ਮੈਰਾਥਨ ਦੌੜ ਲਗਭਗ ਓਲੰਪਿਕ ਦਾ ਸਮਾਨਾਰਥੀ ਬਣ ਗਈ ਹੈ ਅਤੇ ਸਾਲ 1896 ਦੀ ਸ਼ੁਰੂਆਤ ਤੋਂ ਨਵੀਂਆਂ ਖੇਡਾਂ ਦਾ ਹਿੱਸਾ ਬਣ ਗਈ ਹੈ। ਤੇਜ਼ ਰਫ਼ਤਾਰ 'ਤੇ 42.2 ਕਿਲੋਮੀਟਰ ਦੌੜਨਾ, ਆਪਣੇ ਆਪ ਵਿੱਚ ਇੱਕ ਬਹੁਤ ਸਬਰ ਵਾਲਾ ਕੰਮ ਹੈ। ਇਸ ਦੌਰਾਨ ਇੱਕ ਐਥਲੀਟ ਨੂੰ ਆਪਣੇ ਸਰੀਰ ਦੀ ਤਾਕਤ ਦਾ ਵੱਡਾ ਹਿੱਸਾ ਖ਼ਰਚ ਕਰਨਾ ਪੈਂਦਾ ਹੈ।
ਪਰ ਅਸਲ ਵਿੱਚ ਕਿੰਨਾ? ਖੇਡ ਵਿਗਿਆਨ ਅਤੇ ਪੋਸ਼ਣ ਦੇ ਸਭ ਤੋਂ ਆਧੁਨਿਕ ਯੁੱਗ ਵਿਚ, ਉਹ ਕਿਹੜਾ ਭੋਜਨ ਹੈ ਜੋ ਜੇਤੂਆਂ ਨੂੰ ਇੰਨੀ ਤਾਕਤ ਦਿੰਦਾ ਹੈ?
ਇਹ ਪਤਾ ਕਰਨ ਲਈ ਕੀਨੀਆ ਦੇ ਦੋ ਸਭ ਤੋਂ ਬਹਿਤਰ ਮੌਜੂਦਾ ਵਿਸ਼ਵ ਰਿਕਾਰਡ ਧਾਰਕ ਮੈਰਾਥਨ ਮਰਦ ਅਤੇ ਔਰਤ ਵਰਗ ਦੇ ਚੈਂਪੀਅਨਾਂ ਦੀ ਖ਼ੁਰਾਕ ਦੇਖਦੇ ਹਾਂ। ਇਲੀਯੁਡ ਕਿਪਚੋਗੇ ਅਤੇ ਬ੍ਰਿਗੇਡ ਕੋਸਗੇ, ਦੋਵੇਂ ਕੀਨੀਆ ਤੋਂ ਹਨ।
ਅਸੀਂ ਇਨ੍ਹਾਂ ਅਥਲੀਟਾਂ ਨੂੰ ਉਸ ਸਮੇਂ ਮਿਲੇ ਜਦੋਂ ਦੋਵੇਂ ਟੋਕੀਓ ਗੇਮਜ਼ ਲਈ ਟਰੇਨਿੰਗ ਲੈ ਰਹੇ ਸਨ। ਇਸ ਦੌਰਾਨ ਅਸੀਂ ਉਨ੍ਹਾਂ ਦੋਵਾਂ ਦੀਆਂ ਖਾਣ ਦੀਆਂ ਆਦਤਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ।
ਬ੍ਰਿਜ਼ਿਡ ਅਤੇ ਇਲੀਯੁਡ ਨੂੰ ਫ਼ੀਨਿਸ਼ ਲਾਈਨ ਤੱਕ ਪਹੁੰਚਣ ਦੀ ਤਾਕਤ ਦੇਣ ਵਾਲੇ ਭੋਜਣ ਅਤੇ ਪੀਣ ਪਦਾਰਥਾਂ ਬਾਰੇ ਜਾਣਨ ਲਈ ਇਸ ਕਹਾਣੀ ਨੂੰ ਪੜ੍ਹੋ ਅਤੇ ਹਾਈਲਾਈਟ ਕੀਤੇ ਕੀਵਰਡਜ਼ (ਮੁੱਖ ਸ਼ਬਦਾਂ) 'ਤੇ ਟੈਪ ਕਰੋ
ਮੈਰਾਥਨ ਇੱਕ ਪਸੀਨਾ ਵਹਾਉਣ ਵਾਲਾ ਕੰਮ ਹੈ ਚਲੋ ਇਸ ਨੂੰ ਕੁਝ ਡਰਿੰਕਸ ਨਾਲ ਸ਼ੁਰੂ ਕਰਦੇ ਹਾਂ। ਤੇ ਜਦੋਂ ਕੀਨੀਆ ਵਿੱਚ ਹੋਵੇ ਤਾਂ ਸੁਭਾਵਕ ਪਸੰਦ ਚਾਹ ਹੀ ਹੋਵੇਗੀ। ਥੋੜ੍ਹੀ ਖੰਡ ਮਿਲਾਉਣਾ ਸਾਡੇ ਦੌੜਾਕਾਂ ਨੂੰ ਕੁਝ ਤਾਕਤ ਦੇਵੇਗਾ ਸ਼ੁਰੂਆਤੀ ਦੌੜ ਮੁਕੰਮਲ ਕਰਨ ਵਿੱਚ।
ਮਿੱਠੀ ਬਹੁਤ ਸਾਰੇ ਕੀਨੀਆ ਦੇ ਦੌੜਾਕਾਂ ਦੀ ਪੰਸਦੀਦਾ ਹੈ।
ਦਿਲਚਸਪ ਗੱਲ ਹੈ ਕਿ ਕਈ ਦੌੜਾਕ ਟ੍ਰੇਨਿਗ ਦੌਰਾਨ ਪਾਣੀ ਦੇ ਮੁਕਾਬਲੇ ਚਾਹ ਜ਼ਿਆਦਾ ਪੀਂਦੇ ਹਨ। ਚਲੋ ਦੌੜ ਦੀ ਸ਼ੁਰੂਆਤ ਚਾਹ ਦੇ ਪੰਜ ਕੱਪਾਂ ਨਾਲ ਕਰਦੇ ਹਾਂ ਜੋ ਕਿ 450 ਕੈਲੋਰੀਜ਼ ਦੇ ਬਰਾਬਰ ਹਨ।
ਖੰਡ ਦੇ 15 ਚਮਚੇ ਸ਼ਾਇਦ ਬਹੁਤ ਜ਼ਿਆਦ ਮਿੱਠਾ ਹੋਵੇ, ਪਰ ਹਾਲੇ ਸਫ਼ਰ ਵੀ ਬਹੁਤ ਲੰਬਾ ਹੈ।
ਐਥਲੀਟਸ ਨੂੰ ਸੰਪੂਰਣ ਭੋਜਨ ਦੇਣ ਦਾ ਸਮਾਂ
ਪਹਿਲੀ ਚੰਗੀ ਪਸੰਦ ਪੂਰਬੀ ਅਫ਼ਰੀਕਾ ਦੀ ਕੁਜ਼ੀਨ ਵਿੱਚੋਂ ਲਿਆ ਗਿਆ ਮੱਕੀ ਦੇ ਆਟੇ ਦਾ ਬਣਿਆ ਅਤੇ ਦਲੀਏ ਵਾਂਗ ਪਕਾਇਆ ਹੋ ਸਕਦਾ ਹੈ।
ਇਹ ਇੱਕ ਸਧਾਰਨ ਪਕਵਾਨ ਹੋ ਸਕਦਾ ਹੈ, ਪਰ ਯੁਗਾਲੀ ਅਜਿਹਾ ਪਕਵਾਨ ਹੈ ਜੋ ਕੀਨੀਆ ਦੇ ਲੰਬੀ ਦੂਰੀ ਦੇ ਦੌੜਾਕਾਂ ਲਈ ਤਾਕਤ ਦੇ ਸਰੋਤ ਵਜੋਂ ਬਹੁਤ ਅਹਿਮ ਹੈ, ਕੁੱਲ ਉਨ੍ਹਾਂ ਵਲੋਂ ਖਾਦੀਆਂ ਜਾਦੀਆਂ ਕੁੱਲ ਕੈਲੋਰੀਜ਼ ਦਾ ਇੱਕ ਤਿਹਾਈ ਹਿੱਸਾ ਦਾ ਹੁੰਦਾ ਹੈ।
ਟੋਕੀਓ ਵਿੱਚ ਉਨ੍ਹਾਂ ਕੋਲ ਜੋ ਵੀ ਉਪਲੱਬਧ ਹੋਵੇਗਾ ਉਸੇ ਨਾਲ ਕੰਮ ਚਲਾਉਣਾ ਪਵੇਗਾ। ਬ੍ਰਿਜ਼ਿਡ ਕਹਿੰਦੇ ਹਨ," ਹੋਰ ਦੇਸਾਂ ਵਿੱਚ ਯੁਗਾਲੀ ਨਹੀਂ ਹੈ ਜਿਵੇਂ ਅਸੀਂ ਕੀਨੀਆ ਵਿੱਚ ਇਸਤੇਮਾਲ ਕਰਦੇ ਹਾਂ। ਸ਼ਾਇਦ ਉਥੇ ਚਾਵਲ, ਸਪੈਗੇਟੀ ਜਾਂ ਚਿਕਨ ਤੇ ਮੱਛੀ ਹੋਵੇ। "
ਪਰ ਚਲੋ ਪਸੰਦ ਦੀ ਖ਼ੁਰਾਕ ਵੱਲ ਹੀ ਧਿਆਨ ਦੇਈਏ, ਤੇ ਕਿਉਂਕਿ ਇੱਕ ਪਲੇਟ ਖਾਦੀ ਕਾਫ਼ੀ ਨਹੀਂ ਹੈ ਇਸ ਲਈ ਇੱਕ ਹੋਰ ਨਾਲ ਜੋੜਦੇ ਹਾਂ।
ਯੁਗਾਲੀ ਵਧੀਆ ਹੈ ਪਰ ਅਸੀਂ ਹਾਲੇ ਵੀ ਆਪਣੀ ਐਨਰਜੀ ਦੇ ਲੋੜੀਂਦੇ ਪੱਧਰ ਤੋਂ ਬਹੁਤ ਦੂਰ ਹਾਂ।
ਬੇਸ਼ੱਕ ਤੁਸੀਂ ਮਹਿਜ਼ ਦਲੀਆ ਹੀ ਤਾਂ ਨਹੀਂ ਖਾ ਸਕਦੇ, ਤਾਂ ਚਲੋ ਦੇਖਦੇ ਹਾਂ ਅਸੀਂ ਹੋਰ ਕੀ ਖਾ ਸਕਦੇ ਹਾਂ।
ਯਕੀਨਨ ਮੀਟ ਮਦਦ ਕਰੇਗਾ, ਪਰ ਅਸੀਂ ਹਾਲੇ ਆਪਣੇ ਪੜ੍ਹਾਅ 'ਤੇ ਪਹੁੰਚ ਰਹੇ ਹਾਂ।
ਤੇ ਕਿਉਂਕਿ ਬੀਫ਼ ਪ੍ਰੋਟੀਨ ਦਾ ਇੱਕ ਚੰਗਾ ਸਾਧਨ ਹੈ, ਕੀਨੀਆ ਦੇ ਬਹੁਤ ਸਾਰੇ ਦੌੜਾਕ ਆਪਣਾ ਪ੍ਰੋਟੀਨ ਦੁੱਧ ਅਤੇ ਫ਼ਲੀਆਂ ਤੋਂ ਪੂਰਾ ਕਰਦੇ ਹਨ। ਇੱਸ ਲਈ ਚਲੋ ਕੁਝ ਹੋਰ ਚੀਜ਼ਾਂ ਨਾਲ ਮਿਲਾਉਂਦੇ ਹਾਂ।
ਦੁੱਧ ਕੀਨੀਆ ਦੀ ਮੁੱਖ ਮਠਿਆਈ ਦਾ ਲਾਜ਼ਮੀ ਹਿੱਸਾ ਹੈ, ਇਸ ਲਈ ਅਸੀਂ ਇਸ ਦੇ ਦੋ ਕੱਪ ਵੀ ਸਾਡੇ ਐਥਲੀਟਾਂ ਦੀ ਖ਼ੁਰਾਕ ਵਿੱਚ ਸ਼ਾਮਲ ਕਰ ਦਿੰਦੇ ਹਾਂ। ਇਹ ਕਰੀਬ 320 ਕੈਲੋਰੀਜ਼ ਹਨ।
ਇਲਿਯੂਡ ਇੱਕ ਹੋਰ ਵੀ ਪਸੰਦੀਦਾ ਸਥਾਨਕ ਪਕਵਾਨ ਦੇ ਸ਼ੌਕੀਨ ਹਨ," ਮੁਰਸਿਕ। ਇਹ ਫ਼ਰਮੈਂਟ ਕੀਤਾ ਹੋਇਆ ਦੁੱਧ ਹੈ। ਜਿਥੋਂ ਤੱਕ ਖੇਡਾਂ ਦਾ ਸਵਾਲ ਹੈ ਇਹ ਅਹਿਮ ਹੈ। ਜੇ ਤੁਸੀਂ ਇਸ ਨੂੰ ਪੀਵੋ ਤਾਂ ਇਹ ਤੁਹਾਡੀ ਪਾਚਣ ਪ੍ਰਣਾਲੀ ਤੇਜ਼ ਕਰਦਾ ਹੈ। ਇਹ ਤੁਹਾਡਾ ਪਾਚਣ ਨੂੰ ਬਹੁਤ ਤੇਜ਼ ਕਰ ਦਿੰਦਾ ਹੈ।"
ਜਿਥੋਂ ਤੱਕ ਬੀਨਜ਼ ਦਾ ਸਬੰਧ ਹੈ, ਪੱਕੇ ਹੋਏ ਰਾਜਮਾਂਹ ਯੁਗਾਲੀ ਨਾਲ ਬਹੁਤ ਚੰਗੇ ਲੱਗਦੇ ਹਨ ਅਤੇ ਇਹ ਇੱਕ ਪੋਰਸ਼ਨ ਨਾਲ ਸਾਡੀਆਂ ਕੈਲੋਰੀਜ਼ ਦੀ ਮਾਤਰਾ 120 ਤੱਕ ਵਧਾ ਦਿੰਦੇ ਹਨ। ਨਾ-ਮੰਨਣ ਯੋਗ ਗੱਲ ਹੈ ਸਾਡੀ ਖ਼ੁਰਾਕ ਹਾਲੇ ਵੀ ਪੂਰੀ ਨਹੀਂ ਹੋਈ। ਆਲੂ ਵੀ ਲੈ ਆਓ।
ਕੀਨੀਆ ਦੇ ਬਾਰਸੂਖ ਖਿਡਾਰੀ ਚਾਵਲ, ਆਲੂ ਅਤੇ ਬਰੈਡ ਵੀ ਖ਼ੂਬ ਖਾਂਦੇ ਹਨ। ਲੋੜੀਦੀਆਂ ਕੈਲੋਰੀਜ਼ ਦਾ ਅੰਦਾਜਨ ਇੱਕ ਤਿਹਾਈ ਹਿੱਸਾ ਅਤੇ ਕਾਰਬੋਹਾਈਡਰੇਟ ਦਾ ਤੀਜਾ ਹਿੱਸਾ ਇਸ ਰਲੇ ਮਿਲੇ ਆਮ ਪ੍ਰਚਲਿਤ ਮੁੱਖ ਭੋਜਨ ਤੋਂ ਆਉਂਦਾ ਹੈ। ਸਾਡੇ ਮੈਰਾਥਨ ਦੌੜਾਕਾਂ ਦੇ ਦੌੜ ਪੂਰੀ ਕਰਨ ਲਈ ਲੋੜੀਂਦੀ ਤਾਕਤ ਦੇਣ ਦਾ ਇੱਕ ਆਦਰਸ਼ ਤਰੀਕਾ।
ਤਾਂ ਦੇਖੋ ਅਸੀਂ ਚਾਵਲ ਦੀਆਂ ਦੋ ਸਰਵਿੰਗਸ ਅਤੇ ਉਬਲੇ ਸਵੀਟ ਪਟੈਟੋਜ਼ ਦੀ ਇੱਕ ਸਰਵਿੰਗ, ਕਿੱਥੇ ਪਹੁੰਚੇ।
ਕੀ ਇਹ ਸਾਡੀਆਂ ਔਰਤ ਮੈਰਾਥਨ ਦੌੜਾਕਾਂ ਨੂੰ ਲੋੜੀਂਦੀ ਤਾਕਤ ਦੇਵੇਗਾ? ਹਾਂ ਬਿਲਕੁਲ।
ਬ੍ਰਿਜ਼ਿਡ ਜਦੋਂ ਸ਼ਿਕਾਗੋ ਮੈਰਾਥਨ ਦੌੜੇ ਤਾਂ ਉਨ੍ਹਾਂ ਨੇ ਕਰੀਬ 1,666 ਕੈਲੋਰੀਜ਼ ਖ਼ਰਚ ਕੀਤੀਆਂ।
ਇਸ ਨੂੰ ਜੇ ਸਮਝਿਆ ਜਾਵੇ ਤਾਂ, ਇੱਕ ਬਾਲਗ ਔਰਤ ਨੂੰ ਜਿੰਨੀਆਂ ਕੈਲੋਰੀਜ਼ ਹਰ ਰੋਜ਼ ਖਾਣ ਦੀ ਹਦਾਇਤ ਦਿੱਤੀ ਜਾਂਦੀ ਹੈ ਉਨਾਂ ਨੇ ਉਨੀਆਂ ਕੈਲੋਰੀਜ਼ 2 ਘੰਟੇ 14 ਮਿੰਟਾਂ ਵਿੱਚ ਕੀ ਖ਼ਰਚ ਕਰ ਦਿੱਤੀਆਂ।
ਚਲੋ ਹੁਣ ਮੁੜਦੇ ਹਾਂ ਤੇ ਇਲੀਉਡ ਕਿਪਚੋਗੇ ਵੱਲ ਚਲਦੇ ਹਾਂ। ਉਹ ਭਾਰੇ ਹਨ ਅਤੇ ਬ੍ਰਿਜ਼ਿਡ ਨਾਲੋ ਥੋੜ੍ਹਾ ਤੇਜ਼ ਦੌੜਦੇ ਹਨ, ਇਸ ਲਈ ਉਨ੍ਹਾਂ ਨੂੰ ਆਖ਼ਰੀ ਪੜਾਅ ਮੁਕੰਮਲ ਕਰਨ ਲਈ ਮੁਕਾਬਲਤਨ ਕੁਝ ਵੱਧ ਤਾਕਤ ਦੀ ਲੋੜ ਪੈਂਦੀ ਹੈ।
ਚਲੋ ਉਨ੍ਹਾਂ ਨੂੰ ਮੁੱਖ ਭੋਜਨ ਦੇ ਨਾਲ ਕੁਝ ਤਲੇ ਹੋਏ ਆਂਡੇ, ਗੋਭੀ ਤੇ ਕੁਝ ਸਥਾਨਕ ਹਰੀਆਂ ਪੱਤੇਦਾਰ ਸਬਜ਼ੀਆਂ ਨਾਲ ਖ਼ੁਸ਼ ਕਰਦੇ ਹਾਂ।
ਹੁਣ ਅਸੀਂ ਕਿਤੇ ਪਹੁੰਚੇ ਹਾਂ। ਦੋ ਉਬਲੇ ਅੰਡਿਆ ਅਤੇ ਰਲਾਈਆ ਹੋਈਆਂ ਸਬਜ਼ੀਆਂ ਨਾਲ ਸਾਨੂੰ ਇੱਕ ਹੋਰ 260 ਕੈਲੋਰੀਜ਼ ਦਾ ਭੋਜਨ ਮਿਲ ਗਿਆ ਹੈ।
ਇਥੇ ਸਭ ਤੋਂ ਮਜ਼ੇਦਾਰ ਖਾਦ ਪਦਾਰਥ ਨੇ ਸਥਾਨਕ ਹਰੀਆਂ ਸਬਜ਼ੀਆਂ, , ਸੇਜ ਪਲਾਂਟ ਨੂੰ ਹੋਰ ਮਸਾਲਿਆਂ ਨਾ ਮਿਲਾ ਲੈਣਾ।
ਵੀ ਹੈ ਜੋ ਕਿ ਕੇਲ ਵਰਗਾ ਹੀ ਹੈ ਅਤੇ ਪੂਰਬੀ ਅਫ਼ਰੀਕਾ ਵਿੱਚ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ।
ਬ੍ਰਿਜ਼ਿਡ ਨੇ ਬੀਬੀਸੀ ਨੂੰ ਦੱਸਿਆ, "ਤੁਸੀਂ ਸਬਜ਼ੀਆਂ ਸੁਪਰ ਮਾਰਕਿਟ ਤੋਂ ਨਹੀਂ ਖ਼ਰੀਦਦੇ। ਇਸ ਜਗ੍ਹਾਂ 'ਤੇ ਜ਼ਿਹੜੀਆਂ ਚੀਜ਼ਾਂ ਅਸੀਂ ਜ਼ਿਆਦਾਤਰ ਉਗਾਉਂਦੇ ਹਾਂ ਉਹ ਹਨ ਗੋਭੀ ਅਤੇ ਪਾਲਕ। ਕਿਉਂਕਿ ਸਾਡੀ ਜ਼ਮੀਨ ਉਪਜਾਊ ਹੈ, ਅਸੀਂ ਰਸਾਇਣਾਂ ਦੀ ਵਰਤੋਂ ਨਹੀਂ ਕਰਦੇ।"
ਅਸੀਂ ਤਕਰੀਬਨ ਉਥੇ ਹਾਂ। ਸ਼ਾਇਦ ਫ਼ਿਨਿਸ਼ ਲਾਈਨ ਪਾਰ ਕਰਨ ਲਈ ਸਾਨੂੰ ਹੁਣ ਇੱਕ ਸਨੈਕ ਦੀ ਲੋੜ ਹੈ।
ਹਰ ਇੱਕ ਦੀ ਤਰ੍ਹਾਂ ਮਸ਼ਹੂਰ ਖਿਡਾਰੀਆਂ ਨੂੰ ਵੀ ਸਨੈਕਸ ਪਸੰਦ ਕਰਦੇ ਹਨ। ਆਮ ਤੌਰ 'ਤੇ ਤਰਜ਼ੀਹ ਫ਼ਲ ਖਾਣ ਦੀ ਹੁੰਦੀ ਹੈ।
ਬ੍ਰਿਜ਼ਿਡ ਕਹਿੰਦੇ ਹਨ, "ਮੈਨੂੰ ਖ਼ਾਸਕਰ ਮੈਨੂੰ, ਮੈਂ ਸਨੈਕਸ ਵਜੋਂ ਵੱਖ ਵੱਖ ਤਰ੍ਹਾਂ ਦੇ ਫ਼ਲ ਪਸੰਦ ਕਰਦਾ ਹਾਂ। ਹੋ ਸਕਦਾ ਹੈ ਅੱਜ ਕੇਲ੍ਹਾ ਹੋਵੇ ਕੱਲ੍ਹ ਇੱਕ ਛੋਟਾ ਹਦਵਾਣਾ, ਉਸ ਤੋਂ ਅਗਲੇ ਦਿਨ ਸੰਤਰਾ ਤੇ ਫ਼ਿਰ ਅਗਲੇ ਦਿਨ ਅੰਬ।"
ਉਨ੍ਹਾਂ ਨੇ ਵੱਖਰੀ ਕਿਸਮ ਦੇ ਸੋਫ਼ਟ ਡ੍ਰਿੰਕਸ ਪਸੰਦ ਹੋਣ ਦੀ ਗੱਲ ਵੀ ਮੰਨੀ।
ਪਰ ਹਾਲ ਦੀ ਘੜੀ ਸਿਹਤ ਪੱਖੋਂ ਬਿਹਤਰ 'ਤੇ ਰੁਕਦੇ ਹਾਂ ਅਤੇ 100 ਕੈਲੋਰੀਜ਼ ਵਾਲਾ ਇੱਕ ਕੇਲਾ ਖਾ ਕੇ ਦੇਖਦੇ ਹਾਂ।
ਸਟੇਡੀਅਨ ਦੌੜ ਲਈ ਤਿਆਰ ਹੈ। ਅਸੀਂ ਆਖ਼ਰਕਰ 2322 ਕੈਲੋਰੀਜ਼ ਦੇ ਪੱਧਰ ਤੱਕ ਪਹੁੰਚ ਗਏ ਜਿੰਨੀਆਂ ਕੈਲੋਰੀਜ਼ ਇਲੀਯੁਡ ਨੇ ਸਾਲ 2018 ਵਿੱਚ ਨਵਾਂ ਵਿਸ਼ਵ ਰਿਕਰਾਡ ਬਣਾਉਣ ਸਮੇਂ ਖ਼ਰਚ ਕੀਤੀਆਂ ਸਨ।
ਤੇ ਹੈਰਾਨ ਕਰਨ ਵਾਲਾ ਤੱਥ ਇਹ ਹੈ ਕਿ ਇੱਕ ਬਾਲਗ ਮਰਦ ਨੂੰ ਹਰ ਰੋਜ਼ ਲਈ ਸੁਝਾਈਆਂ ਜਾਣ ਵਾਲੀਆਂ ਕੁੱਲ ਕੈਲੋਰੀਜ਼ ਯਾਨੀ 2500 ਨੂੰ ਉਨ੍ਹਾਂ ਦੋ ਘੰਟੇ ਇੱਕ ਮਿੰਟ 39 ਸਕਿੰਟਾਂ ਵਿੱਚ ਖ਼ਰਚ ਕਰ ਦਿੱਤਾ।
ਪੜ੍ਹੋ ਇਹ ਜਾਣਨ ਲਈ ਕਿ ਉਹ ਇੰਨੀਆਂ ਕੈਲੋਰੀਜ਼ ਅਤੇ ਕਾਰਬੋਹਾਈਡਰੇਟਸ ਨੂੰ ਪੈਕ ਕਿਵੇਂ ਕਰਦੇ ਹਨ।
ਦੋਵੇਂ ਇਲੀਯੁਡ ਕਿਪਚੁਗੇ ਅਤੇ ਬ੍ਰਿਜ਼ਿਡ ਕੋਰਗੇ ਟੋਕੀਓ 2020 ਦੀ ਵੱਡੀ ਸਟੇਜ਼ 'ਤੇ ਮੁਕਾਬਲਾ ਕਰ ਰਹੇ ਹਨ।
ਹਾਲ ਦੇ ਸਾਲਾਂ ਵਿੱਚ ਦੱਖਣੀ ਅਫ਼ਰੀਕਾ ਦੇ ਐਥਲੀਟਾਂ ਦਾ ਓਲੰਪਿਕ ਮੈਰਾਥਨ ਵਿੱਚ ਦਬਦਬਾ ਰਿਹਾ। ਕੁਝ ਪੱਖ ਅਹਿਮ ਸਨ ਜਿਨਾਂ ਨੇ ਖ਼ੁਰਾਕ ਦੇ ਨਾਲ ਨਾਲ ਉਨ੍ਹਾਂ ਦੀ ਕਾਮਯਾਬੀ ਵਿੱਚ ਅਹਿਮ ਭੂਮਿਕਾ ਨਿਭਾਈ ਜਿਵੇਂ ਕਿ ਉਨ੍ਹਾਂ ਦੀ ਸਰੀਰਕ ਬਣਤਰ ਤੇ ਰਿਫ਼ਟ ਵੈਲੀ ਇਲਾਕੇ ਵਿੱਚ ਉਚਾਈ 'ਤੇ ਕੀਤੀ ਟਰੇਨਿੰਗ।
ਜਿਵੇਂ ਕਿ ਇਲੀਅਡ ਨੇ ਸਾਨੂੰ ਦੱਸਿਆ ਕਿ ਇੱਕ ਚੰਗੀ, ਸੰਤੁਲਿਤ ਖ਼ੁਰਾਕ ਅਹਿਮ ਹੈ: "ਐਥਲੈਟਿਕਸ ਇੱਕ ਨਿਰਮਾਣ ਕੰਪਨੀ ਵਿੱਚ ਕੰਮ ਕਰਨ ਵਰਗਾ ਹੈ। ਤੁਸੀਂ ਆਪਣੇ ਹੱਥਾਂ ਨਾਲ ਕੰਮ ਕਰਦੇ ਹੋ, ਤੁਸੀਂ ਸੀਮੇਂਟ ਅਤੇ ਹੋਰ ਸਭ ਕੁਝ ਮਿਲਾਉਂਦੇ ਹੋ, ਮੇਰਾ ਮਤਲਬ ਹੈ ਕਿ ਜਿਥੋਂ ਤੱਕ ਤਾਕਤ ਅਤੇ ਰਫ਼ਤਾਰ ਦਾ ਸੰਬੰਧ ਹੈ, ਤੁਸੀਂ ਕੀ ਖਾਂਦੇ ਹੋ, ਇਹ ਇੱਕ ਮਹੱਤਵਪੂਰਣ ਕਾਰਕ ਹੈ।"
ਇੱਕ ਅਜਿਹੀ ਦੁਨੀਆਂ ਵਿੱਚ ਜਿੱਥੇ ਬਹੁਤ ਸਾਰੇ ਐਥਲੀਟ ਨਵੇਂ ਮਾਡਰਨ ਭੋਜਨ ਵਿਗਿਆਨ ਅਤੇ ਖ਼ਾਸ ਤਰਜ਼ੀਹੀ ਪੌਸ਼ਟਿਕ ਉਤਪਾਦਾਂ 'ਤੇ ਨਿਰਭਰ ਕਰਦੇ ਹਨ, ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਕੁਝ ਸਾਦੇ ਅਤੇ ਕੁਦਰਤੀ ਭੋਜਨ 'ਤੇ ਨਿਰਭਰ ਕਰਦੇ ਹਨ: ਕੋਈ ਉਲਝਣ ਜਾਂ ਸਵਾਲ?

ਅਸੀਂ ਟਾਸਕ ਦੇ ਮੈਟਾਬੋਲਿਕ ਇਕਿਵਲੈਂਟ (ਐਮ.ਈ.ਟੀ.) ਦੀ ਗਣਨਾ ਦੀ ਵਰਤੋਂ ਕਰਦਿਆਂ ਐਥਲੀਟਾਂ ਦੇ ਅੰਦਾਜ਼ਨ ਕੈਲੋਰੀ ਖਰਚ ਦੇ ਅਨੁਪਾਤ 'ਤੇ ਪਹੁੰਚ ਗਏ ਹਾਂ। ਜਦੋਂ ਕੋਈ ਵਿਅਕਤੀ ਬੈਠਾ ਹੁੰਦਾ ਹੈ ਤਾਂ ਉਹ ਇੱਕ ਐਮ.ਈ.ਟੀ. ਸ਼ਕਤੀ ਦੀ ਵਰਤੋਂ ਕਰਦਾ ਹੈ, ਜਦੋਂ ਕਿ ਮੈਰਾਥਨ ਵਰਗੀ ਗਤੀਵਿਧੀ ਵਿੱਚ ਤਕਰੀਬਨ 19.8 ਐਮ.ਈ.ਟੀ. ਸ਼ਕਤੀ ਖ਼ਰਚ ਹੋਵੇਗੀ। ਇਹ ਪਤਾ ਲਗਾਉਣ ਲਈ ਕਿ ਐਥਲੀਟ ਦੁਆਰਾ ਕਿੰਨੀ ਸ਼ਕਤੀ ਇਸਤੇਮਾਲ ਕੀਤੀ ਜਾਵੇਗੀ, ਸਾਨੂੰ ਉਸ ਗਤੀਵਿਧੀ ਦੇ ਐੱਮ.ਈ.ਟੀ. ਨੂੰ ਐਥਲੀਟ ਦੇ ਕਿਲੋਂਆਂ ਵਿੱਚ ਭਾਰ ਅਤੇ ਗਤੀਵਿਧੀ ਦੇ ਘੰਟਿਆਂ ਨਾਲ ਗੁਣਾ ਕਰਨਾ ਪਏਗਾ।
ਦੂਜੇ ਸ਼ਬਦਾਂ ਵਿਚ, ਇਲੀਯੁਡ ਕਿਪਚੋਗੇ ਦੇ ਮੈਰਾਥਨ ਰਿਕਾਰਡ ਤੋੜ ਪ੍ਰਦਰਸ਼ਨ ਦੇ ਮਾਮਲੇ ਵਿਚ, ਸਾਨੂੰ ਮੈਰਾਥਨ ਦੌੜ ਲਈ ਐਮਈਟੀ ਨੂੰ ਗੁਣਾ ਕਰਨਾ ਪਏਗਾ, 19.8 ਉਨ੍ਹਾਂ ਦੇ ਭਾਰ, 58 ਕਿਲੋ, ਅਤੇ ਸਮਾਂ 2.02 ਘੰਟਿਆਂ ਨਾਲ। ਇਹ 19.8 * 58 * 2.02 = 2,320 ਕੈਲੋਰੀਜ਼ ਬਣਦਾ ਹੈ।
ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿਚਲੀਆ ਕੈਲੋਰੀਜ਼ ਦਾ ਪਤਾ ਕਰਨ ਲਈ, ਅਸੀਂ ਕੀਨੀਆ ਫੂਡ ਕੰਪੋਜੀਸ਼ਨ ਟੇਬਲ, 2018 ਦੀ ਵਰਤੋਂ ਕੀਤੀ। ਹਰ ਇੱਕ ਪਕਵਾਨ ਤੋਂ ਮਿਲਣ ਵਾਲੀ ਤਾਕਤ ਕਰੀਬ 10 ਕੈਲੋਰੀਜ਼ ਸੀ।
ਸੰਪਾਦਕੀ ਪ੍ਰੋਡਕਸ਼ਨ ਤੁਰਾਲ ਅਹਿਮਦਜ਼ਾਦੇਹ, ਲਿਉਨੀ ਰੋਬਰਟਸਨ, ਜੋਹਨਸ ਡੈਲ ਅਤੇ ਰੌਬਰਟੋ ਬੈਲੋ ਰੋਵੇਲਾ। ਫ਼ੀਲਡ ਪ੍ਰੋਡਕਸ਼ਨ ਮੁਥੋਨੀ ਮੁਚੀਰੀ, ਗਲੋਰੀਆ ਈਚਿਆਂਗ ਅਤੇ ਜੋਰੋਗ ਮੁਈਗਾਈ। ਡਿਜ਼ਾਈਨ ਸੀਨ ਵਿਲਮੋਟ, ਓਲਾਨੀ ਐਡੀਬਿੰਪੇ ਅਤੇ ਮੈਰੀਅਮ ਨਿਕਨ। ਤਕਨੀਕੀ ਪ੍ਰੋਡਕਸ਼ਨ ਮਾਰਕੋਸ ਗਰਗੇਲ, ਸ਼ਿਲਪਾ ਸਰਾਫ਼ ਅਤੇ ਸੈਲੀ ਮੋਰਾਲੇਸ।ਐਂਜਾਲੀਆ ਰਸਕਿਨ ਯੂਨੀਵਰਸਿਟੀ ਵਿੱਚ ਸਿਹਤ ਅਤੇ ਕਸਰਤ ਪੋਸ਼ਣ ਦੇ ਐਸੋਸੀਏਟ ਪ੍ਰੋਫੈਸਰ ਡਾ. ਜਸਟਿਨ ਰੌਬਰਟਸ ਨਾਲ ਧੰਨਵਾਦ ਸਹਿਤ।