newsspec-35029-100-women > app > punjabi > embed

Test Embed Page made with 10.1.4 generator and 10.1.0 embed wrapper

Click here for a list of include paths

Click here for a test page with no right hand side

ਨਿਰਮਾਤਾ ਅਥਾਰਟੀਆਂ ਨੂੰ ਜਲਦੀ ਮੁਹੱਈਆ ਕਰਵਾਉਣਾ ਜੋ ਵੀ ਸੌਫਟਵੇਅਰ ਪ੍ਰਭਾਵਸ਼ਾਲੀ Indiaੰਗਾਂ ਨਾਲ ਪਹੁੰਚੇ ਭਾਰਤ ਨੇ ਦਫਤਰ ਬਣਾਉਣ, ਇਸ ਦੇ ਰੁਤਬੇ ਦਾ ਵਿਸ਼ਾ ਸੰਦੇਸ਼ ਦੇਣ ਲਈ ਅਰੰਭ ਕੀਤੇ ਫੋਰੈਕਸ ਪਬਲਿਕ ਈਅਰ ਵਿਚਾਰਾਂ ਦੇ ਨਾਲ ਅਨੁਕੂਲ ਵਾਤਾਵਰਣ ਵਿੱਚ ਗਲੋਬਲ ਅਵਸਰਾਂ ਨੂੰ ਜੋੜਿਆ

ਜੀਵਨ ਅਨੁਕੂਲ ਜਾਣਕਾਰੀ, ਉਨ੍ਹਾਂ ਦਾ ਦ੍ਰਿਸ਼ਟੀਕੋਣ, ਵਿਚਾਰ ਵਟਾਂਦਰੇ, structureਾਂਚਾ, ਮਾਰਕੀਟ, ਆਦਿ, ਮੁ targetਲੇ ਟੀਚੇ ਦੇ ਉਦੇਸ਼ ਇਕੋ ਜਿਹੇ ਹਨ. ਖਰੀਦਾਰੀ ਮਾਰਗਦਰਸ਼ਕ ਪ੍ਰਤੀਬੱਧਤਾ ਦੀ ਜਾਣਕਾਰੀ ਦਿੱਤੀ ਜਾਂਦੀ ਹੈ. ਫਿਲਹਾਲ ਅੰਗ੍ਰੇਜ਼ੀ ਸੁਤੰਤਰਤਾ ਵਿਸ਼ਾ ਅਸਲ ਵਿਚ ਭਾਗ ਦੁਆਰਾ ਬਿਆਨ ਨਹੀਂ ਕੀਤਾ ਗਿਆ ਹੈ. ਜਾਨ ਡੇਸ਼ਮੇ ਵਰਲਡ ਹਾਰਡਵੇਅਰ ਜ਼ਰੂਰੀ ਵਿਚਰਰੀ ਕੰਸਲਟੈਂਸ ਵਰਕਿੰਗ ਗਰੁੱਪ ਪਰ

ਉਹ ਔਰਤਾਂ ਜੋ ਬੀਬੀਸੀ 100 ਵੂਮੈਨ ਦੀ ਸਾਲ 2022 ਦੀ ਸੂਚੀ ਵਿੱਚ ਹਨ

ਬੀਬੀਸੀ 100 ਵੂਮੈਨ 2022: ਇਸ ਸਾਲ ਸੂਚੀ ਵਿੱਚ ਕੌਣ ਹੈ?

100 ਵੂਮੈਨ - ਬੀਬੀਸੀ ਵਰਲਡ ਸਰਵਿਸ

ਬੀਬੀਸੀ ਨੇ 2022 ਲਈ ਦੁਨੀਆ ਭਰ ਦੀਆਂ 100 ਪ੍ਰੇਰਣਾਦਾਇਕ ਅਤੇ ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਜਾਰੀ ਕੀਤੀ ਹੈ।

ਉਨ੍ਹਾਂ ਵਿੱਚ ਵਿਸ਼ਵ ਸੰਗੀਤ ਲਈ ਬਿਲੀ ਆਈਲਿਸ਼, ਯੂਕਰੇਨ ਦੀ ਪਹਿਲੀ ਮਹਿਲਾ ਓਲੇਨਾ ਜ਼ੇਲੇਂਸਕਾ, ਅਭਿਨੇਤਰੀਆਂ ਪ੍ਰਿਯੰਕਾ ਚੋਪੜਾ ਜੋਨਸ ਅਤੇ ਸੇਲਮਾ ਬਲੇਅਰ, ‘ਰੂਸੀ ਪੌਪ ਦੀ ਰਾਣੀ’ ਅਲਾ ਪੁਗਾਚੇਵਾ, ਈਰਾਨੀ ਪਰਵਤਾਰੋਹੀ ਏਲਨਾਜ਼ ਰੇਕਾਬੀ, ਰਿਕਾਰਡ ਤੋੜਨ ਵਾਲੀ ਤੀਹਰੀ ਛਾਲ ਅਥਲੀਟ ਯੂਲੀਮਾਰ ਰੋਜਾਸ, ਅਤੇ ਘਾਨਾ ਦੀ ਲੇਖਕਾ ਨਾਨਾ ਡਾਰਕੋਆ ਸੇਕਿਆਮਾਹ ਸ਼ਾਮਲ ਹਨ।

ਇਹ 100 ਵੂਮੈਨ ਦਾ ਦਸਵਾਂ ਸੀਜ਼ਨ ਹੈ। ਅਸੀਂ ਇਹ ਪਤਾ ਲਗਾਉਣਾ ਚਾਹੁੰਦੇ ਹਾਂ ਕਿ ਪਿਛਲੇ ਦਸ ਸਾਲਾਂ ਵਿੱਚ ਕੀ ਪ੍ਰਗਤੀ ਹੋਈ ਹੈ। ਜਦੋਂ ਕਿ ਔਰਤਾਂ ਦੇ ਅਧਿਕਾਰਾਂ ਲਈ ਬਹੁਤ ਵੱਡੇ ਕਦਮ ਚੁੱਕੇ ਗਏ ਹਨ - ਮਹਿਲਾ ਨੇਤਾਵਾਂ ਦੀ ਗਿਣਤੀ ਤੋਂ ਲੈ ਕੇ ਮੀਟੂ ਮੁਹਿੰਮ ਤੱਕ - ਦੁਨੀਆ ਦੇ ਕਈ ਕੋਨਿਆਂ ਵਿੱਚ ਔਰਤਾਂ ਲਈ ਇਹ ਮਹਿਸੂਸ ਹੁੰਦਾ ਹੈ ਕਿ ਅਜੇ ਵੀ ਬਹੁਤ ਲੰਬਾ ਸਫ਼ਰ ਤੈਅ ਕਰਨਾ ਹੈ।

"ਸੂਚੀ 2022 ਵਿੱਚ ਦੁਨੀਆ ਭਰ ਵਿੱਚ ਸੰਘਰਸ਼ ਦੇ ਕੇਂਦਰ ਵਿੱਚ ਔਰਤਾਂ ਦੀ ਭੂਮਿਕਾ ਨੂੰ ਦਰਸਾਉਂਦੀ ਹੈ - ਮਹਿਲਾ ਪ੍ਰਦਰਸ਼ਨਕਾਰੀਆਂ ਤੋਂ ਈਰਾਨ ਵਿੱਚ ਬਹਾਦਰੀ ਨਾਲ ਬਦਲਾਅ ਦੀ ਮੰਗ ਕਰਨ ਤੋਂ ਲੈ ਕੇ ਯੂਕਰੇਨ ਅਤੇ ਰੂਸ ਵਿੱਚ ਸੰਘਰਸ਼ ਅਤੇ ਵਿਰੋਧ ਦੇ ਨਾਰੀ ਚਿਹਰੇ ਤੱਕ। ਪਹਿਲੀ ਵਾਰੀ ਅਸੀਂ ਪਿਛਲੇ ਸਾਲਾਂ ਵਿੱਚ 100 ਵੂਮੈਨ ਦੀ ਸੂਚੀ ਵਿੱਚ ਸ਼ਾਮਲ ਰਹੀਆਂ ਔਰਤਾਂ ਨੂੰ ਹੋਰ ਰਤਾਂ ਨੂੰ ਨਾਮਜ਼ਦ ਕਰਨ ਲਈ ਕਿਹਾ ਹੈ।

ਰਾਜਨੀਤੀ ਅਤੇ ਸਿੱਖਿਆ

ਫਾਤਿਮਾ ਅਮੀਰੀ

ਫਾਤਿਮਾ ਅਮੀਰੀ, ਅਫ਼ਗਾਨਿਸਤਾਨ

ਵਿਦਿਆਰਥੀ

ਕਿਸ਼ੋਰ ਉਮਰ ਦੀ ਅਫ਼ਗਾਨ ਫਾਤਿਮਾ ਅਮੀਰੀ ਕਾਬੁਲ ਵਿੱਚ ਇੱਕ ਟਿਊਸ਼ਨ ਸੈਂਟਰ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਬਚਣ ਵਾਲਿਆਂ ਵਿੱਚੋਂ ਇੱਕ ਹੈ ਜਿਸ ਵਿੱਚ 50 ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥਣਾਂ ਸਨ। ਉਸ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਵਿੱਚ ਇੱਕ ਅੱਖ ਦਾ ਨੁਕਸਾਨ ਅਤੇ ਉਸਦੇ ਜਬਾੜੇ ਅਤੇ ਕੰਨ ਦਾ ਗੰਭੀਰ ਨੁਕਸਾਨ ਹੋਣਾ ਵੀ ਸ਼ਾਮਲ ਹੈ।

ਠੀਕ ਹੋਣ ਦੇ ਦੌਰਾਨ ਉਸਨੇ ਆਪਣੀ ਯੂਨੀਵਰਸਿਟੀ ਦੇ ਦਾਖਲਾ ਇਮਤਿਹਾਨਾਂ ਲਈ ਅਧਿਐਨ ਕੀਤਾ ਅਤੇ ਅਕਤੂਬਰ ਵਿੱਚ ਉਨ੍ਹਾਂ ਵਿੱਚ 85% ਤੋਂ ਵੱਧ ਅੰਕ ਪ੍ਰਾਪਤ ਕੀਤੇ। ਉਸ ਦਾ ਸੁਪਨਾ ਹੁਣ ਕਾਬੁਲ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਨਾ ਹੈ। ਉਹ ਕਹਿੰਦੀ ਹੈ ਕਿ ਹਮਲੇ ਵਿੱਚ ਉਸ ਦੀ ਅੱਖ ਗੁਆਉਣ ਨੇ ਉਸ ਨੂੰ ਹੋਰ ਮਜ਼ਬੂਤ ਅਤੇ ਦ੍ਰਿੜ ਬਣਾਇਆ ਹੈ।

ਮਾਇਨ ਅਲ-ਓਬੈਦੀ

ਮਾਇਨ ਅਲ-ਓਬੈਦੀ, ਯਮਨ

ਵਕੀਲ

ਜਿਵੇਂ ਕਿ ਯਮਨ ਵਿੱਚ ਘਰੇਲੂ ਯੁੱਧ ਇਸ ਸਾਲ ਵਧੇਰੇ ਹਿੰਸਕ ਹੋ ਗਿਆ ਹੈ, ਵਕੀਲ ਮਾਇਨ ਅਲ-ਓਬੈਦੀ ਨੇ ਘੇਰਾਬੰਦੀ ਕੀਤੇ ਸ਼ਹਿਰ ਵਿੱਚ ਤੇਜ਼ੀ ਨਾਲ ਸ਼ਾਂਤੀ ਕਾਇਮ ਕਰਨ 'ਤੇ ਧਿਆਨ ਕੇਂਦਰਤ ਕਰਨਾ ਜਾਰੀ ਰੱਖਿਆ। ਉਸਨੇ ਇੱਕ ਵਿਚੋਲੇ ਦੀ ਭੂਮਿਕਾ ਨਿਭਾਈ ਹੈ, ਜਿਸ ਨਾਲ ਵਿਰੋਧੀ ਸਮੂਹਾਂ ਵਿਚਕਾਰ ਕੈਦੀਆਂ ਦੇ ਆਦਾਨ-ਪ੍ਰਦਾਨ ਦੀ ਸਹੂਲਤ ਮਿਲੀ ਹੈ। ਹਾਲਾਂਕਿ ਉਹ ਹਮੇਸ਼ਾ ਲੜਾਕੂਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਕੋਲ ਜ਼ਿੰਦਾ ਵਾਪਸ ਲਿਆਉਣ ਵਿੱਚ ਸਫਲ ਨਹੀਂ ਹੁੰਦੀ, ਉਹ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਉਨ੍ਹਾਂ ਮ੍ਰਿਤਕਾਂ ਦੀਆਂ ਲਾਸ਼ਾਂ ਵਾਪਸ ਆ ਜਾਣ।

ਉਸਨੇ ਯਮਨ ਵੂਮੈਨ ਯੂਨੀਅਨ ਲਈ ਸਵੈਸੇਵੀ ਕੰਮ ਕੀਤਾ ਹੈ, ਜਿੱਥੇ ਉਸਨੇ ਕੈਦ ਹੋਈਆਂ ਔਰਤਾਂ ਦਾ ਬਚਾਅ ਕੀਤਾ ਹੈ। ਉਹ ਮਨੁੱਖੀ ਅਧਿਕਾਰਾਂ ਅਤੇ ਸੁਤੰਤਰਤਾ ਕਮੇਟੀ ਦੀ ਨਿਗਰਾਨੀ ਕਰਨ ਵਾਲੀ, ਵਕੀਲਾਂ ਦੀ ਸਿੰਡੀਕੇਟ ਕੌਂਸਲ ਵਿੱਚ ਤਰੱਕੀ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਵੀ ਸੀ।

ਜੌਏ ਨਗੋਜ਼ੀ ਈਜ਼ਾਈਲੋ

ਜੌਏ ਨਗੋਜ਼ੀ ਈਜ਼ਾਈਲੋ, ਨਾਈਜੀਰੀਆ

ਕਾਨੂੰਨ ਦੀ ਪ੍ਰੋਫੈਸਰ

ਨਾਈਜੀਰੀਆ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਅਮੈਰੀਟਸ ਡੀਨ ਅਤੇ ਮਨੁੱਖੀ ਤਸਕਰੀ ਬਾਰੇ ਸੰਯੁਕਤ ਰਾਸ਼ਟਰ ਦੇ ਸਾਬਕਾ ਵਿਸ਼ੇਸ਼ ਦੂਤ ਵਜੋਂ, ਜੌਏ ਈਜ਼ਾਈਲੋ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਅਥਾਰਟੀ ਹੈ।

ਉਹ ਵੂਮੈਨ ਏਡ ਕਲੈਕਟਿਵ (WACOL) ਦੀ ਸੰਸਥਾਪਕ ਨਿਰਦੇਸ਼ਕ ਹੈ, ਜਿਸ ਨੇ ਪਿਛਲੇ 25 ਸਾਲਾਂ ਵਿੱਚ ਨਾਈਜੀਰੀਆ ਵਿੱਚ 60,000 ਕਮਜ਼ੋਰ ਔਰਤਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਪਨਾਹ ਪ੍ਰਦਾਨ ਕੀਤੀ ਹੈ। ਦੁਰਵਿਵਹਾਰ ਦੇ ਪੀੜਤਾਂ ਅਤੇ ਸਰਵਾਈਵਰਜ਼ ਲਈ ਤੇਜ਼ੀ ਨਾਲ ਪ੍ਰਤੀਕਿਰਿਆ ਪ੍ਰਦਾਨ ਕਰਨ ਲਈ, ਉਸ ਨੇ 'ਤਮਾਰ ਸੈਕਸੂਅਲ ਅਸਾਲਟ ਰੈਫਰਲ ਸੈਂਟਰ' ਦੀ ਸਥਾਪਨਾ ਵੀ ਕੀਤੀ।

Chimamanda Ngozi Adichie

2021 ਦੀ ਜੇਤੂ, ਲੇਖਕ ਚਿਮਾਮੰਡਾ ਨਗੋਜ਼ੀ ਅਡੀਚੀ ਦੁਆਰਾ ਨਾਮਜ਼ਦ

"ਪ੍ਰੋਫੈਸਰ ਈਜ਼ਾਈਲੋ ਨੇ ਗਰੀਬਾਂ, ਖਾਸ ਤੌਰ 'ਤੇ ਔਰਤਾਂ ਅਤੇ ਲੜਕੀਆਂ ਜਿਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ, ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇ ਪ੍ਰਬੰਧ ਰਾਹੀਂ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ ਹੈ।"

ਮਾਰੀਆ ਫਰਨਾਂਡਾ ਕੈਸਟਰੋ ਮਾਯਾ

ਮਾਰੀਆ ਫਰਨਾਂਡਾ ਕੈਸਟਰੋ ਮਾਯਾ, ਮੈਕਸੀਕੋ

ਅਪਾਹਜਤਾ ਕਾਰਕੁਨ

ਬੌਧਿਕ ਅਸਮਰੱਥਾ ਵਾਲੀ ਔਰਤ ਹੋਣ ਦੇ ਨਾਤੇ, ਫਰਨਾਂਡਾ ਕੈਸਟਰੋ ਰਾਜਨੀਤੀ ਵਿੱਚ ਹਿੱਸਾ ਲੈਣ ਦੇ ਯੋਗ ਹੋਣ ਲਈ ਆਪਣੇ ਵਰਗੇ ਹੋਰਾਂ ਲੋਕਾਂ ਲਈ ਲੜ ਰਹੀ ਹੈ। ਉਹ ਹਿਊਮਨ ਰਾਈਟਸ ਵਾਚ ਰਾਹੀਂ ਅਪੰਗਤਾ ਅਧਿਕਾਰਾਂ ਦੇ ਸਮਰਥਕਾਂ ਦੇ ਇੱਕ ਸਮੂਹ ਦਾ ਹਿੱਸਾ ਹੈ, ਜੋ ਮੈਕਸੀਕੋ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਉਨ੍ਹਾਂ ਦੀਆਂ ਨੀਤੀਆਂ ਵਿੱਚ ਬੌਧਿਕ ਅਤੇ ਸਿੱਖਣ ਵਿੱਚ ਅਸਮਰੱਥਤਾ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਲਈ ਕਹਿ ਰਹੀ ਹੈ।

ਉਸ ਦੇ ਕੰਮ ਵਿੱਚ ਰਾਜਨੀਤਿਕ ਫੈਸਲਿਆਂ ਨਾਲ ਸਬੰਧਿਤ ਦਸਤਾਵੇਜ਼ਾਂ ਵਿੱਚ ਭਾਸ਼ਾ ਦੀ ਪਹੁੰਚ ਅਤੇ ਰਾਜਨੀਤਕ ਦਲਾਂ ਅਤੇ ਚੋਣਾਂ ਵਿੱਚ ਸ਼ਮੂਲੀਅਤ ਸ਼ਾਮਲ ਹੈ। ਕੈਸਟਰੋ ਸੰਯੁਕਤ ਰਾਸ਼ਟਰ ਵਿੱਚ ਇੱਕ ਮੈਕਸੀਕਨ ਡੈਲੀਗੇਸ਼ਨ ਦਾ ਹਿੱਸਾ ਸੀ ਜਿਸਨੇ ਅਪਾਹਜਤਾ ਦੇ ਅਧਿਕਾਰਾਂ ਬਾਰੇ ਰਿਪੋਰਟ ਪੇਸ਼ ਕੀਤੀ, ਅਤੇ ਉਹ ਗਲੋਬਲ ਨੈੱਟਵਰਕ ਇਨਕਲੂਜ਼ਨ ਇੰਟਰਨੈਸ਼ਨਲ ਦੀ ਪ੍ਰਤੀਨਿਧੀ ਹੈ।

ਈਵਾ ਕੋਪਾ

ਈਵਾ ਕੋਪਾ, ਬੋਲੀਵੀਆ

ਸਿਆਸਤਦਾਨ

ਅਯਮਾਰਾ ਮੂਲ ਦੀ ਸਾਬਕਾ ਵਿਦਿਆਰਥੀ ਨੇਤਾ ਈਵਾ ਕੋਪਾ ਬੋਲੀਵੀਆ ਵਿੱਚ ਰਾਜਨੀਤੀ ਦੀਆਂ ਰੂੜੀਆਂ ਤੋੜ ਰਹੀ ਹੈ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਐਲ ਆਲਟੋ ਦੀ ਮੇਅਰ ਬਣਨ ਲਈ ਆਪਣੀ ਪਾਰਟੀ ਦੀ ਨਾਮਜ਼ਦਗੀ ਜਿੱਤਣ ਵਿੱਚ ਅਸਫਲ ਰਹਿਣ ਤੋਂ ਬਾਅਦ, ਉਹ ਆਪਣੀ ਪਾਰਟੀ ਦੇ ਉਮੀਦਵਾਰ ਦੇ ਵਿਰੁੱਧ ਖੜ੍ਹੀ ਹੋਈ ਅਤੇ 69% ਵੋਟਾਂ ਨਾਲ ਜਿੱਤ ਗਈ। ਉਸਨੇ ਹਾਲ ਹੀ ਵਿੱਚ ਔਰਤਾਂ ਲਈ ਸ਼ਹਿਰ ਦੀ ਯੋਜਨਾ ਦਾ ਐਲਾਨ ਕੀਤਾ, ਜਿਸਦਾ ਉਦੇਸ਼ ਨੀਤੀ ਅਤੇ ਨਿਵੇਸ਼ ਰਾਹੀਂ ਔਰਤਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨਾ ਹੋਵੇਗਾ।

ਕੋਪਾ ਰਾਜਨੀਤੀ ਵਿੱਚ ਨਵੀਂ ਨਹੀਂ ਹੈ, ਉਸ ਨੇ 2015 ਅਤੇ 2020 ਦੇ ਵਿਚਕਾਰ ਇੱਕ ਸੈਨੇਟਰ ਵਜੋਂ ਸੇਵਾਵਾਂ ਨਿਭਾਈਆਂ ਹਨ। ਸੱਤਾਧਾਰੀ ਪਾਰਟੀ ਨਾਲੋਂ ਉਸ ਦੇ ਵੱਖ ਹੋਣ ਨੂੰ ਬਹੁਤ ਸਾਰੇ ਲੋਕਾਂ ਦੁਆਰਾ ਬੋਲੀਵੀਆ ਵਿੱਚ ਜ਼ਿਆਦਾ ਵਿਭਿੰਨ ਰਾਜਨੀਤਿਕ ਦ੍ਰਿਸ਼ ਵੱਲ ਇੱਕ ਤਬਦੀਲੀ ਵਜੋਂ ਦੇਖਿਆ ਜਾਂਦਾ ਹੈ।

ਸਾਨੂੰ ਹੋਰ ਮਹਿਲਾ ਨੇਤਾਵਾਂ ਦੀ ਲੋੜ ਹੈ: ਔਰਤਾਂ ਹਮੇਸ਼ਾ ਆਪਣੇ ਪੈਰਾਂ ਭਾਰ ਹੁੰਦੀਆਂ ਹਨ, ਉਹ ਕਦੇ ਆਪਣੇ ਗੋਡਿਆਂ ਦੇ ਭਾਰ 'ਤੇ ਨਹੀਂ ਹੁੰਦੀਆਂ।

ਈਵਾ ਕੋਪਾ

ਸੇਪੀਡੇਹ ਕੋਲਿਅਨ

ਸੇਪੀਡੇਹ ਕੋਲਿਅਨ, ਈਰਾਨ

ਰਾਜਨੀਤਕ ਪ੍ਰਚਾਰਕ

ਕਾਨੂੰਨ ਦੀ ਵਿਦਿਆਰਥਣ ਸੇਪੀਡੇਹ ਕੋਲਿਅਨ ਨੂੰ ਦੱਖਣ-ਪੱਛਮੀ ਈਰਾਨ ਦੇ ਖੁਜ਼ੇਸਤਾਨ ਸੂਬੇ ਵਿੱਚ ਮਜ਼ਦੂਰਾਂ ਦੇ ਅਧਿਕਾਰਾਂ ਦਾ ਸਮਰਥਨ ਕਰਨ ਲਈ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸਨੇ ਪਿਛਲੇ ਚਾਰ ਸਾਲ ਚਾਰ ਵੱਖ-ਵੱਖ ਈਰਾਨੀ ਜੇਲ੍ਹਾਂ ਵਿੱਚ ਬਿਤਾਏ ਹਨ, ਜਿਸ ਵਿੱਚ ਰਾਜਨੀਤਿਕ ਕੈਦੀਆਂ ਦੀ ਰਿਹਾਇਸ਼ ਲਈ ਮੁੱਢਲਾ ਸਥਾਨ ਏਵਿਨ ਵੀ ਸ਼ਾਮਲ ਹੈ, ਜਿੱਥੇ ਕੋਲਿਅਨ ਨੂੰ ਅਕਤੂਬਰ 2021 ਵਿੱਚ ਤਬਦੀਲ ਕੀਤਾ ਗਿਆ ਸੀ।

ਜੇਲ੍ਹ ਤੋਂ ਵੀ ਉਹ ਆਪਣਾ ਕੰਮ ਜਾਰੀ ਰੱਖ ਰਹੀ ਹੈ, ਉਸ ਨੇ ਆਪਣੇ ਨਾਲ ਹੋਏ ‘ਅਣਮਨੁੱਖੀ’ ਵਿਵਹਾਰ ਦਾ ਵਰਣਨ ਕਰਦੇ ਹੋਏ ਇੱਕ ਟੇਪ ਭੇਜੀ ਹੈ। ਉਹ ਮਹਿਲਾ ਕੈਦੀਆਂ ਲਈ ਇੱਕ ਆਵਾਜ਼ ਵਜੋਂ ਵੀ ਕੰਮ ਕਰਦੀ ਹੈ, ਅਤੇ ਜ਼ਮਾਨਤ 'ਤੇ ਹੁੰਦੇ ਹੋਏ, ‘ਤਸ਼ੱਦਦ’ ਅਤੇ ‘ਬੇਇਨਸਾਫ਼ੀ’ ਬਾਰੇ ਕਿਤਾਬ ਲਿਖੀ ਹੈ ਜਿਸਨੂੰ ਈਰਾਨ ਦੀਆਂ ਜੇਲ੍ਹਾਂ ਵਿੱਚ ਬੰਦ ਔਰਤਾਂ ਬਰਦਾਸ਼ਤ ਕਰਦੀਆਂ ਹਨ।

ਸ਼ਨੈਲ ਕੰਟੋਸ

ਸ਼ਨੈਲ ਕੰਟੋਸ, ਆਸਟਰੇਲੀਆ

ਜਿਨਸੀ ਸਹਿਮਤੀ ਕਾਰਕੁਨ

ਸੰਪੂਰਨ ਸਹਿਮਤੀ ਅਤੇ ਸੈਕਸ ਸਿੱਖਿਆ ਲਈ 2021 ਵਿੱਚ ਪੈਰਵੀ ਕਰਨ ਵਾਲੇ 'ਟੀਚ ਅਸ ਕੰਸੈਂਟ' ਨਾਮਕ ਇੱਕ ਅੰਦੋਲਨ ਦੀ ਸੰਸਥਾਪਕ ਸ਼ਨੈਲ ਕੌਟੋਸ ਨੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਪੋਸਟ ਕੀਤੀ, ਜਿਸ ਵਿੱਚ ਉਸ ਨੇ ਆਪਣੇ ਫੌਲੌਅਰਜ਼ ਨੂੰ ਪੁੱਛਿਆ ਕਿ ਕੀ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਕਿਸੇ ਜਾਣਕਾਰ ਦਾ ਸਕੂਲ ਵਿੱਚ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। 24 ਘੰਟਿਆਂ ਦੇ ਅੰਦਰ 200 ਤੋਂ ਵੱਧ ਲੋਕਾਂ ਨੇ "ਹਾਂ" ਵਿੱਚ ਜਵਾਬ ਦਿੱਤਾ ਸੀ।

ਉਸ ਨੇ ਆਸਟਰੇਲੀਆ ਵਿੱਚ ਸਹਿਮਤੀ ਸਿੱਖਿਆ ਛੇਤੀ ਦੇਣ ਲਈ ਇੱਕ ਪਟੀਸ਼ਨ ਸ਼ੁਰੂ ਕੀਤੀ। ਉਸ ਦੀ ਮੁਹਿੰਮ ਦਾ ਧੰਨਵਾਦ ਕਰਨਾ ਬਣਦਾ ਹੈ, ਜਿਸ ਕਾਰਨ 2023 ਤੋਂ ਕਿੰਡਰਗਾਰਟਨ ਤੋਂ 10 ਸਾਲ ਤੱਕ ਸਾਰੇ ਸਕੂਲਾਂ ਵਿੱਚ ਸਹਿਮਤੀ ਸਿੱਖਿਆ ਲਾਜ਼ਮੀ ਹੋਵੇਗੀ। ਹੁਣ ਉਹ ਲੋਕਾਂ ਨੂੰ ਗੈਰ-ਸਹਿਮਤੀ ਨਾਲ ਕੰਡੋਮ ਹਟਾਉਣ ਨੂੰ ਅਪਰਾਧਕ ਬਣਾਉਣ ਲਈ ਮੁਹਿੰਮ ਚਲਾ ਰਹੀ ਹੈ।

ਨਾਜ਼ਨੀਨ ਜ਼ਗ਼ਾਰੀ-ਰੈਟਕਲਿਫ਼

ਨਾਜ਼ਨੀਨ ਜ਼ਗ਼ਾਰੀ-ਰੈਟਕਲਿਫ਼, ਯੂਕੇ/ਈਰਾਨ

ਚੈਰਿਟੀ ਵਰਕਰ

"ਦੁਨੀਆ ਨੂੰ ਇਹ ਯਕੀਨੀ ਬਣਾਉਣ ਲਈ ਇੱਕਜੁੱਟ ਹੋਣਾ ਚਾਹੀਦਾ ਹੈ ਕਿ ਕਿਸੇ ਨੂੰ ਵੀ ਕਿਸੇ ਅਜਿਹੇ ਕੰਮ ਲਈ ਬੰਧਕ ਜਾਂ ਜੇਲ੍ਹ ਵਿੱਚ ਨਾ ਰੱਖਿਆ ਜਾਵੇ ਜੋ ਉਸਨੇ ਨਹੀਂ ਕੀਤਾ ਹੈ।" ਇਹ ਬ੍ਰਿਟਿਸ਼-ਈਰਾਨੀ ਨਾਜ਼ਨੀਨ ਜ਼ਗ਼ਾਰੀ-ਰੈਟਕਲਿਫ ਦੇ ਸ਼ਬਦ ਸਨ ਜਦੋਂ ਉਸਨੂੰ ਮਾਰਚ ਵਿੱਚ ਈਰਾਨੀ ਅਧਿਕਾਰੀਆਂ ਦੁਆਰਾ ਲੰਬੇ ਸਮੇਂ ਬਾਅਦ ਰਿਹਾਅ ਕੀਤਾ ਗਿਆ ਸੀ। ਉਸਦੇ ਪਤੀ ਰਿਚਰਡ ਦੁਆਰਾ ਬ੍ਰਿਟਿਸ਼ ਸਰਕਾਰ ਨੂੰ ਉਸਦੀ ਰਿਹਾਈ ਨੂੰ ਸੁਰੱਖਿਅਤ ਕਰਨ ਅਤੇ ਈਰਾਨ ਨਾਲ ਇਤਿਹਾਸਕ ਕਰਜ਼ੇ ਦੇ ਵਿਵਾਦ ਨੂੰ ਸੁਲਝਾਉਣ ਲਈ ਦਬਾਅ ਪਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ।

ਨਾਜ਼ਨੀਨ ਨੂੰ 2016 ਵਿੱਚ ਆਪਣੀ ਬੇਟੀ ਨਾਲ ਛੁੱਟੀਆਂ ਦੌਰਾਨ ਈਰਾਨ ਵਿੱਚ ਮਨਮਾਨੇ ਢੰਗ ਨਾਲ ਹਿਰਾਸਤ ਵਿੱਚ ਲਿਆ ਗਿਆ ਸੀ, ਅਤੇ ਬਾਅਦ ਵਿੱਚ ਬ੍ਰਿਟਿਸ਼ ਸਰਕਾਰ ਉੱਤੇ ਦਬਾਅ ਬਣਾਉਣ ਲਈ ਈਰਾਨੀ ਅਧਿਕਾਰੀਆਂ ਦੁਆਰਾ ਕੂਟਨੀਤਕ ਮੋਹਰੇ ਵਜੋਂ ਉਸ ਨੂੰ ਬੰਧਕ ਬਣਾ ਲਿਆ ਗਿਆ ਸੀ। ਉਸ ਨੂੰ ਛੇ ਸਾਲਾਂ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ ਅਤੇ ਸ਼ੁਰੂ ਵਿੱਚ ਈਰਾਨੀ ਸ਼ਾਸਨ ਨੂੰ ਉਲਟਾਉਣ ਦੀ ਕੋਸ਼ਿਸ਼ ਕਰਨ ਲਈ ਇਨਕਲਾਬੀ ਅਦਾਲਤ ਦੁਆਰਾ ਦੋਸ਼ੀ ਠਹਿਰਾਇਆ ਗਿਆ ਸੀ। ਜਦੋਂ ਉਸਦੀ ਪਹਿਲੀ ਸਜ਼ਾ 2021 ਵਿੱਚ ਸਮਾਪਤ ਹੋਈ,ਤਾਂ ਉਸਨੂੰ ਦੂਜੀ ਸਜ਼ਾ ਦਿੱਤੀ ਗਈ। ਫਿਰ ਇੱਕ ਕੂਟਨੀਤਕ ਸਮਝੌਤਾ ਹੋਣ ਤੱਕ ਈਰਾਨ ਵਿੱਚ ਰੱਖਿਆ ਗਿਆ। ਜ਼ਗ਼ਾਰੀ-ਰੈਟਕਲਿਫ਼ ਨੇ ਸਾਰੇ ਦੋਸ਼ਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ ਅਤੇ ਉਹ ਆਪਣੇ ਪਤੀ ਨਾਲ ਇੱਕ ਕਿਤਾਬ ਲਿਖ ਰਹੀ ਹੈ।

ਓਲੇਨਾ ਜ਼ੇਲੇਂਸਕਾ

ਓਲੇਨਾ ਜ਼ੇਲੇਂਸਕਾ, ਯੂਕਰੇਨ

ਯੂੂਕਰੇਨ ਦੀ ਪਹਿਲੀ ਮਹਿਲਾ

ਇੱਕ ਸਫਲ ਟੀਵੀ ਸਕ੍ਰਿਪਟ ਰਾਈਟਰ, ਜੋ ਪਰਦੇ ਪਿੱਛੇ ਕੰਮ ਕਰਦੀ ਸੀ, ਓਲੇਨਾ ਜ਼ੇਲੇਂਸਕਾ ਉਸ ਸਮੇਂ ਵਿਸ਼ਵ ਮੰਚ 'ਤੇ ਸਾਹਮਣੇ ਆਏ, ਜਦੋਂ ਉਨ੍ਹਾਂ ਦੇ ਪਤੀ, ਵੋਲੋਦੀਮੀਰ ਜ਼ੇਲੇਂਸਕੀ, 2019 ਵਿੱਚ ਯੂਕਰੇਨ ਦੇ ਰਾਸ਼ਟਰਪਤੀ ਬਣੇ। ਪਹਿਲੀ ਮਹਿਲਾ ਵਜੋਂ ਉਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਨੂੰ ਬਿਹਤਰ ਬਣਾਉਣ ਅਤੇ ਯੂਕਰੇਨੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਹੈ।

ਰੂਸੀ ਹਮਲੇ ਤੋਂ ਬਾਅਦ, ਉਨ੍ਹਾਂ ਨੇ ਯੂਕਰੇਨ ਦੇ ਲੋਕਾਂ ਦੇ ਦੁੱਖਾਂ ਨੂੰ ਉਜਾਗਰ ਕਰਨ ਲਈ ਆਪਣੇ ਪਲੈਟਫਾਰਮ ਦੀ ਵਰਤੋਂ ਕੀਤੀ। ਉਹ ਅਮਰੀਕੀ ਕਾਂਗਰਸ ਨੂੰ ਸੰਬੋਧਨ ਕਰਨ ਵਾਲੇ ਇੱਕ ਵਿਦੇਸ਼ੀ ਰਾਸ਼ਟਰਪਤੀ ਦੀ ਪਹਿਲੀ ਪਤਨੀ ਬਣੇ। ਉਹ ਹੁਣ ਯੁੱਧ ਨਾਲ ਪੀੜਤ ਬੱਚਿਆਂ ਅਤੇ ਪਰਿਵਾਰਾਂ ਲਈ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕਰਨ 'ਤੇ ਕੇਂਦਰਿਤ ਹਨ।

ਔਰਤਾਂ ਨੇ ਸ਼ਾਂਤੀ ਦੇ ਸਮੇਂ ਨਾਲੋਂ ਵੀ ਵੱਧ ਜ਼ਿੰਮੇਵਾਰੀਆਂ ਨਿਭਾਈਆਂ ਹਨ... ਇੱਕ ਔਰਤ ਜਿਸ ਨੇ ਇਸ (ਜੰਗ) ਦਾ ਅਨੁਭਵ ਕੀਤਾ ਹੈ, ਉਹ ਕਦੇ ਵੀ ਪਿੱਛੇ ਨਹੀਂ ਹਟੇਗੀ। ਅਤੇ ਮੈਨੂੰ ਯਕੀਨ ਹੈ ਕਿ ਸਾਡਾ ਅੰਦਰੂਨੀ ਵਿਸ਼ਵਾਸ ਵਧੇਗਾ।

ਓਲੇਨਾ ਜ਼ੇਲੇਂਸਕਾ

ਪਾਰਕ ਜੀ-ਹਿਊਨ

ਪਾਰਕ ਜੀ-ਹਿਊਨ, ਦੱਖਣੀ ਕੋਰੀਆ

ਸਿਆਸੀ ਸੁਧਾਰਕ

ਇੱਕ ਯੂਨੀਵਰਸਿਟੀ ਦੀ ਵਿਦਿਆਰਥਣ ਦੇ ਰੂਪ ਵਿੱਚ ਪਾਰਕ ਜੀ-ਹਿਊਨ ਨੇ ਅਗਿਆਤ ਰੂਪ ਵਿੱਚ ਦੱਖਣੀ ਕੋਰੀਆ ਦੇ ਸਭ ਤੋਂ ਵੱਡੇ ਔਨਲਾਈਨ ਸੈਕਸ-ਕ੍ਰਾਈਮ ਰਿੰਗਾਂ ਵਿੱਚੋਂ ਇੱਕ ਦਾ ਪਰਦਾਫਾਸ਼ ਕਰਨ ਵਿੱਚ ਮਦਦ ਕੀਤੀ, ਜਿਸਨੂੰ Nth ਰੂਮ ਵਜੋਂ ਜਾਣਿਆ ਜਾਂਦਾ ਹੈ। ਇਸ ਸਾਲ ਉਹ ਆਪਣੇ ਤਜ਼ਰਬੇ ਦੇ ਨਾਲ ਜਨਤਕ ਤੌਰ 'ਤੇ ਸਾਹਮਣੇ ਆਈ ਅਤੇ ਨੌਜਵਾਨ ਮਹਿਲਾ ਵੋਟਰਾਂ ਤੱਕ ਪਹੁੰਚ ਕਰਦੇ ਹੋਏ ਰਾਜਨੀਤੀ ਵਿੱਚ ਉਤਰੀ।

ਜਦੋਂ ਡੈਮੋਕ੍ਰੇਟਿਕ ਪਾਰਟੀ ਰਾਸ਼ਟਰਪਤੀ ਦੀ ਦੌੜ ਹਾਰ ਗਈ, ਤਾਂ ਉਨ੍ਹਾਂ ਨੇ ਉਸ ਦਾ ਸਹਿ-ਅੰਤਰਿਮ ਨੇਤਾ ਵਜੋਂ ਨਾਮ ਦਿੱਤਾ। ਉਹ ਮਹਿਲਾ ਕਮੇਟੀ ਵਿੱਚ ਵੀ ਸੀ, ਜਿਸ ਦਾ ਡਿਜੀਟਲ ਸੈਕਸ ਅਪਰਾਧਾਂ ਨਾਲ ਨਜਿੱਠਣ 'ਤੇ ਧਿਆਨ ਕੇਂਦਰਿਤ ਸੀ। ਜੂਨ ਵਿੱਚ ਪਾਰਟੀ ਨੂੰ ਹੋਰ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਅਤੇ ਉਸਨੇ ਅਸਤੀਫਾ ਦੇ ਦਿੱਤਾ। ਹਾਲਾਂਕਿ, ਇਸ ਸਮੇਂ ਉਸਦੀ ਕੋਈ ਅਧਿਕਾਰਤ ਭੂਮਿਕਾ ਨਹੀਂ ਹੋ ਸਕਦੀ, ਫਿਰ ਵੀ ਉਹ ਰਾਜਨੀਤੀ ਵਿੱਚ ਲਿੰਗ ਸਮਾਨਤਾ ’ਤੇ ਜ਼ੋਰ ਦੇਣ ਲਈ ਵਚਨਬੱਧ ਹੈ।

ਦੁਨੀਆਂ ਭਰ ਵਿੱਚ ਡਿਜੀਟਲ ਸੈਕਸ ਕ੍ਰਾਈਮ ਔਰਤਾਂ ਦੇ ਹੱਕਾਂ ਨੂੰ ਖਤਰਾ ਹਨ ਤੇ ਸਾਨੂੰ ਇਕੱਠਿਆਂ ਇਸ ਨੂੰ ਸੁਲਝਾਉਣ ਦੀ ਲੋੜ ਹੈ।

ਪਾਰਕ ਜੀ-ਹਿਊਨ

ਜ਼ਾਹਰਾ ਜੋਆ

ਜ਼ਾਹਰਾ ਜੋਆ, ਅਫ਼ਗਾਨਿਸਤਾਨ

ਪੱਤਰਕਾਰ

ਛੇ ਸਾਲਾਂ ਤੱਕ ਤਾਲਿਬਾਨ ਦੇ ਸ਼ਾਸਨ ਵਿੱਚ ਜ਼ਾਹਰਾ ਜੋਆ 'ਮੁਹੰਮਦ' ਬਣ ਗਈ ਅਤੇ ਸਕੂਲ ਜਾਣ ਲਈ ਮੁੰਡੇ ਦੇ ਰੂਪ ਵਿੱਚ ਕੱਪੜੇ ਪਹਿਨੇ। ਜਦੋਂ 2001 ਵਿੱਚ ਅਮਰੀਕਾ ਦੀ ਅਗਵਾਈ ਵਾਲੇ ਬਲਾਂ ਨੇ ਤਾਲਿਬਾਨ ਨੂੰ ਖਦੇੜ ਦਿੱਤਾ ਤਾਂ ਉਹ ਜ਼ਾਹਰਾ ਦੇ ਰੂਪ ਵਿੱਚ ਸਕੂਲ ਵਾਪਸ ਆਈ। ਉਸਨੇ 2011 ਵਿੱਚ ਪੱਤਰਕਾਰ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਅਕਸਰ ਨਿਊਜ਼ਰੂਮ ਵਿੱਚ ਉਹ ਇੱਕਲੀ ਮਹਿਲਾ ਰਿਪੋਰਟਰ ਹੁੰਦੀ ਸੀ।

ਉਹ ਅਫ਼ਗਾਨਿਸਤਾਨ ਦੀ ਇਕਲੌਤੀ ਨਾਰੀਵਾਦੀ ਨਿਊਜ਼ ਏਜੰਸੀ ਰੁਖਸ਼ਾਨਾ ਮੀਡੀਆ ਦੀ ਸੰਸਥਾਪਕ ਹੈ, ਜਿਸਦਾ ਨਾਮ ਤਾਲਿਬਾਨ ਦੁਆਰਾ ਪੱਥਰ ਮਾਰ ਕੇ ਮਾਰੀ ਗਈ 19 ਸਾਲ ਦੀ ਲੜਕੀ ਦੇ ਨਾਮ 'ਤੇ ਰੱਖਿਆ ਗਿਆ ਹੈ। ਜੋਆ ਨੂੰ 2021 ਵਿੱਚ ਅਫ਼ਗਾਨਿਸਤਾਨ ਤੋਂ ਕੱਢਿਆ ਗਿਆ ਸੀ ਅਤੇ ਹੁਣ ਉਹ ਯੂਕੇ ਵਿੱਚ ਜਲਾਵਤਨੀ ਤੋਂ ਰੁਖਸ਼ਾਨਾ ਮੀਡੀਆ ਚਲਾਉਂਦੀ ਹੈ। ਉਸਨੇ ਗੇਟਸ ਫਾਊਂਡੇਸ਼ਨ ਦਾ 2022 ਚੇਂਜਮੇਕਰ ਅਵਾਰਡ ਜਿੱਤਿਆ।

ਮੈਂ ਸ਼ਬਦਾਂ ਦੀ ਕੋਮਲ ਸ਼ਕਤੀ ਵਿੱਚ ਵਿਸ਼ਵਾਸ ਕਰਦੀ ਹਾਂ ਅਤੇ ਸਾਨੂੰ ਔਰਤਾਂ ਦੇ ਨਾਲ ਹੁੰਦੀ ਬੇਇਨਸਾਫ਼ੀ ਬਾਰੇ ਬੋਲਣਾ ਚਾਹੀਦਾ ਹੈ।

ਜ਼ਾਹਰਾ ਜੋਆ

ਸਿਮੋਨ ਟੇਬੇਟ

ਸਿਮੋਨ ਟੇਬੇਟ, ਬ੍ਰਾਜ਼ੀਲ

ਬ੍ਰਾਜ਼ੀਲ ਦੀ ਸੰਘੀ ਸੈਨੇਟ ਦੀ ਮੈਂਬਰ

ਦੇਸ਼ ਵਿੱਚ ਗਹਿਰਾਉਂਦੇ ਧਰੁਵੀਕਰਨ ਨੂੰ ਘੱਟ ਕਰਦੀ ਦੇਖੀ ਗਈ ਬ੍ਰਾਜ਼ੀਲ ਦੀ ਸੈਨੇਟਰ ਸਿਮੋਨ ਟੇਬੇਟ ਇਸ ਸਾਲ ਦੀ ਰਾਸ਼ਟਰਪਤੀ ਦੀ ਦੌੜ ਵਿੱਚ ਤੀਜੇ ਸਥਾਨ 'ਤੇ ਰਹੀ। ਉਹ 2002 ਵਿੱਚ ਰਾਜ ਪ੍ਰਤੀਨਿਧੀ ਚੁਣੀ ਗਈ ਅਤੇ 2004 ਅਤੇ 2008 ਵਿੱਚ ਆਪਣੇ ਜੱਦੀ ਸ਼ਹਿਰ ਟਰੇਸ ਲਾਗੋਸ ਦੀ ਮੇਅਰ ਚੁਣੀ ਗਈ ਸੀ। 2014 ਵਿੱਚ, ਉਹ ਵੈਧ ਵੋਟਾਂ ਦੇ 52% ਤੋਂ ਵੱਧ ਨਾਲ ਸੈਨੇਟ ਲਈ ਚੁਣੀ ਗਈ ਸੀ।

ਉਹ ਸੈਨੇਟ ਦੀ ਸੰਵਿਧਾਨ ਅਤੇ ਨਿਆਂ ਕਮੇਟੀ ਦੀ ਪ੍ਰਧਾਨਗੀ ਕਰਨ ਵਾਲੀ ਪਹਿਲੀ ਔਰਤ ਸੀ, ਜਿਸ ਨੂੰ ਚੈਂਬਰ ਦਾ ਸਭ ਤੋਂ ਮਹੱਤਵਪੂਰਨ ਪੈਨਲ ਮੰਨਿਆ ਜਾਂਦਾ ਹੈ। ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਕਾਨੂੰਨ ਦੀ ਪ੍ਰੋਫੈਸਰ ਰਹੀ, ਟੇਬੈਟ ਨੇ ਔਰਤਾਂ ਵਿਰੁੱਧ ਹਿੰਸਾ ਦਾ ਮੁਕਾਬਲਾ ਕਰਨ ਲਈ ਸਾਂਝੀ ਕਮੇਟੀ ਦੀ ਪ੍ਰਧਾਨਗੀ ਵੀ ਕੀਤੀ।

ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਵਿੱਖ ਔਰਤਾਂ ਦਾ ਹੈ, ਅਤੇ ਇੱਕ ਔਰਤ ਦਾ ਸਥਾਨ ਉੱਥੇ ਹੈ ਜਿੱਥੇ ਉਹ ਚਾਹੁੰਦੀ ਹੈ।

ਸਿਮੋਨ ਟੇਬੇਟ

ਕਿਸਾਨੇਟ ਟੈਡਰੋਸ

ਕਿਸਾਨੇਟ ਟੈਡਰੋਸ, ਏਰੀਟ੍ਰੀਆ

ਸਿੱਖਿਆ ਉੱਦਮੀ

ਬੇਲਸ ਬੁਬੂ' ਇੱਕ ਯੂਟਿਊਬ ਚੈਨਲ ਹੈ ਜੋ ਏਰੀਟ੍ਰੀਅਨ ਬੱਚਿਆਂ ਨੂੰ ਉਨ੍ਹਾਂ ਦੀ ਭਾਸ਼ਾ ਅਤੇ ਸੱਭਿਆਚਾਰ ਸਿਖਾਉਂਦਾ ਹੈ, ਜਿਸਦੀ ਸਥਾਪਨਾ ਕੰਟੈਂਟ ਨਿਰਮਾਤਾ ਅਤੇ ਉੱਦਮੀ ਕਿਸਾਨੇਟ ਟੈਡਰੋਸ ਦੁਆਰਾ ਕੀਤੀ ਗਈ ਹੈ। ਇਥੋਪੀਆ ਵਿੱਚ ਪੈਦਾ ਹੋਈ ਅਤੇ ਉੱਥੇ ਹੀ ਉਸ ਦਾ ਪਾਲਣ ਪੋਸ਼ਣ ਹੋਇਆ, ਛੋਟੀ ਉਮਰ ਤੋਂ ਹੀ ਉਸ ਨੇ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਮਹਿਸੂਸ ਕਰਨ ਲਈ ਭਾਸ਼ਾ ਨੂੰ ਸਮਝਣ ਦੇ ਮਹੱਤਵ ਦੀ ਸ਼ਲਾਘਾ ਕੀਤੀ।

ਉਸ ਦੀ ਪ੍ਰੋਡਕਸ਼ਨ ਟੀਮ ਡਿਜੀਟਲ ਕੰਟੈਂਟ ਬਣਾਉਣ ਲਈ ਏਰੀਟ੍ਰੀਆ, ਯੂਗਾਂਡਾ ਅਤੇ ਡੈਮੋਕਰੇਟਿਕ ਰਿਪਬਲਿਕ ਆਫ ਕਾਂਗੋ ਤੋਂ ਸਵੈ-ਸਿਖਿਅਤ ਆਵਾਜ਼ ਅਤੇ ਡਿਜੀਟਲ ਕਲਾਕਾਰਾਂ ਨੂੰ ਇਕੱਠਾ ਕਰਦੀ ਹੈ। ਵੀਡੀਓਜ਼ ਟਿਗਰਿਨਿਆ ਬੋਲਣ ਵਾਲੇ ਮਾਪਿਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਏਰੀਟ੍ਰੀਆ ਅਤੇ ਇਥੋਪੀਆ ਤੋਂ ਮਿਲਦੇ ਹਨ। ਟੈਡਰੋਸ ਨੇ ਕੰਪਾਲਾ, ਯੂਗਾਂਡਾ ਵਿੱਚ ਸ਼ਰਨਾਰਥੀਆਂ ਲਈ ਪਹਿਲਾ 'ਬੇਲਸ ਬੁਬੂ' ਕਿਡਜ਼ ਫੈਸਟੀਵਲ ਵੀ ਆਯੋਜਿਤ ਕੀਤਾ।

ਇਬੀਜੋਕ ਫੈਬੋਰੋਡ

ਇਬੀਜੋਕ ਫੈਬੋਰੋਡ, ਨਾਈਜੀਰੀਆ

ElectHER ਦੀ ਸੰਸਥਾਪਕ

ElectHER ਰਾਹੀਂ ਇਬੀਜੋਕ ਫੈਬੋਰੋਡ ਨਾਈਜੀਰੀਆ ਵਿੱਚ ਔਰਤਾਂ ਦੇ ਰਾਜਨੀਤਿਕ ਅੰਦੋਲਨ ਵਿੱਚ ਬਦਲਾਅ ਲਿਆ ਰਹੀ ਹੈ। ਉਸ ਦੀ ਸੰਸਥਾ ਰਾਜਨੀਤਿਕ ਪ੍ਰਤੀਨਿਧਤਾ ਵਿੱਚ ਅਸਮਾਨਤਾ ਦੇ ਪਾੜੇ ਨੂੰ ਪੂਰਾ ਕਰਨ ਲਈ ਕੰਮ ਕਰਦੀ ਹੈ ਅਤੇ ਪੂਰੇ ਅਫ਼ਰੀਕਾ ਵਿੱਚ 2,000 ਤੋਂ ਵੱਧ ਔਰਤਾਂ ਨੂੰ ਰਾਜਨੀਤੀ ਵਿੱਚ ਸ਼ਾਮਲ ਕਰ ਚੁੱਕੀ ਹੈ। #Agender35 ਮੁਹਿੰਮ ਦੇ ਨਾਲ, ਉਸ ਦਾ ਸੰਗਠਨ 2023 ਦੀਆਂ ਆਮ ਚੋਣਾਂ ਵਿੱਚ ਸਥਾਨਕ ਜਾਂ ਸੰਘੀ ਦਫ਼ਤਰ ਲਈ ਚੋਣ ਲੜ ਰਹੀਆਂ 35 ਔਰਤਾਂ ਦਾ ਸਿੱਧੇ ਤੌਰ 'ਤੇ ਸਮਰਥਨ ਕਰ ਰਿਹਾ ਹੈ, ਉਨ੍ਹਾਂ ਨੂੰ ਮਨੁੱਖੀ ਅਤੇ ਵਿੱਤੀ ਸਰੋਤ ਪ੍ਰਦਾਨ ਕਰ ਰਿਹਾ ਹੈ।

ਉਹ ਚੋਣ ਡੇਟਾ ਵਿਸ਼ਲੇਸ਼ਣ ਲਈ ਬਣੇ ਪਹਿਲੇ ਅਫ਼ਰੀਕੀ ਨਾਰੀਵਾਦੀ ਮੋਬਾਈਲ ਐਪ ਦੇ ਪਿੱਛੇ ਵੀ ਹੈ। ਫੈਬੋਰੋਡ 'ਦਿ ਡੈਮੋਕਰੇਸੀ ਐਂਡ ਕਲਚਰ' ਫਾਊਂਡੇਸ਼ਨ ਦੀ ਲੀਡਰਸ਼ਿਪ ਕੌਂਸਲ ਵਿੱਚ ਕੰਮ ਕਰਦੀ ਹੈ, ਜੋ ਲੋਕਤੰਤਰੀ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ ਦੇ ਨਵੇਂ ਤਰੀਕਿਆਂ ਦੀ ਪਛਾਣ ਕਰਦਾ ਹੈ।

ਕ੍ਰਿਸਟੀਨਾ ਬਰਡਿਅਨਸਕਾਖ

ਕ੍ਰਿਸਟੀਨਾ ਬਰਡਿਅਨਸਕਾਖ, ਯੂੂਕਰੇਨ

ਪੱਤਰਕਾਰ

ਯੂਕਰੇਨ ਵਿੱਚ ਯੁੱਧ ਦੇ ਦੌਰਾਨ, ਪੁਰਸਕਾਰ ਜੇਤੂ ਪੱਤਰਕਾਰ ਕ੍ਰਿਸਟੀਨਾ ਬਰਡਿਅਨਸਕਾਖ ਨੇ ਆਪਣੇ ਦੇਸ਼ ਦੀ ਸੰਪੂਰਨ ਯਾਤਰਾ ਕੀਤੀ ਹੈ, ਉਨ੍ਹਾਂ ਖੇਤਰਾਂ ਤੋਂ ਰਿਪੋਰਟਿੰਗ ਕੀਤੀ ਹੈ ਜੋ ਰੂਸੀ ਗੋਲੀਬਾਰੀ ਦੇ ਅਧੀਨ ਸਨ। ਉਸਦੇ ਕੁਝ ਕਾਰਜਾਂ ਨੇ ਖਾਸ ਤੌਰ 'ਤੇ ਸੰਘਰਸ਼ ਵਿੱਚ ਘਿਰੇ ਸ਼ਹਿਰ ਵਿੱਚ ਰੋਜ਼ਾਨਾ ਜੀਵਨ ਦੇ ਵੇਰਵਿਆਂ 'ਤੇ ਧਿਆਨ ਕੇਂਦਰਿਤ ਕੀਤਾ ਹੈ।

ਖੇਰਸਨ ਵਿੱਚ ਪੈਦਾ ਹੋਈ ਬਰਡਿਅਨਸਕਾਖ ਨੇ 14 ਸਾਲਾਂ ਤੱਕ ਕੀਵ ਵਿੱਚ ਰਾਜਨੀਤਿਕ ਪੱਤਰਕਾਰ ਵਜੋਂ ਕੰਮ ਕੀਤਾ ਹੈ, ਜਿਸ ਵਿੱਚ ਐੱਨਵੀ ਮੈਗਜ਼ੀਨ ਅਤੇ ਕਈ ਟੀਵੀ ਅਤੇ ਰੇਡੀਓ ਪ੍ਰੋਜੈਕਟ ਸ਼ਾਮਲ ਹਨ। ਉਸਨੇ ਯੂਕਰੇਨ ਦੇ ਯੂਰੋਮੈਡਾਨ ਕ੍ਰਾਂਤੀ ਵਿੱਚ ਭਾਗ ਲੈਣ ਵਾਲਿਆਂ ਬਾਰੇ ਇੱਕ ਸੋਸ਼ਲ ਮੀਡੀਆ ਪ੍ਰੋਜੈਕਟ ਈ-ਪੀਪਲ, ਬਣਾਇਆ ਜੋ ਬਾਅਦ ਵਿੱਚ ਇੱਕ ਕਿਤਾਬ ਬਣ ਗਿਆ।

ਨੈਥਲੀ ਬੇਕਕਾਰਟ

ਨੈਥਲੀ ਬੇਕਕਾਰਟ, ਵੈਟੀਕਨ

ਨਨ

ਪੋਪ ਫ੍ਰਾਂਸਿਸ ਦੁਆਰਾ ਬਿਸ਼ਪਾਂ ਦੀ ਧਰਮ ਸਭਾ ਦੀ ਅੰਡਰ ਸੈਕਟਰੀ ਵਜੋਂ ਉਸ ਦੀ ਨਿਯੁਕਤੀ ਨੇ ਉਸ ਨੂੰ ਇਸ ਅਹੁਦੇ ਨੂੰ ਗ੍ਰਹਿਣ ਕਰਨ ਵਾਲੀ ਪਹਿਲੀ ਔਰਤ ਬਣਾ ਦਿੱਤਾ। ਭੂਮਿਕਾ ਵਿੱਚ, ਉਹ ਕੈਥੋਲਿਕ ਚਰਚ ਲਈ ਮਹੱਤਵਪੂਰਨ ਮਾਮਲਿਆਂ 'ਤੇ ਪੋਪ ਨੂੰ ਸਲਾਹ ਦੇਣ ਵਾਲੇ ਕਈ ਨੇਤਾਵਾਂ ਵਿੱਚੋਂ ਇੱਕ ਹੈ, ਅਤੇ ਨਾਲ ਹੀ ਵੋਟਿੰਗ ਅਧਿਕਾਰ ਵਾਲੀ ਇਕਲੌਤੀ ਔਰਤ ਹੈ। ਸੰਸਥਾ ਦੇ ਸਕੱਤਰ-ਜਨਰਲ ਨੇ 2021 ਵਿੱਚ ਕਿਹਾ ਕਿ ਉਸ ਦੀ ਨਿਯੁਕਤੀ ਨੇ ਦਿਖਾਇਆ ਕਿ ਔਰਤਾਂ ਲਈ "ਇੱਕ ਦਰਵਾਜ਼ਾ ਖੁੱਲ੍ਹ ਗਿਆ ਹੈ।’’

ਇਸ ਤੋਂ ਪਹਿਲਾਂ, ਜ਼ੇਵੀਅਰਜ਼ ਦੀ ਮੰਡਲੀ ਦੀ ਫ੍ਰੈਂਚ ਨਨ ਨੇ ਫਰਾਂਸ ਵਿੱਚ ਨੌਜਵਾਨਾਂ ਅਤੇ ਵੋਕੇਸ਼ਨ ਦੇ ਪ੍ਰਚਾਰ ਲਈ ਰਾਸ਼ਟਰੀ ਸੇਵਾ ਦੀ ਪਹਿਲੀ ਮਹਿਲਾ ਨਿਰਦੇਸ਼ਕ ਵਜੋਂ ਸੇਵਾ ਕੀਤੀ।

ਜਿਵੇਂ ਕਿ ਪੋਪ ਫਰਾਂਸਿਸ ਕਹਿੰਦੇ ਹਨ, 'ਔਰਤਾਂ 'ਤੇ ਸਾਰੇ ਵਿਤਕਰਿਆਂ ਅਤੇ ਹਿੰਸਾ ਦੇ ਵਿਰੁੱਧ ਲੜਨਾ ਨਿਆਂ ਦਾ ਕਰਤੱਵ ਹੈ'... ਇਕੱਠੇ ਮਿਲ ਕੇ, ਸਾਨੂੰ ਹਰ ਪੱਧਰ 'ਤੇ ਲੀਡਰਸ਼ਿਪ ਅਹੁਦਿਆਂ 'ਤੇ ਵੱਧ ਤੋਂ ਵੱਧ ਔਰਤਾਂ ਨੂੰ ਜੋੜਨ ਲਈ ਕਿਸੇ ਵੀ ਤਰੀਕੇ ਨਾਲ ਸਮਰਥਨ ਕਰਨ ਦੀ ਲੋੜ ਹੈ।

ਨੈਥਲੀ ਬੇਕਕਾਰਟ

ਤੈਸ਼ਾ ਬੇਕਬੁਲਾਟੋਵਾ

ਤੈਸ਼ਾ ਬੇਕਬੁਲਾਟੋਵਾ, ਰੂਸ

ਪੱਤਰਕਾਰ

ਇੱਕ ਪ੍ਰਸਿੱਧ ਰੂਸੀ ਪੱਤਰਕਾਰ ਤੈਸ਼ਾ ਬੇਕਬੁਲਾਟੋਵਾ ਨੇ 2019 ਵਿੱਚ ਸੁਤੰਤਰ ਮੀਡੀਆ ਆਉਟਲੈਟ ਹੋਲੋਡ ਦੀ ਸਥਾਪਨਾ ਕੀਤੀ। ਸੰਗਠਨ ਨੇ ਯੂਕਰੇਨ ਵਿੱਚ ਜੰਗ ਦੇ ਨਾਲ-ਨਾਲ ਵਿਆਪਕ ਪੱਧਰ ’ਤੇ ਰਿਪੋਰਟਾਂ ਪੇਸ਼ ਕੀਤੀਆਂ, ਨਾਲ ਹੀ ਅਸਮਾਨਤਾ, ਹਿੰਸਾ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਹਨ। ਸੁਤੰਤਰ ਮੀਡੀਆ 'ਤੇ ਕਾਰਵਾਈ ਦੇ ਦੌਰਾਨ ਅਪ੍ਰੈਲ ਵਿੱਚ ਅਧਿਕਾਰੀਆਂ ਦੁਆਰਾ ਰੂਸ ਵਿੱਚ ਇਸ ਵੈੱਬਸਾਈਟ ਨੂੰ ਬਲੌਕ ਕਰ ਦਿੱਤਾ ਗਿਆ ਸੀ।

ਇਸ ਦੇ ਬਾਵਜੂਦ, ਬੇਕਬੁਲਾਟੋਵਾ ਅਤੇ ਉਸਦੀ ਟੀਮ ਨੇ ਆਪਣਾ ਕੰਮ ਜਾਰੀ ਰੱਖਣ ਦੀ ਸਹੁੰ ਖਾਧੀ ਹੈ, ਅਤੇ ਉਨ੍ਹਾਂ ਦੇ ਪਾਠਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਬੇਕਬੁਲਾਟੋਵਾ, ਜਿਸ ਨੇ 2021 ਵਿੱਚ ਇੱਕ 'ਵਿਦੇਸ਼ੀ ਏਜੰਟ' ਦਾ ਲੇਬਲ ਲੱਗਣ ਤੋਂ ਬਾਅਦ ਰੂਸ ਛੱਡ ਦਿੱਤਾ ਸੀ, ਉਹ ਫਰੰਟਲਾਈਨ ਤੋਂ ਲੜਾਈ ਦੀ ਰਿਪੋਰਟਿੰਗ ਕਰਨ ਲਈ ਖੁਦ ਯੂਕਰੇਨ ਗਈ।

ਮੈਂ ਅਟੱਲ ਤਰੱਕੀ ਵਿੱਚ ਵਿਸ਼ਵਾਸ ਨਹੀਂ ਕਰਦੀ। ਆਧੁਨਿਕ ਸਭਿਅਤਾ ਹਮੇਸ਼ਾ ਨਾਜ਼ੁਕ ਅਤੇ ਤਬਾਹ ਕਰਨ ਲਈ ਆਸਾਨ ਜਾਪਦੀ ਹੈ ਅਤੇ ਔਰਤਾਂ ਦੇ ਅਧਿਕਾਰ ਆਮ ਤੌਰ 'ਤੇ ਸਭ ਤੋਂ ਪਹਿਲਾਂ ਤਬਾਹ ਹੁੰਦੇ ਹਨ।

ਤੈਸ਼ਾ ਬੇਕਬੁਲਾਟੋਵਾ

ਆਇਸ਼ਾ ਮਲਿਕ

ਆਇਸ਼ਾ ਮਲਿਕ, ਪਾਕਿਸਤਾਨ

ਜੱਜ

ਪਾਕਿਸਤਾਨ ਦੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਵਜੋਂ ਇਸ ਸਾਲ ਨਿਯੁਕਤ ਕੀਤੀ ਗਈ, ਜਸਟਿਸ ਆਇਸ਼ਾ ਏ ਮਲਿਕ ਨੇ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਫੈਸਲੇ ਲਏ ਹਨ। ਇਸ ਵਿੱਚ ਉਸ ਦਾ ਇਤਿਹਾਸਕ ਫੈਸਲਾ ਵੀ ਸ਼ਾਮਲ ਹੈ ਜਿਸ ਵਿੱਚ ਬਲਾਤਕਾਰ ਪੀੜਤਾਂ ਦੇ ਕਥਿਤ 'ਟੂ ਫਿੰਗਰ ਟੈਸਟ' 'ਤੇ ਪਾਬੰਦੀ ਲਗਾ ਦਿੱਤੀ ਸੀ। ਇਹ 'ਕੁਆਰਾਪਣ ਟੈਸਟ' 2021 ਵਿੱਚ ਗੈਰ ਕਾਨੂੰਨੀ ਐਲਾਨੇ ਜਾਣ ਤੱਕ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਜਾਂਚ ਦੌਰਾਨ ਕੀਤਾ ਜਾਂਦਾ ਸੀ।

ਸੁਪਰੀਮ ਕੋਰਟ ਵਿੱਚ ਆਪਣੀ ਭੂਮਿਕਾ ਦੇ ਨਾਲ-ਨਾਲ, ਮਲਿਕ ਦੁਨੀਆ ਭਰ ਦੇ ਜੱਜਾਂ ਲਈ ਸਿਖਲਾਈ ਦਾ ਵੀ ਪ੍ਰਬੰਧ ਕਰਦੀ ਹੈ ਅਤੇ ਪਾਕਿਸਤਾਨ ਵਿੱਚ ਮਹਿਲਾ ਜੱਜਾਂ ਲਈ ਕਾਨਫਰੰਸਾਂ ਦਾ ਉਦਘਾਟਨ ਕੀਤਾ ਹੈ, ਜਿਸ ਵਿੱਚ ਨਿਆਂ ਪ੍ਰਣਾਲੀ ਵਿੱਚ ਲਿੰਗ ਦ੍ਰਿਸ਼ਟੀਕੋਣ ਸਮੇਤ ਬਹਿਸ ਨੂੰ ਉਤਸ਼ਾਹਿਤ ਕੀਤਾ ਗਿਆ ਹੈ।

ਔਰਤਾਂ ਨੂੰ ਇੱਕ ਨਵਾਂ ਬਿਰਤਾਂਤ ਬਣਾਉਣਾ ਚਾਹੀਦਾ ਹੈ ਜਿਸ ਵਿੱਚ ਉਨ੍ਹਾਂ ਦਾ ਦ੍ਰਿਸ਼ਟੀਕੋਣ ਸ਼ਾਮਲ ਹੋਵੇ, ਉਨ੍ਹਾਂ ਦੇ ਅਨੁਭਵ ਸਾਂਝੇ ਹੋਣ ਅਤੇ ਉਨ੍ਹਾਂ ਦੀਆਂ ਕਹਾਣੀਆਂ ਸ਼ਾਮਲ ਹੋਣ।

ਆਇਸ਼ਾ ਮਲਿਕ

ਜ਼ਾਰਾ ਮੁਹੰਮਦੀ

ਜ਼ਾਰਾ ਮੁਹੰਮਦੀ, ਈਰਾਨ

ਸਿੱਖਿਅਕ

ਨੋਜਿਨ ਸਮਾਜਿਕ-ਸੱਭਿਆਚਾਰਕ ਐਸੋਸੀਏਸ਼ਨ ਦੇ ਸੰਸਥਾਪਕਾਂ ਵਿੱਚੋਂ ਇੱਕ ਹੋਣ ਦੇ ਨਾਤੇ ਜ਼ਾਰਾ ਮੁਹੰਮਦੀ ਨੇ ਇੱਕ ਦਹਾਕੇ ਤੋਂ ਵੱਧ ਸਮਾਂ ਈਰਾਨ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਸਾਨੰਦਜ ਵਿੱਚ ਕੁਰਦ ਭਾਸ਼ਾ ਨੂੰ ਸਿਖਾਉਣ ਲਈ ਸਮਰਪਿਤ ਕੀਤਾ ਹੈ।

ਈਰਾਨੀ ਸੰਵਿਧਾਨ ਕਹਿੰਦਾ ਹੈ ਕਿ ਸਿੱਖਿਆ ਵਿਵਸਥਾ ਵਿੱਚ ਖੇਤਰੀ ਅਤੇ ਨਸਲੀ ਭਾਸ਼ਾਵਾਂ ਦੀ ਵਰਤੋਂ ਦੀ ਖੁੱਲ੍ਹੀ ਇਜਾਜ਼ਤ ਹੈ, ਪਰ ਵਕੀਲਾਂ ਅਤੇ ਕਾਰਕੁਨਾਂ ਦਾ ਕਹਿਣਾ ਹੈ ਕਿ ਅਭਿਆਸ ਵਿੱਚ ਅਜਿਹਾ ਕੁਝ ਨਹੀਂ ਹੈ, ਇਸ ਲਈ ਬੱਚੇ ਸਕੂਲ ਵਿੱਚ ਆਪਣੀ ਮਾਤ ਭਾਸ਼ਾ ਨਹੀਂ ਸਿੱਖ ਸਕਦੇ। ਈਰਾਨ ਸਰਕਾਰ ਨੇ ਮੁਹੰਮਦੀ 'ਤੇ "ਰਾਸ਼ਟਰੀ ਸੁਰੱਖਿਆ ਨੂੰ ਵਿਗਾੜਨ ਦੇ ਉਦੇਸ਼ ਨਾਲ ਸਮੂਹ ਅਤੇ ਸਮਾਜ ਬਣਾਉਣ" ਦਾ ਦੋਸ਼ ਲਗਾਇਆ ਅਤੇ ਉਸਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਉਹ ਜਨਵਰੀ 2022 ਤੋਂ ਜੇਲ੍ਹ ਵਿੱਚ ਬੰਦ ਹੈ।

ਮੀਆ ਮੌਟਲੀ

ਮੀਆ ਮੌਟਲੀ, ਬਾਰਬਾਡੋਸ

ਪ੍ਰਧਾਨ ਮੰਤਰੀ

ਬਾਰਬਾਡੋਸ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਮੀਆ ਮੌਟਲੀ ਨੇ ਜਨਵਰੀ ਵਿੱਚ ਭਾਰੀ ਜਿੱਤ ਤੋਂ ਬਾਅਦ ਦੂਜੀ ਵਾਰ ਸੱਤਾ ਹਾਸਿਲ ਕੀਤੀ। ਉਨ੍ਹਾਂ ਨੇ 2008 ਤੋਂ ਬਾਰਬਾਡੋਸ ਲੇਬਰ ਪਾਰਟੀ ਦੀ ਅਗਵਾਈ ਕੀਤੀ ਹੈ। ਉਨ੍ਹਾਂ ਨੇ ਕੈਰੇਬੀਅਨ ਟਾਪੂ ਦਾ ਮਾਰਗਦਰਸ਼ਨ ਕੀਤਾ ਜਦੋਂ ਇਸ ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਸਬੰਧ ਤੋੜ ਦਿੱਤੇ, ਰਾਜ ਦੇ ਮੁਖੀ ਵਜੋਂ ਰਾਣੀ ਨੂੰ ਹਟਾ ਦਿੱਤਾ ਅਤੇ ਦੁਨੀਆ ਦਾ ਸਭ ਤੋਂ ਨਵਾਂ ਗਣਰਾਜ ਬਣ ਗਿਆ।

ਮੌਟਲੀ ਨੂੰ ਜਲਵਾਯੂ ਪਰਿਵਰਤਨ ਬਾਰੇ ਮੁਖਰ ਹੋਣ ਲਈ ਜਾਣਿਆ ਜਾਂਦਾ ਹੈ। COP27 ਵਿੱਚ ਉਨ੍ਹਾਂ ਨੇ ਜਲਵਾਯੂ ਸੰਕਟ ਨਾਲ ਨਜਿੱਠਣ ਵਿੱਚ ਅਸਫਲ ਰਹਿਣ ਲਈ ਅਮੀਰ ਦੇਸ਼ਾਂ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ 2050 ਤੱਕ ਇੱਕ ਅਰਬ ਜਲਵਾਯੂ ਸ਼ਰਨਾਰਥੀ ਹੋ ਸਕਦੇ ਹਨ।

ਚੇਂਗ ਯੇਨ

ਚੇਂਗ ਯੇਨ, ਤਾਈਵਾਨ

ਬੋਧੀ ਸਮਾਜ ਸੇਵੀ

ਧਰਮ ਗੁਰੂ ਚੇਂਗ ਯੇਨ ਨੂੰ ਆਧੁਨਿਕ ਤਾਈਵਾਨੀ ਬੁੱਧ ਧਰਮ ਦੇ ਵਿਕਾਸ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿੱਚੋਂ ਇੱਕ ਵਜੋਂ ਦੇਖਿਆ ਜਾਂਦਾ ਹੈ। ਮਾਨਵਤਾਵਾਦੀ ਜ਼ੂ ਚੀ ਫਾਊਂਡੇਸ਼ਨ ਦੀ ਸੰਸਥਾਪਕ, ਉਸ ਨੂੰ ਕਈ ਵਾਰ 'ਏਸ਼ੀਆ ਦੀ ਮਦਰ ਟੈਰੇਸਾ' ਕਿਹਾ ਜਾਂਦਾ ਹੈ।

ਉਸਨੇ 1966 ਵਿੱਚ ਸੰਸਥਾ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਸਿਰਫ਼ 30 ਗ੍ਰਹਿਣੀਆਂ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਪੈਸੇ ਦੀ ਬੱਚਤ ਕਰ ਰਹੀਆਂ ਸਨ। ਇਸ ਦੇ ਬਾਅਦ ਤੋਂ ਵਿਸ਼ਵ ਪੱਧਰ 'ਤੇ ਲੱਖਾਂ ਪੈਰੋਕਾਰ ਹੋ ਗਏ ਹਨ, ਉਹ ਅੰਤਰਰਾਸ਼ਟਰੀ ਰਾਹਤ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਦੇ ਹਨ। ਉਹ ਸਕੂਲ ਅਤੇ ਹਸਪਤਾਲ ਚਲਾ ਰਹੇ ਹਨ। ਹੁਣ ਉਸ ਦੀ ਉਮਰ ਦੇ 80ਵੇਂ ਦਹਾਕੇ ਦੇ ਅਖੀਰ ਵਿੱਚ, ਉਸਦੇ ਪੈਰੋਕਾਰਾਂ ਨੇ ਆਪਣੀਆਂ ਪਰਉਪਕਾਰੀ ਮੁਹਿੰਮਾਂ ਨੂੰ ਜਾਰੀ ਰੱਖਿਆ ਹੋਇਆ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਯੁੱਧ ਪ੍ਰਭਾਵਿਤ ਯੂਕਰੇਨ ਦੇ ਸ਼ਰਨਾਰਥੀਆਂ ਨੂੰ ਵਿੱਤੀ ਅਤੇ ਭੌਤਿਕ ਸਹਾਇਤਾ ਪ੍ਰਦਾਨ ਕੀਤੀ।

ਉਰਸੁਲਾ ਵਾਨ ਡੇਰ ਲੇਅਨ

ਉਰਸੁਲਾ ਵਾਨ ਡੇਰ ਲੇਅਨ, ਜਰਮਨੀ

ਯੂਰਪੀਅਨ ਕਮਿਸ਼ਨ ਦੀ ਪ੍ਰਧਾਨ

ਯੂਰਪੀਅਨ ਕਮਿਸ਼ਨ ਦੀ ਪਹਿਲੀ ਮਹਿਲਾ ਪ੍ਰਧਾਨ, ਉਰਸੁਲਾ ਵਾਨ ਡੇਰ ਲੇਅਨ ਇੱਕ ਜਰਮਨ ਸਿਆਸਤਦਾਨ ਹੈ। ਉਸ ਨੇ ਐਂਜੇਲਾ ਮਾਰਕੇਲ ਦੀ ਕੈਬਨਿਟ ਵਿੱਚ ਕੰਮ ਕੀਤਾ ਅਤੇ ਜਰਮਨੀ ਵਿੱਚ ਬਣੀ ਪਹਿਲੀ ਮਹਿਲਾ ਰੱਖਿਆ ਮੰਤਰੀ ਸੀ।

ਬ੍ਰਸਲਜ਼ ਵਿੱਚ ਪੈਦਾ ਹੋਈ ਉਰਸੁਲਾ ਨੇ ਰਾਜਨੀਤੀ ਵਿੱਚ ਜਾਣ ਤੋਂ ਪਹਿਲਾਂ ਅਰਥ ਸ਼ਾਸਤਰ ਅਤੇ ਮੈਡੀਸਨ ਦੀ ਪੜ੍ਹਾਈ ਕੀਤੀ। ਉਸ ਨੇ 2019 ਵਿੱਚ ਯੂਰਪੀਅਨ ਸੰਘ ਦੀ ਚੋਟੀ ਦੀ ਨੌਕਰੀ ਲਈ ਅਤੇ ਉਦੋਂ ਤੋਂ ਬ੍ਰੈਕਸਿਟ, ਕੋਵਿਡ -19 ਮਹਾਂਮਾਰੀ ਅਤੇ ਯੂਕਰੇਨ ਵਿੱਚ ਯੁੱਧ ਦੌਰਾਨ ਬਲਾਕ ਦੀ ਅਗਵਾਈ ਕੀਤੀ ਹੈ। ਉਹ ਕੰਪਨੀ ਬੋਰਡਾਂ 'ਚ ਲਿੰਗ ਸੰਤੁਲਨ ਦੀ ਲੋੜ ਵਾਲੇ ਯੂਰਪੀਅਨ ਕਾਨੂੰਨ ਦੇ ਪਿੱਛੇ ਇੱਕ ਡ੍ਰਾਈਵਿੰਗ ਫੋਰਸ ਸੀ ਜਿਸ ਨੂੰ ਇਸ ਸਾਲ ਅਪਣਾਇਆ ਗਿਆ ਸੀ।

Sanna Marin

2020 ਦੀ ਜੇਤੂ, ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਦੁਆਰਾ ਨਾਮਜ਼ਦ

“ਜਿਵੇਂ ਕਿ ਯੂਰਪ ਨੂੰ ਇੱਕ ਤੋਂ ਬਾਅਦ ਇੱਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਰਸੁਲਾ ਵਾਨ ਡੇਰ ਲੇਅਨ ਨੇ ਯੂਰਪੀਅਨ ਯੂਨੀਅਨ ਨੂੰ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਕਰਨ ਵਿੱਚ ਸ਼ਾਨਦਾਰ ਸੰਕਲਪ ਦਿਖਾਇਆ ਹੈ। ਉਸ ਦੀ ਅਗਵਾਈ ਅਡੋਲ ਰਹੀ ਹੈ। ਸਮਾਂ ਔਖਾ ਹੈ, ਪਰ ਉਹ ਮਜ਼ਬੂਤ ਹੈ।"

ਨਿਓਮੀ ਲੌਂਗ

ਨਿਓਮੀ ਲੌਂਗ, ਉੱਤਰੀ ਆਇਰਲੈਂਡ

ਸਿਆਸਤਦਾਨ

ਸਾਬਕਾ ਨਿਆਂ ਮੰਤਰੀ ਨਿਓਮੀ ਲੌਂਗ ਨੇ ਇਸ ਸਾਲ ਉੱਤਰੀ ਆਇਰਲੈਂਡ ਵਿੱਚ ਕਈ ਨਵੇਂ ਜਿਨਸੀ ਅਪਰਾਧਾਂ ਨਾਲ ਨਜਿੱਠਣ ਲਈ ਕਾਨੂੰਨ ਲਿਆਂਦਾ ਹੈ, ਜਿਸ ਵਿੱਚ ਡਾਊਨ-ਬਲਾਊਜ਼ਿੰਗ, ਸਾਈਬਰ-ਫਲੈਸ਼ਿੰਗ ਅਤੇ 'ਰਫ ਸੈਕਸ' ਨੂੰ ਖਤਮ ਕਰਨਾ ਸ਼ਾਮਲ ਹੈ। ਖੁਦ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ, ਲੌਂਗ ਨੇ ਮਹਿਲਾ ਸਿਆਸਤਦਾਨਾਂ ਦੇ ਉਤਪੀੜਨ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ।

ਪੇਸ਼ੇ ਵਜੋਂ ਇੱਕ ਸਿਵਲ ਇੰਜੀਨੀਅਰ, ਉਹ 1995 ਵਿੱਚ ਅਲਾਇੰਸ ਪਾਰਟੀ ਵਿੱਚ ਸ਼ਾਮਲ ਹੋਈ। ਬੇਲਫਾਸਟ ਦੀ ਲਾਰਡ ਮੇਅਰ ਵਜੋਂ ਸੇਵਾ ਕਰਨ ਤੋਂ ਬਾਅਦ, ਉਹ 2010 ਵਿੱਚ ਵੈਸਟਮਿੰਸਟਰ ਲਈ ਚੁਣੀ ਗਈ ਪਹਿਲੀ ਅਲਾਇੰਸ ਐੱਮਪੀ ਬਣ ਗਈ, ਜਿਸ ਨੇ ਸਾਬਕਾ ਮੰਤਰੀ ਪੀਟਰ ਰੌਬਿਨਸਨ ਨੂੰ ਵੈਸਟਮਿੰਸਟਰ ਸੀਟ ਤੋਂ ਬਾਹਰ ਕਰ ਦਿੱਤਾ, ਜਿਸ 'ਤੇ ਉਹ 30 ਸਾਲਾਂ ਤੋਂ ਵੱਧ ਸਮੇਂ ਤੋਂ ਕਾਬਜ਼ ਸੀ।

ਸਾਨੂੰ ਅਜਿਹੇ ਰਵੱਈਏ ਨਾਲ ਨਜਿੱਠਣ ਦੀ ਜ਼ਰੂਰਤ ਹੈ ਜੋ ਅਜਿਹਾ ਮਾਹੌਲ ਬਣਾਉਂਦੇ ਹਨ ਜਿਸ ਵਿੱਚ ਦੁਰਵਿਵਹਾਰ ਆਮ ਹੁੰਦਾ ਹੈ। ਇਸਦਾ ਮਤਲਬ ਹੈ ਕਿ ਅਸੀਂ ਸਾਰੇ ਸਿੱਧੇ ਅਤੇ ਨਿਰੰਤਰ ਤੌਰ 'ਤੇ ਮਰਦ ਅਧਿਕਾਰ, ਲਿੰਗਵਾਦ ਅਤੇ ਦੁਰਵਿਹਾਰ ਦੇ ਸੱਭਿਆਚਾਰ ਨੂੰ ਚੁਣੌਤੀ ਦੇ ਰਹੇ ਹਾਂ।

ਨਿਓਮੀ ਲੌਂਗ

ਰੋਜ਼ਾ ਸਲੀਹ

ਰੋਜ਼ਾ ਸਲੀਹ, ਸਕਾਟਲੈਂਡ

ਸਿਆਸਤਦਾਨ

ਮਈ 2022 ਵਿੱਚ ਰੋਜ਼ਾ ਸਲੀਹ ਗਲਾਸਗੋ ਸਿਟੀ ਕਾਉਂਸਿਲ ਲਈ ਚੁਣੀ ਜਾਣ ਵਾਲੀ ਪਹਿਲੀ ਸ਼ਰਨਾਰਥੀ ਬਣੀ। ਉਹ ਛੋਟੀ ਲੜਕੀ ਦੇ ਰੂਪ ਵਿੱਚ ਸਕਾਟਲੈਂਡ ਪਹੁੰਚੀ ਜਦੋਂ ਉਸਦੇ ਪਰਿਵਾਰ ਨੂੰ ਇਰਾਕ ਤੋਂ ਭੱਜਣ ਲਈ ਮਜਬੂਰ ਕੀਤਾ ਗਿਆ। ਸਲੀਹ ਹੁਣ ਗ੍ਰੇਟਰ ਪੋਲੋਕ ਵਾਰਡ ਲਈ ਐੱਸਐੱਨਪੀ ਕੌਂਸਲਰ ਹੈ। ਜਦੋਂ ਉਹ ਕਿਸ਼ੋਰ ਸੀ ਅਤੇ ਉਹ ਅਤੇ ਉਸਦੇ ਸਕੂਲ ਦੇ ਦੋਸਤ ਇੱਕ ਦੋਸਤ ਦੀ ਨਜ਼ਰਬੰਦੀ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ, ਉਦੋਂ ਤੋਂ ਹੀ ਉਹ ਸ਼ਰਨਾਰਥੀ ਅਧਿਕਾਰਾਂ ਲਈ ਮੁਹਿੰਮ ਚਲਾ ਰਹੀ ਹੈ।

ਉਸ ਦੀ ਮੁਹਿੰਮ ਗਲਾਸਗੋ ਗਰਲਜ਼ ਨੇ ਸ਼ਰਨ ਮੰਗਣ ਵਾਲਿਆਂ ਦੇ ਹੱਲ ਵੱਲ ਰਾਸ਼ਟਰੀ ਧਿਆਨ ਖਿੱਚਿਆ। ਸਲੀਹ ਨੇ ਮਨੁੱਖੀ ਅਧਿਕਾਰ ਕਾਰਕੁਨ ਵਜੋਂ ਤੁਰਕੀ ਵਿੱਚ ਕੁਰਦਿਸ਼ ਖੇਤਰਾਂ ਦਾ ਦੌਰਾ ਕਰਦਿਆਂ ਕੁਰਦਿਸਤਾਨ ਨਾਲ ਸਕਾਟਿਸ਼ ਸੌਲੀਡੈਰਿਟੀ ਦੀ ਸਹਿ-ਸਥਾਪਨਾ ਕੀਤੀ ਹੈ।

ਏਰਿਕਾ ਹਿਲਟਨ

ਏਰਿਕਾ ਹਿਲਟਨ, ਬ੍ਰਾਜ਼ੀਲ

ਸਿਆਸਤਦਾਨ

ਉਹ ਬ੍ਰਾਜ਼ੀਲ ਦੀ ਨੈਸ਼ਨਲ ਕਾਂਗਰਸ ਦੀ ਸੀਟ ਲਈ ਚੁਣੀ ਗਈ ਪਹਿਲੀ ਸਿਆਹਫਾਮ ਟਰਾਂਸ ਔਰਤ ਹੈ। ਏਰਿਕਾ ਹਿਲਟਨ ਇੱਕ ਕਾਰਕੁਨ ਹੈ ਜਿਸਨੇ ਨਸਲਵਾਦ ਵਿਰੁੱਧ ਅਤੇ LGBTQ ਸਣੇ ਮਨੁੱਖੀ ਅਧਿਕਾਰਾਂ ਲਈ ਮੁਹਿੰਮ ਚਲਾਈ।

ਇੱਕ ਕਿਸ਼ੋਰੀ ਦੇ ਰੂਪ ਵਿੱਚ, ਉਸ ਨੂੰ ਇੱਕ ਰੂੜੀਵਾਦੀ ਪਰਿਵਾਰ ਵੱਲੋਂ ਘਰ ਤੋਂ ਕੱਢ ਦਿੱਤਾ ਗਿਆ ਸੀ ਅਤੇ ਯੂਨੀਵਰਸਿਟੀ ਜਾਣ ਤੋਂ ਪਹਿਲਾਂ, ਉਹ ਸੜਕਾਂ 'ਤੇ ਰਹਿੰਦੀ ਸੀ। ਵਿਦਿਆਰਥੀ ਰਾਜਨੀਤੀ ਵਿੱਚ ਇੱਕ ਪਿਛੋਕੜ ਦੇ ਨਾਲ, ਹਿਲਟਨ ਸਾਓ ਪਾਓਲੋ ਚਲੀ ਗਈ ਅਤੇ ਖੱਬੇ-ਪੱਖੀ ਪੀਐੱਸਓਐੱਲ ਪਾਰਟੀ ਵਿੱਚ ਸ਼ਾਮਲ ਹੋ ਗਈ। 2020 ਵਿੱਚ ਉਹ ਸ਼ਹਿਰ ਦੀ ਕੌਂਸਲ ਲਈ ਚੁਣੀ ਗਈ ਸੀ ਅਤੇ ਬ੍ਰਾਜ਼ੀਲ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਭੁੱਖਮਰੀ ਦੇ ਵਿਰੁੱਧ ਮਿਊਂਸਪਲ ਫੰਡ ਦੀ ਸ਼ੁਰੂਆਤ ਕਰਨ ਵਾਲੇ ਕਾਨੂੰਨ ਦੀ ਘਾੜੀ ਬਣ ਗਈ।

ਸਾਡੀ ਲੜਾਈ ਬਰਾਬਰ ਅਧਿਕਾਰਾਂ, ਬਰਾਬਰ ਉਜਰਤਾਂ ਅਤੇ ਲਿੰਗ-ਆਧਾਰਿਤ ਹਿੰਸਾ ਦੇ ਖਾਤਮੇ ਲਈ ਹੈ, ਬੇਸ਼ੱਕ ਅਸੀਂ ਕਾਲੇ, ਲਾਤੀਨੀ, ਗੋਰੇ, ਗਰੀਬ, ਅਮੀਰ, ਸਿਸ ਜਾਂ ਟ੍ਰਾਂਸਜੈਂਡਰ ਹਾਂ।

ਏਰਿਕਾ ਹਿਲਟਨ

ਸੱਭਿਆਚਾਰ ਅਤੇ ਖੇਡਾਂ

ਦੀਮਾ ਅਕਟਾ

ਦੀਮਾ ਅਕਟਾ, ਸੀਰੀਆ

ਦੌੜਾਕ

2012 ਵਿੱਚ ਸੀਰੀਆ ਵਿੱਚ ਦੀਮਾ ਅਕਟਾ ਦੇ ਘਰ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ। ਇਸ ਵਿੱਚ ਉਸਨੇ ਆਪਣੀ ਲੱਤ ਅਤੇ ਦੌੜਨ ਦੀ ਯੋਗਤਾ ਖੋ ਦਿੱਤੀ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਦੇ ਅਨੁਸਾਰ, ਲਗਭਗ 28% ਸੀਰੀਆਈ ਲੋਕਾਂ ਵਿੱਚ ਅਪਾਹਜਤਾ ਹੈ, ਜੋ ਕਿ ਵਿਸ਼ਵਵਿਆਪੀ ਔਸਤ ਨਾਲੋਂ ਲਗਭਗ ਦੁੱਗਣੀ ਹੈ। ਦਸ ਸਾਲਾਂ ਬਾਅਦ, ਅਕਟਾ ਯੂਕੇ ਵਿੱਚ ਹੈ। ਉਹ 2024 ਪੈਰਾਲੰਪਿਕ ਵਿੱਚ ਮੁਕਾਬਲਾ ਕਰਨ ਲਈ ਸਿਖਲਾਈ ਲੈ ਰਹੀ ਹੈ।

ਮਹਾਂਮਾਰੀ ਦੌਰਾਨ ਸ਼ਰਨਾਰਥੀਆਂ ਲਈ ਪੈਸਾ ਇਕੱਠਾ ਕਰਨ ਤੋਂ ਬਾਅਦ, ਉਸਨੂੰ ਇੰਗਲੈਂਡ ਦੀ ਵਿਕਲਪਕ ਫੁੱਟਬਾਲ ਟੀਮ, ਲਾਇਨਹਾਰਟਸ ਦੀ ਮੈਂਬਰ ਵਜੋਂ ਮਾਨਤਾ ਪ੍ਰਾਪਤ ਹੋਈ। ਉਸਦੀ ਕਹਾਣੀ ਹਾਲ ਹੀ ਵਿੱਚ ਪੌਪ ਸਟਾਰ ਐਨੀ-ਮੈਰੀ ਦੇ ਸੰਗੀਤ ਵੀਡੀਓ ਬਿਊਟੀਫੁੱਲ ਵਿੱਚ ਪ੍ਰਦਰਸ਼ਿਤ ਕੀਤੀ ਗਈ ਹੈ। ਉਹ ਅਪਾਹਜ ਲੋਕਾਂ ਦੀ ਮਜ਼ਬੂਤੀ ਪ੍ਰਤੀ ਜਾਗਰੂਕਤਾ ਨੂੰ ਅੱਗੇ ਵਧਾ ਰਹੀ ਹੈ।

ਜ਼ਾਰ ਅਮਿਰ-ਇਬਰਾਹਿਮੀ

ਜ਼ਾਰ ਅਮਿਰ-ਇਬਰਾਹਿਮੀ, ਈਰਾਨ

ਅਭਿਨੇਤਰੀ

ਇਸ ਸਾਲ ਅਵਾਰਡ ਜੇਤੂ ਅਭਿਨੇਤਰੀ ਅਤੇ ਫਿਲਮ ਨਿਰਮਾਤਾ ਜ਼ਾਰ ਅਮਿਰ-ਇਬਰਾਹਿਮੀ ਹੋਲੀ ਸਪਾਈਡਰ ਵਿੱਚ ਆਪਣੇ ਪ੍ਰਦਰਸ਼ਨ ਲਈ ਕਾਨ ਵਿੱਚ ਸਰਵਸ਼੍ਰੇਸ਼ਠ ਅਭਿਨੇਤਰੀ ਦਾ ਪੁਰਸਕਾਰ ਜਿੱਤਣ ਵਾਲੀ ਪਹਿਲੀ ਮਹਿਲਾ ਈਰਾਨੀ ਬਣੀ ਹੈ। ਇਹ ਫਿਲਮ ਸੀਰੀਅਲ ਕਿਲਰ ਦੀ ਸੱਚੀ ਕਹਾਣੀ ’ਤੇ ਆਧਾਰਿਤ ਹੈ ਜਿਸ ਨੇ ਸੈਕਸ ਵਰਕਰਾਂ ਨੂੰ ਨਿਸ਼ਾਨਾ ਬਣਾਇਆ।

ਅਮਿਰ-ਇਬਰਾਹਿਮੀ ਨੂੰ ਉਤਪੀੜਨ ਅਤੇ ਮੁਕੱਦਮੇ ਤੋਂ ਬਚਣ ਲਈ ਈਰਾਨ ਛੱਡਣਾ ਪਿਆ। ਉਨ੍ਹਾਂ ਨੂੰ ਆਪਣੀ ਲਵ ਲਾਈਫ ਬਾਰੇ ਇੱਕ ਮੁਹਿੰਮ ਦਾ ਸਾਹਮਣਾ ਕਰਨਾ ਪਿਆ। 2008 ਵਿੱਚ ਉਹ ਪੈਰਿਸ ਚਲੀ ਗਈ, ਉਸਨੇ ਆਪਣੀ ਪ੍ਰੋਡਕਸ਼ਨ ਕੰਪਨੀ ਐਲਮਬਿਕ ਪ੍ਰੋਡਕਸ਼ਨ ਦੀ ਸਥਾਪਨਾ ਕੀਤੀ ਅਤੇ ਕੈਮਰੇ ਦੇ ਸਾਹਮਣੇ ਅਤੇ ਪਿੱਛੇ ਪ੍ਰਭਾਵਸ਼ਾਲੀ ਕਰੀਅਰ ਬਣਾਉਣਾ ਜਾਰੀ ਰੱਖਿਆ।

ਬਿਲੀ ਆਈਲਿਸ਼

ਬਿਲੀ ਆਈਲਿਸ਼, ਯੂਐੱਸ

ਗਾਇਕਾ-ਗੀਤਕਾਰ

ਗ੍ਰੈਮੀ ਅਵਾਰਡ-ਜੇਤੂ ਅਤੇ ਰਿਕਾਰਡ-ਤੋੜ ਸੁਪਰਸਟਾਰ ਬਿਲੀ ਆਈਲਿਸ਼ ਨੂੰ ਆਪਣੇ ਸੰਗੀਤ ਨਾਲ ਸੀਮਾਵਾਂ ਨੂੰ ਪਾਰ ਕਰਕੇ ਅੱਗੇ ਵਧਣ ਲਈ ਜਾਣਿਆ ਜਾਂਦਾ ਹੈ - ਉਸਦੇ ਸਿੰਗਲ ਟਰੈਕ ਯੋਰ ਪਾਵਰ ਤੋਂ, ਜੋ ਕਿ ਨਾਬਾਲਗ ਲੜਕੀਆਂ ਦਾ ਸ਼ੋਸ਼ਣ ਕਰਨ ਵਾਲੇ ਦੁਰਵਿਵਹਾਰੀਆਂ ਨੂੰ ਲਲਕਾਰਦਾ ਹੈ ਤੋਂ ਜਲਵਾਯੂ ਤਬਦੀਲੀ ਬਾਰੇ ਇੱਕ ਗੀਤ ‘ਆਲ ਦਿ ਗੁੱਡ ਗਰਲਜ਼ ਗੋ ਟੂ ਹੈਲ’ ਤੱਕ ਉਹ ਸੰਦੇਸ਼ ਦਿੰਦੀ ਹੈ।

ਉਸ ਨੇ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਨੂੰ ਖਤਮ ਕਰਨ ਦੇ ਅਮਰੀਕੀ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਨ ਲਈ ਆਪਣੀ ਆਵਾਜ਼ ਦੀ ਵਰਤੋਂ ਕਰਦੇ ਹੋਏ ਇਸ ਸਾਲ ਸਭ ਤੋਂ ਘੱਟ ਉਮਰ ਦੀ ਗਲੈਸਟਨਬਰੀ ਹੈੱਡਲਾਈਨਰ ਬਣ ਕੇ ਇਤਿਹਾਸ ਰਚਿਆ। ਉਸ ਨੇ ਬਾਡੀ ਇਮੇਜ, ਆਪਣੇ ਡਿਪਰੈਸ਼ਨ ਦੇ ਦੌਰ ਅਤੇ ਟੌਰੇਟਸ ਸਿੰਡਰੋਮ ਤੋਂ ਪੀੜਤ ਹੋਣ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

ਮੈਨੂੰ ਮਾਣ ਹੈ ਉਸ ਸਮੇਂ 'ਤੇ ਜਿਸ ਵਿੱਚ ਅਸੀਂ ਹਾਂ। ਔਰਤਾਂ ਸਿਖਰ 'ਤੇ ਹਨ। ਇੱਕ ਖਾਸ ਸਮਾਂ ਸੀ ਜਦੋਂ ਮੈਂ ਨਿਰਾਸ਼ਾ ਵਿੱਚ ਸੀ ਕਿਉਂਕਿ ਮੇਰੇ ਵਰਗੀਆਂ ਕੁੜੀਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਸੀ।

ਬਿਲੀ ਆਈਲਿਸ਼

ਓਨਾ ਕਾਰਬੋਨੈੱਲ

ਓਨਾ ਕਾਰਬੋਨੈੱਲ, ਸਪੇਨ

ਤੈਰਾਕ

ਸਪੈਨਿਸ਼ ਕਲਾਤਮਕ ਤੈਰਾਕ ਓਨਾ ਕਾਰਬੋਨੈੱਲ ਇੱਕ ਮਾਂ ਅਤੇ ਇੱਕ ਵਿਸ਼ੇਸ਼ ਅਥਲੀਟ ਹੋਣ ਦੀਆਂ ਧਾਰਨਾਵਾਂ ਨੂੰ ਆਮ ਬਣਾਉਣ ਲਈ ਮੁਹਿੰਮਾਂ ਚਲਾ ਰਹੀ ਹੈ। ਤਿੰਨ ਵਾਰ ਦੀ ਓਲੰਪੀਅਨ ਇਸ ਤੈਰਾਕ ਨੇ ਓਲੰਪਿਕ ਚਾਂਦੀ ਅਤੇ ਕਾਂਸੀ ਸਮੇਤ 30 ਤੋਂ ਵੱਧ ਪ੍ਰਮੁੱਖ ਤਗਮੇ ਹਾਸਲ ਕੀਤੇ ਹਨ।

2020 ਵਿੱਚ, ਉਸ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਅਤੇ ਟੋਕੀਓ ਓਲੰਪਿਕ ਤੱਕ ਪਹੁੰਚਣ ਦੇ ਯੋਗ ਹੋਣ ਲਈ ਸਿਖਲਾਈ ਸ਼ੁਰੂ ਕੀਤੀ। ਉਸ ਨੇ ਨਿਯਮਾਂ 'ਤੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਜਿਸ ਦਾ ਮਤਲਬ ਸੀ ਕਿ ਉਹ ਈਵੈਂਟ ਦੌਰਾਨ ਆਪਣੇ ਬੇਟੇ ਨੂੰ ਆਪਣਾ ਦੁੱਧ ਨਹੀਂ ਪਿਲਾ ਸਕਦੀ ਸੀ। ਇਸ ਸਾਲ ਉਹ ਦੂਜੀ ਵਾਰ ਮਾਂ ਬਣੀ ਹੈ। ਉਸ ਨੇ ਹੋਰ ਮਹਿਲਾ ਅਥਲੀਟਾਂ ਨੂੰ ਦਿਖਾਉਣ ਲਈ ਇੱਕ ਡਾਕੂਮੈਂਟਰੀ ਵਿੱਚ ਆਪਣੀ ਕਹਾਣੀ ਦੱਸੀ ਕਿ ਮਾਂ ਬਣਨਾ ਖੇਡਾਂ ਦੇ ਅਨੁਕੂਲ ਹੋ ਸਕਦਾ ਹੈ।

ਕਾਦਰੀ ਕਿਉਂਗ

ਕਾਦਰੀ ਕਿਉਂਗ, ਹਾਂਗ ਕਾਂਗ

ਫੈਸ਼ਨ ਡਿਜ਼ਾਈਨਰ

ਬਜ਼ੁਰਗਾਂ ਅਤੇ ਅਪਾਹਜਾਂ ਲਈ ਸੁਹਜਾਤਮਕ ਤੌਰ 'ਤੇ ਆਕਰਸ਼ਕ ਕੱਪੜੇ ਡਿਜ਼ਾਈਨ ਕਰਨਾ ਕਾਦਰੀ ਕਿਉਂਗ ਲਈ ਇੱਕ ਜਨੂੰਨ ਹੈ। ਉਸਨੇ 2018 ਵਿੱਚ ਆਪਣੀ ਮਾਂ ਓਫੇਲੀਆ ਕਿਉਂਗ ਨਾਲ ਅਨੁਕੂਲ ਫੈਸ਼ਨ ਬ੍ਰਾਂਡ RHYS ਸ਼ੁਰੂ ਕੀਤਾ। ਇਹ ਕਾਦਰੀ ਦੀ ਦਾਦੀ ਦੀ ਦੇਖਭਾਲ ਕਰਨ ਅਤੇ ਇਹ ਮਹਿਸੂਸ ਕਰਨ ਤੋਂ ਪ੍ਰੇਰਿਤ ਹੈ ਕਿ ਬਜ਼ੁਰਗਾਂ ਲਈ ਕੱਪੜਿਆਂ ਵਿੱਚ ਅਕਸਰ ਸ਼ੈਲੀ ਅਤੇ ਕਾਰਜ ਸਮਰੱਥਾ ਦੀ ਘਾਟ ਹੁੰਦੀ ਹੈ।

ਕੱਪੜੇ ਡਿਜ਼ਾਈਨ ਕਰਨ ਵਾਲੀ ਗ੍ਰੈਜੂਏਟ ਹੋਣ ਦੇ ਨਾਤੇ, ਕਿਉਂਗ ਆਪਣੇ ਗਿਆਨ ਨੂੰ ਗਾਹਕ ਦੀਆਂ ਲੋੜਾਂ ਨਾਲ ਜੋੜਦੀ ਹੈ, ਭਾਵੇਂ ਉਹ ਵੈਲਕਰੋ ਫਾਸਟਨਿੰਗ ਹੋਵੇ ਜਾਂ ਕੈਥੇਟਰ ਰੱਖਣ ਵਾਲਾ ਬੈਗ। ਉਸਦੇ ਬ੍ਰਾਂਡ ਨੇ 90 ਵੰਚਿਤ ਔਰਤਾਂ ਨੂੰ ਰੁਜ਼ਗਾਰ ਦਿੱਤਾ ਅਤੇ ਸਿਖਲਾਈ ਦਿੱਤੀ, ਜਿਸ ਵਿੱਚ ਕੁਝ ਅਪਾਹਜ ਵੀ ਸ਼ਾਮਲ ਹਨ। 2022 ਵਿੱਚ ਕਿਉਂਗ ਨੇ ਫੈਸ਼ਨੇਬਲ ਫੰਕਸ਼ਨਲ ਆਈਟਮਾਂ ਨੂੰ ਉਤਸ਼ਾਹਿਤ ਕਰਨ ਵਾਲੇ ਇੱਕ ਸੰਪੂਰਨ ਬ੍ਰਾਂਡ ਬਾਊਂਡਲੈਸ ਦੀ ਸ਼ੁਰੂਆਤ ਕੀਤੀ।

ਸਾਰਾ ਚੈਨ

ਸਾਰਾ ਚੈਨ, ਦੱਖਣੀ ਸੁਡਾਨ

ਐੱਨਬੀਏ ਸਕਾਊਟਰ

ਸਾਬਕਾ ਪੇਸ਼ੇਵਰ ਬਾਸਕਟਬਾਲ ਖਿਡਾਰੀ ਸਾਰਾ ਚੈਨ ਹੁਣ ਦੱਖਣੀ ਸੁਡਾਨ ਅਤੇ ਕੀਨੀਆ ਵਿੱਚ ਕਿਸ਼ੋਰਾਂ ਦਾ ਮਾਰਗਦਰਸ਼ਕ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਖੇਡ ਸਿਖਾ ਰਹੀ ਹੈ। ਉਹ ਐੱਨਬੀਏ ਦੀ ਟੋਰਾਂਟੋ ਰੈਪਟਰਸ ਬਾਸਕਟਬਾਲ ਟੀਮ ਲਈ ਅਫ਼ਰੀਕਾ ਵਿੱਚ ਸਕਾਊਟਿੰਗ ਦੀ ਪਹਿਲੀ ਮਹਿਲਾ ਮੈਨੇਜਰ ਵੀ ਹੈ।

ਸੁਡਾਨ ਦੇ ਖਾਰਤੂਮ ਯੁੱਧ ਤੋਂ ਭੱਜਣ ਤੋਂ ਬਾਅਦ, ਉਹ ਅਤੇ ਉਸਦਾ ਪਰਿਵਾਰ ਕੀਨੀਆ ਚਲੇ ਗਏ, ਜਿੱਥੇ ਚੈਨ ਦਾ ਬਾਸਕਟਬਾਲ ਕਰੀਅਰ ਸ਼ੁਰੂ ਹੋਇਆ। ਉਸਨੇ ਜੈਕਸਨ, ਟੇਨੇਸੀ ਵਿੱਚ ਯੂਨੀਅਨ ਯੂਨੀਵਰਸਿਟੀ ਵਿੱਚ ਬਾਸਕਟਬਾਲ ਸਕਾਲਰਸ਼ਿਪ ਪ੍ਰਾਪਤ ਕੀਤੀ, ਅਤੇ ਅਫ਼ਰੀਕਾ ਤੇ ਯੂਰਪ ਵਿੱਚ ਪੇਸ਼ੇਵਰ ਤੌਰ 'ਤੇ ਖੇਡੀ। ਚੈਨ ਨੇ ਐੱਨਜੀਓ ਹੋਮ ਐਟ ਹੋਮ/ਐਪੀਡਾਈਟ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਜੋ ਛੋਟੀ ਉਮਰ ਵਿੱਚ ਵਿਆਹ ਕਰਨ ਦਾ ਵਿਰੋਧ ਕਰਦੀ ਹੈ, ਸਿੱਖਿਆ ਦਾ ਸਮਰਥਨ ਕਰਦੀ ਹੈ ਅਤੇ ਨੌਜਵਾਨਾਂ ਨੂੰ ਸਿੱਖਿਆ ਦੇਣ ਲਈ ਖੇਡਾਂ ਦਾ ਉਪਯੋਗ ਕਰਦੀ ਹੈ।

ਤੁਸੀਂ ਉਹ ਹੋ ਜੋ ਤੁਸੀਂ ਆਪਣੇ ਬਾਰੇ ਵਿਸ਼ਵਾਸ ਕਰਦੇ ਹੋ, ਇਸ ਲਈ ਆਪਣੇ ਸਾਰੇ ਸੁਪਨਿਆਂ ਅਤੇ ਇੱਛਾਵਾਂ ਨਾਲ ਭਰਪੂਰ ਭਵਿੱਖ ਵਿੱਚ ਵਿਸ਼ਵਾਸ ਰੱਖੋ।

ਸਾਰਾ ਚੈਨ

ਪ੍ਰਿਯੰਕਾ ਚੋਪੜਾ ਜੋਨਸ

ਪ੍ਰਿਯੰਕਾ ਚੋਪੜਾ ਜੋਨਸ, ਭਾਰਤ

ਅਭਿਨੇਤਰੀ ਤੇ ਪ੍ਰੋਡਿਊਸਰ

60 ਤੋਂ ਵੱਧ ਫਿਲਮਾਂ ਦੇ ਨਾਲ, ਪ੍ਰਿਅੰਕਾ ਚੋਪੜਾ ਜੋਨਸ ਬੌਲੀਵੁੱਡ ਦੇ ਸਭ ਤੋਂ ਵੱਡੇ ਫਿਲਮੀ ਸਿਤਾਰਿਆਂ ਵਿੱਚੋਂ ਇੱਕ ਹੈ। 2002 ਵਿੱਚ ਫਿਲਮਾਂ ਵਿੱਚ ਸ਼ੁਰੂਆਤ ਕਰਨ ਤੋਂ ਬਾਅਦ ਇਸ ਸਾਬਕਾ ਮਿਸ ਵਰਲਡ ਨੂੰ ਹੌਲੀਵੁੱਡ ਵਿੱਚ ਸਫਲਤਾ ਉਦੋਂ ਮਿਲੀ ਜਦੋਂ ਉਸ ਨੇ ਇੱਕ ਅਮਰੀਕੀ ਨੈੱਟਵਰਕ ਡਰਾਮਾ ਲੜੀ (ਕਵਾਂਟਿਕੋ, 2015) ਦੀ ਅਗਵਾਈ ਕਰਨ ਵਾਲੀ ਪਹਿਲੀ ਦੱਖਣੀ ਏਸ਼ੀਆਈ ਅਦਾਕਾਰਾ ਵਜੋਂ ਇਤਿਹਾਸ ਰਚਿਆ।

ਉਸ ਦੀ ਹੌਲੀਵੁੱਡ ਫਿਲਮਾਂ ਵਿੱਚ ‘ਇਜ਼ੰਟ ਇਟ ਰੋਮਾਂਟਿਕ’ ਅਤੇ ‘ਦਿ ਮੈਟ੍ਰਿਕਸ ਰੀਸਰੈਕਸ਼ਨ’ ਸ਼ਾਮਲ ਹਨ। ਉਸ ਨੇ ਆਪਣੀ ਪ੍ਰੋਡਕਸ਼ਨ ਕੰਪਨੀ ਦੀ ਸਥਾਪਨਾ ਕੀਤੀ ਹੈ, ਜੋ ਭਾਰਤ ਵਿੱਚ ਫਿਲਮਾਂ ਬਣਾ ਰਹੀ ਹੈ। ਚੋਪੜਾ ਯੂਨੀਸੇਫ ਦੀ ਸਦਭਾਵਨਾ ਅੰਬੈਸਡਰ ਵੀ ਹੈ, ਜੋ ਬੱਚਿਆਂ ਦੇ ਅਧਿਕਾਰਾਂ ਅਤੇ ਲੜਕੀਆਂ ਲਈ ਸਿੱਖਿਆ ਲਈ ਮੁਹਿੰਮ ਚਲਾ ਰਹੀ ਹੈ।

ਮੀਟੂ ਅੰਦੋਲਨ ਅਤੇ ਉਸ ਤੋਂ ਬਾਅਦ ਸਮੂਹਿਕ ਤੌਰ ’ਤੇ ਔਰਤਾਂ ਦੇ ਇਕੱਠੇ ਅੱਗੇ ਆਉਣ, ਇੱਕ ਦੂਜੇ ਦੀ ਰੱਖਿਆ ਕਰਨ, ਅਤੇ ਇੱਕ ਦੂਜੇ ਦੇ ਨਾਲ ਖੜ੍ਹੇ ਹੋਣ ਦੀਆਂ ਆਵਾਜ਼ਾਂ ਦਰਸਾਉਂਦੀਆਂ ਹਨ ਕਿ ਇੱਕਜੁਟਤਾ ਵਿੱਚ ਬਹੁਤ ਸ਼ਕਤੀ ਹੈ।

ਪ੍ਰਿਯੰਕਾ ਚੋਪੜਾ ਜੋਨਸ

ਓਨਸ ਜਬੈਰ

ਓਨਸ ਜਬੈਰ, ਟਿਊਨੀਸ਼ੀਆ

ਟੈਨਿਸ ਖਿਡਾਰੀ

2022 ਵਿੰਬਲਡਨ ਚੈਂਪੀਅਨਸ਼ਿਪ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਤੋਂ ਬਾਅਦ, ਟਿਊਨੀਸ਼ੀਆਈ ਟੈਨਿਸ ਸਟਾਰ ਓਨਸ ਜਬੈਰ ਗ੍ਰੈਂਡ ਸਲੈਮ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਅਰਬ ਜਾਂ ਅਫ਼ਰੀਕੀ ਮਹਿਲਾ ਬਣ ਗਈ। ਕੁਝ ਮਹੀਨਿਆਂ ਬਾਅਦ, ਉਹ ਯੂਐੱਸ ਓਪਨ ਦੇ ਫਾਈਨਲ ਵਿੱਚ ਪਹੁੰਚ ਗਈ।

28 ਸਾਲਾ ਖਿਡਾਰਨ ਨੇ ਸਿਰਫ਼ ਤਿੰਨ ਸਾਲ ਦੀ ਉਮਰ ਵਿੱਚ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ, ਉਸ ਨੇ ਮਹਿਲਾ ਟੈਨਿਸ ਐਸੋਸੀਏਸ਼ਨ (ਡਬਲਯੂ.ਟੀ.ਏ.) ਰੈਂਕਿੰਗ ਵਿੱਚ ਦੂਜੇ ਨੰਬਰ 'ਤੇ ਜਗ੍ਹਾ ਬਣਾਈ। ਕਿਸੇ ਅਫ਼ਰੀਕੀ ਜਾਂ ਅਰਬ, ਭਾਵੇਂ ਉਹ ਮਰਦ ਹੋਵੇ ਜਾਂ ਔਰਤ, ਵੱਲੋਂ ਪ੍ਰਾਪਤ ਇਹ ਸਭ ਤੋਂ ਉੱਚ ਸਥਾਨ ਹੈ। ਜਬੈਰ ਨੇ ਕਰੀਅਰ ਦੇ ਤਿੰਨ ਸਿੰਗਲ ਖਿਤਾਬ ਜਿੱਤੇ ਹਨ। ਉਸ ਨੂੰ ਖਿਡਾਰੀਆਂ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ।

ਸਨੇਹਾ ਜਾਵਲੇ

ਸਨੇਹਾ ਜਾਵਲੇ, ਭਾਰਤ

ਸਮਾਜਿਕ ਕਾਰਕੁਨ

ਦਸੰਬਰ 2000 ਵਿੱਚ ਜਦੋਂ ਉਸ ਦੇ ਮਾਤਾ-ਪਿਤਾ ਹੋਰ ਦਾਜ ਦੀ ਮੰਗ ਪੂਰੀ ਨਾ ਕਰ ਸਕੇ ਤਾਂ ਸਨੇਹਾ ਜਵਾਲੇ ਦੇ ਪਤੀ ਨੇ ਉਸ ਨੂੰ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ। ਆਪਣੇ ਪਤੀ ਦੇ ਨਾਲ ਆਪਣੇ ਬੇਟੇ ਦੇ ਚਲੇ ਜਾਣ ਤੋਂ ਬਾਅਦ, ਉਹ ਇੱਕ ਟੈਰੋ ਕਾਰਡ ਰੀਡਰ ਅਤੇ ਸਕ੍ਰਿਪਟ ਰਾਈਟਰ ਦੇ ਤੌਰ 'ਤੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰਨ ਲਈ ਦ੍ਰਿੜ ਸੰਕਲਪ ਹੋ ਗਈ- ਇਹ ਅਜਿਹੀਆਂ ਨੌਕਰੀਆਂ ਸਨ ਜਿੱਥੇ ਲੋਕਾਂ ਨੂੰ ਉਸ ਦਾ ਚਿਹਰਾ ਨਹੀਂ ਦੇਖਣਾ ਪੈਂਦਾ ਸੀ।

ਜਾਵਲੇ, ਜੋ ਹੁਣ ਇੱਕ ਸਮਾਜ ਸੇਵੀ ਹੈ, ਨੂੰ 2012 ਦੇ ਦਿੱਲੀ ਸਮੂਹਿਕ ਬਲਾਤਕਾਰ ਪੀੜਤਾ ਦੇ ਨਾਮ ’ਤੇ ਅਤੇ ਹਿੰਸਾ ਵਿੱਚ ਬਚੇ ਲੋਕਾਂ ਦੇ ਤਜ਼ਰਬਿਆਂ ਦੇ ਆਧਾਰ ’ਤੇ ਨਿਰਭਯਾ ਥੀਏਟਰ ਵਿੱਚ ਕੰਮ ਕਰਨ ਲਈ ਕਿਹਾ ਗਿਆ ਸੀ। ਦੁਨੀਆ ਭਰ ਦੇ ਦਰਸ਼ਕਾਂ ਲਈ ਪ੍ਰਦਰਸ਼ਨ ਕਰਨ ਨਾਲ ਉਸ ਨੂੰ ਆਪਣੇ ਡਰ ਨੂੰ ਦੂਰ ਕਰਨ ਵਿੱਚ ਮਦਦ ਮਿਲੀ।

ਪਿਛਲੇ 10 ਸਾਲਾਂ ਵਿੱਚ ਸਾੜੇ ਗਏ ਅਤੇ ਤੇਜ਼ਾਬ ਪੀੜਤਾਂ ਪ੍ਰਤੀ ਸਮਾਜ ਦਾ ਰਵੱਈਆ ਬਦਲ ਗਿਆ ਹੈ। ਮੈਂ ਆਪਣੇ ਆਪ ਨੂੰ ਕਿਸੇ ਮਿਸ ਵਰਲਡ ਜਾਂ ਮਿਸ ਯੂਨੀਵਰਸ ਤੋਂ ਘੱਟ ਨਹੀਂ ਸਮਝਦੀ। ਮੈਂ ਕਹਿੰਦੀ ਹਾਂ ਕਿ ਮੈਂ ਸੁੰਦਰ ਹਾਂ, ਇਸ ਲਈ ਮੈਂ ਹਾਂ।"

ਸਨੇਹਾ ਜਾਵਲੇ

ਰੀਮਾ ਜੁਫਾਲੀ

ਰੀਮਾ ਜੁਫਾਲੀ, ਸਾਊਦੀ ਅਰਬ

ਰੇਸਿੰਗ ਡਰਾਈਵਰ

2018 ਵਿੱਚ ਰੀਮਾ ਜੁਫਾਲੀ ਨੇ ਸਾਊਦੀ ਅਰਬ ਦੀ ਪਹਿਲੀ ਮਹਿਲਾ ਪੇਸ਼ੇਵਰ ਰੇਸਿੰਗ ਡਰਾਈਵਰ ਬਣ ਕੇ ਇਤਿਹਾਸ ਰਚਿਆ। ਇਸ ਸਾਲ, ਉਸ ਨੇ ਅੰਤਰਰਾਸ਼ਟਰੀ ਜੀਟੀ ਓਪਨ ਵਿੱਚ ਮੁਕਾਬਲਾ ਕਰਨ ਅਤੇ ਮੋਟਰ ਰੇਸਿੰਗ ਵਿੱਚ ਸਾਊਦੀ ਅਰਬ ਦੀ ਪਹੁੰਚ ਅਤੇ ਭਾਗੀਦਾਰੀ ਨੂੰ ਬਿਹਤਰ ਬਣਾਉਣ ਲਈ ਆਪਣੀ ਖੁਦ ਦੀ ਟੀਮ, ਥੀਬਾ ਮੋਟਰਸਪੋਰਟ ਦੀ ਸਥਾਪਨਾ ਕੀਤੀ। ਟੀਮ ਦੇ ਜ਼ਰੀਏ, ਉਹ ਪੇਸ਼ੇਵਰ ਡਰਾਈਵਰ ਖੇਡ ਵਿੱਚ ਵਿਭਿੰਨਤਾ ਵਧਾਉਣ ਲਈ ਕਈ ਤਰ੍ਹਾਂ ਦੇ ਵਿਦਿਅਕ ਮੌਕੇ ਅਤੇ ਪ੍ਰੋਗਰਾਮ ਤਿਆਰ ਕਰ ਰਹੀ ਹੈ।

ਦੁਨੀਆ ਭਰ ਦੀਆਂ ਹੋਰ ਮਹਿਲਾ ਰੇਸਿੰਗ ਡਰਾਈਵਰਾਂ ਲਈ ਇੱਕ ਰੋਲ ਮਾਡਲ, ਜੁਫਾਲੀ ਥੀਬਾ ਮੋਟਰਸਪੋਰਟ ਦੇ ਨਾਲ ਵੱਕਾਰੀ ਲੇ ਮਾਨਸ 24-ਘੰਟੇ ਦੀ ਰੇਸ ਵਿੱਚ ਹਿੱਸਾ ਲੈ ਕੇ ਇੱਕ ਹੋਰ ਪਹਿਲ ਕਰਨ ਦੀ ਉਮੀਦ ਕਰ ਰਹੀ ਹੈ।

ਸਮਾਜ ਵਿੱਚ ਔਰਤਾਂ ਲਈ ਬਹੁਤ ਸਾਰੀਆਂ ਰੂੜ੍ਹੀਵਾਦੀ ਪਰੰਪਰਾਵਾਂ ਬਣੀਆਂ ਹੋਈਆਂ ਹਨ। ਸਾਰਥਕ ਅਤੇ ਸਥਾਈ ਪਰਿਵਰਤਨ ਹੋਣ ਲਈ ਘਰ ਅਤੇ ਸਮਾਜ ਤੋਂ ਸਮਰਥਨ ਦੀ ਲੋੜ ਹੈ।

ਰੀਮਾ ਜੁਫਾਲੀ

ਅਲਾ ਪੁਗਾਚੇਵਾ

ਅਲਾ ਪੁਗਾਚੇਵਾ, ਰੂਸ

ਸੰਗੀਤਕਾਰ

ਕਲਾਕਾਰ ਅਤੇ ਸੰਗੀਤਕਾਰ ਅਲਾ ਪੁਗਾਚੇਵਾ ਨੇ 250 ਮਿਲੀਅਨ ਤੋਂ ਵੱਧ ਰਿਕਾਰਡ ਵੇਚੇ ਹਨ। 500 ਤੋਂ ਵੱਧ ਗੀਤਾਂ ਅਤੇ 100 ਐਲਬਮਾਂ ਦੇ ਪ੍ਰਦਰਸ਼ਨ ਨਾਲ, 'ਰਸ਼ੀਅਨ ਪੌਪ ਦੀ ਜ਼ਾਰੀਨਾ' ਇੱਕ ਸੱਭਿਆਚਾਰਕ ਪ੍ਰਤੀਕ ਹੈ, ਜੋ ਆਪਣੀ ਸਪੱਸ਼ਟ ਮੇਜ਼ੋ-ਸੋਪ੍ਰਾਨੋ ਆਵਾਜ਼ ਲਈ ਮਸ਼ਹੂਰ ਹੈ, ਭਾਵੇਂ ਉਹ ਹੁਣ ਪ੍ਰਦਰਸ਼ਨ ਤੋਂ ਸੰਨਿਆਸ ਲੈ ਚੁੱਕੀ ਹੈ।

ਉਸ ਨੂੰ ਰੂਸ ਦੁਆਰਾ ਉਸ ਦੇ ਸੰਗੀਤ ਲਈ ਵਾਰ-ਵਾਰ ਸਨਮਾਨਿਤ ਕੀਤਾ ਗਿਆ ਹੈ, ਫਿਰ ਵੀ ਪੁਗਾਚੇਵਾ ਨੇ ਕਈ ਮੌਕਿਆਂ 'ਤੇ ਸਰਕਾਰ ਦੇ ਵਿਰੁੱਧ ਬੋਲਿਆ ਹੈ। ਉਸ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਆਪਣੇ 3.6 ਮਿਲੀਅਨ ਫਾਲੋਅਰਜ਼ ਨੂੰ ਯੂਕਰੇਨ ਵਿੱਚ ਯੁੱਧ ਦੀ ਨਿੰਦਾ ਕਰਦੇ ਹੋਏ ਇੱਕ ਮੈਸੇਜ ਪੋਸਟ ਕੀਤਾ, ਜਿਸ ਵਿੱਚ ਉਸ ਨੂੰ ਪ੍ਰਸ਼ੰਸਾ ਤੋਂ ਲੈ ਕੇ ਦੇਸ਼ਧ੍ਰੋਹ ਦੇ ਦੋਸ਼ਾਂ ਤੱਕ ਦੀਆਂ ਪ੍ਰਤੀਕਿਰਿਆਵਾਂ ਮਿਲੀਆਂ ਹਨ।

ਸਿੱਖਿਆ ਅਤੇ ਵਿੱਤੀ ਸੁਤੰਤਰਤਾ ਤੱਕ ਔਰਤਾਂ ਦੀ ਪਹੁੰਚ ਦੀ ਲੜਾਈ ਵਿੱਚ ਦੁਨੀਆ ਨੇ ਮਹੱਤਵਪੂਰਨ ਪ੍ਰਗਤੀ ਦੇਖੀ ਹੈ। ਹਾਲਾਂਕਿ, ਬਹੁਤ ਸਾਰੇ ਦੇਸ਼ਾਂ ਵਿੱਚ ਘਰੇਲੂ ਹਿੰਸਾ ਅਜੇ ਵੀ ਇੱਕ ਵੱਡਾ ਮੁੱਦਾ ਹੈ।

ਅਲਾ ਪੁਗਾਚੇਵਾ

ਸੇਲਮਾ ਬਲੇਅਰ

ਸੇਲਮਾ ਬਲੇਅਰ, ਅਮਰੀਕਾ

ਅਭਿਨੇਤਰੀ

ਸੇਲਮਾ ਬਲੇਅਰ ਇੱਕ ਅਮਰੀਕੀ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ। ਉਸ ਨੂੰ ਪੌਪ-ਸੱਭਿਆਚਾਰ ਕਲਾਸਿਕ ਕ੍ਰੂਏਲ ਇੰਟੈਂਨਸ਼ਨਜ਼, ਲੀਗਲੀ ਬਲੌਂਡ ਅਤੇ ਹੈਲਬੌਏ ਫਰੈਂਚਾਇਜ਼ੀ ਵਿੱਚ ਨਿਭਾਈਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ।

ਉਸ ਨੂੰ 2018 ਵਿੱਚ ਮਲਟੀਪਲ ਸਕਲੇਰੋਸਿਸ ਦਾ ਪਤਾ ਲੱਗਿਆ ਸੀ ਅਤੇ ਪ੍ਰਤੀ ਜਾਗਰੂਕਤਾ ਪੈਦਾ ਕਰਨ, ਉਸਦੀ ਸਿਹਤ ਯਾਤਰਾ ਅਤੇ ਉਸ ਨੂੰ ਦਰਪੇਸ਼ ਚੁਣੌਤੀਆਂ ਬਾਰੇ ਖੁੱਲ੍ਹ ਕੇ ਗੱਲ ਕਰਨ ਲਈ ਉਸ ਦੀ ਪ੍ਰਸ਼ੰਸਾ ਕੀਤੀ ਗਈ ਸੀ। ਇਸ ਸਾਲ, ਉਸ ਨੇ ਆਪਣੀ ਰਚਨਾ ‘ਮੀਨ ਬੇਬੀ’ ਰਿਲੀਜ਼ ਕੀਤੀ, ਅਤੇ ਇੱਕ ਐਰਗੋਨੌਮਿਕ ਕਾਸਮੈਟਿਕਸ ਬਣਾਉਣ ਦੇ ਟੀਚੇ ਦੇ ਨਾਲ ਇੱਕ ਸਮਰੱਥ ਮੇਕਅਪ ਬਰਾਂਡ ਨਾਲ ਮਿਲ ਕੇ ਕੰਮ ਕੀਤਾ ਜੋ ਹਰ ਕਿਸੇ ਲਈ ਵਰਤਣਾ ਅਤੇ ਲਗਾਉਣਾ ਆਸਾਨ ਹੈ।

ਮੈਂ ਇੱਕ ਅਜਿਹੀ ਔਰਤ ਹਾਂ ਜਿਸਦਾ ਅਤੀਤ ਬਹੁਤ ਔਖਾ ਰਿਹਾ ਹੈ, ਜਿਸ ਨੂੰ ਬਹੁਤ ਸਾਰੀਆਂ ਚੀਜ਼ਾਂ ਨਾਲ ਆਂਕਿਆ ਜਾ ਸਕਦਾ ਹੈ ਅਤੇ ਮੇਰੀ ਸ਼ਕਤੀ ਨੂੰ ਬਹੁਤ ਆਸਾਨੀ ਨਾਲ ਖਤਮ ਕੀਤਾ ਜਾ ਸਕਦਾ ਹੈ, ਪਰ ਇਹ ਦੂਜੀਆਂ ਔਰਤਾਂ ਦੇ ਸਮਰਥਨ ਨਾਲ ਹੈ ਕਿ ਮੈਂ ਅੱਜ ਇੱਥੇ ਹਾਂ।

ਸੇਲਮਾ ਬਲੇਅਰ

ਮਿਲੀ

ਮਿਲੀ, ਥਾਈਲੈਂਡ

ਰੈਪ ਆਰਟਿਸਟ

ਕਲਾਕਾਰ ਅਤੇ ਗੀਤਕਾਰ ਦਾਨੁਫਾ ਖਾਨਾਥੀਰਾਕੁਲ, ਜਿਸ ਨੂੰ ਸਟੇਜ ਨਾਮ ਮਿਲੀ ਦੁਆਰਾ ਜਾਣਿਆ ਜਾਂਦਾ ਹੈ, ਅਵਿਵਸਥਿਤ ਸੁੰਦਰਤਾ ਦੇ ਮਿਆਰਾਂ ਅਤੇ ਜਿਨਸੀ ਸਹਿਮਤੀ ਵਰਗੇ ਮੁੱਦਿਆਂ ਨੂੰ ਹੱਲ ਕਰਨ ਲਈ ਵਿਵਾਦਪੂਰਨ ਗੀਤਕਾਰੀ ਦੀ ਵਰਤੋਂ ਕਰਦੀ ਹੈ। ਉਹ ਕਈ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਵਿੱਚ ਰੈਪ ਕਰਦੀ ਹੈ, ਜਿਸ ਵਿੱਚ ਥਾਈਲੈਂਡ ਦੇ ਟਰਾਂਸਜੈਂਡਰ ਭਾਈਚਾਰੇ ਦੀ ਬੋਲੀ ਵੀ ਸ਼ਾਮਲ ਹੈ। ਉਸ ਨੇ ਹਾਲ ਹੀ ਵਿੱਚ ਆਪਣੀ ਪਹਿਲੀ ਐਲਬਮ ਦੀ ਘੋਸ਼ਣਾ ਕੀਤੀ ਜਿਸਦਾ ਨਾਮ ‘ਬੱਬ ਬਮ ਬਮ’ ਹੈ।

ਉਹ ਇਸ ਸਾਲ ਕੋਚੇਲਾ ਫੈਸਟੀਵਲ 'ਤੇ ਥਾਈ ਰੂੜ੍ਹੀਵਾਦੀਆਂ ਅਤੇ ਸਰਕਾਰ ਨੂੰ ਚੁਣੌਤੀ ਦੇਣ ਦੇ ਨਾਲ-ਨਾਲ ਸਟੇਜ 'ਤੇ ਰਵਾਇਤੀ ਥਾਈ ਮਿਠਆਈ ਅੰਬ ਦੇ ਸਟਿੱਕੀ ਚਾਵਲ ਖਾ ਕੇ ਵਾਇਰਲ ਸਨਸਨੀ ਬਣ ਗਈ। ਪਿਛਲੇ ਸਾਲ ਉਸ ਨੂੰ ਥਾਈ ਸਰਕਾਰ ਦੀ ਕੋਵਿਡ -19 ਪ੍ਰਤੀਕਿਰਿਆ ਦੀ ਆਲੋਚਨਾ ਕਰਨ ਲਈ ਮਾਣਹਾਨੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ। ਨਤੀਜੇ ਵਜੋਂ, ਹੈਸ਼ਟੈਗ #SaveMilli ਟ੍ਰੈਂਡ ਕਰਨ ਲੱਗਿਆ।

ਸਲੀਮਾ ਰਾਦੀਆ ਮੁਕਨਸਾਂਗਾ

ਸਲੀਮਾ ਰਾਦੀਆ ਮੁਕਨਸਾਂਗਾ, ਰਵਾਂਡਾ

ਰੈਫਰੀ

ਅੰਤਰਰਾਸ਼ਟਰੀ ਫੁਟਬਾਲ ਲਈ ਇੱਕ ਇਤਿਹਾਸਕ ਪਲ ਵਿੱਚ, ਸਲੀਮਾ ਰਾਦੀਆ ਮੁਕਨਸਾਂਗਾ ਨੂੰ ਫੀਫਾ ਦੁਆਰਾ ਕਤਰ 2022 ਵਿੱਚ ਪੁਰਸ਼ਾਂ ਦੇ ਵਿਸ਼ਵ ਕੱਪ ਵਿੱਚ ਅੰਪਾਇਰਿੰਗ ਕਰਨ ਵਾਲੀਆਂ ਪਹਿਲੀਆਂ ਤਿੰਨ ਮਹਿਲਾ ਰੈਫਰੀਆਂ ਵਿੱਚੋਂ ਇੱਕ ਵਜੋਂ ਚੁਣਿਆ ਗਿਆ ਸੀ, ਇਹ 92 ਸਾਲਾਂ ਵਿੱਚ ਪਹਿਲੀ ਵਾਰ ਟੂਰਨਾਮੈਂਟ ਵਿੱਚ ਔਰਤਾਂ ਦੀ ਭੂਮਿਕਾ ਸੀ।

ਪਿਛਲੀ ਜਨਵਰੀ ਵਿੱਚ ਉਹ ਪੁਰਸ਼ਾਂ ਦੇ ਅਫ਼ਰੀਕਾ ਕੱਪ ਆਫ ਨੇਸ਼ਨਜ਼ ਵਿੱਚ ਮੈਚ ਦੀ ਰੈਫਰੀ ਬਣਨ ਵਾਲੀ ਪਹਿਲੀ ਮਹਿਲਾ ਬਣ ਗਈ ਸੀ, ਅਤੇ ਉਸ ਨੇ ਟੋਕੀਓ ਵਿੱਚ ਓਲੰਪਿਕ ਖੇਡਾਂ ਵਿੱਚ ਵੀ ਕੰਮ ਕੀਤਾ ਸੀ। ਉਹ ਪਹਿਲਾਂ ਹੀ ਅੰਤਰਰਾਸ਼ਟਰੀ ਮਹਿਲਾ ਫੁੱਟਬਾਲ ਵਿੱਚ ਉੱਚ ਪੱਧਰ 'ਤੇ ਖੇਡਾਂ ਦੀ ਪ੍ਰਧਾਨਗੀ ਕਰ ਚੁੱਕੀ ਹੈ। ਖੇਡਾਂ ਵਿੱਚ ਕੰਮ ਕਰਨ ਤੋਂ ਪਹਿਲਾਂ, ਉਸ ਨੇ ਇੱਕ ਦਾਈ ਵਜੋਂ ਸਿਖਲਾਈ ਪ੍ਰਾਪਤ ਕੀਤੀ।

ਲੌਰਾ ਮੈਕਐਲਿਸਟਰ

ਲੌਰਾ ਮੈਕਐਲਿਸਟਰ, ਵੇਲਜ਼

ਪ੍ਰੋਫੈਸਰ ਅਤੇ ਸਾਬਕਾ ਫੁੱਟਬਾਲਰ

ਵੇਲਜ਼ ਮਹਿਲਾ ਫੁੱਟਬਾਲ ਟੀਮ ਦੀ ਸਾਬਕਾ ਕਪਤਾਨ, ਲੌਰਾ ਮੈਕਐਲਿਸਟਰ ਨੇ ਸਪੋਰਟਸ ਗਵਰਨੈਂਸ ਵਿੱਚ ਕਈ ਸੀਨੀਅਰ ਭੂਮਿਕਾਵਾਂ ਨਿਭਾਈਆਂ ਹਨ। ਉਹ ਵਰਤਮਾਨ ਵਿੱਚ UEFA ਦੀ ਮਹਿਲਾ ਫੁੱਟਬਾਲ ਕਮੇਟੀ ਦੀ ਡਿਪਟੀ ਚੇਅਰਮੈਨ ਹੈ ਅਤੇ ਅਪ੍ਰੈਲ 2021 ਵਿੱਚ ਫੀਫਾ ਕੌਂਸਲ ਵਿੱਚ UEFA ਪ੍ਰਤੀਨਿਧੀ ਵਜੋਂ ਚੋਣ ਲਈ ਖੜ੍ਹੀ ਹੋਈ ਸੀ। ਉਹ ਫੁੱਟਬਾਲ ਐਸੋਸੀਏਸ਼ਨ ਆਫ ਵੇਲਜ਼ ਟਰੱਸਟ ਵਿੱਚ ਬੋਰਡ ਡਾਇਰੈਕਟਰ ਹੈ।

ਵਰਤਮਾਨ ਵਿੱਚ ਕਾਰਡਿਫ ਯੂਨੀਵਰਸਿਟੀ ਵਿੱਚ ਪ੍ਰੋਫੈਸਰ, ਮੈਕਐਲਿਸਟਰ ਵੈਲਸ਼ ਰਾਜਨੀਤੀ ਵਿੱਚ ਮਾਹਰ ਹੈ। ਇਸ ਸਾਲ, ਉਸਨੂੰ ਵੇਲਜ਼ ਦੁਆਰਾ ਕਤਰ ਵਿੱਚ ਵਿਸ਼ਵ ਕੱਪ ਵਿੱਚ ਸ਼ਾਮਲ ਹੋਣ ਲਈ LGBT ਖੇਡ ਰਾਜਦੂਤ ਵਜੋਂ ਚੁਣਿਆ ਗਿਆ ਸੀ। ਸਟੇਡੀਅਮ ਵਿੱਚ ਪ੍ਰਵੇਸ਼ ਕਰਦੇ ਹੀ ਉਸ ਨੂੰ LGBTQI+ ਭਾਈਚਾਰੇ ਲਈ ਸਮਰਥਨ ਦਰਸਾਉਂਦੀ ਆਪਣੀ 'ਰੇਨਬੋ ਵਾਲ' ਬਕੇਟ ਹੈਟ ਨੂੰ ਹਟਾਉਣ ਲਈ ਕਿਹਾ ਗਿਆ ਸੀ।

ਰੀਟਾ ਮੋਰੇਨੋ

ਰੀਟਾ ਮੋਰੇਨੋ, ਪੋਰਟੋ ਰੀਕੋ/ਅਮਰੀਕਾ

ਅਭਿਨੇੇਤਰੀ

ਬਹੁਤ ਘੱਟ ਕਲਾਕਾਰਾਂ ਨੂੰ EGOT ਦਾ ਦਰਜਾ ਮਿਲਦਾ ਹੈ - ਇਹ ਐਮੀ, ਗ੍ਰੈਮੀ, ਆਸਕਰ ਅਤੇ ਟੋਨੀ ਅਵਾਰਡ ਜਿੱਤਣ ਦੀ ਸ਼ਾਨਦਾਰ ਪ੍ਰਾਪਤੀ ਲਈ ਇੱਕ ਸ਼ਬਦ ਹੈ, ਪਰ ਰੀਟਾ ਮੋਰੇਨੋ ਉਨ੍ਹਾਂ ਵਿੱਚੋਂ ਇੱਕ ਹੈ। ਪੋਰਟੋ ਰੀਕੋ ਦੀ ਅਭਿਨੇਤਰੀ, ਗਾਇਕਾ ਅਤੇ ਡਾਂਸਰ ਨੇ 13 ਸਾਲ ਦੀ ਉਮਰ ਵਿੱਚ ਬ੍ਰਾਡਵੇ ਵਿੱਚ ਸ਼ੁਰੂਆਤ ਕੀਤੀ ਅਤੇ ਉਸ ਦਾ ਸੱਤ ਦਹਾਕਿਆਂ ਦਾ ਸ਼ਾਨਦਾਰ ਕਰੀਅਰ ਰਿਹਾ ਹੈ।

ਉਹ 'ਸਿੰਗਿਨ ਇਨ ਦਿ ਰੇਨ' ਅਤੇ 'ਦਿ ਕਿੰਗ ਐਂਡ ਆਈ' ਵਿੱਚ ਦਿਖਾਈ ਦਿੱਤੀ, ਪਰ ਅਸਲ ‘ਵੈਸਟ ਸਾਈਡ ਸਟੋਰੀ’ ਵਿੱਚ ਅਨੀਤਾ ਸੀ ਜਿਸ ਨੇ ਉਸ ਨੂੰ ਔਸਕਰ ਜਿੱਤਣ ਵਾਲੀ ਪਹਿਲੀ ਲਾਤੀਨੀ ਬਣਾ ਦਿੱਤਾ। ਸਟੀਵਨ ਸਪੀਲਬਰਗ ਨੇ ਵਿਸ਼ੇਸ਼ ਰੂਪ ਨਾਲ ਮੋਰੇਨੋ ਲਈ ਆਪਣੇ ਪ੍ਰਸਿੱਧ ਰੀਮੇਕ ਵਿੱਚ ਖਾਸ ਤੌਰ 'ਤੇ ਨਵਾਂ ਕਿਰਦਾਰ ਲਿਖਿਆ ਸੀ, ਜੋ ਹੁਣ 90 ਦੇ ਦਹਾਕੇ ਵਿੱਚ ਹੈ।

ਏਲਨਾਜ਼ ਰੇਕਾਬੀ

ਏਲਨਾਜ਼ ਰੇਕਾਬੀ, ਈਰਾਨ

ਪਰਵਤਾਰੋਹੀ

ਅਕਤੂਬਰ ਵਿੱਚ ਦੱਖਣੀ ਕੋਰੀਆ ਵਿੱਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਈਰਾਨੀ ਪਰਵਤਾਰੋਹੀ ਏਲਨਾਜ਼ ਰੇਕਾਬੀ ਨੇ ਆਪਣੇ ਦੇਸ਼ ਵਿੱਚ ਲਾਜ਼ਮੀ ਹਿਜਾਬ ਦੇ ਵਿਰੋਧ ਵਿੱਚ, ਬਿਨਾਂ ਸਿਰ ਦੇ ਸਕਾਰਫ਼ ਦੇ ਮੁਕਾਬਲਾ ਕੀਤਾ। ਉਹ ਚੈਂਪੀਅਨਸ਼ਿਪ ਵਿੱਚ ਚੌਥੇ ਸਥਾਨ 'ਤੇ ਆਈ, ਪਰ ਈਰਾਨੀ ਪ੍ਰਦਰਸ਼ਨਕਾਰੀਆਂ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਘਰ ਪਰਤਣ 'ਤੇ ਤਹਿਰਾਨ ਦੇ ਹਵਾਈ ਅੱਡੇ 'ਤੇ ਕਈ ਲੋਕਾਂ ਨੇ ਉਸ ਦਾ ਸਵਾਗਤ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਉਸ ਦੀ ਤਾਰੀਫ਼ ਕੀਤੀ।

ਉਸਦੇ ਇੰਸਟਾਗ੍ਰਾਮ ਪੇਜ 'ਤੇ ਇੱਕ ਪੋਸਟ ’ਤੇ ਬਾਅਦ ਵਿੱਚ ਕਿਹਾ ਕਿ ਉਸਦਾ ਹਿਜਾਬ "ਅਣਜਾਣੇ ਵਿੱਚ" ਡਿੱਗ ਗਿਆ ਅਤੇ ਉਸਨੇ "ਉਲਝਣ ਅਤੇ ਚਿੰਤਾਵਾਂ" ਲਈ ਸਟੇਟ ਟੀਵੀ ਇੰਟਰਵਿਊ ਵਿੱਚ ਈਰਾਨੀ ਲੋਕਾਂ ਤੋਂ ਇਸ ਲਈ ਮੁਆਫ਼ੀ ਮੰਗੀ। ਹਾਲਾਂਕਿ, ਇੱਕ ਸਰੋਤ ਨੇ ਬੀਬੀਸੀ ਫਾਰਸੀ ਨੂੰ ਦੱਸਿਆ ਕਿ ਉਸਦੀ ਇੰਟਰਵਿਊ ਜ਼ਬਰਦਸਤੀ ਕਰਵਾਇਆ ਕਬੂਲਨਾਮਾ ਸੀ।

ਯੂਲੀਮਰ ਰੋਜਸ

ਯੂਲੀਮਰ ਰੋਜਸ, ਵੈਨੇਜ਼ੁਏਲਾ

ਅਥਲੀਟ

ਓਲੰਪਿਕ ਤਗਮਾ ਜੇਤੂ (ਸੋਨਾ ਅਤੇ ਚਾਂਦੀ) ਅਤੇ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਯੂਲੀਮਰ ਰੋਜਸ ਔਰਤਾਂ ਦੀ ਤੀਹਰੀ ਛਾਲ ਵਿੱਚ ਵਿਸ਼ਵ ਰਿਕਾਰਡ ਧਾਰਕ ਬਣ ਗਈ, ਜਦੋਂ ਉਸਨੇ ਮਾਰਚ ਵਿੱਚ ਵਿਸ਼ਵ ਅਥਲੈਟਿਕਸ ਇਨਡੋਰ ਚੈਂਪੀਅਨਸ਼ਿਪ ਵਿੱਚ 15.74 ਮੀਟਰ ਰਿਕਾਰਡ ਬਣਾਇਆ। ਉਸਨੇ ਹੁਣ ਆਪਣੀ ਨਜ਼ਰ ਇੱਕ ਹੋਰ ਵੀ ਵੱਡੀ ਪ੍ਰਾਪਤੀ 'ਤੇ ਰੱਖੀ ਹੈ ਜੋ 16 ਮੀਟਰ ਦੀ ਛਾਲ ਕੇ।

ਉਹ ਵੈਨੇਜ਼ੁਏਲਾ ਦੇ ਕਰਾਕਸ ਵਿੱਚ ਪੈਦਾ ਹੋਈ ਅਤੇ ਕੈਰੇਬੀਅਨ ਤੱਟ 'ਤੇ ਗਰੀਬ ਖੇਤਰ ਵਿੱਚ ਵੱਡੀ ਹੋਈ। ਉਸਨੇ ਆਪਣੀ ਨਿਮਰ ਸ਼ੁਰੂਆਤ ਨੂੰ ਸਫਲ ਹੋਣ ਵਿੱਚ ਸਹਾਇਤਾ ਕਰਨ ਦਾ ਸਿਹਰਾ ਦਿੱਤਾ ਹੈ। ਵਰਤਮਾਨ ਵਿੱਚ ਬਾਰਸੀਲੋਨਾ ਐਫਸੀ ਅਥਲੈਟਿਕਸ ਟੀਮ ਦਾ ਹਿੱਸਾ, ਰੋਜਸ ਨੇ ਆਪਣੇ ਦੇਸ਼ ਵਿੱਚ ਹੀਰੋ ਦਾ ਦਰਜਾ ਪ੍ਰਾਪਤ ਕੀਤਾ ਹੈ। ਉਹ ਖੁੱਲ੍ਹੇਆਮ ਸਮਲਿੰਗੀ ਹੈ ਅਤੇ LGBTQ+ ਮੁੱਦਿਆਂ ਲਈ ਇੱਕ ਬੇਬਾਕ ਸਮਰਥਕ ਹੈ।

ਸਾਨੂੰ ਔਰਤਾਂ ਨੂੰ ਡਰਨਾ ਨਹੀਂ ਚਾਹੀਦਾ। ਸਾਡੇ ਲਈ ਕੁਝ ਵੀ ਅਸੰਭਵ ਨਹੀਂ ਹੈ, ਇਹ ਪਹਿਲਾਂ ਹੀ ਸਪੱਸ਼ਟ ਹੈ ਕਿ ਸਾਨੂੰ ਨੀਵਾਂ ਸਮਝਿਆ ਜਾ ਸਕਦਾ ਹੈ, ਪਰ ਅਸੀਂ ਪਹਿਲਾਂ ਹੀ ਬਹੁਤ ਮਾਣ ਨਾਲ ਦਿਖਾਇਆ ਹੈ ਕਿ ਅਸੀਂ ਕੀ ਕਰਨ ਦੇ ਯੋਗ ਹਾਂ।

ਯੂਲੀਮਰ ਰੋਜਸ

ਮੀ ਕੀਯੰਗ (ਮਿਕੀ) ਲੀ

ਮੀ ਕੀਯੰਗ (ਮਿਕੀ) ਲੀ, ਦੱਖਣੀ ਕੋਰੀਆ

ਪ੍ਰੋਡਿਊਸਰ

ਕਲਾ ਦੀ ਇੱਕ ਜਨੂੰਨੀ ਸਮਰਥਕ ਵਜੋਂ, ਮਿਕੀ ਲੀ ਇੱਕ ਕੋਰੀਆਈ ਸੱਭਿਆਚਾਰਕ ਲਹਿਰ ਦੀ ਅਗਵਾਈ ਕਰ ਰਹੀ ਹੈ। ਉਹ ਕੇ-ਪੌਪ ਦੀ ਵਿਸ਼ਵਵਿਆਪੀ ਸਫਲਤਾ ਦੇ ਪਿੱਛੇ ਇੱਕ ਪ੍ਰੇਰਕ ਸ਼ਕਤੀ ਹੈ ਅਤੇ ਸੰਗੀਤਕ ਸਮਾਗਮ KCON ਦੀ ਕਰਤਾ ਧਰਤਾ ਹੈ। ਉਹ ਪੈਰਾਸਾਈਟ ਦੀ ਕਾਰਜਕਾਰੀ ਨਿਰਮਾਤਾ ਵੀ ਹੈ, ਜੋ 'ਬੈਸਟ ਪਿਕਚਰ' ਲਈ ਆਸਕਰ ਜਿੱਤਣ ਵਾਲੀ ਪਹਿਲੀ ਵਿਦੇਸ਼ੀ ਭਾਸ਼ਾ ਦੀ ਫਿਲਮ ਹੈ।

ਲੀ ਦੱਖਣੀ ਕੋਰੀਆ ਦੇ ਮਨੋਰੰਜਨ ਸਮੂਹ ਸੀਜੇ ਈਐੱੱਨਐੱਮ ਦੀ ਵਾਈਸ ਚੇਅਰਮੈਨ ਹੈ ਜੋ ਇੱਕ ਸ਼ਕਤੀਸ਼ਾਲੀ ਫਿਲਮ ਅਤੇ ਟੀਵੀ ਸਟੂਡੀਓ, ਕੇਬਲ ਆਪਰੇਟਰ ਅਤੇ ਸੰਗੀਤ ਉਤਪਾਦਨ ਕੰਪਨੀ ਹੈ।

Rebel Wilson

2021 ਦੀ ਜੇਤੂ ਅਭਿਨੇਤਰੀ ਰਿਬੇਲ ਵਿਲਸਨ ਦੁਆਰਾ ਨਾਮਜ਼ਦ

"ਉਹ ਸੰਪੂਰਨ ਤੌਰ ’ਤੇ 'ਗਰਲ ਪਾਵਰ' ਹੈ, ਅਤੇ ਮੇਰੇ ਲਈ ਇੱਕ ਰੋਲ ਮਾਡਲ ਹੈ। ਉਸ ਨੇ ਦੁਨੀਆ ਵਿੱਚ ਆਪਣੇ ਸੱਭਿਆਚਾਰ ਦੀ ਨੁਮਾਇੰਦਗੀ ਕੀਤੀ ਹੈ ਅਤੇ ਅੱਗੇ ਵਧਾਇਆ ਹੈ।” - ਰਿਬੇਲ ਵਿਲਸਨ

ਏਸਰਾ ਵਰਡਾ

ਏਸਰਾ ਵਰਡਾ, ਅਲਜੀਰੀਆ/ਯੂਐੱਸ

ਡਾਂਸਰ

ਅਲਜੀਰੀਅਨ ਡਾਇਸਪੋਰਾ ਦੀ ਔਲਾਦ ਏਸਰਾ ਵਰਡਾ ਇੱਕ ਸੱਭਿਆਚਾਰਕ ਯੋਧਾ ਹੈ ਜਿਸ ਨੇ ਰਵਾਇਤੀ ਅਲਜੀਰੀਅਨ ਡਾਂਸ ਨੂੰ ਲਿਵਿੰਗ ਰੂਮ ਤੋਂ ਕਲਾਸਰੂਮ ਤੱਕ ਪਹੁੰਚਾਇਆ ਹੈ। ਉਹ ਉੱਤਰੀ ਅਫ਼ਰੀਕੀ ਔਰਤਾਂ ਦੀ ਅਗਵਾਈ ਵਾਲੀਆਂ ਨ੍ਰਿਤ ਪਰੰਪਰਾਵਾਂ ਦੀ ਸੰਭਾਲ ਲਈ ਵਕਾਲਤ ਕਰਦੀ ਹੈ, ਖਾਸ ਤੌਰ 'ਤੇ ਵਿਸ਼ੇਸ਼ ਰੂਪ ਨਾਲ ਸਮਾਜਿਕ ਵਿਰੋਧ ਨਾਲ ਜੁੜੀ ਹੋਈ ਜ਼ਮੀਨੀ ਪੱਧਰ ਦੀ ਸ਼ੈਲੀ ‘ਰਾਯ’ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।

ਉਨ੍ਹਾਂ ਨੂੰ ਡਾਇਸਪੋਰਾ ਵਿੱਚ ਪਰੰਪਰਾਗਤ 'ਰਾਯ' ਦੀਆਂ ਕੁਝ ਮਹਿਲਾ ਉਸਤਾਦਾਂ ਵਿੱਚੋਂ ਇੱਕ ਚੀਖਾ ਰਾਬੀਆ ਤੋਂ ਸਿਖਲਾਈ ਪ੍ਰਾਪਤ ਹੈ। ਵਰਡਾ ਇੱਕ ਘੁੰਮਣ ਫਿਰਨ ਵਾਲੀ ਕਲਾਕਾਰ ਅਤੇ ਸਿੱਖਿਅਕ ਹੈ ਅਤੇ ਉਸ ਦੇ ਪ੍ਰਦਰਸ਼ਨ ਅਤੇ ਵਰਕਸ਼ਾਪਾਂ ਨੇ ਵਾਸ਼ਿੰਗਟਨ ਡੀਸੀ ਤੋਂ ਲੈ ਕੇ ਲੰਡਨ ਤੱਕ ਦੁਨੀਆ ਭਰ ਵਿੱਚ ਆਪਣੀ ਜਗ੍ਹਾ ਬਣਾਈ ਹੈ।

ਵੇਲੀਆ ਵਿਡਾਲ

ਵੇਲੀਆ ਵਿਡਾਲ, ਕੋਲੰਬੀਆ

ਲੇਖਿਕਾ

ਕੋਲੰਬੀਆ ਦੇ ਏਲ ਚੋਕੋ ਖੇਤਰ ਤੋਂ ਕਹਾਣੀਕਾਰ ਅਤੇ ਸੱਭਿਆਚਾਰਕ ਪ੍ਰਮੋਟਰ ਵੇਲੀਆ ਵਿਡਾਲ ਸ਼ੇਅਰਡ ਰੀਡਿੰਗਜ਼ ਦੀ ਪ੍ਰੇਮੀ ਹੈ। ਉਹ ਮੋਟੇਟ ਦੀ ਸੰਸਥਾਪਕ ਹੈ, ਜੋ ਪੜ੍ਹਨ ਅਤੇ ਸਾਖਰਤਾ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਹੈ, ਅਤੇ ਨਾਲ-ਨਾਲ ਚੋਕੋ ਦੇ ਵਿਲੱਖਣ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੀ ਹੈ। ਉਹ ਕੋਲੰਬੀਆ ਦੇ ਸਭ ਤੋਂ ਵੰਚਿਤ ਖੇਤਰ ਵਿੱਚ ਅਸਮਾਨਤਾ ਅਤੇ ਨਸਲਵਾਦ ਨਾਲ ਲੜਨ ਲਈ ਸਾਹਿਤ ਨੂੰ ਇੱਕ ਸਾਧਨ ਵਜੋਂ ਦੇਖਦੀ ਹੋਈ, ਚੌਕੋ ਪੜ੍ਹਨ ਅਤੇ ਲਿਖਣ ਦਾ ਫੈਸਟੀਵਲ ਵੀ ਕਰਦੀ ਹੈ।

ਉਸਦੀ ਹਾਲੀਆ ਕਿਤਾਬ, 'ਅਗੁਆਸ ਡੀ ਐਸਟੂਰੀਓ' ਕੋਲੰਬੀਆ ਦੇ ਸੱਭਿਆਚਾਰ ਮੰਤਰਾਲੇ ਤੋਂ ਐਫਰੋ-ਕੋਲੰਬੀਆਈ ਲੇਖਕਾਂ ਲਈ ਪ੍ਰਕਾਸ਼ਨ ਗ੍ਰਾਂਟ ਦੀ ਪਹਿਲੀ ਜੇਤੂ ਕਿਤਾਬ ਸੀ। ਉਹ ਬ੍ਰਿਟਿਸ਼ ਮਿਊਜ਼ੀਅਮ ਦੇ ਨਾਲ ਇੱਕ ਸੰਯੁਕਤ ਪਹਿਲਕਦਮੀ, 'ਐਫਲੂਐਨਟੇਸ' ਪ੍ਰੋਜੈਕਟ ਲਈ ਖੋਜਕਾਰ ਹੈ।

ਅਸੀਂ ਹੁਣ ਔਰਤਾਂ ਦੇ ਇਤਿਹਾਸਕ ਜ਼ੁਲਮ ਅਤੇ ਇਸ ਨੂੰ ਦੂਰ ਕਰਨ ਦੀ ਲੋੜ ਬਾਰੇ ਜ਼ਿਆਦਾ ਜਾਗਰੂਕ ਹਾਂ, ਪਰ ਅਸੀਂ ਇਹ ਪਛਾਣਨ ਵਿੱਚ ਅਸਫਲ ਰਹਿੰਦੇ ਹਾਂ ਕਿ ਨਸਲਵਾਦ ਅਫ਼ਰੀਕੀ ਅਤੇ ਆਦਿਵਾਸੀ ਲੋਕਾਂ 'ਤੇ ਇਨ੍ਹਾਂ ਜ਼ੁਲਮਾਂ ਨੂੰ ਕਿਵੇਂ ਗਹਿਰਾ ਕਰਦਾ ਹੈ।

ਵੇਲੀਆ ਵਿਡਾਲ

ਸੈਲੀ ਸਕੇਲਜ਼

ਸੈਲੀ ਸਕੇਲਜ਼, ਆਸਟਰੇਲੀਆ

ਕਲਾਕਾਰ

"2022 ਵਿੱਚ ਕਲਾ ਸਲਾਹਕਾਰ ਸੈਲੀ ਸਕੇਲਜ਼ ਨੂੰ 'ਵੌਇਸ ਟੂ ਪਾਰਲੀਮੈਂਟ' ਵਜੋਂ ਜਾਣੇ ਜਾਂਦੇ ਜਨਮਤ ਸੰਗ੍ਰਹਿ ਤੋਂ ਪਹਿਲਾਂ ਆਸਟਰੇਲੀਆਈ ਸਰਕਾਰ ਨਾਲ ਕੰਮ ਕਰਨ ਵਾਲੇ ਸਮੂਹ ਵਿੱਚ ਨਿਯੁਕਤ ਕੀਤਾ ਗਿਆ ਸੀ - ਇਹ ਇੱਕ ਇਤਿਹਾਸਕ ਵਿਚਾਰ-ਵਟਾਂਦਰਾ ਹੈ ਜੋ, ਜੇਕਰ ਸਫਲ ਹੁੰਦਾ ਹੈ, ਤਾਂ ਸਵਦੇਸ਼ੀ ਲੋਕਾਂ ਨੂੰ ਸੰਸਦੀ ਪ੍ਰਕਿਰਿਆਵਾਂ ਵਿੱਚ ਸਥਾਈ ਤੌਰ 'ਤੇ ਨੁਮਾਇੰਦਗੀ ਮਿਲੇਗੀ।"

ਇੱਕ ਸਤਿਕਾਰਤ ਸੱਭਿਆਚਾਰਕ ਨੇਤਾ ਅਤੇ ਕਲਾਕਾਰ, ਸਕੇਲਜ਼ ਦੂਰ-ਦੁਰਾਡੇ ਦੱਖਣੀ ਆਸਟਰੇਲੀਆ ਵਿੱਚ ਅਨੰਗੂ ਪਿਟਜੰਤਜਤਜਾਰਾ ਯੈਂਕੁਨਿਤਜਤਜਾਰਾ (ਏਪੀਵਾਈ) ਲੈਂਡਜ਼ ਦੇ ਦੂਰ ਪੱਛਮ ਵਿੱਚ ਸਥਿਤ ਪਿਪਲਯਾਤਜਾਰਾ ਦੀ ਇੱਕ ਪੀਤਜੰਤਜਤਜਾਰਾਈ ਔਰਤ ਹੈ। ਉਹ ਏਪੀਵਾਈ ਦੀ ਚੇਅਰਪਰਸਨ ਦਾ ਅਹੁਦਾ ਸੰਭਾਲਣ ਵਾਲੀ ਦੂਜੀ ਔਰਤ ਹੈ। ਉਹ ਏਪੀਵਾਈ ਆਰਟ ਸੈਂਟਰ ਕਲੈਕਟਿਵ ਦੀ ਤਰਜਮਾਨ ਹੈ, ਜੋ ਸਵਦੇਸ਼ੀ-ਮਲਕੀਅਤ ਵਾਲੇ ਸੱਭਿਆਚਾਰਕ ਉੱਦਮਾਂ ਦਾ ਇੱਕ ਸਮੂਹ ਹੈ।

Julia Gillard

2018 ਦੀ ਜੇਤੂ ਸਾਬਕਾ ਸਿਆਸਤਦਾਨ ਜੂਲੀਆ ਗਿਲਾਰਡ ਦੁਆਰਾ ਨਾਮਜ਼ਦ

"ਸੈਲੀ ਅਦਭੁੱਤ ਕਲਾ ਅਤੇ ਮਨੁੱਖੀ ਸਮਝ ਦੋਵਾਂ ਦੀ ਸਿਰਜਣਹਾਰ ਹੈ। ਦੂਜਿਆਂ ਨੂੰ ਜਾਗਰੂਕ ਕਰਨ ਅਤੇ ਉਤਸ਼ਾਹਿਤ ਕਰਕੇ ਉਹ ਨਸਲਵਾਦ ਅਤੇ ਲਿੰਗਵਾਦ ਦੇ ਵਿਨਾਸ਼ਕਾਰੀ ਸੁਮੇਲ ਨੂੰ ਖਤਮ ਕਰਨ ਲਈ ਲੋੜੀਂਦੀਆਂ ਕਈਆਂ ਤਬਦੀਲੀਆਂ ਨੂੰ ਉਤਪ੍ਰੇਰਿਤ ਕਰਦੀ ਹੈ।"

ਅਲੈਗਜ਼ੈਂਡਰਾ ਸਕੋਚਿਲੇਂਕੋ

ਅਲੈਗਜ਼ੈਂਡਰਾ ਸਕੋਚਿਲੇਂਕੋ, ਰੂਸ

ਕਲਾਕਾਰ

ਸੇਂਟ ਪੀਟਰਸਬਰਗ ਦੀ ਕਲਾਕਾਰ ਅਲੈਗਜ਼ੈਂਡਰਾ ਸਕੋਚਿਲੇਂਕੋ ਨੂੰ ਮਾਰੀਉਪੋਲ ਥੀਏਟਰ ਹਵਾਈ ਹਮਲੇ ਵਿੱਚ ਸੰਭਾਵਿਤ ਜ਼ਖ਼ਮੀਆਂ ਦੀ ਸੰਖਿਆ ਦੀ ਜਾਣਕਾਰੀ ਸਣੇ ਸੁਪਰਮਾਰਕੀਟ ਦੇ ਕੀਮਤ ਟੈਗਾਂ ’ਤੇ ਯੂਕਰੇਨ ਯੁੱਧ ਬਾਰੇ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਕਰਨ ਲਈ ਹਿਰਾਸਤ ਵਿੱਚ ਲਿਆ ਗਿਆ ਸੀ। ਇੱਕ ਹੋਰ ਦੁਕਾਨਦਾਰ ਦੁਆਰਾ ਰਿਪੋਰਟ ਕੀਤੇ ਜਾਣ ਤੋਂ ਬਾਅਦ, ਉਸ 'ਤੇ ਰੂਸ ਦੀਆਂ ਹਥਿਆਰਬੰਦ ਸੈਨਾਵਾਂ ਬਾਰੇ 'ਗਲਤ ਜਾਣਕਾਰੀ' 'ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਤਹਿਤ ਦੋਸ਼ ਲਗਾਇਆ ਗਿਆ ਸੀ।

ਵਰਤਮਾਨ ਵਿੱਚ ਇੱਕ ਪ੍ਰੀ-ਟਰਾਇਲ ਨਜ਼ਰਬੰਦੀ ਕੇਂਦਰ ਵਿੱਚ ਸਜ਼ਾ ਦੀ ਉਡੀਕ ਵਿੱਚ, ਉਹ ਖੁਦ ਨੂੰ ਜ਼ਮੀਰ ਦੀ ਕੈਦੀ ਸਮਝਦੀ ਹੈ ਅਤੇ 10 ਸਾਲ ਤੱਕ ਦੀ ਕੈਦ ਦਾ ਸਾਹਮਣਾ ਕਰਨ ਬਾਰੇ ਕਹਿੰਦੀ ਹੈ।

ਸਕੋਚਿਲੇਂਕੋ ਨੇ ਮਾਨਸਿਕ ਸਿਹਤ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਕਾਮਿਕ ਕਿਤਾਬਾਂ ਲਿਖੀਆਂ ਹਨ, ਜਿਸ ਵਿੱਚ ਡਿਪਰੈਸ਼ਨ 'ਤੇ ਨੋਟਸ ਅਤੇ ਖਬਤ ਕੀ ਹੈ?, ਸ਼ਾਮਲ ਹਨ। ਉਸਦੀ ਪ੍ਰੇਮਿਕਾ ਨੇ ਨਜ਼ਰਬੰਦੀ ਵਿੱਚ ਸਕੋਚਿਲੇਂਕੋ ਦੀ ਸਿਹਤ ਲਈ ਚਿੰਤਾਵਾਂ ਜ਼ਾਹਰ ਕੀਤੀਆਂ ਹਨ।

ਗੀਤਾਂਜਲੀ ਸ਼੍ਰੀ

ਗੀਤਾਂਜਲੀ ਸ਼੍ਰੀ, ਭਾਰਤ

ਲੇਖਿਕਾ

ਨਾਵਲਕਾਰ ਅਤੇ ਲੇਖਿਕਾ ਗੀਤਾਂਜਲੀ ਸ਼੍ਰੀ ਨੇ ਇਸ ਸਾਲ ਇਤਿਹਾਸ ਰਚਿਆ ਜਦੋਂ ਉਹ ਆਪਣੇ ਨਾਵਲ ‘ਰੇਤ ਸਮਾਧੀ’ ਦੇ ਅੰਗਰੇਜ਼ੀ ਅਨੁਵਾਦ, ‘ਟੌਬ ਆਫ਼ ਦਿ ਸੈਂਡ’ ਲਈ ਅੰਤਰਰਾਸ਼ਟਰੀ ਬੁਕਰ ਪੁਰਸਕਾਰ ਜਿੱਤਣ ਵਾਲੀ ਪਹਿਲੀ ਹਿੰਦੀ ਲੇਖਿਕਾ ਬਣ ਗਈ। ਕਿਤਾਬ ਦੇ ਫ੍ਰੈਂਚ ਅਨੁਵਾਦ ਨੂੰ ਵੀ ਐਮਿਲ ਗੁਇਮੇਟ ਪੁਰਸਕਾਰ ਲਈ ਸ਼ਾਰਟਲਿਸਟ ਕੀਤਾ ਗਿਆ ਸੀ।

ਸ਼੍ਰੀ ਹਿੰਦੀ ਵਿੱਚ ਫਿਕਸ਼ਨ ਅਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਨਾਨ-ਫਿਕਸ਼ਨ ਲਿਖਦੀ ਹੈ। ਭਾਸ਼ਾ ਅਤੇ ਬਣਤਰ ਦੀ ਨਵੀਨਤਾਕਾਰੀ ਵਰਤੋਂ ਦੁਆਰਾ ਚਿੰਨ੍ਹਿਤ, ਉਸ ਦੀਆਂ ਰਚਨਾਵਾਂ ਦਾ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਉਹ ਥੀਏਟਰ ਗਰੁੱਪ ਵਿਵਾਦੀ ਦੇ ਸਹਿਯੋਗ ਨਾਲ ਥੀਏਟਰ ਲਈ ਸਕ੍ਰਿਪਟਾਂ 'ਤੇ ਵੀ ਕੰਮ ਕਰਦੀ ਹੈ, ਜਿਸ ਦੀ ਉਹ ਇੱਕ ਸੰਸਥਾਪਕ ਮੈਂਬਰ ਹੈ।

ਔਰਤਾਂ ਨੂੰ ਹਮੇਸ਼ਾ ਆਪਣੀ ਜਗ੍ਹਾ ਬਣਾਉਣੀ ਪਈ ਹੈ। ਪਰ ਸਾਡੇ ਜ਼ਮਾਨੇ ਵਿੱਚ ਉਨ੍ਹਾਂ ਦੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਚੰਗੀ ਪ੍ਰਗਤੀ ਹੋਈ ਹੈ, ਭਾਵੇਂ ਕਿ ਸੱਭਿਆਚਾਰਾਂ ਅਤੇ ਵਰਗਾਂ ਵਿੱਚ ਅਸਮਾਨ ਰੂਪ ਨਾਲ ਹੀ ਸਹੀ।

ਗੀਤਾਂਜਲੀ ਸ਼੍ਰੀ

ਨਾਨਾ ਡਾਰਕੋਆ ਸੇਕਿਆਮਾਹ

ਨਾਨਾ ਡਾਰਕੋਆ ਸੇਕਿਆਮਾਹ, ਘਾਨਾ

ਲੇਖਕ

ਉਸਦੀ ਕਿਤਾਬ ‘ਦਿ ਸੈਕਸ ਲਾਈਵਜ਼ ਆਫ ਅਫ਼ਰੀਕਨ ਵੂਮੈਨ’ ਨੂੰ ਪਬਲਿਸ਼ਰਜ਼ ਵੀਕਲੀ ਦੁਆਰਾ ਚਕਾਚੌਂਧ ਕਰਨ ਵਾਲੀ ਸਮੀਖਿਆ ਵਿੱਚ "ਜਿਨਸੀ ਮੁਕਤੀ ਦੀ ਖੋਜ 'ਤੇ ਇੱਕ ਹੈਰਾਨੀਜਨਕ ਰਿਪੋਰਟ" ਵਜੋਂ ਦਰਸਾਇਆ ਗਿਆ ਹੈ। ਇਸ ਨੂੰ ਦਿ ਇਕੌਨਮਿਸਟ ਦੁਆਰਾ ਸਾਲ ਦੀਆਂ ਸਭ ਤੋਂ ਵਧੀਆ ਕਿਤਾਬਾਂ ਵਿੱਚੋਂ ਇੱਕ ਦੇ ਰੂਪ ਵਿੱਚ ਸੂਚੀਬੱਧ ਕੀਤਾ ਗਿਆ ਸੀ, ਜੋ ਕਿ ਮਹਾਂਦੀਪ ਅਤੇ ਗਲੋਬਲ ਡਾਇਸਪੋਰਾ ਤੋਂ ਵੱਖ-ਵੱਖ ਆਵਾਜ਼ਾਂ ਨੂੰ ਦਰਸਾਉਂਦੀ ਹੈ।

ਲੇਖਿਕਾ ਅਤੇ ਨਾਰੀਵਾਦੀ ਕਾਰਕੁਨ ਨਾਨਾ ਡਾਰਕੋਆ ਸੇਕਿਆਮਾਹ ਵੈੱਬਸਾਈਟ ‘ਅਡਵੈਂਚਰਜ਼ ਫਰਾਮ ਦਿ ਬੈੱਡਰੂਮ ਆਫ ਅਫ਼ਰੀਕਨ ਵੂਮੈਨ’ ਦੀ ਸਹਿ ਸੰਸਥਾਪਕ ਵੀ ਹੈ, ਇਹ ਇੱਕ ਅਜਿਹਾ ਪਲੈਟਫਾਰਮ ਹੈ ਜੋ ਪੋਡਕਾਸਟ ਅਤੇ ਫੈਸਟੀਵਲ ਹੈ ਜੋ ਸੈਕਸ, ਲਿੰਗਕਤਾ ਅਤੇ ਆਨੰਦ ਦੇ ਆਲੇ ਦੁਆਲੇ ਅਫ਼ਰੀਕੀ ਔਰਤਾਂ ਦੇ ਅਨੁਭਵਾਂ ਨੂੰ ਬਿਆਨ ਕਰਨ ਲਈ ਸਮੱਗਰੀ ਬਣਾਉਂਦਾ ਹੈ।

ਨਾਰੀਵਾਦ ਸਾਰੀਆਂ ਔਰਤਾਂ ਲਈ ‘ਖ਼ੁਦ’ ਦੇ ਹੋਣ ਲਈ ਜਗ੍ਹਾ ਬਣਾਉਣ ਵਿੱਚ ਸਫਲ ਰਹੇ ਹਨ। ਪਰ ਅਸੀਂ ਇੱਕ ਪ੍ਰਤੀਕਿਰਿਆ ਦਾ ਸਾਹਮਣਾ ਕਰ ਰਹੇ ਹਾਂ, ਜੋ ਸਾਡੇ ਲਾਭਾਂ ਦਾ ਨਤੀਜਾ ਹੈ। ਇਹ ਪ੍ਰਤੀਕਿਰਿਆ ਵਿਸ਼ੇਸ਼ ਤੌਰ 'ਤੇ ਲਿੰਗ ਵਿਭਿੰਨਤਾ ਅਤੇ ਲਿੰਗ ਗੈਰ-ਅਨੁਕੂਲਤਾ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।

ਨਾਨਾ ਡਾਰਕੋਆ ਸੇਕਿਆਮਾਹ

ਐਕਟੀਵਿਜ਼ਮ ਅਤੇ ਹਮਾਇਤ

ਲੀਨਾ ਅਬੂ ਅਕਲੇਹ

ਲੀਨਾ ਅਬੂ ਅਕਲੇਹ, ਫਲਸਤੀਨੀ ਖੇਤਰ

ਮਨੁੱਖੀ ਅਧਿਕਾਰ ਪ੍ਰਚਾਰਕ

ਫਲਸਤੀਨੀ-ਆਰਮੀਨੀਆਈ ਮਨੁੱਖੀ ਅਧਿਕਾਰਾਂ ਦੀ ਸਮਰਥਕ ਲੀਨਾ ਅਬੂ ਅਕਲੇਹ ਫਲਸਤੀਨੀ-ਅਮਰੀਕੀ ਪੱਤਰਕਾਰ ਸ਼ਿਰੀਨ ਅਬੂ ਅਕਲੇਹ ਦੀ ਭਤੀਜੀ ਹੈ। ਸ਼ਿਰੀਨ ਅਲ ਜਜ਼ੀਰਾ ਦੀ ਪੱਤਰਕਾਰ ਸੀ ਜੋ ਮਈ ਵਿੱਚ ਕਬਜ਼ੇ ਵਾਲੇ ਪੱਛਮੀ ਕਿਨਾਰੇ ਵਿੱਚ ਇਜ਼ਰਾਈਲੀ ਬਲਾਂ ਦੁਆਰਾ ਇੱਕ ਛਾਪੇਮਾਰੀ ਨੂੰ ਕਵਰ ਕਰਦੇ ਹੋਏ ਮਾਰੀ ਗਈ ਸੀ। ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਇਸ ਗੱਲ ਦੀ "ਬਹੁਤ ਸੰਭਾਵਨਾ" ਹੈ ਕਿ ਉੱਥੇ ਮੌਜੂਦ ਸੈਨਿਕਾਂ ਵਿੱਚੋਂ ਇੱਕ ਸੈਨਿਕ ਨੇ ਉਸ ਨੂੰ "ਗਲਤੀ ਨਾਲ" ਮਾਰ ਦਿੱਤਾ।

ਲੀਨਾ ਹੁਣ ਆਪਣੀ ਭੂਆ ਦੀ ਹੱਤਿਆ ਲਈ ਨਿਆਂ ਅਤੇ ਜਵਾਬਦੇਹੀ ਤੈਅ ਕਰਨ ਲਈ ਮੁਹਿੰਮ ਦਾ ਚਿਹਰਾ ਬਣ ਗਈ ਹੈ। ਉਸਨੇ ਮਨੁੱਖੀ ਅਧਿਕਾਰਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਅੰਤਰਰਾਸ਼ਟਰੀ ਅਧਿਐਨ ਵਿੱਚ ਮਾਸਟਰਸ ਡਿਗਰੀ ਪ੍ਰਾਪਤ ਕੀਤੀ ਹੈ। ਉਸ ਦੇ ਕਾਰਜ ਲਈ ਉਸਨੂੰ 2022 TIME100 ਨੈਕਸਟ ਇਮਰਜਿੰਗ ਲੀਡਰਜ਼ ਵਿੱਚੋਂ ਇੱਕ ਵਜੋਂ ਚੁਣਿਆ ਗਿਆ।

ਸਾਨੂੰ ਉੱਥੋਂ ਹੀ ਸ਼ੁਰੂ ਕਰਨ ਦੀ ਜ਼ਰੂਰਤ ਹੈ ਜਿੱਥੋਂ ਮੇਰੀ ਭੂਆ ਅਬੂ ਅਕਲੇਹ ਨੇ ਛੱਡਿਆ ਸੀ। ਸਾਨੂੰ ਔਰਤਾਂ ਦੇ ਦ੍ਰਿਸ਼ਟੀਕੋਣਾਂ ਨੂੰ ਵਧਾਉਣਾ ਜਾਰੀ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਇਹ ਯਕੀਨੀ ਬਣਾ ਸਕੀਏ ਕਿ ਅਸੀਂ ਜੋ ਕੁਝ ਦੱਸ ਰਹੇ ਹਾਂ ਅਤੇ ਜੋ ਜਾਣਕਾਰੀ ਅਸੀਂ ਇਕੱਠੀ ਕਰ ਰਹੇ ਹਾਂ ਉਹ ਨਿਆਂਸੰਗਤ, ਸਟੀਕ ਅਤੇ ਸੰਪੂਰਨ ਹੈ - ਔਰਤਾਂ ਤੋਂ ਬਿਨਾਂ, ਇਹ ਸੰਭਵ ਨਹੀਂ ਹੈ...

ਲੀਨਾ ਅਬੂ ਅਕਲੇਹ

ਜੇਬੀਨਾ ਯਾਸਮੀਨ ਇਸਲਾਮ

ਜੇਬੀਨਾ ਯਾਸਮੀਨ ਇਸਲਾਮ, ਯੂਕੇ

ਪ੍ਰਚਾਰਕ

ਪ੍ਰਾਇਮਰੀ ਸਕੂਲ ਦੀ ਅਧਿਆਪਕਾ ਸਬੀਨਾ ਨੇਸਾ ਦੀ ਭੈਣ, ਜਿਸਦੀ ਸਤੰਬਰ 2021 ਵਿੱਚ ਲੰਡਨ ਦੇ ਇੱਕ ਪਾਰਕ ਵਿੱਚ ਹੱਤਿਆ ਕਰ ਦਿੱਤੀ ਗਈ ਸੀ, ਜੇਬੀਨਾ ਯਾਸਮੀਨ ਇਸਲਾਮ ਯੂਕੇ ਵਿੱਚ ਔਰਤਾਂ ਦੀ ਸੜਕ ਸੁਰੱਖਿਆ ਲਈ ਸਪੱਸ਼ਟ ਸਮਰਥਕ ਬਣ ਗਈ ਹੈ। ਉਸਨੇ ਕਾਨੂੰਨ ਵਿੱਚ ਤਬਦੀਲੀਆਂ ਲਈ ਮੁਹਿੰਮ ਚਲਾਈ ਹੈ, ਜਿਸ ਲਈ ਬਚਾਓ ਪੱਖਾਂ ਨੂੰ ਸਜ਼ਾ ਸੁਣਾਉਣ ਲਈ ਅਦਾਲਤ ਵਿੱਚ ਪੇਸ਼ ਹੋਣ ਦੀ ਲੋੜ ਹੋਵੇ।

ਉਸਦੀ ਭੈਣ ਦੀ ਹੱਤਿਆ ਤੋਂ ਬਾਅਦ, ਇਸਲਾਮ ਨੇ ਬ੍ਰਿਟਿਸ਼ ਸਰਕਾਰ ਦੇ ਸਮਰਥਨ ਦੀ ਘਾਟ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਮਰਦ ਹਿੰਸਾ ਨੂੰ ਕਿੰਨਾ ਘੱਟ ਮਹੱਤਵ ਦਿੱਤਾ ਗਿਆ। ਉਸਨੇ ਨਸਲੀ ਵਿਤਕਰੇ ਬਾਰੇ ਵੀ ਗੱਲ ਕੀਤੀ - ਉਸਨੇ ਕਿਹਾ, ਜੇਕਰ ਉਨ੍ਹਾਂ ਦਾ ਪਰਿਵਾਰ ਇੱਕ "ਆਮ ਬ੍ਰਿਟਿਸ਼ ਗੋਰਾ ਪਰਿਵਾਰ" ਹੁੰਦਾ, ਤਾਂ ਉਨ੍ਹਾਂ ਨੂੰ ਵਧੀਆ ਵਿਵਹਾਰ ਮਿਲਦਾ। ਇਸਲਾਮ ਉਸ ਦੀ ਭੈਣ ਨੂੰ "ਅਦਭੁਤ ਰੋਲ ਮਾਡਲ" ਵਜੋਂ ਦਰਸਾਉਂਦਾ ਹੈ ਜੋ "ਸ਼ਕਤੀਸ਼ਾਲੀ, ਨਿਡਰ ਅਤੇ ਸ਼ਾਨਦਾਰ" ਸੀ।

"ਇਸ ਧਰਤੀ ’ਤੇ ਆਪਣੇ ਆਪ ਨੂੰ ਸਭ ਨਾਲੋਂ ਵੱਧ ਪਿਆਰ ਕਰੋ।"

ਸਬੀਨਾ ਨੈਸਾ

ਸਬੀਨਾ ਨੇਸਾ ਦੇ ਜਰਨਲ ਤੋਂ ਇੱਕ ਸੰਦੇਸ਼, ਜੋ ਉਸਦੀ ਭੈਣ ਜੇਬੀਨਾ ਦੁਆਰਾ ਸਾਂਝਾ ਕੀਤਾ ਗਿਆ ਹੈ

ਗੋਹਰ ਇਸ਼ਗੀ

ਗੋਹਰ ਇਸ਼ਗੀ, ਈਰਾਨ

ਸਿਵਿਲ ਕਾਰਕੁਨ

ਗੋਹਰ ਇਸ਼ਗੀ ਈਰਾਨ ਵਿੱਚ ਧੀਰਜ ਅਤੇ ਲਗਨ ਦਾ ਪ੍ਰਤੀਕ ਬਣ ਗਈ ਹੈ। ਉਸਦਾ ਬੇਟਾ ਸੱਤਾਰ ਬੇਹਸ਼ਟੀ, ਇੱਕ ਬਲੌਗਰ ਸੀ ਜਿਸਦੀ ਇੱਕ ਦਹਾਕਾ ਪਹਿਲਾਂ ਹਿਰਾਸਤ ਵਿੱਚ ਮੌਤ ਹੋ ਗਈ ਸੀ। ਈਰਾਨੀ ਅਧਿਕਾਰੀਆਂ 'ਤੇ ਤਸ਼ੱਦਦ ਅਤੇ ਕਤਲ ਦਾ ਦੋਸ਼ ਲਗਾਉਂਦੇ ਹੋਏ ਇਸ਼ਗੀ ਉਦੋਂ ਤੋਂ ਨਿਆਂ ਦੀ ਮੰਗ ਕਰ ਰਹੀ ਹੈ।

ਉਹ ਈਰਾਨੀ ਸ਼ਿਕਾਇਤਕਰਤਾ ਮਾਵਾਂ ਦੇ ਅਜਿਹੇ ਸਮੂਹ ਵਿੱਚੋਂ ਇੱਕ ਹੈ ਜੋ ਆਪਣੇ ਬੱਚਿਆਂ ਦੇ ਕਤਲਾਂ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖੋਮੇਨੀ ਨੂੰ ਆਪਣੇ ਪੁੱਤਰ ਦੀ ਮੌਤ ਲਈ ਨਿੱਜੀ ਤੌਰ 'ਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ, ਉਹ 2019 ਵਿੱਚ ਪੱਤਰ ’ਤੇ ਹਸਤਾਖਰ ਕਰਨ ਵਾਲਿਆਂ ਵਿੱਚੋਂ ਇੱਕ ਸੀ। ਇਸ ਵਿੱਚ ਉਸਦੇ ਅਸਤੀਫ਼ੇ ਦੀ ਮੰਗ ਕੀਤੀ ਗਈ ਸੀ। ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਇਸ ਸਾਲ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਇਸ਼ਗੀ ਨੇ ਪ੍ਰਦਰਸ਼ਨਕਾਰੀਆਂ ਨਾਲ ਇਕਮੁੱਠਤਾ ਵਿੱਚ ਆਪਣੇ ਸਿਰ ਦਾ ਸਕਾਰਫ ਉਤਾਰ ਦਿੱਤਾ।

ਸੈਂਡਯਾ ਏਕਨਾਲੀਗੋਡਾ

ਸੈਂਡਯਾ ਏਕਨਾਲੀਗੋਡਾ, ਸ੍ਰੀ ਲੰਕਾ

ਮਨੁੱਖੀ ਅਧਿਕਾਰ ਕਾਰਕੁਨ

ਇੱਕ ਮਨੁੱਖੀ ਅਧਿਕਾਰ ਕਾਰਕੁਨ ਅਤੇ ਪ੍ਰਚਾਰਕ, ਸੈਂਡਯਾ ਏਕਨਾਲੀਗੋਡਾ ਹਜ਼ਾਰਾਂ ਮਾਵਾਂ ਅਤੇ ਪਤਨੀਆਂ ਦੀ ਮਦਦ ਕਰ ਰਹੀ ਹੈ ਜਿਨ੍ਹਾਂ ਨੇ ਸ੍ਰੀ ਲੰਕਾ ਦੇ ਘਰੇਲੂ ਯੁੱਧ ਦੌਰਾਨ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਉਸ ਦਾ ਪਤੀ, ਪ੍ਰਗੀਥ ਏਕਨਾਲੀਗੋਡਾ, ਇੱਕ ਪ੍ਰਮੁੱਖ ਖੋਜੀ ਪੱਤਰਕਾਰ ਅਤੇ ਕਾਰਟੂਨਿਸਟ ਜੋ ਜਨਵਰੀ 2010 ਵਿੱਚ ਲਾਪਤਾ ਹੋ ਗਿਆ ਸੀ। ਉਹ ਸਰਕਾਰ ਦਾ ਸਖ਼ਤ ਆਲੋਚਕ ਸੀ ਅਤੇ ਤਮਿਲ ਟਾਈਗਰ ਵੱਖਵਾਦੀਆਂ ਵਿਰੁੱਧ ਕਥਿਤ ਦੁਰਵਿਵਹਾਰ ਦੀ ਜਾਂਚ ਕਰਦਾ ਸੀ।

ਉਸ ਦੇ ਲਾਪਤਾ ਹੋਣ ਤੋਂ ਬਾਅਦ ਇਹ ਦੋ ਬੱਚਿਆਂ ਦੀ ਮਾਂ ਇਨਸਾਫ ਦੀ ਮੰਗ ਕਰ ਰਹੀ ਹੈ। ਉਸਨੇ ਸ੍ਰੀ ਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਸਮਰਥਕਾਂ 'ਤੇ ਆਪਣੇ ਪਤੀ ਦੇ ਅਗਵਾ ਹੋਣ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਲਗਾਇਆ ਹੈ। ਜਦੋਂ ਕਿ ਸ਼ੱਕੀਆਂ ਦੀ ਪਛਾਣ ਕਰ ਲਈ ਗਈ ਹੈ, ਉਨ੍ਹਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ ਹੈ।

ਮੈਂ ਇੱਕ ਅਜਿਹੀ ਔਰਤ ਹਾਂ ਜੋ ਹਰ ਮੌਕੇ 'ਤੇ ਦੂਜਿਆਂ ਦੀ ਤਰਫੋਂ ਲੜਦੀ ਹੈ, ਰਚਨਾਤਮਕ ਸੰਘਰਸ਼ ਵਿੱਚ ਸ਼ਾਮਲ ਹੁੰਦੀ ਹੈ, ਸਮਰਪਣ ਅਤੇ ਕੁਰਬਾਨੀ ਦੇ ਜ਼ਰੀਏ ਅਪਮਾਨ ਅਤੇ ਨਿੰਦਿਆ ਦੇ ਵਿਚਕਾਰ ਚੁਣੌਤੀਆਂ ਨੂੰ ਪਾਰ ਕਰਦੀ ਹੈ।

ਸੈਂਡਯਾ ਏਕਨਾਲੀਗੋਡਾ

ਆਪਣੇ ਵਾਲ ਕੱਟ ਰਹੀ ਔਰਤ

ਆਪਣੇ ਵਾਲ ਕੱਟ ਰਹੀ ਔਰਤ, ਈਰਾਨ

ਪ੍ਰਦਰਸ਼ਨਕਾਰੀ

ਇਸ ਸਾਲ ਈਰਾਨ ਵਿੱਚ 22 ਸਾਲਾ ਕੁਰਦਿਸ ਔਰਤ ਮਹਿਸਾ ਆਮੀਨੀ ਦੀ ਮੌਤ ਦੇ ਬਾਅਦ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਹੋਏ, ਜਿਸ ਨੂੰ ਤਹਿਰਾਨ ਵਿੱਚ 13 ਸਤੰਬਰ ਨੂੰ ਮੋਰੈਲਿਟੀ ਪੁਲਿਸ ਦੁਆਰਾ ਕਥਿਤ ਤੌਰ ’ਤੇ ਈਰਾਨ ਦੇ ਸਖ਼ਤ ਨਿਯਮਾਂ ਦੀ ਉਲੰਘਣਾ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਵਿੱਚ ਔਰਤਾਂ ਨੂੰ ਹਿਜਾਬ ਜਾਂ ਸਕਾਰਫ਼ ਨਾਲ ਆਪਣੇ ਵਾਲਾਂ ਨੂੰ ਢੱਕਣ ਦੀ ਲੋੜ ਸੀ।

ਇਸ ਸਾਲ ਅਸੀਂ ਔਰਤਾਂ ਵੱਲੋਂ ਆਪਣੀ ਆਜ਼ਾਦੀ ਲਈ ਲੜਨ ਅਤੇ ਲਾਜ਼ਮੀ ਰੂਪ ਨਾਲ ਹਿਜਾਬ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਵਿੱਚ ਨਿਭਾਈ ਗਈ ਭੂਮਿਕਾ ਨੂੰ ਮਾਨਤਾ ਦਿਵਾਉਣਾ ਚਾਹੁੰਦੇ ਹਾਂ।

ਵਾਲ ਕੱਟਣਾ ਇੱਕ ਅਜਿਹੇ ਅੰਦੋਲਨ ਦਾ ਪ੍ਰਤੀਕ ਬਣ ਗਿਆ ਹੈ ਜੋ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ, ਸਿਆਸਤਦਾਨਾਂ ਅਤੇ ਪ੍ਰਚਾਰਕਾਂ ਤੱਕ ਫੈਲ ਗਿਆ ਹੈ। ਇਸ ਨੂੰ ਈਰਾਨ ਦੇ ਕੁਝ ਭਾਈਚਾਰਿਆਂ ਦੁਆਰਾ ਸੋਗ ਦੇ ਰਵਾਇਤੀ ਚਿੰਨ੍ਹ ਵਜੋਂ ਦੇਖਿਆ ਜਾਂਦਾ ਹੈ।

ਹਾਈਡੀ ਕ੍ਰੋਟਰ

ਹਾਈਡੀ ਕ੍ਰੋਟਰ, ਯੂਕੇ

ਅਪਾਹਜਤਾ ਪ੍ਰਚਾਰਕ

ਹਾਈਡੀ ਕ੍ਰੋਟਰ ਨੇ ਡਾਊਨ ਸਿੰਡਰੋਮ ਵਾਲੇ ਲੋਕਾਂ ਬਾਰੇ ਧਾਰਨਾਵਾਂ ਨੂੰ ਬਦਲਣ ਲਈ ਮੁਹਿੰਮ ਚਲਾਈ ਹੈ। ਉਹ ਬ੍ਰਿਟੇਨ ਦੀ ਸਰਕਾਰ ਨੂੰ ਡਾਊਨ ਸਿੰਡਰੋਮ ਨਾਲ ਪੀੜਤ ਭਰੂਣ ਨੂੰ ਜਨਮ ਤੱਕ ਗਰਭਪਾਤ ਕਰਨ ਦੀ ਆਗਿਆ ਦੇਣ ਵਾਲੇ ਕਾਨੂੰਨ ਨੂੰ ਇਹ ਕਹਿੰਦੇ ਹੋਏ ਅਦਾਲਤ ਵਿੱਚ ਲੈ ਗਈ, ਕਿ ਇਹ ਵਿਤਕਰਾ ਹੈ। ਹਾਈ ਕੋਰਟ ਨੇ ਉਸ ਦੀ ਚੁਣੌਤੀ ਵਿਰੁੱਧ ਫੈਸਲਾ ਸੁਣਾਇਆ ਅਤੇ ਕਿਹਾ ਕਿ ਕਾਨੂੰਨ ਦਾ ਉਦੇਸ਼ ਅਣਜੰਮੇ ਬੱਚੇ ਅਤੇ ਔਰਤਾਂ ਦੇ ਅਧਿਕਾਰਾਂ ਵਿਚਕਾਰ ਸੰਤੁਲਨ ਬਣਾਉਣਾ ਹੈ। ਨਵੰਬਰ ਵਿੱਚ, ਕ੍ਰੋਟਰ ਆਪਣੀ ਅਪੀਲ ਹਾਰ ਗਈ, ਪਰ ਕਿਹਾ ਕਿ ਉਹ ਅਤੇ ਉਸ ਦੀ ਟੀਮ "ਲੜਦੇ ਰਹਿਣਗੇ" ਅਤੇ ਕੇਸ ਨੂੰ ਸੁਪਰੀਮ ਕੋਰਟ ਵਿੱਚ ਲੈ ਜਾਣ ਦੀ ਯੋਜਨਾ ਬਣਾ ਰਹੀ ਹੈ।

ਉਹ 'ਪੌਜ਼ੀਟਿਵ ਅਬਾਊਟ ਡਾਊਨ' ਦੀ ਸਰਪ੍ਰਸਤ ਅਤੇ ਨੈਸ਼ਨਲ ਡਾਊਨ ਸਿੰਡਰੋਮ ਪਾਲਿਸੀ ਗਰੁੱਪ ਦੀ ਸੰਸਥਾਪਕ ਅਧਿਕਾਰੀ ਹੈ। ਉਸ ਦੀ ਕਿਤਾਬ, ‘ਆਈ ਐੱਮ ਜਸਟ ਹਾਇਡੀ’ ਅਗਸਤ ਵਿੱਚ ਪ੍ਰਕਾਸ਼ਤ ਹੋਈ ਸੀ।

ਮੈਂ ਚਾਹੁੰਦੀ ਹਾਂ ਕਿ ਗਰਭਵਤੀ ਔਰਤਾਂ ਨੂੰ ਡਾਊਨ ਸਿੰਡਰੋਮ ਬਾਰੇ ਸਹੀ ਜਾਣਕਾਰੀ ਹੋਵੇ। ਮੈਂ ਚਾਹੁੰਦੀ ਹਾਂ ਕਿ ਲੋਕ ਸਮੇਂ ਦੇ ਨਾਲ ਚੱਲਣ ਅਤੇ ਦੇਖਣ ਕਿ ਅਸੀਂ ਅਸਲ ਵਿੱਚ ਕੌਣ ਹਾਂ!

ਹਾਈਡੀ ਕ੍ਰੋਟਰ

ਜੈਰਲਡੀਨਾ ਗੁਏਰਾ ਗਾਰਸਿਸ

ਜੈਰਲਡੀਨਾ ਗੁਏਰਾ ਗਾਰਸਿਸ, ਐਕੂਆਡੋਰ

ਨਾਰੀਵਾਦੀ ਕਾਰਕੁਨ

17 ਸਾਲਾਂ ਤੋਂ ਵੱਧ ਸਮੇਂ ਤੋਂ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੀ, ਜੇਰਲਡੀਨਾ ਗੁਏਰਾ ਗਾਰਸਿਸ ਐਕੂਆਡੋਰ ਵਿੱਚ ਹਿੰਸਾ ਦੀਆਂ ਪੀੜਤ ਔਰਤਾਂ ਦੀ ਸੁਰੱਖਿਆ ਲਈ ਕੰਮ ਕਰਦੀ ਹੈ। ਉਹ ਲਿੰਗ ਕਾਰਨ ਨਾਰੀ ਦੀ ਹੱਤਿਆ ਲਈ ਨਾਰੀ-ਨਾਸ਼ਕਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਜਾਣਕਾਰੀ ਇਕੱਠੀ ਕਰਨ ਵਿੱਚ ਮੁਹਾਰਤ ਰੱਖਦੀ ਹੈ।

ਉਹ ਕਾਰਟੋਗ੍ਰਾਫੀਜ਼ ਆਫ਼ ਮੈਮੋਰੀ ਪਹਿਲਕਦਮੀ ਦੇ ਪਿੱਛੇ ਹੈ, ਜੋ ਵਿਵਹਾਰ ਵਿੱਚ ਇੱਕ ਸੱਭਿਆਚਾਰਕ ਬਦਲਾਅ ਦੀ ਅਲਖ ਜਗਾਉਣ ਵਿੱਚ ਮਦਦ ਕਰਨ ਲਈ ਉਨ੍ਹਾਂ ਦੀ ਯਾਦ ਨੂੰ ਜ਼ਿੰਦਾ ਰੱਖਦੇ ਹੋਏ ਨਾਰੀਵਾਦ ਦੇ ਪੀੜਤਾਂ ਦੇ "ਜੀਵਨ ਚਿੱਤਰ" ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਗੁਏਰਾ ਨਾਰੀਵਾਦੀ ਗੱਠਜੋੜ ਅਤੇ ਲਿੰਗ ਹਿੰਸਾ ਦੇ ਵਿਰੁੱਧ ਲਾਤੀਨੀ ਅਮਰੀਕੀ ਨੈੱਟਵਰਕ ਲਈ ਕੇਸਾਂ ਨੂੰ ਟਰੈਕ ਅਤੇ ਮੈਪਿੰਗ ਕਰਦੀ ਹੈ। ਉਹ ਆਲਡੀਆ ਫਾਊਂਡੇਸ਼ਨ ਅਤੇ ਦੇਸ਼ ਦੇ ਮਹਿਲਾ ਸ਼ੈਲਟਰਾਂ ਦੇ ਨੈੱਟਵਰਕ ਦੀ ਨੁਮਾਇੰਦਗੀ ਵੀ ਕਰਦੀ ਹੈ।

ਜੇਕਰ ਨਾਰੀ ਹੱਤਿਆਵਾਂ ਨੂੰ ਰੋਕਣ ਲਈ ਕੋਈ ਸਖ਼ਤ ਕਾਰਵਾਈ ਨਾ ਕੀਤੀ ਗਈ, ਤਾਂ ਕਿਸੇ ਲਈ ਕਿਸੇ ਤਰ੍ਹਾਂ ਦੀ ਵੀ ਪ੍ਰਗਤੀ ਨਹੀਂ ਹੋਵੇਗੀ। ਨਵੇਂ ਕਾਨੂੰਨ ਲਾਗੂ ਹੋਣ ਦੇ ਬਾਵਜੂਦ, ਅਸੀਂ ਅਜੇ ਵੀ ਮਾਰੀਆਂ ਜਾ ਰਹੀਆਂ ਹਾਂ, ਅਤੇ ਇਸ ਨੂੰ ਬਦਲਣਾ ਹੋਵੇਗਾ।

ਜੈਰਲਡੀਨਾ ਗੁਏਰਾ ਗਾਰਸਿਸ

ਮੋਡ ਗੋਬਾ

ਮੋਡ ਗੋਬਾ, ਯੂਕੇ

LGBTQI+ ਕਾਰਕੁਨ

ਖੁਦ ਇੱਕ ਸ਼ਰਨਾਰਥੀ ਹੋਣ ਦੇ ਨਾਤੇ, ਮੋਡ ਗੋਬਾ ਨੇ ਸ਼ਰਨਾਰਥੀਆਂ ਦੇ ਏਕੀਕਰਨ ਨੂੰ ਉਤਸ਼ਾਹਿਤ ਕਰਨ ਵਾਲੀਆਂ ਜ਼ਮੀਨੀ ਪੱਧਰ ਦੀਆਂ ਸੰਸਥਾਵਾਂ ਨਾਲ ਲਗਭਗ ਦੋ ਦਹਾਕਿਆਂ ਤੱਕ ਕੰਮ ਕੀਤਾ ਹੈ। ਉਹ ਵਰਤਮਾਨ ਵਿੱਚ ਮਾਈਕਰੋ ਰੇਨਬੋ ਲਈ ਰਾਸ਼ਟਰੀ ਪ੍ਰਬੰਧਕ ਹੈ, ਜੋ LGBTQI+ ਪਨਾਹ ਮੰਗਣ ਵਾਲਿਆਂ ਅਤੇ ਸ਼ਰਨਾਰਥੀਆਂ ਨੂੰ ਸੁਰੱਖਿਅਤ ਪਨਾਹ ਪ੍ਰਦਾਨ ਕਰਦੀ ਹੈ। ਉਹ ਉਨ੍ਹਾਂ ਦੇ ਹਾਊਸਿੰਗ ਪ੍ਰੋਜੈਕਟ ਦੀ ਅਗਵਾਈ ਕਰਦੀ ਹੈ, ਜੋ ਬੇਘਰਿਆਂ ਨੂੰ ਸਾਲ ਵਿੱਚ 25,000 ਬੈੱਡ-ਨਾਈਟ ਪ੍ਰਦਾਨ ਕਰਦੀ ਹੈ, ਅਤੇ ਉਨ੍ਹਾਂ ਦੇ ਰੁਜ਼ਗਾਰ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੈ।

ਹਾਲ ਹੀ ਵਿੱਚ ਗੋਬਾ ਨੇ ਅਫ਼ਗਾਨਿਸਤਾਨ ਤੋਂ ਯੂਕੇ ਪਹੁੰਚੇ LGBTQI+ ਲੋਕਾਂ ਦੀ ਏਕੀਕਰਨ ਪ੍ਰਕਿਰਿਆ ਦਾ ਪ੍ਰਬੰਧਨ ਕੀਤਾ ਹੈ। ਉਹ ਯੂਕੇ ਬਲੈਕ ਪ੍ਰਾਈਡ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਹੈ ਅਤੇ ਉਨ੍ਹਾਂ ਦੇ ਟਰੱਸਟੀ ਬੋਰਡ ਦੀ ਮੌਜੂਦਾ ਚੇਅਰਮੈਨ ਹੈ।

ਸੰਜੀਦਾ ਇਸਲਾਮ ਚੋਆ

ਸੰਜੀਦਾ ਇਸਲਾਮ ਚੋਆ, ਬੰਗਲਾਦੇਸ਼

ਵਿਦਿਆਰਥੀ

ਬੰਗਲਾਦੇਸ਼ ਵਿੱਚ ਬਾਲ ਵਿਆਹ ਦੀ ਦਰ ਦੁਨੀਆ ਵਿੱਚ ਸਭ ਤੋਂ ਵੱਧ ਹੈ, ਪਰ ਸੰਜੀਦਾ ਇਸਲਾਮ ਚੋਆ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਸਦੀ ਆਪਣੀ ਮਾਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ, ਪਰ ਜਦੋਂ ਚੋਆ ਬਾਲ ਵਿਆਹ ਦੇ ਪ੍ਰਭਾਵਾਂ ਬਾਰੇ ਸਕੂਲ ਦੀ ਪੇਸ਼ਕਾਰੀ ਤੋਂ ਪ੍ਰੇਰਿਤ ਹੋਈ ਤਾਂ ਉਸਨੇ ਅਦਾਕਾਰੀ ਕਰਨ ਦਾ ਫੈਸਲਾ ਕੀਤਾ।

ਉਹ ਅਤੇ ਉਸਦੇ ਦੋਸਤ, ਅਧਿਆਪਕ ਅਤੇ ਸਹਿਯੋਗੀ ਖੁਦ ਨੂੰ ਗਸ਼ਫੋਰਿੰਗ (ਟਿੱਡੀ) ਕਹਿੰਦੇ ਹਨ ਅਤੇ ਪੁਲਿਸ ਨੂੰ ਬਾਲ ਵਿਆਹ ਦੀਆਂ ਘਟਨਾਵਾਂ ਦੀ ਰਿਪੋਰਟ ਕਰਦੇ ਹਨ। ਹੁਣ ਯੂਨੀਵਰਸਿਟੀ ਵਿੱਚ ਗਸ਼ਫੋਰਿੰਗ ਨਾਲ ਚੋਆ ਦਾ ਕੰਮ ਰੁਕਿਆ ਨਹੀਂ ਹੈ ਅਤੇ ਉਹ ਸਮੂਹ ਦੇ ਨਵੇਂ ਮੈਂਬਰਾਂ ਨੂੰ ਸਲਾਹ ਦਿੰਦੀ ਹੈ। ਹੁਣ ਤੱਕ ਉਹ 50 ਬਾਲ ਵਿਆਹਾਂ ਨੂੰ ਰੋਕ ਚੁੱਕੇ ਹਨ।

ਇਫ਼ਰਤ ਟਿਲਮਾ

ਇਫ਼ਰਤ ਟਿਲਮਾ, ਇਜ਼ਰਾਈਲ

ਵਲੰਟੀਅਰ

ਇਜ਼ਰਾਈਲੀ ਪੁਲਿਸ ਵਿੱਚ ਪਹਿਲੀ ਟਰਾਂਸਜੈਂਡਰ ਵਲੰਟੀਅਰ ਦੇ ਤੌਰ 'ਤੇ ਕਾਰਕੁਨ ਇਫ਼ਰਤ ਟਿਲਮਾ ਐਮਰਜੈਂਸੀ ਫੋਨ ਕਾਲਾਂ ਦਾ ਜਵਾਬ ਦਿੰਦੀ ਹੈ ਅਤੇ ਪੁਲਿਸ ਬਲਾਂ ਅਤੇ LGBTQ+ ਭਾਈਚਾਰੇ ਵਿਚਕਾਰ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੀ ਹੈ। ਟਿਲਮਾ ਆਪਣੇ ਪਰਿਵਾਰ ਦੁਆਰਾ ਠੁਕਰਾਏ ਜਾਣ ਅਤੇ ਪੁਲਿਸ ਉਤਪੀੜਨ ਦਾ ਸਾਹਮਣਾ ਕਰਨ ਤੋਂ ਬਾਅਦ ਕਿਸ਼ੋਰ ਦੇ ਰੂਪ ਵਿੱਚ ਇਜ਼ਰਾਈਲ ਤੋਂ ਭੱਜ ਗਈ ਸੀ। ਉਸਨੇ 1969 ਵਿੱਚ ਕੈਸਾਬਲਾਂਕਾ ਵਿੱਚ ਲਿੰਗ ਬਦਲਣ ਦੀ ਸਰਜਰੀ ਕਰਵਾਈ, ਜਦੋਂ ਯੂਰਪ ਵਿੱਚ ਇਸ ਪ੍ਰਕਿਰਿਆ ’ਤੇ ਵੱਡੇ ਪੱਧਰ 'ਤੇ ਪਾਬੰਦੀ ਲਗਾਈ ਗਈ ਸੀ।

ਉਹ ਬਰਲਿਨ ਵਿੱਚ ਇੱਕ ਫਲਾਈਟ ਅਟੈਂਡੈਂਟ ਬਣ ਗਈ ਅਤੇ ਵਿਆਹ ਕਰਵਾ ਲਿਆ। ਉਹ ਆਪਣੇ ਤਲਾਕ ਤੋਂ ਬਾਅਦ 2005 ਵਿੱਚ ਇਜ਼ਰਾਈਲ ਵਾਪਸ ਆਈ। ਉਸਨੂੰ ਜਿਨਸੀ ਘੱਟ-ਗਿਣਤੀਆਂ ਲਈ ਇਹ ਇੱਕ ਵਧੀਆ ਸਥਾਨ ਮਿਲਿਆ, ਜਿਸ ਨੇ ਉਸਨੂੰ ਪੁਲਿਸ ਵਿੱਚ ਵਲੰਟੀਅਰ ਬਣਨ ਲਈ ਉਤਸ਼ਾਹਿਤ ਕੀਤਾ।

ਤਮਨਾ ਜ਼ਰਯਬ ਪਰਿਆਨੀ

ਤਮਨਾ ਜ਼ਰਯਬ ਪਰਿਆਨੀ, ਅਫ਼ਗਾਨਿਸਤਾਨ

ਕਾਰਕੁਨ

ਜਨਵਰੀ ਵਿੱਚ ਸਿੱਖਿਆ ਅਤੇ ਕੰਮ ਦੇ ਅਧਿਕਾਰ ਦੀ ਮੰਗ ਕਰਨ ਵਾਲੀ ਰੈਲੀ ਵਿੱਚ ਹਿੱਸਾ ਲੈਣ ਤੋਂ ਕੁਝ ਦਿਨ ਬਾਅਦ, ਤਮਨਾ ਜ਼ਰਯਬ ਪਰਿਆਨੀ ਅਤੇ ਉਸ ਦੀਆਂ ਭੈਣਾਂ ਨੂੰ ਹਥਿਆਰਬੰਦ ਵਿਅਕਤੀਆਂ ਦੁਆਰਾ ਉਨ੍ਹਾਂ ਦੇ ਘਰੋਂ ਜ਼ਬਰਦਸਤੀ ਲੈ ਕੇ ਜਾਂਦੇ ਹੋਏ ਦੇਖਿਆ ਗਿਆ। ਅੰਤਰਰਾਸ਼ਟਰੀ ਨਿੰਦਾ ਅਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਦੇ ਵਿਚਕਾਰ, ਤਾਲਿਬਾਨ ਨੇ ਇਸ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰ ਦਿੱਤਾ।

ਉਹ ਗ੍ਰਿਫ਼ਤਾਰੀ 'ਤੇ ਆਪਣੀਆਂ ਪ੍ਰਤੀਕਿਰਿਆਵਾਂ ਨੂੰ ਫਿਲਮਾਉਣ ਵਿੱਚ ਕਾਮਯਾਬ ਰਹੀ ਅਤੇ ਇਸਨੂੰ ਆਨਲਾਈਨ ਪੋਸਟ ਕੀਤਾ। ਪਰਿਆਨੀ ਦੀ ਵਾਇਰਲ ਵੀਡੀਓ ਨੇ ਗਾਇਬ ਹੋ ਰਹੀਆਂ ਮਹਿਲਾ ਕਾਰਕੁਨਾਂ ਵੱਲ ਧਿਆਨ ਖਿੱਚਿਆ। ਰਿਹਾਅ ਹੋਣ ਤੋਂ ਪਹਿਲਾਂ ਉਸਨੇ ਤਿੰਨ ਹਫ਼ਤੇ ਹਿਰਾਸਤ ਵਿੱਚ ਬਿਤਾਏ। ਉਹ ਹੁਣ ਜਰਮਨੀ ਵਿੱਚ ਰਹਿ ਰਹੀ ਹੈ ਅਤੇ, ਈਰਾਨ ਦੀਆਂ ਔਰਤਾਂ ਨਾਲ ਏਕਤਾ ਵਿੱਚ ਉਸਨੇ ਆਪਣਾ ਹੈੱਡਸਕਾਰਫ ਸਾੜ ਦਿੱਤਾ, ਇੱਕ ਅਜਿਹਾ ਕਦਮ ਜਿਸ ਨੂੰ ਬਹੁਤ ਸਾਰੀਆਂ ਅਫ਼ਗਾਨ ਔਰਤਾਂ ਦੁਆਰਾ ਵਿਵਾਦਿਤ ਮੰਨਿਆ ਜਾਂਦਾ ਸੀ।

ਜਿੱਥੇ ਦੁਨੀਆ ਦੀਆਂ ਔਰਤਾਂ ਅੱਗੇ ਵਧ ਰਹੀਆਂ ਹਨ, ਉੱਥੇ ਅਫ਼ਗਾਨਿਸਤਾਨ ਦੀਆਂ ਔਰਤਾਂ ਨੂੰ 20 ਸਾਲ ਪਿੱਛੇ ਧੱਕ ਦਿੱਤਾ ਗਿਆ ਹੈ। ਔਰਤਾਂ ਦੀਆਂ ਵੀਹ ਸਾਲਾਂ ਦੀਆਂ ਪ੍ਰਾਪਤੀਆਂ ਉਨ੍ਹਾਂ ਤੋਂ ਖੋਹ ਲਈਆਂ ਗਈਆਂ ਹਨ।

ਤਮਨਾ ਜ਼ਰਯਬ ਪਰਿਆਨੀ

ਰੋਇਆ ਪਿਰਾਈ

ਰੋਇਆ ਪਿਰਾਈ, ਈਰਾਨ

ਕਾਰਕੁਨ

ਸਤੰਬਰ ਵਿੱਚ ਰੋਇਆ ਪਿਰਾਈ ਦੀ ਇੱਕ ਤਸਵੀਰ ਵਾਇਰਲ ਹੋਈ ਸੀ। ਉਸਦੀ ਮਾਂ, 62 ਸਾਲਾ ਮੀਨੂ ਮਜੀਦੀ, ਈਰਾਨ ਦੇ ਸਭ ਤੋਂ ਵੱਡੇ ਕੁਰਦ ਬੋਲਣ ਵਾਲੇ ਸ਼ਹਿਰ ਕਰਮਾਨਸ਼ਾਹ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ, ਜਦੋਂ ਉਸਨੂੰ ਸੁਰੱਖਿਆ ਬਲਾਂ ਦੁਆਰਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਪਿਰਾਈ ਆਪਣੀ ਮਾਂ ਦੀ ਕਬਰ ਕੋਲ ਸਿਰ ਮੁੰਨ ਕੇ ਖੜ੍ਹੀ ਸੀ, ਉਸ ਨੇ ਆਪਣੇ ਵਾਲਾਂ ਨੂੰ ਆਪਣੇ ਹੱਥਾਂ ਵਿੱਚ ਫੜਿਆ ਹੋਇਆ ਸੀ ਅਤੇ ਉਹ ਕੈਮਰੇ ਵੱਲ ਨਿਡਰਤਾ ਨਾਲ ਦੇਖ ਰਹੀ ਸੀ।

ਇੱਕ 22 ਸਾਲਾ ਕੁਰਦ ਔਰਤ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ ਵਿੱਚ ਫੈਲੇ ਸਰਕਾਰ ਵਿਰੋਧੀ ਪ੍ਰਦਰਸ਼ਨ ਕੁਰਦ ਖੇਤਰ ਵਿੱਚ ਸ਼ੁਰੂ ਹੋਏ। ਪਿਰਾਈ ਨੇ ਉਦੋਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਲਈ ਅੰਤਰਰਾਸ਼ਟਰੀ ਸਮਰਥਨ ਪ੍ਰਾਪਤ ਕਰਨ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਮੁਲਾਕਾਤ ਕੀਤੀ ਹੈ।

ਐਲਿਸ ਪੈਟੈਕਸ

ਐਲਿਸ ਪੈਟੈਕਸ, ਬ੍ਰਾਜ਼ੀਲ

ਸਵਦੇਸ਼ੀ ਕਾਰਕੁਨ

ਜਲਵਾਯੂ ਪ੍ਰਚਾਰਕ, ਪੱਤਰਕਾਰ ਅਤੇ ਪ੍ਰਭਾਵਕ, ਐਲਿਸ ਪੈਟੈਕਸ ਦਾ ਉਦੇਸ਼ ਇਸ ਬਾਰੇ ਜਾਗਰੂਕਤਾ ਵਧਾਉਣਾ ਹੈ ਕਿ ਕਿਵੇਂ ਬ੍ਰਾਜ਼ੀਲ ਸਰਕਾਰ ਦੀਆਂ ਹਾਲੀਆ ਵਾਤਾਵਰਨ ਅਤੇ ਖੇਤੀਬਾੜੀ ਨੀਤੀਆਂ ਸਵਦੇਸ਼ੀ ਭੂਮੀ ਅਧਿਕਾਰਾਂ ਨੂੰ ਖਤਰੇ ਵਿੱਚ ਪਾਉਂਦੀਆਂ ਹਨ। ਪੈਟੈਕਸ ਲੋਕਾਂ ਲਈ ਇੱਕ ਆਵਾਜ਼ ਵਜੋਂ, ਉਹ ਸਵਦੇਸ਼ੀ ਭਾਈਚਾਰਿਆਂ ਬਾਰੇ ਬਸਤੀਵਾਦੀ ਵਿਚਾਰਾਂ ਨੂੰ ਚੁਣੌਤੀ ਦੇਣਾ ਚਾਹੁੰਦੀ ਹੈ ਅਤੇ ਵਾਤਾਵਰਨ ਕਾਰਕੁਨਾਂ ਦੀਆਂ ਹੱਤਿਆਵਾਂ 'ਤੇ ਰੌਸ਼ਨੀ ਪਾਉਣਾ ਚਾਹੁੰਦੀ ਹੈ।"

ਉਹ ਕੋਲਾਬੋਰਾ ਦੀ ਇੱਕ ਪੱਤਰਕਾਰ ਹੈ ਅਤੇ ਆਪਣੇ ਯੂਟਿਊਬ ਚੈਨਲ 'ਨੂਹੇ' ਲਈ ਸਮੱਗਰੀ ਤਿਆਰ ਕਰਦੀ ਹੈ। 'ਨੁਹੇ' ਸ਼ਬਦ ਬ੍ਰਾਜ਼ੀਲ ਵਿੱਚ ਸਵਦੇਸ਼ੀ ਲੋਕਾਂ ਦੇ ਲਚਕੀਲੇਪਣ ਦਾ ਹਵਾਲਾ ਦਿੰਦਾ ਹੈ।

Malala Yousafzai

2021 ਦੀ ਜੇਤੂ, ਸਿੱਖਿਆ ਕਾਰਕੁਨ ਮਲਾਲਾ ਯੂਸਫ਼ਜ਼ਈ ਦੁਆਰਾ ਨਾਮਜ਼ਦ

‘‘ਇਸ ਸਾਲ ਦੀ ਬੀਬੀਸੀ 100 ਵੂਮੈਨ ਦੀ ਸੂਚੀ ਲਈ ਐਲਿਸ ਪੈਟੈਕਸ ਨੂੰ ਨਾਮਜ਼ਦ ਕਰਕੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਐਲਿਸ ਦਾ ਜਲਵਾਯੂ ਸਬੰਧੀ ਕਾਰਜ, ਲਿੰਗ ਸਮਾਨਤਾ ਅਤੇ ਸਵਦੇਸ਼ੀ ਅਧਿਕਾਰਾਂ ਲਈ ਲੜਨ ਦੀ ਅਟੁੱਟ ਵਚਨਬੱਧਤਾ ਨੇ ਮੈਨੂੰ ਉਮੀਦ ਜਗਾਈ ਹੈ ਕਿ ਇੱਕ ਟਿਕਾਊ ਅਤੇ ਵਧੇਰੇ ਬਰਾਬਰੀ ਵਾਲਾ ਸੰਸਾਰ ਪਹੁੰਚ ਦੇ ਅੰਦਰ ਹੈ।’’

ਸੇਸੀ ਫਲੋਰਸ

ਸੇਸੀ ਫਲੋਰਸ, ਮੈਕਸੀਕੋ

ਕਾਰਕੁਨ

ਹਥਿਆਰਬੰਦ ਵਿਅਕਤੀ 2015 ਵਿੱਚ ਸੇਸੀ ਫਲੋਰਸ ਦੇ 21 ਸਾਲਾ ਪੁੱਤਰ ਅਲੇਜੈਂਡਰੋ ਨੂੰ ਲੈ ਗਏ। ਚਾਰ ਸਾਲ ਬਾਅਦ, ਉਸਦੇ ਇੱਕ ਹੋਰ ਪੁੱਤਰ 31 ਸਾਲਾ ਮਾਰਕੋ ਐਂਟੋਨੀਓ ਨੂੰ ਇੱਕ ਅਪਰਾਧਿਕ ਸਮੂਹ ਦੁਆਰਾ ਅਗਵਾ ਕਰ ਲਿਆ ਗਿਆ। ਫਲੋਰਸ ਦਾ ਕਹਿਣਾ ਹੈ ਕਿ ਉਸਦੀ ਸਰਗਰਮੀ ਮਰਨ ਦੇ ਡਰ ਤੋਂ ਪ੍ਰੇਰਿਤ ਹੈ, ਬਿਨਾਂ ਇਹ ਪਤਾ ਲਗਾਏ ਕਿ ਮੈਕਸੀਕੋ ਵਿੱਚ ਉਸਦੇ ਬੱਚਿਆਂ ਨਾਲ ਕੀ ਹੋਇਆ ਜਾਂ ਲੋਕ ਜ਼ਬਰਦਸਤੀ ਨਾਲ ਲਾਪਤਾ ਹੋਣ ਦੇ ਸ਼ਿਕਾਰ ਹੋਏ।

ਇਸ ਸਾਲ, ਦੇਸ਼ ਨੇ ਇੱਕ ਗੰਭੀਰ ਪ੍ਰਾਪਤੀ ਕੀਤੀ ਜਿਸ ਵਿੱਚ 100,000 ਲੋਕਾਂ ਨੂੰ ਹੁਣ ਲਾਪਤਾ ਦੇ ਰੂਪ ਵਿੱਚ ਸੂਚੀਬੱਧ ਕੀਤਾ ਗਿਆ ਹੈ ਜਿਸ ਨੂੰ ਸੰਯੁਕਤ ਰਾਸ਼ਟਰ ਨੇ "ਵਿਸ਼ਾਲ ਅਨੁਪਾਤ ਦੀ ਤ੍ਰਾਸਦੀ" ਕਿਹਾ ਹੈ। ਫਲੋਰਸ ਦੀ ਅਗਵਾਈ ਹੇਠ, ਮੈਡਰੈਸ ਬੁਸਕਾਡੋਰਸ ਡੀ ਸੋਨੋਰਾ ਕਲੈਕਟਿਵ (ਸੋਨੋਰਾ ਦੀਆਂ ਆਪਣੇ ਬੱਚਿਆਂ ਨੂੰ ਲੱਭਣ ਵਾਲੀਆਂ ਮਾਵਾਂ) ਨੇ ਗੁਪਤ ਕਬਰਾਂ ਵਿੱਚ 1,000 ਤੋਂ ਵੱਧ ਲਾਪਤਾ ਵਿਅਕਤੀਆਂ ਨੂੰ ਲੱਭਣ ਵਿੱਚ ਮਦਦ ਕੀਤੀ ਹੈ।

ਤਰਾਨਾ ਬਰਕ

ਤਰਾਨਾ ਬਰਕ, ਅਮਰੀਕਾ

ਕਾਰਕੁਨ

#MeToo ਹੈਸ਼ਟੈਗ ਪੰਜ ਸਾਲ ਪਹਿਲਾਂ ਵਾਇਰਲ ਹੋਇਆ ਸੀ, ਜਦੋਂ ਦੁਨੀਆ ਭਰ ਦੇ ਲੱਖਾਂ ਲੋਕਾਂ ਨੇ ਜਿਨਸੀ ਸ਼ੋਸ਼ਣ ਦੇ ਆਪਣੇ ਅਨੁਭਵ ਸਾਂਝੇ ਕੀਤੇ ਸਨ। ਪਰ ਇਸ ਅੰਦੋਲਨ ਦੀ ਸ਼ੁਰੂਆਤ ਸਰਵਾਈਵਰ ਅਤੇ ਕਾਰਕੁਨ ਤਰਾਨਾ ਬਰਕ ਨੇ 2006 ਵਿੱਚ ਕੀਤੀ ਸੀ। ਉਸਨੇ ਔਰਤਾਂ ਵਿਰੁੱਧ ਦੁਰਵਿਵਹਾਰ ਅਤੇ ਹਿੰਸਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇਹ ਵਾਕਾਂਸ਼ ਤਿਆਰ ਕੀਤਾ ਸੀ।

ਜਦੋਂ ਅਭਿਨੇਤਰੀ ਅਲੀਸਾ ਮਿਲਾਨੋ ਦੇ 2017 ਦੇ ਇੱਕ ਟਵੀਟ ਨੇ #MeToo ’ਤੇ ਜ਼ੋਰ ਨੂੰ ਵਧਾਇਆ, ਤਾਂ ਇਸਨੇ ਇੱਕ ਵਿਸ਼ਵਵਿਆਪੀ ਗੱਲਬਾਤ ਸ਼ੁਰੂ ਕੀਤੀ ਕਿ ਔਰਤਾਂ ਨਾਲ ਕਿਵੇਂ ਵਿਵਹਾਰ ਕੀਤਾ ਜਾਂਦਾ ਹੈ ਅਤੇ ਬਚਣ ਵਾਲਿਆਂ ਨੂੰ ਇੱਕ ਸ਼ਕਤੀਸ਼ਾਲੀ ਆਵਾਜ਼ ਦਿੱਤੀ। ਬਰਕ ਬਦਸਲੂਕੀ ਤੋਂ ਬਚੇ ਲੋਕਾਂ ਦੀ ਵਕਾਲਤ ਕਰਨ ਲਈ ਵਚਨਬੱਧ ਹੈ ਕਿਉਂਕਿ ਉਹ ਸੱਭਿਆਚਾਰਕ ਅਤੇ ਢਾਂਚਾਗਤ ਤਬਦੀਲੀ ਲਈ ਲੜਦੀ ਰਹਿੰਦੀ ਹੈ।

ਵੇਲਮਾਰੀਰੀ ਬਾਂਬਰੀ

ਵੇਲਮਾਰੀਰੀ ਬਾਂਬਰੀ, ਇੰਡੋਨੇਸ਼ੀਆ

ਕਾਰਕੁਨ

ਇੰਡੋਨੇਸ਼ੀਆ ਦੇ ਇੱਕ ਦੂਰ-ਦੁਰਾਡੇ ਦੇ ਖੇਤਰ ਵਿੱਚ ਕੰਮ ਕਰਦੇ ਹੋਏ, ਵੇਲਮਾਰੀਰੀ ਬਾਂਬਾਰੀ ਕੇਂਦਰੀ ਸੁਲਾਵੇਸੀ ਵਿੱਚ ਜਿਨਸੀ ਹਿੰਸਾ ਦੇ ਪੀੜਤਾਂ ਲਈ ਲੜ ਰਹੀ ਹੈ। ਉਸ ਨੇ ਸਥਾਨਕ ਕੌਂਸਲ ਦੇ ਮੈਂਬਰਾਂ ਨੂੰ ਰਵਾਇਤੀ ਕਾਨੂੰਨ ਨੂੰ ਤੋੜਨ ਅਤੇ ਜਿਨਸੀ ਸ਼ੋਸ਼ਣ ਤੋਂ ਬਚਣ ਵਾਲਿਆਂ 'ਤੇ ਜੁਰਮਾਨਾ ਨਾ ਲਗਾਉਣ ਲਈ ਰਾਜ਼ੀ ਕੀਤਾ ਹੈ।

ਰਵਾਇਤੀ ਕਨੂੰਨ ਵਿੱਚ, "ਪਿੰਡ ਨੂੰ ਧੋਣ" ਦੀ ਮਨਜ਼ੂਰੀ ਇਹ ਸਥਾਪਿਤ ਕਰਦੀ ਹੈ ਕਿ ਜਿਨ੍ਹਾਂ ਅਪਰਾਧੀਆਂ ਬਾਰੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਰਵਾਇਤੀ ਕਦਰਾਂ-ਕੀਮਤਾਂ ਨੂੰ ਪ੍ਰਦੂਸ਼ਿਤ ਕੀਤਾ ਹੈ, ਉਨ੍ਹਾਂ ਨੂੰ ਜੁਰਮਾਨਾ ਅਦਾ ਕਰਨਾ ਚਾਹੀਦਾ ਹੈ। ਇਹ ਨਿਯਮ ਪੀੜਤਾਂ 'ਤੇ ਵੀ ਲਾਗੂ ਹੁੰਦਾ ਹੈ। ਉਸ ਦੇ ਪ੍ਰਚਾਰ ਦੇ ਕਾਰਨ, ਜਦੋਂ ਜਿਨਸੀ ਹਿੰਸਾ ਦੀ ਸੂਚਨਾ ਮਿਲਦੀ ਹੈ ਤਾਂ ਬਾਂਬਰੀ ਅਕਸਰ ਪੁਲਿਸ ਵੱਲੋਂ ਸੰਪਰਕ ਕੀਤੇ ਜਾਣ ਵਾਲੀ ਪਹਿਲੀ ਵਿਅਕਤੀ ਹੁੰਦੀ ਹੈ। ਉਸ ਨੇ ਇਸ ਸਾਲ ਕਈ ਕੇਸ ਨਿਪਟਾਏ ਹਨ।

ਭਾਵੇਂ ਮੈਂ ਸਰੀਰਕ ਤੌਰ 'ਤੇ ਅਪਾਹਜ ਹਾਂ, ਪਰ ਮੈਂ ਆਪਣੀ ਊਰਜਾ ਨੂੰ ਆਪਣੇ ਆਲੇ-ਦੁਆਲੇ ਦੀਆਂ ਔਰਤਾਂ ਨੂੰ ਸਸ਼ਕਤ ਕਰਨ ਲਈ ਸਮਰਪਿਤ ਕਰਨਾ ਚਾਹੁੰਦੀ ਹਾਂ ਤਾਂ ਕਿ ਉਨ੍ਹਾਂ ਨੂੰ ਵਿੱਤੀ ਆਜ਼ਾਦੀ ਮਿਲ ਸਕੇ।

ਵੇਲਮਾਰੀਰੀ ਬਾਂਬਰੀ

ਹਦੀਜ਼ਾਟੋ ਮਾਨੀ

ਹਦੀਜ਼ਾਟੋ ਮਾਨੀ, ਨਾਈਜਰ

ਗੁਲਾਮੀ ਵਿਰੋਧੀ ਪ੍ਰਚਾਰਕ

12 ਸਾਲ ਦੀ ਉਮਰ ਵਿੱਚ ਉਸ ਨੂੰ 'ਪੰਜਵੀਂ ਪਤਨੀ' ਬਣਨ ਲਈ ਵੇਚਿਆ ਗਿਆ। ਹਦੀਜ਼ਾਟੋ ਮਾਨੀ ਨੂੰ ਵਾਹਯਾ ਪ੍ਰਥਾ ਤਹਿਤ ਗ਼ੁਲਾਮ ਬਣਾਇਆ ਗਿਆ ਸੀ, ਜਿਸ ਵਿੱਚ ਇੱਕ ਪ੍ਰਭਾਵਸ਼ਾਲੀ ਆਦਮੀ ਆਪਣੀਆਂ ਚਾਰ ਕਾਨੂੰਨੀ ਪਤਨੀਆਂ ਦੀ ਸੇਵਾ ਕਰਨ ਲਈ ਇੱਕ ਅਣਅਧਿਕਾਰਤ ਪਤਨੀ ਰੱਖਦਾ ਹੈ। 2005 ਵਿੱਚ ਕਾਨੂੰਨੀ ਤੌਰ 'ਤੇ ਰਿਹਾਅ ਹੋਣ ਤੋਂ ਬਾਅਦ, ਮਾਨੀ ਨੇ ਦੁਬਾਰਾ ਵਿਆਹ ਕਰ ਲਿਆ, ਪਰ ਉਸਦੇ ਸਾਬਕਾ ਪਤੀ ਨੇ ਉਸ 'ਤੇ ਦੂਜੇ ਵਿਆਹ ਦਾ ਦੋਸ਼ ਲਗਾਇਆ ਅਤੇ ਉਸ 'ਤੇ ਮੁਕੱਦਮਾ ਦਾਇਰ ਕੀਤਾ। ਇਸ ਵਿੱਚ ਉਸ ਨੂੰ ਦੋਸ਼ੀ ਪਾਇਆ ਗਿਆ ਅਤੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।

ਮਾਨੀ ਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਅਤੇ ਨਾਈਜਰ ਦੀ ਸੁਪਰੀਮ ਕੋਰਟ ਨੇ 2019 ਵਿੱਚ ਉਸਦੀ ਸਜ਼ਾ ਨੂੰ ਉਲਟਾ ਦਿੱਤਾ, ਨਤੀਜੇ ਵਜੋਂ ਵਾਹਯਾ ਪ੍ਰਥਾਂ 'ਤੇ ਪਾਬੰਦੀ ਲਗਾ ਦਿੱਤੀ। ਉਹ ਹੁਣ ਗੁਲਾਮੀ ਵਿਰੋਧੀ ਸਮਰਥਕ ਹੈ ਅਤੇ ਹੋਰ ਔਰਤਾਂ ਨੂੰ ਬਚਾਉਣ ਵਿੱਚ ਮਦਦ ਕਰਨ ਲਈ ਆਪਣੇ ਪਲੇਟਫਾਰਮ ਦੀ ਵਰਤੋਂ ਕਰਦੀ ਹੈ।

ਨਰਗਸ ਮੁਹੰਮਦੀ

ਨਰਗਸ ਮੁਹੰਮਦੀ, ਈਰਾਨ

ਮਨੁੱਖੀ ਅਧਿਕਾਰ ਪ੍ਰਚਾਰਕ

ਪੱਤਰਕਾਰ ਅਤੇ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਨਰਗਸ ਮੁਹੰਮਦੀ ਈਰਾਨ ਵਿੱਚ ਮਨੁੱਖੀ ਅਧਿਕਾਰਾਂ ਦੇ ਬਚਾਅ ਕੇਂਦਰ ਦੀ ਉਪ-ਪ੍ਰਧਾਨ ਹੈ ਅਤੇ ਉਸਨੇ ਮੌਤ ਦੀ ਸਜ਼ਾ ਨੂੰ ਖਤਮ ਕਰਨ ਲਈ ਅਣਥੱਕ ਮੁਹਿੰਮ ਚਲਾਈ ਹੈ। ਮੌਜੂਦਾ ਪ੍ਰਦਰਸ਼ਨਾਂ ਦੌਰਾਨ, ਉਸਨੇ ਏਵਿਨ ਜੇਲ੍ਹ ਤੋਂ ਇੱਕ ਪੱਤਰ ਭੇਜਿਆ, ਜਿਸ ਵਿੱਚ ਸੰਯੁਕਤ ਰਾਸ਼ਟਰ ਨੂੰ ਈਰਾਨ ਦੀ ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਮੌਤ ਦੀ ਸਜ਼ਾ ਦੇਣ ਤੋਂ ਰੋਕਣ ਲਈ ਕਿਹਾ ਗਿਆ।

2010 ਵਿੱਚ ਮੁਹੰਮਦੀ ਨੂੰ 11 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ, ਬਾਅਦ ਵਿੱਚ ਉਸ ਨੂੰ ਵਧਾ ਕੇ 16 ਸਾਲ ਕਰ ਦਿੱਤਾ ਗਿਆ ਕਿਉਂਕਿ ਉਸਨੇ ਜ਼ਮਾਨਤ 'ਤੇ ਹੁੰਦੇ ਹੋਏ ਇੱਕ ਭਾਸ਼ਣ ਦਿੱਤਾ ਸੀ। ਇਸ ਵਿੱਚ ਉਸ ਨੇ ਏਵਿਨ ਵਿਖੇ ਕੈਦੀਆਂ ਨਾਲ ਹੁੰਦੇ ਵਿਵਹਾਰ ਦੀ ਆਲੋਚਨਾ ਕੀਤੀ ਸੀ। ਉਸਦੀ ਦਸਤਾਵੇਜ਼ੀ ਵ੍ਹਾਈਟ ਟਾਰਚਰ 16 ਸਾਬਕਾ ਕੈਦੀਆਂ ਨਾਲ ਮੁਲਾਕਾਤਾਂ ਦੇ ਆਧਾਰ ’ਤੇ ਇਕਾਂਤ ਕੈਦ ਦੀ ਜਾਂਚ ਕਰਦੀ ਹੈ। ਉਸਦੇ ਦੋ ਬੱਚੇ ਉਸ ਦੇ ਪਤੀ ਰਾਜਨੀਤਿਕ ਕਾਰਕੁਨ ਤਾਘੀ ਰਹਿਮਾਨੀ ਨਾਲ ਜਲਾਵਤਨੀ ਵਿੱਚ ਰਹਿੰਦੇ ਹਨ।

ਓਲੇਕਜਾਂਡਰਾ ਮੈਟਵੀਚੱਕ

ਓਲੇਕਜਾਂਡਰਾ ਮੈਟਵੀਚੱਕ, ਯੂਕਰੇਨ

ਮਨੁੱਖੀ ਅਧਿਕਾਰ ਵਕੀਲ

15 ਸਾਲਾਂ ਤੋਂ, ਓਲੇਕਜਾਂਡਰਾ ਮੈਟਵੀਚੱਕ ਨੇ ਸੈਂਟਰ ਫਾਰ ਸਿਵਲ ਲਿਬਰਟੀਜ਼ (ਸੀਸੀਐੱਲ) ਦੀ ਅਗਵਾਈ ਕੀਤੀ ਹੈ, ਜਿਸ ਨੂੰ ਯੂਕਰੇਨ ਦੇ ਹਮਲੇ ਤੋਂ ਬਾਅਦ ਰੂਸੀ ਯੁੱਧ ਅਪਰਾਧਾਂ ਦੇ ਦਸਤਾਵੇਜ਼ੀਕਰਨ ਵਿੱਚ ਆਪਣੇ ਕੰਮ ਲਈ ਸੰਯੁਕਤ ਤੌਰ 'ਤੇ 2022 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ।

ਸੀਸੀਐੱਲ 1960 ਦੇ ਦਹਾਕੇ ਤੋਂ ਮਨੁੱਖੀ ਅਧਿਕਾਰਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਯੂਕਰੇਨੀ ਪ੍ਰਦਰਸ਼ਨਕਾਰੀਆਂ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾ ਰਿਹਾ ਹੈ। ਇਹ ਸੈਂਟਰ 2014 ਵਿੱਚ ਜੰਗੀ ਅਪਰਾਧਾਂ ਦੇ ਦਸਤਾਵੇਜ਼ੀਕਰਨ ਲਈ ਕ੍ਰੀਮੀਆ, ਲੁਹਾਂਸਕ ਅਤੇ ਡੋਨੇਟਸਕ ਵਿੱਚ ਜਾਣ ਵਾਲੀ ਪਹਿਲੀ ਮਨੁੱਖੀ ਅਧਿਕਾਰ ਸੰਸਥਾ ਸੀ। ਹੁਣ ਉਹ ਚੇਚਨੀਆ, ਮਾਲਡੋਵਾ, ਜਾਰਜੀਆ, ਸੀਰੀਆ, ਮਾਲੀ ਅਤੇ ਯੂਕਰੇਨ ਵਿੱਚ ਕੀਤੇ ਗਏ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ’ਤੇ ਰੂਸ ਦੀ ਜਾਂਚ ਲਈ ਇੱਕ ਅੰਤਰਰਾਸ਼ਟਰੀ ਟ੍ਰਿਬਿਊਨਲ ਦੀ ਮੰਗ ਕਰ ਰਹੇ ਹਨ।

ਬਹਾਦਰੀ ਦਾ ਕੋਈ ਲਿੰਗ ਨਹੀਂ ਹੁੰਦਾ।

ਓਲੇਕਜਾਂਡਰਾ ਮੈਟਵੀਚੱਕ

ਲਾਇਲੀ

ਲਾਇਲੀ, ਈਰਾਨ

ਪ੍ਰਦਰਸ਼ਨਕਾਰੀ

ਈਰਾਨ ਵਿੱਚ ਮੌਜੂਦਾ ਵਿਰੋਧ ਪ੍ਰਦਰਸ਼ਨਾਂ ਦੀਆਂ ਪ੍ਰਤੀਕ ਤਸਵੀਰਾਂ ਵਿੱਚੋਂ ਇੱਕ ਤਸਵੀਰ ਇੱਕ ਮੁਟਿਆਰ ਦੀ ਸੀ, ਜੋ ਪਿੱਛੇ ਤੋਂ ਲਈ ਗਈ ਸੀ। ਉਸ ਨੇ ਆਪਣੇ ਵਾਲਾਂ ਦੀ ਪੋਨੀਟੇਲ ਕੀਤੀ ਹੋਈ ਸੀ ਅਤੇ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਦੀ ਤਿਆਰੀ ਕਰ ਰਹੀ ਸੀ। ਉਸ ਦੀ ਫੋਟੋ ਪ੍ਰਦਰਸ਼ਨਕਾਰੀਆਂ ਦੀ ਬਹਾਦਰੀ ਦਾ ਪ੍ਰਤੀਕ ਬਣ ਗਈ, ਪਰ ਉਸ ਦੀ ਪਛਾਣ ਗਲਤੀ ਨਾਲ 22 ਸਾਲਾ ਹਦੀਸ ਨਜਫ਼ੀ ਵਜੋਂ ਹੋ ਗਈ, ਜੋ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਮਾਰੀ ਗਈ ਸੀ।

ਬੀਬੀਸੀ ਫ਼ਾਰਸੀ ਨਾਲ ਗੱਲ ਕਰਦਿਆਂ, ਇਸ ਫੋਟੋ ਦੇ ਪਿਛਲੀ ਅਸਲ ਔਰਤ ਨੇ ਕਿਹਾ ਕਿ ਉਹ "ਹਦੀਸ ਨਜਫ਼ੀ ਅਤੇ ਮਹਿਸਾ ਅਮੀਨੀ ਵਰਗੇ ਲੋਕਾਂ ਲਈ ਲੜੇਗੀ"। ਉਸਨੇ ਕਿਹਾ, "ਈਰਾਨੀ ਸ਼ਾਸਨ ਸਾਨੂੰ ਮੌਤ ਦੀ ਧਮਕੀ ਨਾਲ ਨਾ ਡਰਾਵੇ। ਸਾਨੂੰ ਈਰਾਨ ਦੀ ਆਜ਼ਾਦੀ ਦੀ ਉਮੀਦ ਹੈ।"

ਜ਼ੋਅ ਸ਼ਾਓਸ਼ੂਅਨ

ਜ਼ੋਅ ਸ਼ਾਓਸ਼ੂਅਨ, ਚੀਨ

ਨਾਰੀਵਾਦੀ ਕਾਰਕੁਨ

ਚੀਨ ਦੀ ਮੀਟੂ ਲਹਿਰ ਦੇ ਚਿਹਰੇ ਦੇ ਰੂਪ ਵਿੱਚ ਜ਼ੋਅ ਸ਼ਾਓਸ਼ੂਅਨ ਦੇ ਮਾਮਲੇ ਦੀ ਪਾਲਣਾ ਚੀਨ ਵਿੱਚ ਨਾਰੀਵਾਦੀਆਂ ਅਤੇ ਵਿਸ਼ਵ ਪੱਧਰ 'ਤੇ ਦਰਸ਼ਕਾਂ ਦੁਆਰਾ ਕੀਤੀ ਗਈ। 2018 ਵਿੱਚ, ਉਸਨੇ ਸਰਕਾਰੀ ਮਾਲਕੀ ਵਾਲੇ ਸੀਸੀਟੀਵੀ ਬਰਾਡਕਾਸਟਰ ਵਿੱਚ ਇੱਕ ਸਟਾਰ ਪੇਸ਼ਕਾਰ, ਝੂ ਜੁਨ 'ਤੇ ਮੁਕੱਦਮਾ ਕੀਤਾ। ਇਸ ਵਿੱਚ ਉਸ ਨੇ 2014 ਦੀ ਇੰਟਰਨਸ਼ਿਪ ਦੌਰਾਨ ਉਸ ਨੂੰ ਜ਼ਬਰਦਸਤੀ ਚੁੰਮਣ ਦਾ ਦੋਸ਼ ਲਗਾਇਆ। ਉਸ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਉਸ 'ਤੇ ਮਾਣਹਾਨੀ ਦਾ ਮੁਕੱਦਮਾ ਕੀਤਾ।

ਉਸ ਦੇ ਕੇਸ ਨੂੰ ਨਾਕਾਫ਼ੀ ਸਬੂਤਾਂ ਕਾਰਨ ਖਾਰਜ ਕਰ ਦਿੱਤਾ ਗਿਆ ਸੀ ਅਤੇ ਇਸ ਸਾਲ ਉਸ ਦੀ ਅਪੀਲ ਨੂੰ ਕੁਝ ਵਿਦੇਸ਼ੀ ਮੀਡੀਆ ਨੇ ਚੀਨ ਦੀ ਮੀਟੂ ਲਹਿਰ ਨੂੰ ਝਟਕਾ ਕਰਾਰ ਦਿੱਤਾ ਸੀ। ਜ਼ੋਅ ਸ਼ਾਓਸ਼ੂਅਨ ਹੁਣ ਉਨ੍ਹਾਂ ਔਰਤਾਂ ਦਾ ਸਮਰਥਨ ਕਰਦੀ ਹੈ ਜਿਨ੍ਹਾਂ ਨੂੰ ਜਿਨਸੀ ਤੌਰ 'ਤੇ ਪਰੇਸ਼ਾਨ ਕੀਤਾ ਗਿਆ ਹੈ ਅਤੇ ਉਹ ਚੀਨ ਵਿੱਚ ਨਾਰੀਵਾਦੀ ਮੁੱਦਿਆਂ ਨੂੰ ਉਜਾਗਰ ਕਰਨ ਵਿੱਚ ਸ਼ਾਮਲ ਹੈ।

ਯੂਲੀਆ ਸਚੁਕ

ਯੂਲੀਆ ਸਚੁਕ, ਯੂਕਰੇਨ

ਡਿਸਏਬਿਲਟੀ ਲੀਡਰ

ਯੂਕਰੇਨੀਅਨ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲੀ ਯੂਲੀਆ ਸਚੁਕ ਫਾਈਟ ਫਾਰ ਰਾਈਟ ਦੀ ਮੁਖੀ ਹੈ ਜੋ ਅਪਾਹਜ ਔਰਤਾਂ ਦੀ ਅਗਵਾਈ ਵਾਲੀ ਸੰਸਥਾ ਹੈ। ਉਸ ਨੇ ਯੂਕਰੇਨ ਉੱਤੇ ਰੂਸ ਦੇ ਹਮਲੇ ਲਈ ਐਮਰਜੈਂਸੀ ਪ੍ਰਤੀਕਿਰਿਆ ਸ਼ੁਰੂ ਕੀਤੀ, ਉਹ ਹਜ਼ਾਰਾਂ ਅਪਾਹਜ ਯੂਕਰੇਨੀਆਂ ਦੀਆਂ ਜਾਨਾਂ ਬਚਾਉਣ ਲਈ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਲੋਕਾਂ ਨੂੰ ਕੱਢਣ ਲਈ ਯੋਜਨਾਵਾਂ ਦਾ ਤਾਲਮੇਲ ਕਰਨ ਲਈ ਚੌਵੀ ਘੰਟੇ ਕੰਮ ਕਰ ਰਹੀ ਹੈ।

ਸਚੁਕ ਅਪਾਹਜ ਲੜਕੀਆਂ ਅਤੇ ਔਰਤਾਂ ਨੂੰ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਸਸ਼ਕਤ ਬਣਾਉਣ ਲਈ ਜਨੂੰਨੀ ਹੈ। ਉਹ ਓਬਾਮਾ ਫਾਊਂਡੇਸ਼ਨ ਦੇ 'ਲੀਡਰ ਯੂਰਪ' ਪ੍ਰੋਗਰਾਮ ਵਿੱਚ ਹਿੱਸਾ ਲੈਂਦੀ ਹੈ। ਉਹ ਨੈਸ਼ਨਲ ਹਿਊਮਨ ਰਾਈਟਸ ਅਵਾਰਡ 2020 ਦੀ ਜੇਤੂ ਹੈ। ਉਹ ਅਪਾਹਜ ਵਿਅਕਤੀਆਂ ਦੇ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਦੀ ਕਮੇਟੀ ਵਿੱਚ ਯੂਕਰੇਨ ਦੀ ਉਮੀਦਵਾਰ ਹੈ।

ਸੁਵਾਦਾ ਸੇਲੀਮੋਵਿਕ

ਸੁਵਾਦਾ ਸੇਲੀਮੋਵਿਕ, ਬੋਸਨੀਆ ਅਤੇ ਹਟਸਗੋਵਿਨਾ

ਸ਼ਾਂਤੀ ਪ੍ਰਚਾਰਕ

ਬੋਸਨੀਆ ਅਤੇ ਹਟਸਗੋਵਿਨਾ ਨੂੰ ਯੁੱਧ ਨਾਲ ਤਬਾਹ ਕੀਤੇ ਹੋਏ ਤੀਹ ਸਾਲ ਹੋ ਗਏ ਹਨ, ਅਤੇ ਸੁਵਾਦਾ ਸੇਲੀਮੋਵਿਕ ਹੁਣ ਇੱਕ ਪਿੰਡ ਵਿੱਚ ਰਹਿੰਦੀ ਹੈ ਜਿਸਨੂੰ ਉਸਨੇ ਘਰ ਵਾਪਸ ਪਰਤਣ ਵਾਲੀਆਂ ਹੋਰ ਵਿਸਥਾਪਤ ਔਰਤਾਂ ਦੇ ਨਾਲ ਦੁਬਾਰਾ ਬਣਾਉਣ ਵਿੱਚ ਮਦਦ ਕੀਤੀ ਸੀ। ਇੱਕ ਵਿਧਵਾ ਅਤੇ ਛੋਟੇ ਬੱਚਿਆਂ ਦੀ ਮਾਂ, ਸੇਲੀਮੋਵਿਕ ਨੇ ਅਨੀਮਾ ਦੀ ਸਥਾਪਨਾ ਕੀਤੀ ਜੋ ਸ਼ਾਂਤੀ ਸਰਗਰਮੀ ਅਤੇ ਔਰਤਾਂ ਦੇ ਸ਼ਕਤੀਕਰਨ ਲਈ ਇੱਕ ਸੰਗਠਨ ਹੈ।

2008 ਵਿੱਚ ਇੱਕ ਸਮੂਹਿਕ ਕਬਰ ਵਿੱਚ ਉਸਦੇ ਪਤੀ ਦੇ ਅਵਸ਼ੇਸ਼ ਮਿਲਣ ਤੋਂ ਬਾਅਦ, ਉਸਨੇ ਯੁੱਧ ਅਪਰਾਧ ਅਦਾਲਤ ਵਿੱਚ ਗਵਾਹੀ ਦਿੱਤੀ ਅਤੇ ਹੋਰ ਔਰਤਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ। ਅੱਜ, ਅਨੀਮਾ ਯੁੱਧ ਦੇ ਸਦਮੇ ਨਾਲ ਨਜਿੱਠਣ ਵਾਲੀਆਂ ਔਰਤਾਂ ਲਈ ਵਰਕਸ਼ਾਪਾਂ ਦੀ ਮੇਜ਼ਬਾਨੀ ਕਰਦੀ ਹੈ, ਅਤੇ ਉਨ੍ਹਾਂ ਲਈ ਉਨ੍ਹਾਂ ਦੁਆਰਾ ਬਣਾਏ ਉਤਪਾਦਾਂ ਨੂੰ ਵੇਚਣ ਦੇ ਮੌਕੇ ਸਥਾਪਤ ਕਰਦੀ ਹੈ।

ਜੂਡਿਥ ਹਿਊਮਨ

ਜੂਡਿਥ ਹਿਊਮਨ, ਅਮਰੀਕਾ

ਅਪਾਹਜਤਾ ਅਧਿਕਾਰਾਂ ਦੀ ਸਮਰਥਕ

"ਜੂਡਿਥ ਹਿਊਮਨ ਨੇ ਅਪਾਹਜ ਲੋਕਾਂ ਦੇ ਅਧਿਕਾਰਾਂ ਲਈ ਲੜਨ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ। ਇੱਕ ਬੱਚੇ ਦੇ ਰੂਪ ਵਿੱਚ ਪੋਲੀਓ ਦਾ ਸ਼ਿਕਾਰ ਹੋਣ ਤੋਂ ਬਾਅਦ, ਉਹ ਨਿਊਯਾਰਕ ਸਿਟੀ ਵਿੱਚ ਇੱਕ ਅਧਿਆਪਕ ਵਜੋਂ ਕੰਮ ਕਰਨ ਵਾਲੀ ਪਹਿਲੀ ਵ੍ਹੀਲਚੇਅਰ ਉਪਯੋਗਕਰਤਾ ਬਣੀ।

ਉਹ ਅਪਾਹਜਤਾ ਅਧਿਕਾਰ ਅੰਦੋਲਨ ਦੀ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਨੇਤਾ ਹੈ, ਅਤੇ ਉਸਦੀ ਸਰਗਰਮੀ ਜਿਸ ਵਿੱਚ ਉਸਦੀ ਸਭ ਤੋਂ ਲੰਬੀ ਯੂਐੱਸ ਫੈਡਰਲ ਬਿਲਡਿੰਗ ਵਿੱਚ ਹੋਏ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਵੀ ਸ਼ਾਮਲ ਹੈ। ਉਸ ਨੇ ਉਸਨੂੰ ਵੱਡੇ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਦੇਖਿਆ ਹੈ। ਹਿਊਮਨ ਨੇ ਕਲਿੰਟਨ ਅਤੇ ਓਬਾਮਾ ਪ੍ਰਸ਼ਾਸਨ ਦੋਵਾਂ ਵਿੱਚ ਸੇਵਾ ਕੀਤੀ ਅਤੇ 20 ਸਾਲਾਂ ਦਾ ਗੈਰ-ਲਾਭਕਾਰੀ ਅਨੁਭਵ ਹਾਸਲ ਕੀਤਾ ਹੈ।

2020 ਦੀ ਜੇਤੂ, ਅਪਾਹਜਤਾ ਕਾਰਕੁਨ ਸ਼ਨੀ ਢਾਂਡਾ ਦੁਆਰਾ ਨਾਮਜ਼ਦ

"ਮੈਂ ਸੱਚਮੁੱਚ ਜੂਡਿਥ ਤੋਂ ਪ੍ਰੇਰਿਤ ਹਾਂ, ਜਿਨ੍ਹਾਂ ਨੇ 30 ਸਾਲਾਂ ਤੋਂ ਵੱਧ ਸਮੇਂ ਤੱਕ ਵਿਸ਼ਵ ਪੱਧਰ 'ਤੇ ਅਪਾਹਜ ਲੋਕਾਂ ਦੇ ਮਨੁੱਖੀ ਅਧਿਕਾਰਾਂ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ ਹੈ। ਉਹ ਇੱਕ ਅਣਥੱਕ ਸਮਰਥਕ ਬਣੀ ਹੋਈ ਹੈ ਅਤੇ ਅਪਾਹਜਤਾ ਅਧਿਕਾਰਾਂ ਦੀ ਲਹਿਰ ਵਿੱਚ ਮਹੱਤਵਪੂਰਨ ਪਲਾਂ ਦਾ ਹਿੱਸਾ ਰਹੀ ਹੈ।”

ਗਹਿਦ ਹੇਮਡੀ

ਗਹਿਦ ਹੇਮਡੀ, ਮਿਸਰ

ਮਾਨਵਤਾਵਾਦੀ ਅਤੇ ਦੰਦਾਂ ਦੀ ਡਾਕਟਰ

ਦੰਦਾਂ ਦੀ ਡਾਕਟਰ ਗਹਿਦ ਹੇਮਡੀ ਸਪੀਕ ਅੱਪ ਦੀ ਸੰਸਥਾਪਕ ਅਤੇ ਪ੍ਰਬੰਧਕ ਵੀ ਹੈ। ਸਪੀਕ ਅਪ ਲਿੰਗ-ਆਧਾਰਿਤ ਹਿੰਸਾ ਅਤੇ ਜਿਨਸੀ ਉਤਪੀੜਨ ਦੇ ਅਪਰਾਧੀਆਂ ਨੂੰ ਸਾਹਮਣੇ ਲਿਆਉਣ ਲਈ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਦੀ ਵਰਤੋਂ ਕਰਦੀ ਹੈ। 2022 ਵਿੱਚ ਪੂਰੇ ਮਿਸਰ ਵਿੱਚ ਔਰਤਾਂ ਵਿਰੁੱਧ ਹਿੰਸਕ ਅਪਰਾਧਾਂ ਦੀ ਇੱਕ ਲੜੀ ਚੱਲੀ, ਜਿਸ ਨਾਲ ਇਹ ਮੁੱਦਾ ਸੁਰਖੀਆਂ ਵਿੱਚ ਆਇਆ।

ਸੰਸਥਾ ਔਰਤਾਂ ਨੂੰ ਆਪਣੇ ਨਾਲ ਹੋਏ ਸ਼ੋਸ਼ਣ ਬਾਰੇ ਬੋਲਣ ਲਈ ਉਤਸ਼ਾਹਿਤ ਕਰਦੀ ਹੈ। ਇਸ ਦੇ ਨਾਲ ਹੀ ਕਾਨੂੰਨੀ ਅਤੇ ਭਾਵਨਾਤਮਕ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਅਧਿਕਾਰੀਆਂ 'ਤੇ ਕਾਰਵਾਈ ਕਰਨ ਲਈ ਦਬਾਅ ਪਾਉਂਦੀ ਹੈ। ਹੇਮਡੀ ਦੀ ਮੁਹਿੰਮ ਨੂੰ ਵਿਸ਼ਵ ਨਿਆਂ ਫੋਰਮ 2022 'ਤੇ ਬਰਾਬਰੀ ਦੇ ਅਧਿਕਾਰ ਅਤੇ ਗੈਰ-ਭੇਦਭਾਵ ਪੁਰਸਕਾਰ ਜਿੱਤਣ ਸਮੇਤ ਕਈ ਮੌਕਿਆਂ 'ਤੇ ਮਾਨਤਾ ਮਿਲੀ ਹੈ।

ਅਜੇ ਲੰਬਾ ਰਸਤਾ ਤੈਅ ਕਰਨਾ ਹੈ; ਅਸੀਂ ਅੰਤ ਦੇ ਨੇੜੇ ਕਿਤੇ ਵੀ ਨਹੀਂ ਹਾਂ। ਵਾਸਤਵ ਵਿੱਚ, ਅਸੀਂ ਅਜੇ ਮੁਸ਼ਕਿਲ ਨਾਲ ਸ਼ੁਰੂਆਤ ਹੀ ਕੀਤੀ ਹੈ।

ਗਹਿਦ ਹੇਮਡੀ

ਸਿਹਤ ਅਤੇ ਸਾਇੰਸ

ਆਇ ਨਯੇਨ ਥੂ

ਆਇ ਨਯੇਨ ਥੂ, ਮਿਆਂਮਾਰ

ਮੈਡੀਕਲ ਡਾਕਟਰ

ਆਇ ਨਯੇਨ ਥੂ ਮਿਆਂਮਾਰ ਦੇ ਸੰਕਟ ਵਾਲੇ ਖੇਤਰਾਂ ਵਿੱਚ ਇੱਕ ਫਰੰਟਲਾਈਨ ਵਲੰਟੀਅਰ ਹੈ, ਜੋ ਦੂਰ-ਦੁਰਾਡੇ ਅਤੇ ਗਰੀਬ ਚਿਨ ਰਾਜ 'ਤੇ ਧਿਆਨ ਕੇਂਦਰਿਤ ਕਰਦੀ ਹੈ। ਉਸਨੇ ਨਵੰਬਰ 2021 ਵਿੱਚ ਇੱਕ ਛੋਟੇ ਓਪਰੇਟਿੰਗ ਥੀਏਟਰ ਦੇ ਨਾਲ ਅਸਥਾਈ ਹਸਪਤਾਲ ਬਣਾਇਆ ਅਤੇ ਉਦੋਂ ਤੋਂ ਬਿਮਾਰ ਅਤੇ ਜ਼ਖਮੀ ਲੋਕਾਂ ਦਾ ਇਲਾਜ ਕਰ ਰਹੀ ਹੈ।

ਆਪਣੇ ਖਾਲੀ ਸਮੇਂ ਵਿੱਚ ਉਹ ਅੰਦਰੂਨੀ ਤੌਰ 'ਤੇ ਵਿਸਥਾਪਿਤ ਵਿਅਕਤੀਆਂ ਸਮੇਤ ਸਥਾਨਕ ਮਰੀਜ਼ਾਂ ਦੀ ਸਹਾਇਤਾ ਕਰਨ ਲਈ ਦੂਜੇ ਖੇਤਰਾਂ ਦੀ ਯਾਤਰਾ ਕਰਦੀ ਹੈ ਜਿੱਥੇ ਡਾਕਟਰੀ ਇਲਾਜ ਜ਼ਿਆਦਾਤਰ ਉਪਲੱਬਧ ਨਹੀਂ ਹੁੰਦਾ। ਆਪਣੇ ਕੰਮ ਦੇ ਦੌਰਾਨ, ਉਸ 'ਤੇ ਮਿਆਂਮਾਰ ਦੀ ਫੌਜ ਦੁਆਰਾ 'ਹਿੰਸਾ ਨੂੰ ਭੜਕਾਉਣ' ਦੇ ਦੋਸ਼ ਲਗਾਏ ਗਏ। ਫੌਜ ਉਸ ’ਤੇ ਸਥਾਨਕ ਸਰਕਾਰ ਵਿਰੋਧੀ ਮਿਲੀਸ਼ੀਆ ਸਮੂਹਾਂ ਦਾ ਸਮਰਥਨ ਕਰਨ ਦਾ ਦੋਸ਼ ਲਗਾਉਂਦੀ ਹੈ ਜਿਨ੍ਹਾਂ ਨੂੰ ਪੀਪਲਜ਼ ਡਿਫੈਂਸ ਫੋਰਸਿਜ਼ ਵਜੋਂ ਜਾਣਿਆ ਜਾਂਦਾ ਹੈ।

ਇਫੋਮਾ ਓਜ਼ੋਮਾ

ਇਫੋਮਾ ਓਜ਼ੋਮਾ, ਅਮਰੀਕਾ

ਜਨਤਕ ਨੀਤੀ ਅਤੇ ਤਕਨੀਕੀ ਮਾਹਰ

ਆਪਣੇ ਸਾਬਕਾ ਨਿਯੁਕਤੀਕਰਤਾ ਪਿਨਟਰੈਸਟ 'ਤੇ ਲਿੰਗ ਅਤੇ ਨਸਲੀ ਵਿਤਕਰੇ ਦਾ ਦੋਸ਼ ਲਗਾਉਣ ਲਈ ਆਪਣੇ ਖੁਦ ਦੇ ਗੈਰ-ਖੁਲਾਸਾ ਸਮਝੌਤੇ (NDA) ਦੀ ਉਲੰਘਣਾ ਕਰਨ ਤੋਂ ਬਾਅਦ ਇਫੋਮਾ ਓਜ਼ੋਮਾ ਕਰਮਚਾਰੀਆਂ ਨੂੰ ਕੰਮ 'ਤੇ ਬਦਸਲੂਕੀ ਨਾਲ ਲੜਨ ਵਿੱਚ ਮਦਦ ਕਰਨ ਲਈ ਦ੍ਰਿੜ ਹੈ। ਉਹ ਸਾਈਲੈਂਸਡ ਨੋ ਮੋਰ ਐਕਟ ਦੀ ਕੋ-ਸਪਾਂਸਰ ਬਣ ਗਈ, ਜੋ ਕੈਲੀਫੋਰਨੀਆ ਵਿੱਚ ਹਰੇਕ ਵਰਕਰ ਨੂੰ ਐੱਨਡੀਏ 'ਤੇ ਦਸਤਖ਼ਤ ਕੀਤੇ ਬਿਨਾਂ ਵਿਤਕਰੇ ਜਾਂ ਪਰੇਸ਼ਾਨੀ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਇਜਾਜ਼ਤ ਦਿੰਦਾ ਹੈ। ਪਿਨਰੈਸਟ ਨੇ ਓਜ਼ੋਮਾ ਦੇ ਦੋਸ਼ਾਂ ਤੋਂ ਬਾਅਦ ਕਾਰਜ ਸਥਾਨ ਥਾਂ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਇਹ ਕਾਨੂੰਨ ਦਾ ਸਮਰਥਨ ਕਰਦਾ ਹੈ।

ਓਜ਼ੋਮਾ ਨੇ ਦਿ ਟੈੱਕ ਵਰਕਰ ਹੈਂਡਬੁੱਕ ਵੀ ਬਣਾਈ ਜੋ ਕਰਮਚਾਰੀਆਂ ਨੂੰ ਬੋਲਣ ਵਿੱਚ ਮਦਦ ਕਰਨ ਲਈ ਸਰੋਤਾਂ ਦਾ ਇੱਕ ਸੰਗ੍ਰਹਿ ਅਤੇ ਅਰਥਸੀਡ ਦੀ ਸਥਾਪਨਾ ਕੀਤੀ ਜੋ ਤਕਨੀਕੀ ਉਦਯੋਗ ਵਿੱਚ ਇਕੁਇਟੀ ਬਾਰੇ ਸੰਸਥਾਵਾਂ ਨੂੰ ਸਲਾਹ ਦਿੰਦੀ ਹੈ।

ਜੂਡੀ ਕਿਹੁੰਬਾ

ਜੂਡੀ ਕਿਹੁੰਬਾ, ਕੀਨੀਆ

ਸੰਕੇਤਕ ਭਾਸ਼ਾ ਅਨੁਵਾਦਕ

ਮਾਂ ਦੀ ਮਾਨਸਿਕ ਸਿਹਤ ਅਤੇ ਬੋਲ਼ੀਆਂ ਨਰਸਿੰਗ ਮਾਵਾਂ ਦੀ ਤੰਦਰੁਸਤੀ ਦੀ ਸਮਰਥਕ ਵਜੋਂ ਜੂਡੀ ਕਿਹੁੰਬਾ ਨੇ ਸਾਰੀਆਂ ਔਰਤਾਂ ਲਈ ਸਿਹਤ ਸੰਭਾਲ ਜਾਣਕਾਰੀ ਉਪਲੱਬਧ ਕਰਾਉਣ ਲਈ ਦਖਲ ਦਿੱਤਾ ਜਦੋਂ ਉਸ ਨੂੰ ਇਹ ਪਤਾ ਲੱਗਿਆ ਕਿ ਕੀਨੀਆ ਦੇ ਕੁਝ ਹਸਪਤਾਲਾਂ ਵਿੱਚ ਸੰਕੇਤਕ ਭਾਸ਼ਾ ਦੇ ਦੁਭਾਸ਼ੀਏ ਨਹੀਂ ਹਨ।

ਉਹ ਟਾਕਿੰਗ ਹੈਂਡਸ, ਲਿਸਨਿੰਗ ਆਈਜ਼ ਆਨ ਪੋਸਟਪਾਰਟਮ ਡਿਪਰੈਸ਼ਨ (THLEP) ਦੀ ਸੰਸਥਾਪਕ ਹੈ ਅਤੇ ਮਾਂ ਬਣਨ ਦੀ ਯਾਤਰਾ ਵਿੱਚ ਘੱਟ ਸੁਣਨ ਵਾਲੀਆਂ ਔਰਤਾਂ ਦੀ ਮਦਦ ਕਰਦੀ ਹੈ। ਕਿਹੁੰਬਾ ਨੇ 2019 ਵਿੱਚ ਪੋਸਟਪਾਰਟਮ ਡਿਪਰੈਸ਼ਨ ਦਾ ਅਨੁਭਵ ਕਰਨ ਤੋਂ ਬਾਅਦ ਸੰਗਠਨ ਬਣਾਇਆ। ਇਸ ਸਾਲ ਉਨ੍ਹਾਂ ਨੇ ਪਹਿਲੇ ਗਰੁੱਪ ਬੇਬੀ ਸ਼ਾਵਰ ਦਾ ਆਯੋਜਨ ਕੀਤਾ, ਜਿਸ ਵਿੱਚ ਹੈਲਥਕੇਅਰ ਪ੍ਰੈਕਟੀਸ਼ਨਰਾਂ ਅਤੇ ਸਲਾਹਕਾਰਾਂ ਨਾਲ 78 ਬੋਲ਼ੀਆਂ ਮਾਵਾਂ ਨੂੰ ਇਕੱਠਾ ਕੀਤਾ ਗਿਆ।

ਸੈਂਡੀ ਕੈਬਰੇਰਾ ਆਰਟੇਗਾ

ਸੈਂਡੀ ਕੈਬਰੇਰਾ ਆਰਟੇਗਾ, ਹੌਂਡੁਰਸ

ਪ੍ਰਜਣਨ ਅਧਿਕਾਰਾਂ ਦੀ ਸਮਰਥਕ

ਫਿਲਾਸਫੀ ਦੀ ਵਿਦਿਆਰਥਣ, ਲੇਖਕ ਅਤੇ ਨਾਰੀਵਾਦੀ ਕਾਰਕੁਨ, ਸੈਂਡੀ ਕੈਬਰੇਰਾ ਆਰਟੇਗਾ ਜਿਨਸੀ ਅਤੇ ਪ੍ਰਜਣਨ ਅਧਿਕਾਰਾਂ ਦੀ ਰੱਖਿਅਕ ਹੈ। ਉਹ ਮੌਰਨਿੰਗ ਆਫਟਰ ਗੋਲੀ ਬਾਰੇ ਵਰਕਸ਼ਾਪਾਂ ਲਗਾਉਂਦੀ ਹੈ ਅਤੇ 'Hablemos lo que es' (ਆਓ ਇਸ ਬਾਰੇ ਗੱਲ ਕਰੀਏ ਕਿ ਇਹ ਕੀ ਹੈ) ਜੋ ਐਮਰਜੈਂਸੀ ਗਰਭ ਨਿਰੋਧ ਬਾਰੇ ਇੱਕ ਵਿਦਿਅਕ ਮੁਹਿੰਮ ਅਤੇ ਡਿਜੀਟਲ ਪਲੈਟਫਾਰਮ ਹੈ ਦੀ ਤਰਜਮਾਨ ਹੈ।

ਉਹ ਐਕਸ਼ਨ ਜੋਵੇਨ (ਯੂਥ ਐਕਸ਼ਨ) ਲਈ ਵੀ ਕੰਮ ਕਰਦੀ ਹੈ ਜੋ ਨੌਜਵਾਨਾਂ ਦੇ ਮਨੁੱਖੀ, ਜਿਨਸੀ ਅਤੇ ਪ੍ਰਜਣਨ ਅਧਿਕਾਰਾਂ 'ਤੇ ਕੇਂਦਰਿਤ ਹੈ। ਉਹ ਹੌਂਡੂਰਨ ਸੰਕੇਤਕ ਭਾਸ਼ਾ ਵਿੱਚ ਮੁਹਾਰਤ ਰੱਖਦੀ ਹੈ ਅਤੇ, ਬੋਲੀ ਤੇ ਇਕਲੌਤੀ ਮਾਂ ਦੀ ਇਕਲੌਤੀ ਧੀ ਹੋਣ ਦੇ ਰੂਪ ਵਿੱਚ, ਉਸ ਨੂੰ ਆਪਣੇ ਸਮਾਵੇਸ਼ੀ ਅਤੇ ਦੇਖਭਾਲ ਭਰਪੂਰ ਪਾਲਣ ਪੋਸ਼ਣ 'ਤੇ ਮਾਣ ਹੈ।

ਇਰੀਨਾ ਕੋਂਡਰਟੋਵਾ

ਇਰੀਨਾ ਕੋਂਡਰਟੋਵਾ, ਯੂਕਰੇਨ

ਬਾਲ ਰੋਗ ਵਿਗਿਆਨੀ

ਭਾਰੀ ਗੋਲਾਬਾਰੀ ਹੇਠ ਆਉਣ ਦੇ ਬਾਵਜੂਦ, ਡਾ. ਇਰੀਨਾ ਕੋਂਡਰਟੋਵਾ ਅਤੇ ਉਸਦੀ ਟੀਮ ਨੇ ਖਾਰਕੀਵ ਖੇਤਰੀ ਪੇਰੀਨੇਟਲ ਸੈਂਟਰ ਵਿਖੇ ਗਰਭਵਤੀ ਔਰਤਾਂ, ਨਵਜੰਮੇ ਬੱਚਿਆਂ ਅਤੇ ਮਾਵਾਂ ਦੀ ਅਣਥੱਕ ਦੇਖਭਾਲ ਜਾਰੀ ਰੱਖੀ। ਉਨ੍ਹਾਂ ਨੇ ਹਸਪਤਾਲ ਦੇ ਬੇਸਮੈਂਟ ਵਿੱਚ ਇੱਕ ਲੇਬਰ ਵਾਰਡ ਸਥਾਪਤ ਕੀਤਾ ਅਤੇ ਇੰਟੈਂਸਿਵ ਕੇਅਰ ਵਿੱਚ ਬੱਚਿਆਂ ਦੇ ਨਾਲ ਰਹਿਣ ਲਈ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਪਾਇਆ, ਜਿਨ੍ਹਾਂ ਨੂੰ ਕਿਧਰੇ ਹੋਰ ਲਿਜਾਇਆ ਨਹੀਂ ਜਾ ਸਕਦਾ ਸੀ, ਕਿਉਂਕਿ ਹਵਾਈ ਹਮਲੇ ਦੇ ਸਾਇਰਨ ਵੱਜ ਰਹੇ ਸਨ।

ਕੇਂਦਰ ਦੀ ਮੁਖੀ ਵਜੋਂ, ਡਾ. ਕੋਂਡਰਟੋਵਾ ਨੇ ਆਪਣੇ ਅੱਗੇ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕਰਨ ਲਈ ਮਾਰਚ ਵਿੱਚ ਡੇਵਿਡ ਬੇਖਮ ਦੇ ਇੰਸਟਾਗ੍ਰਾਮ ਨੂੰ ਸੰਭਾਲਿਆ। ਉਸਦੀ ਟੀਮ ਨੇ 2014 ਤੋਂ ਹੁਣ ਤੱਕ ਲੁਹਾਨਸਕ ਅਤੇ ਡੋਨੇਟਸਕ ਦੀਆਂ 3,000 ਤੋਂ ਵੱਧ ਔਰਤਾਂ ਨੂੰ ਡਾਕਟਰੀ ਅਤੇ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕੀਤੀ ਹੈ।

ਸਾਡੇ ਘਰ, ਸੜਕਾਂ, ਪਾਵਰ ਸਟੇਸ਼ਨ, ਹਸਪਤਾਲ ਅਤੇ ਜ਼ਿੰਦਗੀ ਤਬਾਹ ਹੋ ਗਈ ਹੈ। ਪਰ ਸਾਡੇ ਸੁਪਨੇ, ਸਾਡੀਆਂ ਉਮੀਦਾਂ ਅਤੇ ਸਾਡਾ ਵਿਸ਼ਵਾਸ ਪਹਿਲਾਂ ਤੋਂ ਕਿਧਰੇ ਜ਼ਿਆਦਾ ਜੀਵੰਤ ਅਤੇ ਮਜ਼ਬੂਤ ਹੈ।

ਇਰੀਨਾ ਕੋਂਡਰਟੋਵਾ

ਅਸੋਨੇਲ ਕੋਟੂ

ਅਸੋਨੇਲ ਕੋਟੂ, ਦੱਖਣੀ ਅਫ਼ਰੀਕਾ

ਟੈੱਕ ਉੱਦਮੀ

ਉਸਦੇ ਕਾਰੋਬਾਰ ਦਾ ਵਿਚਾਰ ਅਸੋਨੇਲ ਕੋਟੂ ਨੂੰ ਆਇਆ ਜਦੋਂ ਉਹ ਆਪਣਾ ਗਰਭ ਨਿਰੋਧਕ ਇੰਪਲਾਂਟ ਹਟਾਉਣਾ ਚਾਹੁੰਦੀ ਸੀ, ਪਰ ਉਸਦੀ ਮਦਦ ਕਰਨ ਲਈ ਕੋਈ ਨਹੀਂ ਮਿਲਿਆ। ਉਸਨੇ ਫਿਰ FemConnect ਦੀ ਸਥਾਪਨਾ ਕੀਤੀ। ਇਹ ਇੱਕ ਸਟਾਰਟ-ਅੱਪ ਹੈ ਜੋ ਪੀਰੀਅਡ ਅਸਹਿਜਤਾ ਨੂੰ ਘੱਟ ਕਰਨ ਅਤੇ ਕਿਸ਼ੋਰ ਗਰਭ ਅਵਸਥਾ ਨੂੰ ਘੱਟ ਕਰਨ ਲਈ ਤਕਨਾਲੋਜੀ ਹੱਲ ਪ੍ਰਦਾਨ ਕਰਦਾ ਹੈ।

ਇਹ ਪਲੈਟਫਾਰਮ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਕਲੰਕ ਦੀ ਭਾਵਨਾ ਜਾਂ ਭੇਦਭਾਵ ਦੇ ਜਿਨਸੀ ਅਤੇ ਪ੍ਰਜਣਨ ਟੈਲੀਮੇਡੀਸਨ ਅਤੇ ਨਾਲ ਹੀ ਇਸਤਰੀਆਂ ਦੇ ਸਾਫ਼ ਸਫ਼ਾਈ ਉਤਪਾਦਾਂ ਅਤੇ ਗਰਭ ਨਿਰੋਧਕਾਂ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਭੋਜਨ ਨੂੰ ਔਨਲਾਈਨ ਆਰਡਰ ਕਰਦੇ ਹੋ। ਕੋਟੂ ਪੀਰੀਅਡ ਅਸਹਿਜਤਾ ਨੂੰ ਖਤਮ ਕਰਨ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਜਨੂੰਨੀ ਹੈ, ਖਾਸ ਤੌਰ 'ਤੇ ਜੋਖਮ ਵਾਲੇ ਨੌਜਵਾਨਾਂ ਅਤੇ ਹਾਸ਼ੀਏ 'ਤੇ ਅਤੇ ਘੱਟ ਸੇਵਾ ਵਾਲੇ ਭਾਈਚਾਰਿਆਂ ਲਈ।

ਇਹ ਯਕੀਨੀ ਬਣਾਉਣ ਲਈ ਕਿ ਅਗਲੀ ਪੀੜ੍ਹੀ ਨੂੰ ਸਾਡੇ ਮਾਪਿਆਂ ਵਾਂਗ ਸੰਘਰਸ਼ ਨਾ ਕਰਨਾ ਪਵੇ, ਇਸ ਲਈ ਸਮੱਸਿਆਵਾਂ ਦੇ ਹੱਲ ਖੋਜਣ ਲਈ ਨੌਜਵਾਨਾਂ ਦੇ ਦ੍ਰਿੜ ਇਰਾਦੇ ਨੂੰ ਦੇਖਣਾ ਬਹੁਤ ਵਧੀਆ ਲੱਗਦਾ ਹੈ।

ਅਸੋਨੇਲ ਕੋਟੂ

ਮੈਰੀ ਕ੍ਰਿਸਟੀਨਾ ਕੋਲੋ

ਮੈਰੀ ਕ੍ਰਿਸਟੀਨਾ ਕੋਲੋ, ਮੈਡਾਗਾਸਕਰ

ਜਲਵਾਯੂ ਉੱਦਮੀ

ਗ੍ਰੀਨ ਸੋਸ਼ਲ ਐਂਟਰਪ੍ਰਨਿਯੋਰ ਅਤੇ ਈਕੋਫੇਮਿਨਿਸਟ, ਮੈਰੀ ਕ੍ਰਿਸਟੀਨਾ ਕੋਲੋ COP27 ਲਈ ਮੈਡਾਗਾਸਕਰ ਦੇ ਅਧਿਕਾਰਤ ਵਫ਼ਦ ਦਾ ਹਿੱਸਾ ਸੀ। ਉਹ ਜਲਵਾਯੂ ਪਰਿਵਰਤਨ ਦੇ ਮਨੁੱਖੀ ਅਧਿਕਾਰਾਂ ਅਤੇ ਲਿੰਗਕ ਪਹਿਲੂਆਂ ਦੀ ਵਕਾਲਤ ਕਰਦੀ ਹੈ, ਕਿਉਂਕਿ ਉਸ ਦਾ ਦੇਸ਼ ਲਗਾਤਾਰ ਸੋਕੇ ਦਾ ਸਾਹਮਣਾ ਕਰਦਾ ਹੈ ਜੋ ਲੱਖਾਂ ਲੋਕਾਂ ਲਈ ਭੋਜਨ ਤੱਕ ਪਹੁੰਚ ਨੂੰ ਚੁਣੌਤੀ ਦਿੰਦਾ ਹੈ। ਸੰਯੁਕਤ ਰਾਸ਼ਟਰ ਨੇ ਇਸ ਨੂੰ ਦੁਨੀਆ ਦਾ ਪਹਿਲਾ ਜਲਵਾਯੂ-ਪਰਿਵਰਤਨ-ਪ੍ਰੇਰਿਤ ਕਾਲ ਕਿਹਾ ਹੈ।

ਕੋਲੋ, ਐੱਨਜੀਓ 'ਪੀਪਲ ਪਾਵਰ ਇਨਕਲੂਸ਼ਨ' ਦੀ ਖੇਤਰੀ ਨਿਰਦੇਸ਼ਕ ਹੈ, ਜਿਸ ਦਾ ਉਦੇਸ਼ ਹਰੀ ਆਰਥਿਕਤਾ ਦੁਆਰਾ ਗਰੀਬੀ ਨਾਲ ਲੜਨਾ ਹੈ। ਉਸ ਦਾ ਸਮਾਜਿਕ ਉੱਦਮ, ਗ੍ਰੀਨ'ਐੱਨ'ਕੂਲ, ਜਲਵਾਯੂ ਨਿਆਂ ਲਈ ਇੱਕ ਪ੍ਰਮੁੱਖ ਰਾਸ਼ਟਰੀ ਪਲੈਟਫਾਰਮ ਹੈ। ਲਿੰਗ-ਆਧਾਰਿਤ ਹਿੰਸਾ ਤੋਂ ਬਚੇ ਰਹਿਣ ਦੇ ਰੂਪ ਵਜੋਂ, ਉਸ ਨੇ 'ਵੂਮੈਨ ਬ੍ਰੇਕ ਦਿ ਸਾਈਲੈਂਸ' ਅੰਦੋਲਨ ਦੀ ਸਥਾਪਨਾ ਕੀਤੀ, ਜੋ ਬਲਾਤਕਾਰ ਦੀ ਪ੍ਰਵਿਰਤੀ ਦੇ ਵਿਰੁੱਧ ਲੜਦਾ ਹੈ।

"ਅਸੀਂ ਸਿਰਫ਼ ਜਲਵਾਯੂ ਪ੍ਰਭਾਵ, ਪਿੱਤਰੀਸੱਤਾ ਅਤੇ ਹਿੰਸਾ ਦੇ ਗਰੀਬ ਪੀੜਤਾਂ ਵਜੋਂ ਨਹੀਂ ਦੇਖਿਆ ਜਾਣਾ ਚਾਹੁੰਦੀਆਂ। ਮੈਂ ਬਹੁਤ ਆਸ਼ਾਵਾਦੀ ਅਤੇ ਮਾਣ ਮਹਿਸੂਸ ਕਰਦੀ ਹਾਂ ਜਦੋਂ ਮੈਂ ਦੇਖਦੀ ਹਾਂ ਕਿ ਅਸੀਂ ਔਰਤਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਲਚਕੀਲੀਆਂ ਹੋ ਸਕਦੀਆਂ ਹਾਂ।

ਮੈਰੀ ਕ੍ਰਿਸਟੀਨਾ ਕੋਲੋ

ਡਿਲੇਕ ਗੁਰਸੋਏ

ਡਿਲੇਕ ਗੁਰਸੋਏ, ਜਰਮਨੀ

ਹਾਰਟ ਸਰਜਨ

ਜਰਮਨੀ ਵਿੱਚ ਤੁਰਕੀ ਪ੍ਰਵਾਸੀ ਮਾਪਿਆਂ ਦੇ ਘਰ ਪੈਦਾ ਹੋਈ ਡਾ. ਡਿਲੇਕ ਗੁਰਸੋਏ ਇੱਕ ਪ੍ਰਮੁੱਖ ਹਾਰਟ ਸਰਜਨ ਅਤੇ ਆਰਟੀਫਿਸ਼ੀਅਲ ਹਾਰਟ ਮਾਹਿਰ ਹੈ। ਉਸ ਨੇ ਜਰਮਨੀ ਵਿੱਚ ਫੋਬਜ਼ ਮੈਗਜ਼ੀਨ ਦੇ ਕਵਰ 'ਤੇ ਸਥਾਨ ਹਾਸਲ ਕੀਤਾ, ਜਿਸ ਵਿੱਚ ਆਰਟੀਫਿਸ਼ੀਅਲ ਹਾਰਟ ਲਗਾਉਣ ਵਾਲੀ ਯੂਰਪ ਵਾਲੀ ਪਹਿਲੀ ਮਹਿਲਾ ਸਰਜਨ ਹੋਣ ਲਈ ਉਸ ਦੀ ਸ਼ਲਾਘਾ ਕੀਤੀ ਗਈ।

ਉਹ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਆਰਟੀਫਿਸ਼ੀਅਲ ਹਾਰਟ ਦੀ ਖੋਜ ਵਿੱਚ ਸਭ ਤੋਂ ਅੱਗੇ ਰਹੀ ਹੈੇ। ਉਹ ਔਰਤ ਸਰੀਰ ਵਿਗਿਆਨ 'ਤੇ ਵਿਸ਼ੇਸ਼ ਫੋਕਸ ਦੇ ਨਾਲ, ਅੰਗ ਦਾਨ ਦੀਆਂ ਘੱਟ ਦਰਾਂ ਦੇ ਮੱਦੇਨਜ਼ਰ ਦਿਲ ਦੇ ਟ੍ਰਾਂਸਪਲਾਂਟੇਸ਼ਨ ਦੇ ਵਿਕਲਪ ਦੇ ਵਿਕਾਸ 'ਤੇ ਕੰਮ ਕਰ ਰਹੀ ਹੈ। ਉਸ ਨੇ ਸਵੈ-ਜੀਵਨੀ ਲਿਖੀ ਹੈ ਅਤੇ ਹੁਣ ਉਹ ਆਪਣਾ ਹਾਰਟ ਕਲੀਨਿਕ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਹੈ।

ਵੇਗਾਟਾ ਗੇਬਰੇਯੋਹਾਨਸ ਅਬੇਰਾ

ਵੇਗਾਟਾ ਗੇਬਰੇਯੋਹਾਨਸ ਅਬੇਰਾ, ਟਿਗਰੇ, ਇਥੋਪੀਆ

ਮਨੁੱਖੀ ਸਹਾਇਤਾ ਕਾਰਕੁਨ

ਇੱਕ ਮਨੁੱਖੀ ਸਹਾਇਤਾ ਕਾਰਕੁਨ ਵੇਗਾਟਾ ਗੇਬਰੇਯੋਹਾਨਸ ਅਬੇਰਾ ਗੈਰ-ਮੁਨਾਫ਼ਾਕਾਰੀ ਸੰਸਥਾ ਹਡਰੀਨਾ ਦੀ ਸੰਸਥਾਪਕ ਵੀ ਹੈ, ਜਿਸਦਾ ਉਦੇਸ਼ ਟਿਗਰੇ ਵਿੱਚ ਯੁੱਧ ਕਾਰਨ ਪੈਦਾ ਹੋਈ ਕੁਪੋਸ਼ਣ ਦੀ ਸਥਿਤੀ ਨੂੰ ਖਤਮ ਕਰਨਾ ਹੈ। ਹਡਰੀਨਾ ਕੋਲ ਜੰਗ ਤੋਂ ਪ੍ਰਭਾਵਿਤ ਔਰਤਾਂ ਅਤੇ ਬੱਚਿਆਂ ਦੀ ਮਦਦ ਲਈ ਕਈ ਪ੍ਰੋਜੈਕਟ ਹਨ, ਜਿਸ ਵਿੱਚ ਅੰਦਰੂਨੀ ਤੌਰ 'ਤੇ ਵਿਸਥਾਪਿਤ ਲੋਕਾਂ (IDP) ਲਈ ਇੱਕ ਕੈਂਪ ਵਿੱਚ ਐਮਰਜੈਂਸੀ ਭੋਜਨ ਪ੍ਰੋਗਰਾਮ ਅਤੇ ਇੱਕ ਸ਼ਹਿਰੀ ਬਾਗਬਾਨੀ ਪ੍ਰੋਜੈਕਟ ਸ਼ਾਮਲ ਹਨ।

ਇਹ ਸੰਗਠਨ ਸੰਘਰਸ਼-ਸਬੰਧੀ ਜਿਨਸੀ ਹਿੰਸਾ ਤੋਂ ਬਚਣ ਵਾਲਿਆਂ ਅਤੇ ਔਰਤਾਂ ਲਈ ਇੱਕ ਮਹਿਲਾ ਸਸ਼ਕਤੀਕਰਨ ਪ੍ਰੋਜੈਕਟ ਵੀ ਚਲਾਉਂਦੀ ਹੈ, ਜੋ ਜੰਗ ਦੇ ਕਾਰਨ ਗਰੀਬੀ ਦੇ ਨਤੀਜੇ ਵਜੋਂ ਸੈਕਸ ਵਰਕਰ ਬਣ ਗਈਆਂ ਹਨ।

ਯਾਨਾ ਜ਼ਿੰਕੇਵਿਚ

ਯਾਨਾ ਜ਼ਿੰਕੇਵਿਚ, ਯੂਕਰੇਨ

ਸਿਆਸਤਦਾਨ ਅਤੇ ਫਰੰਟਲਾਈਨ ਮੈਡੀਕਲ ਵਲੰਟੀਅਰ

"ਯੁੱਧ ਦੀ ਫਰੰਟਲਾਈਨ 'ਤੇ ਲੋਕਾਂ ਦੀਆਂ ਜਾਨਾਂ ਬਚਾਉਂਦੇ ਹੋਏ ਹਾਸਪਿਟਲਰਸ ਇੱਕ ਸਵੈਸੇਵੀ ਪੈਰਾਮੈਡਿਕ ਸੰਗਠਨ ਹੈ। ਯਾਨਾ ਜ਼ਿੰਕੇਵਿਚ ਦੀ ਅਗਵਾਈ ਵਿੱਚ, ਉਹ ਲੋਕਾਂ ਨੂੰ ਜੰਗ ਦੇ ਮੈਦਾਨ ਵਿੱਚੋਂ ਕੱਢਣ ਲਈ ਕੰਮ ਕਰਦੇ ਹਨ। ਜ਼ਿੰਕੇਵਿਚ ਸਕੂਲ ਛੱਡਣ ਤੋਂ ਬਾਅਦ ਮੈਡੀਕਲ ਵਲੰਟੀਅਰ ਬਣ ਗਈ ਅਤੇ ਯੂਕਰੇਨ ਵਿੱਚ ਯੁੱਧ ਦੀ ਸ਼ੁਰੂਆਤ ਵਿੱਚ 2014 ਵਿੱਚ ਬਟਾਲੀਅਨ ਦੀ ਸਥਾਪਨਾ ਕੀਤੀ।

ਉਸਨੇ ਨਿੱਜੀ ਤੌਰ 'ਤੇ 200 ਜ਼ਖਮੀ ਸੈਨਿਕਾਂ ਦੀ ਸੁਰੱਖਿਆ ਕੀਤੀ ਹੈ। ਉਸਦੀ ਟੀਮ ਵੱਲੋਂ ਜ਼ਖ਼ਮੀ ਸੈਨਿਕਾਂ ਅਤੇ ਨਾਗਰਿਕਾਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਨਾ ਜਾਰੀ ਹੈ, ਉਹ ਉਨ੍ਹਾਂ ਨੂੰ ਡਾਕਟਰੀ ਸਿਖਲਾਈ ਦਿੰਦੀ ਹੈ। ਉਹ ਲਗਭਗ 6,000 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਚੁੱਕੀ ਹੈ। 27 ਸਾਲਾ ਯਾਨਾ ਯੂਕਰੇਨ ਦੀ ਸੰਸਦ ਦੇ ਸਭ ਤੋਂ ਘੱਟ ਉਮਰ ਦੇ ਮੈਂਬਰਾਂ ਵਿੱਚੋਂ ਇੱਕ ਹੈ ਅਤੇ ਸੈਨਿਕ ਮੈਡੀਕਲ ਉਪ-ਕਮੇਟੀ ਦੀ ਮੁਖੀ ਹੈ।

ਯੂਲੀਆ ਪੇਈਵਸਕਾ

ਯੂਲੀਆ ਪੇਈਵਸਕਾ, ਯੂੂਕਰੇਨ

ਪੈਰਾਮੈਡਿਕ

ਸੁਚੱਜੀ ਯੂਕਰੇਨੀ ਸਿਵਲੀਅਨ ਪੈਰਾਮੈਡਿਕ, ਤਾਇਰਾ ਏਂਜਲਸ ਦੀ ਸੰਸਥਾਪਕ ਅਤੇ ਵਲੰਟੀਅਰ ਮੈਡੀਕਲ ਯੂਨਿਟ ਦੀ ਯੂਲੀਆ ਪੇਈਵਸਕਾ ਨੂੰ ਸੈਂਕੜੇ ਜ਼ਖ਼ਮੀ ਨਾਗਰਿਕਾਂ ਅਤੇ ਫੌਜੀ ਕਰਮਚਾਰੀਆਂ ਨੂੰ ਬਚਾਉਣ ਦਾ ਸਿਹਰਾ ਦਿੱਤਾ ਗਿਆ ਹੈ। ਯੂਲੀਆ ਨੂੰ ਤਾਇਰਾ ਵਜੋਂ ਜਾਣਿਆ ਜਾਂਦਾ ਹੈ। ਜਦੋਂ ਉਸ ਨੇ ਮਾਰਚ ਵਿੱਚ ਮਾਰੀਉਪੋਲ ਵਿੱਚੋਂ ਨਾਗਰਿਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ ਸੀ ਤਾਂ ਰੂਸੀ ਬਲਾਂ ਨੇ ਉਸ ਨੂੰ ਫੜ ਲਿਆ ਸੀ।

ਉਹ ਘੇਰੇ ਹੋਏ ਸ਼ਹਿਰ ਵਿੱਚ ਆਪਣੀ ਟੀਮ ਦੇ ਕੰਮ ਦਾ ਦਸਤਾਵੇਜ਼ੀਕਰਨ ਕਰਨ ਲਈ ਇੱਕ ਬੌਡੀ ਕੈਮਰੇ ਦੀ ਵਰਤੋਂ ਕਰ ਰਹੀ ਸੀ। ਫਿਰ ਉਸ ਨੇ ਇਹ ਫੁਟੇਜ ਮੀਡੀਆ ਨੂੰ ਦੇ ਦਿੱਤੀ ਸੀ। ਤਿੰਨ ਮਹੀਨਿਆਂ ਬਾਅਦ ਉਸਦੀ ਰਿਹਾਈ ਤੋਂ ਬਾਅਦ ਪੇਈਵਸਕਾ ਨੇ ਆਪਣੀ ਨਜ਼ਰਬੰਦੀ ਨੂੰ "ਨਰਕ" ਵਜੋਂ ਦਰਸਾਉਂਦੇ ਹੋਏ, ਨਜ਼ਰਬੰਦੀ ਦੇ ਦੌਰਾਨ ਸਹੀਆਂ ਕਠੋਰ ਹਾਲਤਾਂ ਅਤੇ ਬੇਰਹਿਮੀ ਭਰੇ ਸਲੂਕ ਬਾਰੇ ਗੱਲ ਕੀਤੀ।

ਸਮਰਾਵਿਟ ਫਿਕਰੂ

ਸਮਰਾਵਿਟ ਫਿਕਰੂ, ਇਥੋਪੀਆ

ਟੈੱਕ ਉੱਦਮੀ

ਹਾਲਾਂਕਿ ਉਸਨੇ 17 ਸਾਲ ਦੀ ਉਮਰ ਤੱਕ ਕਦੇ ਕੰਪਿਊਟਰ ਦੀ ਵਰਤੋਂ ਨਹੀਂ ਕੀਤੀ ਸੀ, ਪਰ ਪ੍ਰੋਗਰਾਮਰ ਸਮਰਾਵਿਟ ਫਿਕਰੂ ਹਾਈਬ੍ਰਿਡ ਡਿਜ਼ਾਈਨਜ਼ ਦੀ ਸੰਸਥਾਪਕ ਹੈ, ਜੋ ਕਿ ਇਥੋਪੀਆ ਦੀ ਟੈਕਸੀ ਐਪ 'ਰਾਈਡ' ਦੇ ਪਿੱਛੇ ਕੰਪਨੀਆਂ ਵਿੱਚੋਂ ਇੱਕ ਹੈ।

ਕੰਮ ਤੋਂ ਬਾਅਦ ਟੈਕਸੀ ਲੈਣ ਵਿੱਚ ਅਸੁਰੱਖਿਅਤ ਮਹਿਸੂਸ ਕਰਨ ਅਤੇ ਉਨ੍ਹਾਂ ਡਰਾਈਵਰਾਂ ਨਾਲ ਝਗੜਾ ਕਰਨਾ ਜੋ ਉਸ ਤੋਂ ਵਾਧੂ ਕਿਰਾਇਆ ਲੈਣਾ ਚਾਹੁੰਦੇ ਸਨ, ਉਸਦੇ ਇਨ੍ਹਾਂ ਅਨੁਭਵਾਂ ਨੇ ਉਸਨੂੰ ਐਪ ਬਣਾਉਣ ਲਈ ਪ੍ਰੇਰਿਤ ਕੀਤਾ। ਇਸਦੀ ਸ਼ੁਰੂਆਤ ਉਸਨੇ $2,000 (ਲਗਭਗ £1,700) ਤੋਂ ਘੱਟ ਨਾਲ ਕੀਤੀ। ਉਸਦੀ ਕੰਪਨੀ ਵਿੱਚ ਹੁਣ ਬਹੁਗਿਣਤੀ ਮਹਿਲਾ ਸਟਾਫ ਹੈ। ਇਥੋਪੀਆ ਦੇ ਤਕਨੀਕੀ ਉਦਯੋਗ ਵਿੱਚ ਕੁਝ ਕੁ ਔਰਤਾਂ ਹੀ ਹਨ ਅਤੇ ਫਿਕਰੂ ਨੌਜਵਾਨ ਮਹਿਲਾ ਉੱਦਮੀਆਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਚਾਹੁੰਦੀ ਹੈ।

ਔਰਤਾਂ ਦੀ ਮਲਕੀਅਤ ਵਾਲੇ ਕਾਰੋਬਾਰਾਂ ਦੀ ਗਿਣਤੀ ਵਧ ਰਹੀ ਹੈ; ਹੁਣ ਸਾਨੂੰ ਹੋਰ ਨੌਜਵਾਨ ਕੁੜੀਆਂ ਦੀ ਲੋੜ ਹੈ ਤਾਂ ਕਿ ਉਹ ਆਪਣੇ ਸਿਰਜਣਾਤਮਕ ਵਿਚਾਰਾਂ ਨੂੰ ਸਾਕਾਰ ਕਰਨ ਲਈ ਵਿੱਤ ਦਾ ਉਪਯੋਗ ਕਰ ਸਕਣ।

ਸਮਰਾਵਿਟ ਫਿਕਰੂ

ਨੀਲੋਫਰ ਬਯਾਨੀ

ਨੀਲੋਫਰ ਬਯਾਨੀ, ਈਰਾਨ

ਵਾਤਾਵਰਨ ਵਿਗਿਆਨੀ

ਨੀਲੋਫਰ ਬਯਾਨੀ ਉਨ੍ਹਾਂ ਕਈ ਵਾਤਾਵਰਨਵਾਦੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ 2018 ਵਿੱਚ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਟਰੈਕ ਕਰਨ ਲਈ ਕੈਮਰਿਆਂ ਦੀ ਵਰਤੋਂ ਕਰਨ ਤੋਂ ਬਾਅਦ ਈਰਾਨ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ 'ਤੇ ਰਣਨੀਤਕ ਤੌਰ 'ਤੇ ਸੰਵੇਦਨਸ਼ੀਲ ਖੇਤਰਾਂ ਬਾਰੇ ਗੁਪਤ ਜਾਣਕਾਰੀ ਇਕੱਤਰ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਅਤੇ ਬਯਾਨੀ ਨੂੰ ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਬਯਾਨੀ ਏਸ਼ੀਆਈ ਚੀਤਾ ਅਤੇ ਹੋਰ ਪ੍ਰਜਾਤੀਆਂ ਨੂੰ ਬਚਾਉਣ ਲਈ ਸਮਰਪਿਤ ਫਾਰਸੀ ਵਾਈਲਡਲਾਈਫ ਹੈਰੀਟੇਜ ਫਾਊਂਡੇਸ਼ਨ ਦੀ ਪ੍ਰੋਗਰਾਮ ਮੈਨੇਜਰ ਸੀ। ਬੀਬੀਸੀ ਫ਼ਾਰਸੀ ਦੁਆਰਾ ਪ੍ਰਾਪਤ ਇੱਕ ਦਸਤਾਵੇਜ਼ ਵਿੱਚ, ਉਸ ਨੇ ਕਿਹਾ ਕਿ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰਪਸ ਨੇ ਉਸ ਨੂੰ "ਘੱਟੋ-ਘੱਟ 1,200 ਘੰਟਿਆਂ ਤੱਕ ਸਭ ਤੋਂ ਗੰਭੀਰ ਮਾਨਸਿਕ, ਭਾਵਨਾਤਮਕ ਅਤੇ ਸਰੀਰਕ ਤਸੀਹੇ ਅਤੇ ਜਿਨਸੀ ਧਮਕੀਆਂ" ਦੇ ਅਧੀਨ ਰੱਖਿਆ। ਈਰਾਨੀ ਅਧਿਕਾਰੀ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਹਨ।

ਵਿਕਟੋਰੀਆ ਬੈਪਟਿਸਟ

ਵਿਕਟੋਰੀਆ ਬੈਪਟਿਸਟ, ਅਮਰੀਕਾ

ਨਰਸ ਅਤੇ ਟੀਕਾਕਰਨ ਸਿੱਖਿਅਕ

ਅਮਰੀਕੀ ਰਾਜ ਮੈਰੀਲੈਂਡ ਦੀ ਵਿਕਟੋਰੀਆ ਬੈਪਟਿਸਟ ਇੱਕ ਨਰਸ ਹੈ ਜੋ ਲੋਕਾਂ ਨੂੰ ਟੀਕਾਕਰਨ ਬਾਰੇ ਜਾਗਰੂਕ ਕਰਦੀ ਹੈ। ਉਹ ਸਮਝਦੀ ਹੈ ਕਿ ਸਿਆਹਫਾਮ ਭਾਈਚਾਰਾ ਡਾਕਟਰੀ ਦਖਲਅੰਦਾਜ਼ੀ ਲਈ ਸ਼ੱਕੀ ਕਿਉਂ ਹੋ ਸਕਦਾ ਹੈ: ਬੈਪਟਿਸਟ ਹੈਨਰੀਟਾ ਲੈਕਸ ਦੀ ਵੰਸ਼ਜ ਹੈ, ਜੋ ਸਿਆਹਫਾਮ ਔਰਤ ਸੀ। ਉਸ ਦੀ 1951 ਵਿੱਚ ਸਰਵਾਈਕਲ ਕੈਂਸਰ ਨਾਲ ਮੌਤ ਹੋ ਗਈ ਸੀ। ਉਸ ਦੇ ਸੈੱਲ, ਉਸਦੀ ਸਹਿਮਤੀ ਤੋਂ ਬਿਨਾਂ ਲਏ ਗਏ ਸਨ, ਜਿਨ੍ਹਾਂ ਨੂੰ ਪਹਿਲੀ ਵਾਰ ਲੈਬ ਵਿੱਚ ਵਿਕਸਤ ਕੀਤਾ ਗਿਆ ਸੀ।

ਇਨ੍ਹਾਂ ਨੂੰ ਹੇਲਾ ਸੈੱਲਾਂ (HeLa cells) ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਉਪਯੋਗ ਉਦੋਂ ਤੋਂ ਡਾਕਟਰੀ ਖੋਜ ਵਿੱਚ ਕੀਤਾ ਜਾਂਦਾ ਰਿਹਾ ਹੈ, ਪਰ ਪਰਿਵਾਰ ਨੂੰ ਦਹਾਕਿਆਂ ਤੱਕ ਪਤਾ ਨਹੀਂ ਸੀ। ਹੁਣ ਹੇਨਰੀਟਾ ਲੈਕਸ ਫਾਊਂਡੇਸ਼ਨ ਦਾ ਹਿੱਸਾ ਬੈਪਟਿਸਟ ਸਰਵਾਈਕਲ ਕੈਂਸਰ ਦੇ ਖਾਤਮੇ ਲਈ WHO ਦੀ ਸਦਭਾਵਨਾ ਰਾਜਦੂਤ ਵੀ ਹੈ।

ਸਿਰੀਸ਼ਾ ਬੰਦਲਾ

ਸਿਰੀਸ਼ਾ ਬੰਦਲਾ, ਭਾਰਤ

ਏਰੋਨੌਟਿਕਲ ਇੰਜੀਨੀਅਰ

ਸਿਰੀਸ਼ਾ ਬੰਦਲਾ ਇਤਿਹਾਸਕ 2021 ਯੂਨਿਟੀ 22 ਮਿਸ਼ਨ ਦੇ ਹਿੱਸੇ ਵਜੋਂ ਪਹਿਲੀ ਪੂਰੀ ਤਰ੍ਹਾਂ ਤਿਆਰ ਕੀਤੀ ਸਬ-ਔਰਬਿਟਲ ਸਪੇਸ ਫਲਾਈਟ ਦੇ ਹਿੱਸੇ ਦੇ ਰੂਪ ਵਿੱਚ ਪੁਲਾੜ ਦੇ ਕੰਢੇ ਤੱਕ ਗਈ, ਜਿਸ ਨਾਲ ਉਹ ਪੁਲਾੜ 'ਤੇ ਜਾਣ ਵਾਲੀ ਭਾਰਤ ਵਿੱਚ ਪੈਦਾ ਹੋਈ ਦੂਜੀ ਔਰਤ ਬਣ ਗਈ।

ਛੋਟੀ ਉਮਰ ਵਿੱਚ ਹੀ ਪੁਲਾੜ ਵਿੱਚ ਰੁਚੀ ਪੈਦਾ ਕਰਕੇ, ਬੰਦਲਾ ਨੇ ਅਮਰੀਕਾ ਵਿੱਚ ਏਰੋਨੌਟਿਕਲ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ। ਉਹ ਹੁਣ ਵਰਜਿਨ ਗੈਲੈਕਟਿਕ ਲਈ ਸਰਕਾਰੀ ਮਾਮਲਿਆਂ ਅਤੇ ਖੋਜ ਕਾਰਜਾਂ ਦੀ ਉਪ ਪ੍ਰਧਾਨ ਹੈ। ਇਹ ਇੱਕ ਅਜਿਹੀ ਭੂਮਿਕਾ ਹੈ ਜਿਸ ਵਿੱਚ ਵੀਜੀ ਦੇ ਸਪੇਸਸ਼ਿਪ 'ਤੇ ਸਾਇੰਸ ਅਤੇ ਤਕਨਾਲੋਜੀ ਦੇ ਪ੍ਰਯੋਗਾਂ ਨੂੰ ਉਡਾਣ ਲਈ ਰਿਸਰਚ ਕਸਟਮਰਾਂ ਨਾਲ ਕੰਮ ਕਰਨਾ ਸ਼ਾਮਲ ਹੈ।

Sunny Leone

2016 ਦੀ ਜੇਤੂ, ਅਭਿਨੇਤਰੀ ਸੰਨੀ ਲਿਓਨ ਦੁਆਰਾ ਨਾਮਜ਼ਦ

"ਪੁਰਸ਼-ਪ੍ਰਧਾਨ ਇੰਡਸਟਰੀ ਵਿੱਚ ਸਿਰੀਸ਼ਾ ਲਈ ਹਰ ਚੀਜ਼ ਨੂੰ ਪਾਰ ਕਰਨਾ ਅਤੇ ਸਿਰਫ਼ ਆਪਣੀ ਸਖ਼ਤ ਮਿਹਨਤ ਅਤੇ ਸਮਰਪਣ ਦੇ ਆਧਾਰ 'ਤੇ ਅੱਗੇ ਵਧਣਾ ਮੇਰੇ ਲਈ ਇੱਕ ਪ੍ਰੇਰਨਾ ਹੈ। ਉਹ ਉਨ੍ਹਾਂ ਕੁੜੀਆਂ ਲਈ ਪ੍ਰੇਰਨਾ ਹੈ ਜੋ ਇਸ ਤਰ੍ਹਾਂ ਦੇ ਸੁਪਨੇ ਦੇਖਦੀਆਂ ਹਨ।"

ਨਿਗਾਰ ਮਰਫ਼

ਨਿਗਾਰ ਮਰਫ਼, ਈਰਾਕ

ਨਰਸ

ਇਰਾਕੀ ਕੁਰਦਿਸਤਾਨ ਵਿੱਚ ਮੁੱਖ ਬਰਨ ਯੂਨਿਟ ਵਿੱਚ ਹੈੱਡ ਨਰਸ ਦੇ ਤੌਰ 'ਤੇ ਨਿਗਾਰ ਮਰਫ ਦੇ ਕੰਮ ਵਿੱਚ ਉਨ੍ਹਾਂ ਔਰਤਾਂ ਦਾ ਇਲਾਜ ਕਰਨਾ ਸ਼ਾਮਲ ਹੈ ਜਿਨ੍ਹਾਂ ਨੇ ਆਤਮਦਾਹ ਕੀਤਾ, ਇਹ ਆਪਣੇ ਆਪ ਨੂੰ ਅੱਗ ਲਗਾਉਣ ਦੀ ਪ੍ਰਕਿਰਿਆ ਹੈ। ਇਹ ਪ੍ਰਥਾ ਅਜੇ ਵੀ ਇਸ ਖੇਤਰ ਦੀਆਂ ਔਰਤਾਂ ਵਿੱਚ ਵਿਰੋਧ ਦੇ ਰੂਪ ਵਿੱਚ ਆਮ ਪ੍ਰਚੱਲਿਤ ਹੈ।

ਮਰਫ ਨੇ ਹਸਪਤਾਲਾਂ ਵਿੱਚ ਲਗਭਗ 25 ਸਾਲਾਂ ਤੱਕ ਬੱਚਿਆਂ ਦੇ ਜਲਣ ਅਤੇ ਇੰਟੈਨਸਿਵ ਕੇਅਰ ਦੋਵਾਂ ਵਿੱਚ ਕੰਮ ਕੀਤਾ ਹੈ। ਆਪਣੇ ਵਾਰਡ ਵਿੱਚ ਉਹ ਉਨ੍ਹਾਂ ਮਰੀਜ਼ਾਂ ਦਾ ਵੀ ਇਲਾਜ ਕਰਦੀ ਹੈ ਜੋ ਦੁਰਘਟਨਾ ਵਿੱਚ ਜਲ ਗਏ ਹਨ। ਉਹ ਜਿਨ੍ਹਾਂ ਔਰਤਾਂ ਦਾ ਇਲਾਜ ਕਰਦੀ ਹੈ, ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਆਪਣੇ ਆਪ ਨੂੰ ਅੱਗ ਲਾਉਣ ਤੋਂ ਪਹਿਲਾਂ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ। ਉਨ੍ਹਾਂ ਵਿੱਚੋਂ ਕੁਝ 16 ਸਾਲ ਦੀ ਉਮਰ ਦੀਆਂ ਸਨ।

ਮੋਨਿਕਾ ਮੁਸੋਂਡਾ

ਮੋਨਿਕਾ ਮੁਸੋਂਡਾ, ਜ਼ਾਂਬੀਆ

ਕਾਰੋਬਾਰੀ ਔਰਤ

ਕਾਰਪੋਰੇਟ ਵਕੀਲ ਤੋਂ ਉੱਦਮੀ ਬਣੀ ਮੋਨਿਕਾ ਮੁਸੋਂਡਾ ਦੱਖਣੀ ਅਫ਼ਰੀਕੀ ਖੇਤਰ ਵਿੱਚ ਜ਼ਾਂਬੀਆ ਸਥਿਤ ਫੂਡ ਪ੍ਰੋਸੈਸਿੰਗ ਕੰਪਨੀ ਅਤੇ ਇੰਸਟੈਂਟ ਨੂਡਲ ਨਿਰਮਾਤਾ ਜਾਵਾ ਫੂਡਜ਼ ਦੀ ਸੰਸਥਾਪਕ ਅਤੇ ਸੀਈਓ ਹੈ। ਉਸਦਾ ਦ੍ਰਿਸ਼ਟੀਕੋਣ ਜ਼ਾਂਬੀਆ ਦੀ ਮਜ਼ਬੂਤ ​​ਕਣਕ ਦੀ ਪੈਦਾਵਾਰ ਦੇ ਨਾਲ ਹੀ ਵਧੇਰੇ ਸੁਵਿਧਾਜਨਕ ਖਾਧ ਪਦਾਰਥਾਂ ਦੀ ਮੰਗ ਅਤੇ ਖਪਤ ਦੇ ਬਦਲਦੇ ਪੈਟਰਨ ਦਾ ਫਾਇਦਾ ਉਠਾ ਕੇ ਕਿਫਾਇਤੀ ਖਾਧ ਉਤਪਾਦਾਂ ਦਾ ਉਤਪਾਦਨ ਕਰਨਾ ਹੈ।

ਮੁਸੋਂਡਾ, ਜੋ ਪੋਸ਼ਣ ਸਮਰਥਕ ਹੈ, ਕਈ ਹੋਰ ਮਹਿਲਾ ਉੱਦਮੀਆਂ ਦਾ ਮਾਰਗਦਰਸ਼ਨ ਕਰਦੀ ਹੈ ਅਤੇ ਕਾਰੋਬਾਰ ਵਿੱਚ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ 'ਤੇ ਬੋਲਦੀ ਹੈ। ਉਸਨੇ ਬਹੁਤ ਸਾਰੇ ਪੁਰਸਕਾਰ ਜਿੱਤੇ ਹਨ, ਅਤੇ ਅਫ਼ਰੀਕਾ ਦੀ ਖੇਤੀਬਾੜੀ ਅਤੇ ਭੋਜਨ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਲਈ ਉਸ ਦੇ ਕੰਮ ਨੂੰ ਪਛਾਣ ਮਿਲੀ ਹੈ।

ਜੇਨ ਰਿਗਬੀ

ਜੇਨ ਰਿਗਬੀ, ਅਮਰੀਕਾ

ਖਗੋਲ ਵਿਗਿਆਨੀ

ਨਾਸਾ ਦੀ ਖਗੋਲ ਵਿਗਿਆਨੀ ਡਾ. ਜੇਨ ਰਿਗਬੀ ਨੇ ਅਧਿਐਨ ਕੀਤਾ ਕਿ ਬ੍ਰਹਿਮੰਡੀ ਸਮੇਂ ਦੌਰਾਨ ਗਲੈਕਸੀਆਂ ਕਿਵੇਂ ਵਿਕਸਿਤ ਹੁੰਦੀਆਂ ਹਨ। ਉਹ ਅੰਤਰਰਾਸ਼ਟਰੀ ਟੀਮ ਵਿੱਚ ਪ੍ਰਮੁੱਖ ਵਿਗਿਆਨੀਆਂ ਵਿੱਚੋਂ ਇੱਕ ਸੀ ਜਿਸ ਨੇ ਦੁਨੀਆ ਦੀ ਸਭ ਤੋਂ ਵੱਡੀ ਸਪੇਸ ਟੈਲੀਸਕੋਪ ਜੇਮਸ ਵੈੱਬ ਲਾਂਚ ਕੀਤੀ ਅਤੇ ਤਾਇਨਾਤ ਕੀਤੀ। ਜੁਲਾਈ ਵਿੱਚ ਵੈੱਬ ਦੁਆਰਾ ਲਈਆਂ ਗਈਆਂ ਪਹਿਲੀਆਂ ਸੰਪੂਰਨ-ਰੰਗ ਦੀਆਂ ਤਸਵੀਰਾਂ ਬ੍ਰਹਿਮੰਡ ਦਾ ਹੁਣ ਤੱਕ ਦਾ ਸਭ ਤੋਂ ਵਿਸਤ੍ਰਿਤ ਇਨਫਰਾਰੈੱਡ ਦ੍ਰਿਸ਼ ਬਣ ਗਈਆਂ ਹਨ।

ਰਿਗਬੀ ਨੇ 100 ਤੋਂ ਵੱਧ ਪੀਅਰ-ਸਮੀਖਿਆ ਕੀਤੇ ਵਿਗਿਆਨਕ ਪੇਪਰ ਪ੍ਰਕਾਸ਼ਿਤ ਕੀਤੇ ਹਨ ਅਤੇ ਆਪਣੀ ਖੋਜ ਲਈ ਕਈ ਪੁਰਸਕਾਰ ਜਿੱਤੇ ਹਨ। ਉਹ STEM (ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਅਤੇ ਗਣਿਤ) ਵਿੱਚ ਸਮਾਨਤਾ ਅਤੇ ਸਮਾਵੇਸ਼ਨ ਲਈ ਸਮਰੱਥ ਵੀ ਹੈ।

ਜਦੋਂ ਮੈਂ ਇੱਕ ਵਿਦਿਆਰਥੀ ਸੀ, ਤਾਂ ਮੈਨੂੰ ਕਿਸੇ ਵੀ LGBTQ ਰੋਲ ਮਾਡਲਾਂ ਬਾਰੇ ਪਤਾ ਨਹੀਂ ਸੀ। ਮੈਨੂੰ ਉਮੀਦ ਹੈ ਕਿ ਮੈਂ ਉਸ ਆਖਰੀ ਪੀੜ੍ਹੀ ਦਾ ਹਿੱਸਾ ਹਾਂ ਜੋ ਬਿਨਾਂ ਕਿਸੇ ਐਲਜੀਬੀਟੀਕਿਊ ਰੋਲ ਮਾਡਲ ਦੇ ਵੱਡੀ ਹੋਈ ਹੈ।

ਜੇਨ ਰਿਗਬੀ

ਨਾਇਆ ਲਾਈਬਰਥ

ਨਾਇਆ ਲਾਈਬਰਥ, ਗ੍ਰੀਨਲੈਂਡ

ਮਨੋਵਿਗਿਆਨੀ

ਟਰੌਮਾ ਥੈਰੇਪਿਸਟ ਨਾਇਆ ਲਾਈਬਰਥ ਸਿਰਫ਼ 13 ਸਾਲ ਦੀ ਸੀ ਜਦੋਂ ਉਸ ਨੂੰ 1960 ਅਤੇ 70 ਦੇ ਦਹਾਕੇ ਦੌਰਾਨ ਡੈਨਿਸ਼ ਡਾਕਟਰਾਂ ਦੁਆਰਾ ਇਨੂਇਟ ਗ੍ਰੀਨਲੈਂਡਰਜ਼ 'ਤੇ ਕੀਤੀ ਗਈ ਜਨਮ ਨਿਯੰਤਰਣ ਮੁਹਿੰਮ ਦੇ ਹਿੱਸੇ ਵਜੋਂ ਅਣਜਾਣੇ ਵਿੱਚ ਅੰਤਰਗਰਭਸ਼ਈ ਉਪਕਰਨ (ਇੰਟਰਾਯੂਟਰਾਈਨ ਡਿਵਾਈਸ (IUD)) ਲਗਾਇਆ ਗਿਆ ਸੀ, ਜਿਸ ਨੂੰ ਆਮ ਤੌਰ 'ਤੇ ਕੌਇਲ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਸਾਲ ਡੈਨਮਾਰਕ ਅਤੇ ਗ੍ਰੀਨਲੈਂਡ ਰਸਮੀ ਤੌਰ 'ਤੇ ਇਨ੍ਹਾਂ ਅਭਿਆਸਾਂ ਦੀ ਜਾਂਚ ਸ਼ੁਰੂ ਕਰਨ ਲਈ ਸਹਿਮਤ ਹੋਏ, ਜਿਸ ਕਾਰਨ ਲਗਭਗ 4,500 ਔਰਤਾਂ ਅਤੇ ਲੜਕੀਆਂ ਪ੍ਰਭਾਵਿਤ ਹੋਈਆਂ ਹੋ ਸਕਦੀਆਂ ਹਨ।

ਲਾਈਬਰਥ ਇਨ੍ਹਾਂ ਔਰਤਾਂ ਦੀ ਮਦਦ ਕਰਨ ਲਈ ਮੁਹਿੰਮਾਂ ਚਲਾਉਂਦੀ ਹੈ, ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਇਹ ਖ਼ਦਸ਼ਾ ਹੈ ਕਿ ਉਨ੍ਹਾਂ ਦੀਆਂ ਪ੍ਰਜਣਨ ਸਬੰਧੀ ਸਮੱਸਿਆਵਾਂ ਲਈ ਕੌਇਲ ਜ਼ਿੰਮੇਵਾਰ ਹੈ। ਉਸ ਨੇ ਔਰਤਾਂ ਲਈ ਇੱਕ ਦੂਜੇ ਨਾਲ ਜੁੜਨ ਅਤੇ ਸਮਰਥਨ ਕਰਨ ਲਈ ਇੱਕ ਫੇਸਬੁੱਕ ਗਰੁੱਪ ਬਣਾਇਆ ਹੈ।

ਸਰਵਾਈਵ ਕਰਨ ਵਾਲੀਆਂ ਵੱਧ ਤੋਂ ਵੱਧ ਔਰਤਾਂ, ਦੂਜੀਆਂ ਔਰਤਾਂ ਲਈ ਰੋਲ ਮਾਡਲ ਬਣ ਰਹੀਆਂ ਹਨ। ਖੁੱਲ੍ਹ ਕੇ ਬੋਲਣ ਨਾਲ ਅਕਸਰ ਡਰ ਦੂਰ ਹੋ ਜਾਂਦਾ ਹੈ, ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਨੂੰ ਜੱਜ ਨਹੀਂ ਕੀਤਾ ਜਾਵੇਗਾ। ਸਾਨੂੰ ਸਾਡੇ ਡਰ ਰਾਹੀਂ ਕਾਬੂ ਨਹੀਂ ਕੀਤਾ ਜਾ ਸਕਦਾ।

ਨਾਇਆ ਲਾਈਬਰਥ

ਏਰਿਕਾ ਲਿਰਿਯਾਨੋ

ਏਰਿਕਾ ਲਿਰਿਯਾਨੋ, ਡੋਮਿਨੀਕਨ ਰਿਪਬਲਿਕ

ਕੋਕੋ ਉੱਦਮੀ

ਕੋਕੋ ਸਪਲਾਈ ਚੇਨ ਦੀ ਮੁੜ ਕਲਪਨਾ ਕਰਨ ਦੇ ਉਦੇਸ਼ ਨਾਲ, ਏਰਿਕਾ ਲਿਰਿਯਾਨੋ ਡੋਮਿਨੀਕਨ ਰਿਪਬਲਿਕ ਵਿੱਚ ਮੁਨਾਫਾ-ਸ਼ੇਅਰਿੰਗ ਐਕਸਪੋਰਟ ਸਟਾਰਟ-ਅੱਪ ਚਲਾਉਂਦੀ ਹੈ। ਲਿਰਿਯਾਨੋ ਨੇ ਕੋਕੋ ਦੇ ਉਤਪਾਦਨ ਅਤੇ ਵੰਡ ਨੂੰ ਬਿਹਤਰ ਅਤੇ ਟਿਕਾਊ ਬਣਾਉਣ ਦੇ ਉਦੇਸ਼ ਨਾਲ ਆਪਣੀ ਭੈਣ ਜੈਨੇਟ ਨਾਲ INARU ਦੀ ਸਹਿ-ਸਥਾਪਨਾ ਕੀਤੀ। ਇਸ ਸਾਲ ਉਨ੍ਹਾਂ ਦੇ ਸਟਾਰਟ-ਅੱਪ ਨੂੰ ਸੀਡ ਫੰਡਿੰਗ ਮਿਲੀ ਹੈ।

ਇਤਿਹਾਸਕ ਤੌਰ 'ਤੇ ਕੋਕੋ ਉਦਯੋਗ ਛੋਟੇ ਕਿਸਾਨਾਂ ਲਈ ਸ਼ੋਸ਼ਣਕਾਰੀ ਰਿਹਾ ਹੈ, ਪਰ ਉਨ੍ਹਾਂ ਦੀ ਕੰਪਨੀ ਡੋਮਿਨੀਕਨ ਉਤਪਾਦਕਾਂ ਲਈ ਨੈਤਿਕ ਸੋਰਸਿੰਗ ਅਤੇ ਉਚਿਤ ਉਜਰਤ ਨੂੰ ਯਕੀਨੀ ਬਣਾਉਂਦੀ ਹੈ। ਨਿਊਯਾਰਕ ਵਿੱਚ ਪੈਦਾ ਹੋਈਆਂ ਇਹ ਭੈਣਾਂ ਡੋਮਿਨੀਕਨ ਰਿਪਬਲਿਕ ਵਿੱਚ ਕਿਸਾਨਾਂ ਅਤੇ ਉੱਦਮੀਆਂ ਦੇ ਪਰਿਵਾਰ ਵਿੱਚੋਂ ਆਉਂਦੀਆਂ ਹਨ। ਉਹ ਹੁਣ ਦੇਸ਼ ਭਰ ਵਿੱਚ ਔਰਤਾਂ ਦੁਆਰਾ ਚਲਾਏ ਜਾਣ ਵਾਲੇ ਫਾਰਮਾਂ, ਸਹਿਕਾਰੀ ਕਮੇਟੀਆਂ ਅਤੇ ਸਪਲਾਇਰਾਂ ਨਾਲ ਭਾਈਵਾਲੀ ਕਰਦੀਆਂ ਹਨ।

ਆਪਣਾ ਮਾਰਗ ਨਿਰਧਾਰਤ ਕਰਨ ਦੀ ਸ਼ਕਤੀ, ਕੁਝ ਅਜਿਹੀ ਚੀਜ਼ ਹੈ ਜਿਸ ’ਤੇ ਸਾਰੇ ਮਨੁੱਖਾਂ ਨੂੰ ਅਧਿਕਾਰ ਹੋਣਾ ਚਾਹੀਦਾ ਹੈ, ਅਤੇ ਇਸ ਵਿੱਚ ਇੱਕ ਔਰਤ ਦੀ ਇਹ ਸ਼ਕਤੀ ਵੀ ਸ਼ਾਮਲ ਹੈ ਕਿ ਉਹ ਆਪਣੇ ਲਈ ਕਿਸ ਕਿਸਮ ਦਾ ਜੀਵਨ ਚਾਹੁੰਦੀ ਹੈ।

ਏਰਿਕਾ ਲਿਰਿਯਾਨੋ

ਮਰੀਨਾ ਵਾਇਜ਼ੋਵਸਕਾ

ਮਰੀਨਾ ਵਾਇਜ਼ੋਵਸਕਾ, ਯੂਕਰੇਨ

ਗਣਿਤ-ਵਿਗਿਆਨੀ

ਯੂਕਰੇਨੀ ਗਣਿਤ-ਸ਼ਾਸਤਰੀ ਜੋ ਇਸ ਸਾਲ ਦੇ ਸ਼ੁਰੂ ਵਿੱਚ ਵੱਕਾਰੀ ਫੀਲਡਜ਼ ਮੈਡਲ ਜਿੱਤਣ ਵਾਲੀ ਇਤਿਹਾਸ ਵਿੱਚ ਸਿਰਫ਼ ਦੂਜੀ ਔਰਤ ਬਣੀ ਹੈ - ਜਿਸ ਨੂੰ ਅਕਸਰ ਗਣਿਤ ਦੇ ਨੋਬੇਲ ਪੁਰਸਕਾਰ ਵਜੋਂ ਦਰਸਾਇਆ ਜਾਂਦਾ ਹੈ ਜੋ ਹਰ ਚਾਰ ਸਾਲ ਬਾਅਦ ਦਿੱਤਾ ਜਾਂਦਾ ਹੈ। ਮਰੀਨਾ ਵਾਇਜ਼ੋਵਸਕਾ ਨੇ 400 ਸਾਲ ਪੁਰਾਣੀ ਬੁਝਾਰਤ 'ਤੇ ਕੰਮ ਕਰਨ ਲਈ ਪੁਰਸਕਾਰ ਜਿੱਤਿਆ, ਇਸ ਸਮੱਸਿਆ ਨੂੰ ਹੱਲ ਕਰਦੇ ਹੋਏ ਕਿ ਗੋਲਾਰਧਾਂ ਨੂੰ ਅੱਠ ਅਯਾਮਾਂ ਵਾਲੀ ਸਪੇਸ ਵਿੱਚ ਸਭ ਤੋਂ ਕੁਸ਼ਲ ਤਰੀਕੇ ਨਾਲ ਕਿਵੇਂ ਪੈਕ ਕਰਨਾ ਹੈ।

ਲੌਸੇਨ (ਈਪੀਐੱਫਐੱਲ) ਵਿੱਚ ਸਵਿਸ ਫੈਡਰਲ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਆਧਾਰ ’ਤੇ ਵਾਇਜ਼ੋਵਸਕਾ ਗਣਿਤ ਦੇ ਸੰਸਥਾਨ ਵਿੱਚ ਨੰਬਰ ਥਿਊਰੀ ਦੀ ਪ੍ਰੋਫੈਸਰ ਅਤੇ ਚੇਅਰਮੈਨ ਹੈ।

ਏਨੁਰਾ ਸਾਗਿਨ

ਏਨੁਰਾ ਸਾਗਿਨ, ਕਿਰਗਿਜ਼ਸਤਾਨ

ਇੰਜਨੀਅਰ

ਇੱਕ ਕੰਪਿਊਟਰ ਇੰਜੀਨੀਅਰ, ਈਕੋ-ਫੈਮੀਨਿਸਟ ਅਤੇ ਸਟਾਰਟ-ਅੱਪ ਦੀ ਸੀਈਓ ਦੇ ਰੂਪ ਵਿੱਚ ਏਨੁਰਾ ਸਾਗਿਨ ਵਾਤਾਵਰਨ ਦੀਆਂ ਸਮੱਸਿਆਵਾਂ ਦੇ ਤਕਨਾਲੋਜੀ-ਆਧਾਰਿਤ ਹੱਲ ਬਣਾਉਣ ਲਈ ਆਪਣੇ ਕੁਸ਼ਲ ਦਾ ਪ੍ਰਯੋਗ ਕਰ ਰਹੀ ਹੈ। ਉਸਨੇ ਤਜ਼ਾਰ ਨਾਮਕ ਇੱਕ ਐਪ ਦੀ ਸਥਾਪਨਾ ਕੀਤੀ ਜੋ ਕੂੜਾ ਉਤਪਾਦਕਾਂ, ਘਰਾਂ ਅਤੇ ਵਿਅਕਤੀਆਂ ਤੋਂ ਲੈ ਕੇ ਰੈਸਟੋਰੈਂਟਾਂ, ਫੈਕਟਰੀਆਂ ਅਤੇ ਨਿਰਮਾਣ ਸਾਈਟਾਂ ਤੱਕ ਸਾਰਿਆਂ ਨੂੰ ਰੀਸਾਈਕਲਰਾਂ ਨਾਲ ਜੋੜਦੀ ਹੈ। ਐਪ ਦਾ ਉਦੇਸ਼ ਲੈਂਡਫਿੱਲ ਵਿੱਚ ਫੈਲਣ ਵਾਲੇ ਕੂੜੇ ਨੂੰ ਘਟਾਉਣਾ ਅਤੇ ਅੰਤ ਵਿੱਚ ਮੱਧ ਏਸ਼ੀਆਈ ਦੇਸ਼ਾਂ ਵਿੱਚ ਸਥਿਰਤਾ ਦੀ ਸਮੱਸਿਆ ਨਾਲ ਨਜਿੱਠਣਾ ਹੈ।

ਉਸਨੇ ਕਿਰਗਿਜ਼ਸਤਾਨ ਦੇ ਵੱਖ-ਵੱਖ ਖੇਤਰਾਂ ਵਿੱਚ 2,000 ਤੋਂ ਵੱਧ ਸਕੂਲੀ ਵਿਦਿਆਰਥਣਾਂ ਲਈ ਕੋਡਿੰਗ ਅਤੇ STEM (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਵਿੱਚ ਵਰਕਸ਼ਾਪਾਂ ਦੀ ਅਗਵਾਈ ਵੀ ਕੀਤੀ ਹੈ।

ਅੱਜ ਔਰਤਾਂ ਦੀ ਅਗਵਾਈ ਅਤੇ ਜਲਵਾਯੂ ਪ੍ਰਤੀਕਿਰਿਆਵਾਂ ਵਿੱਚ ਭਾਗੀਦਾਰੀ ਦੇ ਬਿਨਾਂ, ਇਹ ਸੰਭਾਵ ਨਹੀਂ ਹੈ ਕਿ ਸਥਾਈ ਗ੍ਰਹਿ ਅਤੇ ਲਿੰਗ-ਬਰਾਬਰ ਕੱਲ੍ਹ ਲਈ ਹੱਲ ਪ੍ਰਾਪਤ ਕੀਤੇ ਜਾਣਗੇ।

ਏਨੁਰਾ ਸਾਗਿਨ

ਮੋਨਿਕਾ ਸਿੰਪਸਨ

ਮੋਨਿਕਾ ਸਿੰਪਸਨ, ਅਮਰੀਕਾ

ਪ੍ਰਜਣਨ ਨਿਆਂ ਕਾਰਕੁਨ

ਦੱਖਣੀ ਅਮਰੀਕਾ ਦੇ ਰਾਜਾਂ ਵਿੱਚ ਪ੍ਰਜਣਨ ਨਿਆਂ ਲਈ ਕੰਮ ਕਰਨ ਵਾਲੀ ਇੱਕ ਸੰਸਥਾ ਸਿਸਟਰਸੋਂਗ ਦੀ ਕਾਰਜਕਾਰੀ ਨਿਰਦੇਸ਼ਕ ਵਜੋਂ ਮੋਨਿਕਾ ਸਿੰਪਸਨ ਜਿਨਸੀ ਅਤੇ ਪ੍ਰਜਣਨ ਆਜ਼ਾਦੀ ਲਈ ਲੜਨ 'ਤੇ ਧਿਆਨ ਕੇਂਦਰਤ ਕਰਦੀ ਹੈ। ਇਸ ਸਾਲ ਇਹ ਮੁੱਦਾ ਸੁਰਖੀਆਂ ਵਿੱਚ ਉਦੋਂ ਆਇਆ, ਜਦੋਂ ਅਮਰੀਕਾ ਦੀ ਸੁਪਰੀਮ ਕੋਰਟ ਨੇ ਰੋਅ ਬਨਾਮ ਵੇਡ ਦੇ ਉਸ ਫੈਸਲੇ ਨੂੰ ਉਲਟਾ ਦਿੱਤਾ ਜਿਸਨੇ ਪੂਰੇ ਦੇਸ਼ ਵਿੱਚ ਕਾਨੂੰਨੀ ਗਰਭਪਾਤ ਤੱਕ ਪਹੁੰਚ ਦਾ ਅਧਿਕਾਰ ਬਣਾਇਆ ਸੀ।

ਸਿੰਪਸਨ ਇੱਕ ਗਾਇਕਾ ਅਤੇ ਵਕਤਾ ਕਲਾਕਾਰ ਵੀ ਹੈ ਜੋ ਆਪਣੀ ਸਰਗਰਮੀ ਨੂੰ ਆਪਣੀ ਕਲਾ ਨਾਲ ਜੋੜਦੀ ਹੈ। ਉਹ ਇੱਕ ਪ੍ਰਮਾਣਿਤ ਦੂਲਾ ਅਤੇ ਬਲੈਕ ਮੌਮਸ ਮੈਟਰ ਅਲਾਇੰਸ ਦੀ ਸੰਸਥਾਪਕ ਬੋਰਡ ਮੈਂਬਰ ਹੈ, ਜੋ ਸਿਆਹਫਾਮ ਮਾਵਾਂ ਦੀ ਸਿਹਤ ਨੂੰ ਸੁਧਾਰਨ ਲਈ ਕੰਮ ਕਰ ਰਹੀ ਹੈ।

ਸੋਫੀਆ ਹਾਇਨੋਨੈਨ

ਸੋਫੀਆ ਹਾਇਨੋਨੈਨ, ਅਰਜਨਟੀਨਾ

ਜੈਵ ਵਿਭਿੰਨਤਾ ਸੁਰੱਖਿਅਕ

ਜੈਵ ਵਿਭਿੰਨਤਾ ਦੀ ਸੁਰੱਖਿਆ ਲਈ ਵਚਨਬੱਧ, ਜੀਵ-ਵਿਗਿਆਨੀ ਸੋਫੀਆ ਹਾਇਨੋਨੈਨ ਨੇ ਦੱਖਣੀ ਅਮਰੀਕਾ ਵਿੱਚ ਲੁਪਤ ਹੋਣ ਦੇ ਸੰਕਟ ਨੂੰ ਉਲਟਾਉਣ ਦੇ ਪਹਿਲੇ ਯਤਨਾਂ ਦੀ ਅਗਵਾਈ ਕੀਤੀ। ਇਸ ਤਹਿਤ ਅਰਜਨਟੀਨਾ ਵਿੱਚ ਮੁੱਖ ਜਲਗਾਹ ਈਕੋਸਿਸਟਮ ਐਟਰੇਰੋਸ ਡੇਲ ਇਬੇਰਾ ਜੋ ਦੁਨੀਆ ਦੀਆਂ ਸਭ ਤੋਂ ਵੱਡੀਆਂ ਜਲਗਾਹਾਾਂ ਵਿੱਚੋਂ ਇੱਕ ਹੈ, ਉਸ ਨੂੰ ਸੁਰੱਖਿਅਤ ਖੇਤਰ ਸਿਰਜਣ ਵਿੱਚ ਯੋਗਦਾਨ ਪਾਉਣ ਲਈ 30 ਸਾਲਾਂ ਤੋਂ ਵੱਧ ਸਮਾਂ ਬਿਤਾਇਆ ਹੈ।

ਉਸਦੀ ਅਗਵਾਈ ਵਿੱਚ 'ਰੀਵਿਾਈਲਡਿੰਗ ਅਰਜਨਟੀਨਾ' ਪ੍ਰੋਜੈਕਟ ਇੱਕ ਮਾਡਲ ਤਹਿਤ, ਪੈਟਾਗੋਨੀਅਨ ਸਟੈਪੀ ਸਮੇਤ ਚਾਰ ਮੁੱਖ ਵਾਤਾਵਰਨ ਖੇਤਰਾਂ ਵਿੱਚ ਸਰਗਰਮ ਹੈ, ਜੋ ਨਿੱਜੀ ਜ਼ਮੀਨ ਨੂੰ ਸੁਰੱਖਿਅਤ ਰਾਸ਼ਟਰੀ ਪਾਰਕਾਂ ਵਿੱਚ ਬਦਲਣ ਅਤੇ ਈਕੋਸਿਸਟਮ ਨੂੰ ਬਹਾਲ ਕਰਨ ਅਤੇ ਟਿਕਾਊ ਵਾਤਾਵਰਨ ਟੂਰਿਜ਼ਮ ਬਣਾਉਣ ਲਈ ਮੂਲ ਪ੍ਰਜਾਤੀਆਂ ਨੂੰ ਦੁਬਾਰਾ ਪੇਸ਼ ਕਰਨ 'ਤੇ ਵਿਚਾਰ ਕਰਦਾ ਹੈ।

ਕਿਮੀਕੋ ਹਿਰਾਟਾ

ਕਿਮੀਕੋ ਹਿਰਾਟਾ, ਜਪਾਨ

ਜਲਵਾਯੂ ਪ੍ਰਚਾਰਕ

ਕੋਲਾ ਸ਼ਕਤੀ ਦੀ ਕੱਟੜ ਵਿਰੋਧੀ, ਕਿਮੀਕੋ ਹਿਰਾਟਾ ਨੇ ਆਪਣਾ ਅੱਧਾ ਜੀਵਨ ਜਾਪਾਨ ਨੂੰ ਜੈਵਿਕ ਈਂਧਨ 'ਤੇ ਨਿਰਭਰਤਾ ਤੋਂ ਛੁਟਕਾਰਾ ਪਾਉਣ ਲਈ ਲੜਦਿਆਂ ਬਿਤਾਇਆ ਹੈ ਜੋ ਹੁਣ ਤੱਕ ਜਲਵਾਯੂ ਤਬਦੀਲੀ ਲਈ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਹੈ। ਉਸ ਦੀ ਜ਼ਮੀਨੀ ਪੱਧਰ ਦੀ ਮੁਹਿੰਮ ਦੇ ਨਤੀਜੇ ਵਜੋਂ 17 ਯੋਜਨਾਬੱਧ ਕੋਲਾ ਪਾਵਰ ਪਲਾਂਟਾਂ ਨੂੰ ਰੱਦ ਕਰ ਦਿੱਤਾ ਗਿਆ। ਗੋਲਡਮੈਨ ਵਾਤਾਵਰਨ ਪੁਰਸਕਾਰ ਜਿੱਤਣ ਵਾਲੀ ਉਹ ਪਹਿਲੀ ਜਪਾਨੀ ਔਰਤ ਹੈ।

ਅਲ ਗੋਰ ਦੀ ਕਿਤਾਬ ‘ਅਰਥ ਇਨ ਦਿ ਬੈਲੇਂਸ’ ਨੂੰ ਪੜ੍ਹਨ ਤੋਂ ਬਾਅਦ ਹਿਰਾਟਾ ਨੇ 1990 ਦੇ ਦਹਾਕੇ ਵਿੱਚ ਇੱਕ ਜਲਵਾਯੂ ਕਾਰਕੁਨ ਬਣਨ ਲਈ ਪ੍ਰਕਾਸ਼ਨ ਹਾਊਸ ਦੀ ਆਪਣੀ ਨੌਕਰੀ ਛੱਡ ਦਿੱਤੀ। ਉਹ ਹੁਣ ਜਨਵਰੀ 2022 ਵਿੱਚ ਸਥਾਪਿਤ ਸੁਤੰਤਰ ਸੰਸਥਾ ਕਲਾਈਮੇਟ ਇੰਟੀਗ੍ਰੇਟ ਦੀ ਕਾਰਜਕਾਰੀ ਨਿਰਦੇਸ਼ਕ ਹੈ, ਜੋ ਡੀਕਾਰਬੋਨਾਈਜ਼ੇਸ਼ਨ ਨਾਲ ਨਜਿੱਠ ਰਹੀ ਹੈ।

100 ਵੂਮੈਨ - ਬੀਬੀਸੀ ਵਰਲਡ ਸਰਵਿਸ

100 ਵੂਮੈਨ ਕੀ ਹਨ?

ਬੀਬੀਸੀ 100 ਵੂਮੈਨ ਹਰ ਸਾਲ ਦੁਨੀਆ ਭਰ ਦੀਆਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਔਰਤਾਂ ਦੇ ਨਾਮ ਦਿੰਦੀ ਹੈ। ਅਸੀਂ ਉਨ੍ਹਾਂ ਦੇ ਜੀਵਨ ਬਾਰੇ ਦਸਤਾਵੇਜ਼ੀ, ਫੀਚਰ ਅਤੇ ਇੰਟਰਵਿਊਜ਼ ਕਰਦੇ ਹਾਂ - ਇਹ ਅਜਿਹੀਆਂ ਕਹਾਣੀਆਂ ਹੁੰਦੀਆਂ ਹਨ ਜੋ ਔਰਤਾਂ ਨੂੰ ਕੇਂਦਰ ਵਿੱਚ ਰੱਖਦੀਆਂ ਹਨ।

ਇੰਸਟਾਗ੍ਰਾਮ, ਫੇਸਬੁੱਕ ਅਤੇ ਟਵਿੱਟਰ 'ਤੇ ਬੀਬੀਸੀ 100 ਵੂਮੈਨ ਨੂੰ ਫੌਲੋ ਕਰੋ। #BBC100Women ਦੀ ਵਰਤੋਂ ਕਰਕੇ ਗੱਲਬਾਤ ਵਿੱਚ ਸ਼ਾਮਲ ਹੋਵੋ।

100 ਵੂਮੈਨ ਕਿਵੇਂ ਚੁਣੀਆਂ ਗਈਆਂ?

ਬੀਬੀਸੀ ਦੀ 100 ਵੂਮੈਨ ਟੀਮ ਨੇ ਬੀਬੀਸੀ ਦੀਆਂ ਵਰਲਡ ਸਰਵਿਸ ਲੈਂਗੂਏਜ ਟੀਮਾਂ ਦੇ ਨੈੱਟਵਰਕ ਦੁਆਰਾ ਸੁਝਾਏ ਗਏ ਨਾਮਾਂ ਦੇ ਆਧਾਰ ’ਤੇ ਇੱਕ ਸ਼ਾਰਟਲਿਸਟ ਤਿਆਰੀ ਕੀਤੀ। ਅਸੀਂ ਉਨ੍ਹਾਂ ਉਮੀਦਵਾਰਾਂ ਦੀ ਤਲਾਸ਼ ਕਰ ਰਹੇ ਸੀ ਜਿਨ੍ਹਾਂ ਨੇ ਪਿਛਲੇ 12 ਮਹੀਨਿਆਂ ਵਿੱਚ ਸੁਰਖੀਆਂ ਬਟੋਰੀਆਂ ਹਨ ਜਾਂ ਮਹੱਤਵਪੂਰਨ ਸਟੋਰੀਜ਼ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਕੋਲ ਦੱਸਣ ਲਈ ਪ੍ਰੇਰਨਾਦਾਇਕ ਕਹਾਣੀਆਂ ਹਨ, ਜਾਂ ਉਨ੍ਹਾਂ ਨੇ ਕੁਝ ਮਹੱਤਵਪੂਰਨ ਪ੍ਰਾਪਤ ਕੀਤਾ ਹੈ, ਜਾਂ ਉਨ੍ਹਾਂ ਨੇ ਸਮਾਜ ਨੂੰ ਅਜਿਹੇ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ ਜੋ ਖਬਰਾਂ ਨਹੀਂ ਬਣਦੇ। ਫਿਰ ਨਾਵਾਂ ਦੇ ਪੂਲ ਦਾ ਮੁਲਾਂਕਣ ਇਸ ਸਾਲ ਦੇ ਥੀਮ - ਪਿਛਲੇ ਦਹਾਕੇ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਕੀਤੀ ਗਈ ਪ੍ਰਗਤੀ ਦੇ ਆਧਾਰ ’ਤੇ ਕੀਤਾ ਗਿਆ।

ਅਸੀਂ ਉਨ੍ਹਾਂ ਵਿਸ਼ਿਆਂ ਦੀ ਪੜਚੋਲ ਕੀਤੀ ਜੋ ਰਾਇ ਨੂੰ ਵੰਡਦੇ ਹਨ, ਜਿਵੇਂ ਕਿ ਪ੍ਰਜਣਨ ਅਧਿਕਾਰ ਜਿੱਥੇ ਇੱਕ ਔਰਤ ਦੀ ਪ੍ਰਗਤੀ ਦੂਜੀ ਦਾ ਨੁਕਸਾਨ ਹੋ ਸਕਦੀ ਹੈ। ਅਸੀਂ ਉਨ੍ਹਾਂ ਔਰਤਾਂ ਨੂੰ ਨਾਮਜ਼ਦ ਕੀਤਾ ਹੈ ਜਿਨ੍ਹਾਂ ਨੇ ਬਦਲਾਅ ਲਿਆਂਦਾ ਹੈ। ਅੰਤਮ ਨਾਮ ਚੁਣੇ ਜਾਣ ਤੋਂ ਪਹਿਲਾਂ ਸੂਚੀ ਨੂੰ ਖੇਤਰੀ ਨੁਮਾਇੰਦਗੀ ਅਤੇ ਨਿਰਪੱਖਤਾ ਲਈ ਵੀ ਮਾਪਿਆ ਗਿਆ।

ਸੂਚੀ ਵਿੱਚ ਸ਼ਾਮਲ ਕੁਝ ਔਰਤਾਂ ਅਗਿਆਤ ਰੂਪ ਵਿੱਚ ਜਾਂ ਬਿਨਾਂ ਉਪਨਾਮ ਦੇ ਦਿਖਾਈ ਦਿੰਦੀਆਂ ਹਨ। ਅਜਿਹਾ ਉਨ੍ਹਾਂ ਦੀ ਸਹਿਮਤੀ ਅਤੇ ਬੀਬੀਸੀ ਦੀ ਸੰਪਾਦਕੀ ਨੀਤੀ ਅਤੇ ਇਸ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਕੀਤਾ ਗਿਆ ਹੈ।

ਅਤੇ 450 ਸਰੀਰਕ ਗਾਈਡੈਂਸ ਖਰੀਦਣ ਵਾਲੇ ਵਿਸ਼ੇ ਵਿਸ਼ੇ ਅਰਥ ਸ਼ਾਸਤਰ ਦੇ Languageਾਂਚੇ ਭਾਸ਼ਾ ਸੰਦ ਸਾਡੀ ਆਪਣੀ ਮਦਦ ਭਾਰਤੀ ਅੰਤਰਰਾਸ਼ਟਰੀਕਰਨ ਅਸਲ ਸਮਰੱਥਾ ਦੇ ਮਾਲਕ ਹਨ। ਉਸ਼ਕੀ ਮੌਜੂਦਾ ਪਛਾਣ ਮਾਰਗ ਦਰਸ਼ਕ ਅਨੁਵਾਦਕ ਅਮਿਤਕੁਮਾਰ ਸੁਨਾਤ ਨੂੰ ਮਨੁੱਖੀ ਹਿਦਾਇਤਾਂ ਦੀ ਚੋਣ ਕਰਨ ਦੇ ਯੋਗ ਸਾਂਝਾ ਕਰ ਰਹੀ ਹੈ

ਨਲੀਕਰਨ ਲਗਭਗ ਪੂਰਾ ਹੋ ਗਿਆ ਹੈ, ਪਰ ਉਪਭੋਗਤਾ ਦੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ. ਪਰ ਸਥਾਪਤ ਸੰਪੂਰਨ ਗੱਲਬਾਤ ਨੂੰ ਤੋੜਿਆ ਨਹੀਂ ਜਾ ਸਕਦਾ, ਬਲਕਿ ਨਿਰਦੇਸ਼ਾਂ ਵਿਚ ਸੁਧਾਰ ਕੀਤਾ ਜਾ ਸਕਦਾ ਹੈ. ਸਭ ਤੋਂ ਪਹਿਲਾਂ ਸੰਸਾਰ ਨੂੰ ਇਕ ਸਮਾਜ ਵਜੋਂ ਬਣਾਈ ਰੱਖਣਾ ਹੈ. ਭਾਸ਼ਾ ਸਮਾਜ ਦੀ ਭਾਸ਼ਾ ਹੈ.

Click here to test multiple includes on one page