 200 ਕਿੱਲੋਟਨ; 2030 ਤੱਕ ਨੈੱਟ-ਜ਼ੀਰੋ ਉਤਸਰਜਨ, 346 ਕਿੱਲੋਟਨ; 2030 ਤੱਕ ਪੂਰਤੀ ਦੀ ਉਮੀਦ, 314 ਕਿੱਲੋਟਨ।
2030 ਤੱਕ ਗਲੋਬਲ ਵਾਰਮਿੰਗ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਲਈ ਕੋਬਾਲਟ ਦੀ ਪੂਰਤੀ ਵਧਾਉਣ ਦੀ ਲੋੜ ਹੈ।
ਆਓ ਦੇਖੀਏ ਕਿ ਦੁਨੀਆ ਭਰ ਵਿੱਚ ਇਹ ਖਣਿਜ ਕਿੱਥੇ- ਕਿੱਥੇ ਕੱਢੇ ਜਾਂਦੇ ਹਨ।
2022 ਵਿੱਚ, ਇੰਡੋਨੇਸ਼ੀਆ, ਫਿਲੀਪੀਨਜ਼ ਅਤੇ ਰੂਸ ਨੇ ਦੁਨੀਆ ਦੀ ਕੁੱਲ ਨਿੱਕਲ ਪੂਰਤੀ ਦਾ ਦੋ ਤਿਹਾਈ ਉਤਪਾਦਨ ਕੀਤਾ।
ਆਸਟਰੇਲੀਆ, ਚਿਲੀ ਅਤੇ ਚੀਨ ਨੇ ਦੁਨੀਆ ਦੀ 91% ਲਿਥੀਅਮ ਦੀ ਖੁਦਾਈ ਕੀਤੀ।
ਲੋਕਤੰਤਰੀ ਗਣਰਾਜ ਆਫ ਕਾਂਗੋ (DR ਕਾਂਗੋ), ਆਸਟਰੇਲੀਆ ਅਤੇ ਇੰਡੋਨੇਸ਼ੀਆ ਦੁਨੀਆ ਦੀ ਕੋਬਾਲਟ ਕੁੱਲ ਪੂਰਤੀ ਦੀ 82% ਖੁਦਾਈ ਕਰਦੇ ਹਨ।
ਲੋਕਤੰਤਰੀ ਗਣਰਾਜ ਕਾਂਗੋ, ਕੋਬਾਲਟ: 74%; ਇੰਡੋਨੇਸ਼ੀਆ, ਨਿੱਕਲ 49%; ਆਸਟਰੇਲੀਆ, ਲਿਥੀਅਮ 47%
ਮਹੱਤਵਪੂਰਨ ਖਣਿਜਾਂ ਦੀ ਖੁਦਾਈ ਮੁੱਠੀ ਭਰ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਕੇਂਦਰਿਤ ਹੈ। ਇੱਥੇ ਹਰੇਕ ਖਣਿਜ ਲਈ ਚੋਟੀ ਦੇ ਉਤਪਾਦਕ ਦੇਸ ਦਿਖਾਏ ਗਏ ਹਨ।
ਇਹ ਖਣਿਜ ਸੋਧੇ ਕਿੱਥੇ ਜਾਂਦੇ ਹਨ?
ਭੂਗੋਲਿਕ ਤੌਰ 'ਤੇ ਦੇਖੀਏ ਤਾਂ ਸੋਧਣ ਦੀ ਪ੍ਰਕਿਰਿਆ ਹੋਰ ਵੀ ਜ਼ਿਆਦਾ ਕੇਂਦਰਿਤ ਹੈ
ਚੀਨ, ਕੋਬਾਲਟ 74%, ਲਿਥੀਅਮ 65%; ਇੰਡੋਨੇਸ਼ੀਆ, ਨਿੱਕਲ 43%.
ਚੀਨ ਲਿਥੀਅਮ ਅਤੇ ਕੋਬਾਲਟ ਦੇ ਵੱਡੇ ਹਿੱਸੇ ਦੀ ਸੁਧਾਈ ਕਰਦਾ ਹੈ, ਜਦਕਿ ਇੰਡੋਨੇਸ਼ੀਆ ਨਿੱਕਲ ਦੀ ਸੁਧਾਈ ਵਿੱਚ ਸਭ ਤੋਂ ਅੱਗੇ ਹੈ।
ਚੀਨ, ਕੋਬਾਲਟ 74%, ਲਿਥੀਅਮ 65%, ਨਿੱਕਲ 17%।
ਚੀਨ 90% ਧਰਤੀ 'ਚੋਂ ਕੱਢੇ ਤੇ ਆਧੁਨਿਕ ਤਕਨੀਕੀ ਵਿੱਚ ਵਰਤੇ ਜਾਂਦੇ 90% ਪਦਾਰਥਾਂ ਦੀ ਸੁਧਾਈ ਕਰਦਾ ਹੈ।
ਇਤਿਹਾਸ ਨੇ ਸਾਨੂੰ ਦਿਖਾਇਆ ਹੈ ਕਿ ਜ਼ਰੂਰੀ ਸਰੋਤਾਂ ਦੀ ਪੂਰਤੀ ਅਤੇ ਵਪਾਰਕ ਰੂਟਾਂ ਵਿੱਚ ਸਹੀ ਢੰਗ ਨਾਲ ਵਿਭਿੰਨਤਾ ਨਾਲ ਲਿਆ ਸਕਣ ਵਿੱਚ ਨਾਕਾਮ ਰਹਿਣ ਦੇ ਗੰਭੀਰ ਖ਼ਤਰੇ ਹਨ।
ਚਿਲੀ ਵਿੱਚ ਇੱਕ ਮਾਈਨਿੰਗ ਮਸ਼ੀਨ ਕਿਸੇ ਲਿਥੀਅਮ ਖਾਣ ਵਿੱਚੋਂ ਲੂਣ ਵਰਗੀ ਗੌਣ-ਉਪਜ ਨੂੰ ਲੈ ਜਾਂਦੀ ਹੋਈ
ਚਿਲੀ ਵਿੱਚ ਲਿਥੀਅਮ ਦੀ ਇੱਕ ਖਾਣ
ਇਨ੍ਹਾਂ ਸਾਰੇ ਮਹੱਤਵਪੂਰਨ ਖਣਿਜਾਂ ਦੀ ਪੂਰਤੀ ਕਰਨ ਵਿੱਚ ਕੀ-ਕੀ ਰੁਕਾਵਟਾਂ ਹਨ?
ਇੱਕ ਆਮ ਖਾਣ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਵਿੱਚ 15 ਜਾਂ ਇਸ ਤੋਂ ਵਧੇਰੇ ਸਾਲ ਲੱਗ ਸਕਦੇ ਹਨ ਅਤੇ ਅਸੀਂ 2030 ਤੋਂ ਸਿਰਫ਼ ਸੱਤ ਸਾਲ ਤੋਂ ਘੱਟ ਦੂਰ ਹਾਂ।
ਇੱਕ ਔਰਤ ਲੋਕਤੰਤਰੀ ਗਣਰਾਜ ਕਾਂਗੋ ਦੀ ਇੱਕ ਕੋਬਾਲਟ ਖਾਣ ਵਿੱਚ ਬਹੁਤ ਮੰਦੇ ਹਾਲੀਂ ਕੰਮ ਕਰਦੀ ਹੋਈ।
ਲੋਕਤੰਤਰੀ ਗਣਰਾਜ ਕਾਂਗੋ ਵਿੱਚ ਇੱਕ ਕੋਬਾਲਟ ਖਾਣ
ਇੱਕ ਵਾਰ ਜਦੋਂ ਇੱਕ ਨਵਾਂ ਭੰਡਾਰ ਮਿਲ ਜਾਂਦਾ ਹੈ, ਤਾਂ ਹੋ ਸਕਦਾ ਹੈ ਕਿ ਉੱਥੇ ਖਣਨ ਲਈ ਤੁਹਾਡੇ ਕੋਲ ਬੁਨਿਆਦੀ ਢਾਂਚਾ ਜਿਵੇਂ ਸੜਕਾਂ ਨਾ ਹੋਣ।
ਨਵੀਆਂ ਖਾਣਾਂ ਅਸੁਰੱਖਿਅਤ ਹੋ ਸਕਦੀਆਂ ਹਨ ਅਤੇ ਨਿਰਪੱਖ ਅਤੇ ਬਰਾਬਰੀ ਵਾਲੀ ਪੂਰਤੀ ਨੂੰ ਯਕੀਨੀ ਬਣਾਉਣ ਲਈ ਸਥਾਨਕ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੁੰਦੀ ਹੈ।
ਲੋਕਤੰਤਰੀ ਗਣਰਾਜ ਕਾਂਗੋ ਵਿੱਚ ਉਦਯੋਗਿਕ ਪੱਧਰ ਦੇ ਕੋਬਾਲਟ ਅਤੇ ਤਾਂਬੇ ਦੀਆਂ ਖਾਣਾਂ ਦੇ ਵਿਸਥਾਰ ਨੇ ਸਥਾਨਕ ਭਾਈਚਾਰਿਆਂ ਨੂੰ ਜਬਰੀ ਬੇਦਖਲ ਕੀਤਾ ਹੈ ਅਤੇ ਮਨੁੱਖੀ ਹੱਕਾਂ ਦੀ ਗੰਭੀਰ ਉਲੰਘਣਾ ਕੀਤੀ ਹੈ।
ਐਮਨੈਸਟੀ ਇੰਟਰਨੈਸ਼ਨਲ
ਸਮੇਂ ਦੇ ਬੀਤਣ ਨਾਲ ਬੈਟਰੀਆਂ ਨੂੰ ਰੀਸਾਈਕਲ ਕਰਨ ਦੀ ਲੋੜ ਪਵੇਗੀ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਇਲੈਕਟਰਿਕ ਵਾਹਨਾਂ ਦੀਆਂ ਬੈਟਰੀਆਂ 20 ਸਾਲਾਂ ਦੇ ਅੰਦਰ ਬਦਲੀਆਂ ਜਾਣੀਆਂ ਚਾਹੀਦੀਆਂ ਹਨ।
ਬ੍ਰਿਟੇਨ ਦੀ ਬਰਮਿੰਘਮ ਯੂਨੀਵਰਸਿਟੀ ਦੇ ਖੋਜੀਆਂ ਦਾ ਕਹਿਣਾ ਹੈ ਕਿ ਫਿਲਹਾਲ ਅੱਧੇ ਤੋਂ ਵੀ ਘੱਟ ਬੈਟਰੀ ਸਮੱਗਰੀ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ।
ਹਾਂ, ਉਹ ਕਹਿੰਦੇ ਹਨ ਕਿ ਅਗਲੇ ਦੋ ਦਹਾਕਿਆਂ ਦੇ ਅੰਦਰ ਇਹ ਸਮਰੱਥਾ 80% ਹੋ ਸਕਦੀ ਹੈ।
ਬੈਟਰੀਆਂ ਸੌਖੀਆਂ ਰੀਸਾਈਕਲ ਹੋ ਸਕਣ ਇਸ ਲਈ ਸਾਨੂੰ ਉਨ੍ਹਾਂ ਨੂੰ ਬਣਾਉਣ ਦੇ ਤਰੀਕੇ ਵਿੱਚ ਸੁਧਾਰ ਕਰਨ ਦੀ ਲੋੜ ਹੈ।
ਬਰਮਿੰਘਮ ਯੂਨੀਵਰਸਿਟੀ, ਯੂਕੇ ਦੇ ਪ੍ਰੋ. ਪਾਲ ਐਂਡਰਸਨ
ਜਿੰਨੀਆਂ ਜ਼ਿਆਦਾ ਬੈਟਰੀਆਂ ਅਸੀਂ ਪੈਦਾ ਕਰ ਰਹੇ ਹਾਂ, ਉਸ ਹਿਸਾਬ ਨਾਲ ਅਸੀਂ ਕੋਹਲੂ ਦੇ ਗੇੜ੍ਹ 'ਚੋਂ ਨਿਕਲ ਨਹੀਂ ਸਕਦੇ। ਉਨ੍ਹਾ ਸਾਰੀਆਂ ਬੈਟਰੀਆਂ ਨੂੰ ਬਣਾਉਣ ਲਈ ਹੁਣ ਲੋੜੀਂਦੇ ਖਣਿਜ ਨਹੀਂ ਪੁੱਟੇ ਜਾ ਰਹੇ ਹਨ ਜੋ ਅਸੀਂ ਬਣਾਉਣ ਦੀ ਉਮੀਦ ਕਰ ਰਹੇ ਹਾਂ।
ਬਰਮਿੰਘਮ ਯੂਨੀਵਰਸਿਟੀ, ਯੂਕੇ ਦੇ ਪ੍ਰੋ. ਪਾਲ ਐਂਡਰਸਨ